ਜੇ ਤੁਸੀਂ YouTube ਪਾਰਟਨਰ ਪ੍ਰੋਗਰਾਮ ਵਿੱਚ ਸ਼ਾਮਲ ਹੋ, ਤਾਂ ਤੁਸੀਂ ਵਿਗਿਆਪਨਾਂ ਤੋਂ ਹੋਣ ਵਾਲੀ ਆਮਦਨ ਸਾਂਝੀ ਕਰ ਸਕਦੇ ਹੋ। ਇਸ ਲੇਖ ਦਾ ਉਦੇਸ਼ ਇਹ ਸਮਝਣ ਵਿੱਚ ਤੁਹਾਡੀ ਮਦਦ ਕਰਨਾ ਹੈ ਕਿ ਤੁਹਾਡੇ ਚੈਨਲ 'ਤੇ ਕਿਹੜੇ ਵਿਅਕਤੀਗਤ ਵੀਡੀਓ ਜਾਂ ਸ਼ਾਰਟ ਵਿਗਿਆਪਨਦਾਤਾਵਾਂ ਲਈ ਢੁਕਵੇਂ ਹਨ। ਰਚਨਾਕਾਰ ਇਸ ਲੇਖ ਨਾਲ, ਪਲੇਟਫਾਰਮ 'ਤੇ ਆਪਣੇ ਵੀਡੀਓ ਦੇ ਸਵੈ-ਪ੍ਰਮਾਣੀਕਰਨ ਸੰਬੰਧੀ ਸਵਾਲਨਾਮੇ ਅਤੇ ਵਿਗਿਆਪਨਾਂ ਸੰਬੰਧੀ ਖਾਸ ਨਿਯਮਾਂ ਦੋਵਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ, ਜੋ ਕਿ ਇਸ ਸੰਬੰਧੀ ਹੁੰਦੇ ਹਨ ਕਿ ਕਿਹੜੀ ਸਮੱਗਰੀ ਤੋਂ ਵਿਗਿਆਪਨ ਆਮਦਨ ਹੋ ਸਕਦੀ ਹੈ, ਸੀਮਤ ਆਮਦਨ ਹੋ ਸਕਦੀ ਹੈ ਜਾਂ ਕੋਈ ਵਿਗਿਆਪਨ ਆਮਦਨ ਨਹੀਂ ਹੋ ਸਕਦੀ ਅਤੇ ਕਿਹੜੀ ਸਮੱਗਰੀ ਤੋਂ ਕੋਈ ਵਿਗਿਆਪਨ ਆਮਦਨ ਨਹੀਂ ਹੋਵੇਗੀ। ਸਾਡੀਆਂ ਨੀਤੀਆਂ ਤੁਹਾਡੀ ਸਮੱਗਰੀ ਦੇ ਸਾਰੇ ਹਿੱਸਿਆਂ (ਵੀਡੀਓ, ਸ਼ਾਰਟ ਜਾਂ ਲਾਈਵ ਸਟ੍ਰੀਮ, ਲਘੂ-ਚਿੱਤਰ, ਸਿਰਲੇਖ, ਵਰਣਨ ਅਤੇ ਟੈਗਾਂ) 'ਤੇ ਲਾਗੂ ਹੁੰਦੀਆਂ ਹਨ।
ਸਾਡੇ ਬਿਹਤਰੀਨ ਤਰੀਕਿਆਂ ਬਾਰੇ ਹੋਰ ਜਾਣੋ।
ਸਾਡੇ ਸਿਸਟਮ ਹਮੇਸ਼ਾਂ ਸਹੀ ਨਹੀਂ ਹੁੰਦੇ, ਪਰ ਤੁਸੀਂ ਸਾਡੇ ਸਵੈਚਲਿਤ ਸਿਸਟਮਾਂ ਵੱਲੋਂ ਲਏ ਗਏ ਫ਼ੈਸਲਿਆਂ ਦੀ ਮਨੁੱਖੀ ਸਮੀਖਿਆ ਲਈ ਬੇਨਤੀ ਕਰ ਸਕਦੇ ਹੋ।
Advertiser-friendly Content Guidelines & Yellow Monetization Icons
ਤੁਹਾਨੂੰ ਇਸ ਲੇਖ ਵਿੱਚ ਕੀ ਜਾਣਕਾਰੀ ਮਿਲੇਗੀ
ਤੁਹਾਨੂੰ ਅਜਿਹੀ ਸਮੱਗਰੀ ਦੀਆਂ ਉਦਾਹਰਨਾਂ ਮਿਲਣਗੀਆਂ, ਜੋ ਵਿਗਿਆਪਨਾਂ ਲਈ ਢੁਕਵੀਂ ਨਹੀਂ ਹੈ ਅਤੇ ਜਿਸ ਦੇ ਨਤੀਜੇ ਵਜੋਂ ਉਸ 'ਤੇ ਸ਼ਾਇਦ "ਸੀਮਤ ਵਿਗਿਆਪਨ ਜਾਂ ਕੋਈ ਵਿਗਿਆਪਨ ਨਹੀਂ" ਵਾਲੀ ਮੁਦਰੀਕਰਨ ਸਥਿਤੀ ਲਾਗੂ ਹੋਵੇ।
ਇਹ ਉਹ ਸਾਰੇ ਮੁੱਖ ਵਿਸ਼ੇ ਹਨ ਜੋ ਵਿਗਿਆਪਨਦਾਤਾ-ਅਨੁਰੂਪ ਨਹੀਂ ਹਨ:
ਕਿਰਪਾ ਕਰਕੇ ਨੋਟ ਕਰੋ ਕਿ ਸੰਦਰਭ ਬਹੁਤ ਮਹੱਤਵਪੂਰਨ ਹੈ। ਸੰਗੀਤ ਵੀਡੀਓ ਵਰਗੀ ਕਲਾਤਮਿਕ ਸਮੱਗਰੀ ਵਿੱਚ ਅਣਉਚਿਤ ਭਾਸ਼ਾ, ਹਲਕੇ ਨੁਕਸਾਨਦੇਹ ਨਸ਼ੇ ਦੀ ਵਰਤੋਂ ਦੇ ਹਵਾਲੇ ਜਾਂ ਅਸ਼ਲੀਲਤਾ-ਰਹਿਤ ਜਿਨਸੀ ਥੀਮਾਂ ਵਰਗੇ ਤੱਤ ਸ਼ਾਮਲ ਹੋ ਸਕਦੇ ਹਨ ਅਤੇ ਉਹ ਫਿਰ ਵੀ ਵਿਗਿਆਪਨਾਂ ਲਈ ਢੁਕਵੀਂ ਹੋ ਸਕਦੀ ਹੈ।
ਜੇ ਤੁਸੀਂ ਇਸ ਪੰਨੇ 'ਤੇ ਕਿਸੇ ਖਾਸ ਸ਼ਬਦ ਨੂੰ ਖੋਜਣਾ ਚਾਹੁੰਦੇ ਹੋ, ਤਾਂ ਤੁਹਾਨੂੰ ਨੀਤੀ ਸੰਬੰਧੀ ਸਾਰੇ ਵੇਰਵਿਆਂ ਨੂੰ ਇਕੱਠਿਆਂ ਖੋਲ੍ਹਣ ਨਾਲ ਮਦਦ ਮਿਲ ਸਕਦੀ ਹੈ। ਸਾਰੀਆਂ ਗਾਈਡਾਂ ਨੂੰ ਇਕੱਠਿਆਂ ਖੋਲ੍ਹਣ ਲਈ
ਇੱਥੇ ਕਲਿੱਕ ਕਰੋ।
ਅਣਉਚਿਤ ਭਾਸ਼ਾ
ਅਜਿਹੀ ਸਮੱਗਰੀ ਜਿਸ ਵਿੱਚ ਵੀਡੀਓ ਦੇ ਸ਼ੁਰੂ ਵਿੱਚ ਜਾਂ ਵੀਡੀਓ ਦੇ ਜ਼ਿਆਦਾਤਰ ਹਿੱਸੇ ਦੌਰਾਨ ਅਪਮਾਨਜਨਕ ਸ਼ਬਦ ਜਾਂ ਅਸ਼ਿਸ਼ਟਤਾ ਹੋਵੇ, ਸ਼ਾਇਦ ਉਹ ਵਿਗਿਆਪਨਾਂ ਲਈ ਢੁਕਵੀਂ ਨਾ ਹੋਵੇ। ਜ਼ਰੂਰੀ ਨਹੀਂ ਕਿ ਅਪਮਾਨਜਨਕ ਸ਼ਬਦਾਂ ਦੀ ਕਦੇ-ਕਦਾਈਂ ਵਰਤੋਂ (ਜਿਵੇਂ ਕਿ ਸੰਗੀਤ ਵੀਡੀਓ ਵਿੱਚ, ਬੈਕਿੰਗ ਟਰੈਕ ਵਿੱਚ, ਸ਼ੁਰੂਆਤ/ਅੰਤ ਵਿੱਚ ਚੱਲਣ ਵਾਲੇ ਸੰਗੀਤ ਜਾਂ ਬੈਕਗ੍ਰਾਊਂਡ ਵਿੱਚ ਚੱਲਣ ਵਾਲੇ ਸੰਗੀਤ ਵਿੱਚ) ਦੇ ਨਤੀਜੇ ਵਜੋਂ, ਤੁਹਾਡਾ ਵੀਡੀਓ ਵਿਗਿਆਪਨਾਂ ਲਈ ਅਢੁਕਵਾਂ ਘੋਸ਼ਿਤ ਕੀਤਾ ਜਾਵੇ।
ਨੀਤੀ ਸੰਬੰਧੀ ਵੇਰਵੇ
| ਵਿਗਿਆਪਨਾਂ ਸੰਬੰਧੀ ਮਾਰਗ-ਦਰਸ਼ਨ |
ਸਵਾਲਨਾਮੇ ਦੇ ਵਿਕਲਪ ਅਤੇ ਵੇਰਵੇ |
|
ਇਹ ਸਮੱਗਰੀ ਵਿਗਿਆਪਨ ਆਮਦਨ ਕਮਾ ਸਕਦੀ ਹੈ
|
ਸਿਰਲੇਖ, ਲਘੂ-ਚਿੱਤਰ ਜਾਂ ਵੀਡੀਓ ਵਿੱਚ ਵਰਤੇ ਗਏ ਸੰਖੇਪ ਜਾਂ ਅਸਪਸ਼ਟ ਕੀਤੇ ਅਪਮਾਨਜਨਕ ਸ਼ਬਦ, ਜਿਵੇਂ ਕਿ “ਫੁੱਦੂ” ਜਾਂ “ਸਾਲਾ”। ਕਿਸੇ ਵੀਡੀਓ ਵਿੱਚ ਅਕਸਰ ਵਰਤੇ ਗਏ ਥੋੜ੍ਹੇ ਬਹੁਤ ਅਪਮਾਨਜਨਕ ਸ਼ਬਦ, ਜਿਵੇਂ ਕਿ “ਕੁੱਤੀ”, “ਕਮੀਨਾ”, "ਗਾਂਡੂ" ਅਤੇ “ਦੱਲਾ” "ਰੰਡੀ"। ਸੰਗੀਤ ਜਾਂ ਸਟੈਂਡ-ਅੱਪ ਕਾਮੇਡੀ ਵਾਲੀ ਵੀਡੀਓ ਸਮੱਗਰੀ ਵਿੱਚ ਵਰਤੇ ਗਏ ਬਹੁਤ ਹੀ ਜ਼ਿਆਦਾ ਅਪਮਾਨਜਨਕ ਸ਼ਬਦ।
ਪਰਿਭਾਸ਼ਾਵਾਂ:
- "ਅਸਪਸ਼ਟ ਕੀਤੇ ਅਪਮਾਨਜਨਕ ਸ਼ਬਦ" ਅਜਿਹੀਆਂ ਚੀਜ਼ਾਂ ਨੂੰ ਦਰਸਾਉਂਦੇ ਹਨ, ਜਿਨ੍ਹਾਂ ਵਿੱਚ ਸ਼ਬਦਾਂ 'ਤੇ ਬੀਪ ਦੀ ਅਵਾਜ਼ ਲਗਾਈ ਹੋਵੇ ਜਾਂ ਉਨ੍ਹਾਂ ਨੂੰ ਮਿਊਟ ਕੀਤਾ ਹੋਵੇ, ਨਾਲ ਹੀ ਇਸ ਵਿੱਚ ਨਿਰਮਾਣ ਤੋਂ ਬਾਅਦ, ਲਿਖੇ ਸ਼ਬਦਾਂ ਨੂੰ ਕਾਲੀਆਂ ਪੱਟੀਆਂ, ਚਿੰਨ੍ਹਾਂ ਜਾਂ ਲਿਖਤ ਨਾਲ ਢਕਣਾ ਵੀ ਸ਼ਾਮਲ ਹੈ।
- “ਸੰਖੇਪ ਅਪਮਾਨਜਨਕ ਸ਼ਬਦ” WTF (“ਇਹ ਕੀ ਚੂ*ਆ, ਲੌ*ੜੂ ਹੈ”) ਵਰਗੇ ਸੰਖੇਪ ਨਾਮ ਨੂੰ ਦਰਸਾਉਂਦੇ ਹਨ, ਜਿਸ ਵਿੱਚ ਮੂਲ ਸ਼ਬਦਾਂ ਨੂੰ ਉਨ੍ਹਾਂ ਦੇ ਸੰਖੇਪ ਰੂਪ ਵਿੱਚ ਵਰਤਿਆ ਜਾਂਦਾ ਹੈ।
|
| ਹੋ ਸਕਦਾ ਹੈ ਕਿ ਇਸ ਸਮੱਗਰੀ ਤੋਂ ਸੀਮਤ ਜਾਂ ਕੋਈ ਵੀ ਵਿਗਿਆਪਨ ਆਮਦਨ ਨਾ ਹੋਵੇ |
ਸਿਰਲੇਖ ਜਾਂ ਲਘੂ-ਚਿੱਤਰ ਵਿੱਚ ਥੋੜ੍ਹੇ ਬਹੁਤ ਅਪਮਾਨਜਨਕ ਸ਼ਬਦ (ਜਿਵੇਂ ਕਿ "ਦੱਲਾ", "ਰੰਡੀ")।
ਸਮੱਗਰੀ ਦੀਆਂ ਕੁਝ ਉਦਾਹਰਨਾਂ ਜੋ ਇਸ ਸ਼੍ਰੇਣੀ ਵਿੱਚ ਵੀ ਆਉਂਦੀਆਂ ਹਨ:
- ਪੂਰੇ ਵੀਡੀਓ ਵਿੱਚ ਅਪਮਾਨਜਨਕ ਸ਼ਬਦਾਂ ਦੀ ਬਹੁਤ ਜ਼ਿਆਦਾ ਵਰਤੋਂ (ਜਿਵੇਂ ਕਿ ਜ਼ਿਆਦਾਤਰ ਵਾਕਾਂ ਵਿੱਚ ਇਨ੍ਹਾਂ ਦੀ ਬਹੁਤ ਜ਼ਿਆਦਾ ਵਰਤੋਂ)।
- ਸੰਗੀਤ ਜਾਂ ਸਟੈਂਡ-ਅੱਪ ਕਾਮੇਡੀ ਵਾਲੀ ਸਮੱਗਰੀ ਦੇ ਸਿਰਲੇਖ ਜਾਂ ਲਘੂ-ਚਿੱਤਰ ਵਿੱਚ ਵਰਤੇ ਗਏ ਅਪਮਾਨਜਨਕ ਸ਼ਬਦ।
|
| ਇਸ ਸਮੱਗਰੀ ਤੋਂ ਕੋਈ ਵੀ ਵਿਗਿਆਪਨ ਆਮਦਨ ਨਹੀਂ ਹੋਵੇਗੀ |
ਲਘੂ-ਚਿੱਤਰਾਂ ਜਾਂ ਸਿਰਲੇਖਾਂ ਵਿੱਚ ਬਹੁਤ ਜ਼ਿਆਦਾ ਅਪਮਾਨਜਨਕ ਸ਼ਬਦਾਂ ਦੀ ਵਰਤੋਂ (ਜਿਵੇਂ ਕਿ "ਚੂ*ਆ", "ਲੌ*ੜੂ")। ਨਫ਼ਰਤ ਵਾਲੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ, ਜਿਨ੍ਹਾਂ ਵਿੱਚ ਵੀਡੀਓ, ਲਘੂ-ਚਿੱਤਰ ਜਾਂ ਸਿਰਲੇਖ ਵਿੱਚ ਨਫ਼ਰਤ ਭਰਪੂਰ ਭਾਸ਼ਾ ਜਾਂ ਗਾਲ੍ਹਾਂ ਸ਼ਾਮਲ ਹੋਣ, ਜਿਵੇਂ ਕਿ "ਹ**ਸ਼ੀ" ਜਾਂ "ਛੱ**ਕਾ"।
ਨਫ਼ਰਤ ਭਰਪੂਰ ਭਾਸ਼ਾ ਜਾਂ ਗਾਲ੍ਹਾਂ ਬਾਰੇ ਜ਼ਿਆਦਾ ਜਾਣਕਾਰੀ ਲਈ, ਤੁਸੀਂ ਸਾਡੇ ਮਦਦ ਕੇਂਦਰ ਵਿੱਚ ਨਫ਼ਰਤ ਭਰਪੂਰ ਅਤੇ ਨਿੰਦਣ ਵਾਲੀ ਸਮੱਗਰੀ ਸੰਬੰਧੀ ਸਾਡੀਆਂ ਸੇਧਾਂ ਨੂੰ ਦੇਖ ਸਕਦੇ ਹੋ।
ਸਮੱਗਰੀ ਦੀਆਂ ਕੁਝ ਉਦਾਹਰਨਾਂ ਜੋ ਇਸ ਸ਼੍ਰੇਣੀ ਵਿੱਚ ਵੀ ਆਉਂਦੀਆਂ ਹਨ:
|
ਹਿੰਸਾ
ਅਜਿਹੀ ਸਮੱਗਰੀ ਵਿਗਿਆਪਨਾਂ ਲਈ ਢੁਕਵੀਂ ਨਹੀਂ ਹੈ, ਜਿਸ ਵਿੱਚ ਕੇਂਦਰੀ ਬਿੰਦੂ ਖੂਨ, ਹਿੰਸਾ ਜਾਂ ਸੱਟ ਹੁੰਦਾ ਹੈ ਅਤੇ ਜਦੋਂ ਇਹ ਸਭ ਕਿਸੇ ਹੋਰ ਸੰਦਰਭ ਤੋਂ ਬਿਨਾਂ ਪੇਸ਼ ਕੀਤਾ ਜਾਂਦਾ ਹੈ। ਜੇ ਤੁਸੀਂ ਖਬਰਾਂ, ਵਿੱਦਿਅਕ, ਕਲਾਤਮਿਕ ਜਾਂ ਦਸਤਾਵੇਜ਼ੀ ਸੰਦਰਭ ਵਿੱਚ ਕੋਈ ਹਿੰਸਕ ਸਮੱਗਰੀ ਦਿਖਾ ਰਹੇ ਹੋ, ਤਾਂ ਵਾਧੂ ਸੰਦਰਭ ਮਹੱਤਵਪੂਰਨ ਹੈ। ਉਦਾਹਰਨ ਲਈ, ਜੇ ਕੋਈ ਵੀਡੀਓ ਪੱਤਰਕਾਰੀ ਦੇ ਸੰਦਰਭ ਵਿੱਚ ਅੱਤਵਾਦੀ ਹਮਲੇ ਵਰਗੀ ਕਿਸੇ ਹਿੰਸਕ ਘਟਨਾ ਬਾਰੇ ਖਬਰਾਂ ਦੀ ਰਿਪੋਰਟ ਮੁਹੱਈਆ ਕਰਵਾਉਂਦਾ ਹੈ, ਤਾਂ ਇਹ ਮੁਦਰੀਕਰਨ ਦੇ ਯੋਗ ਹੋ ਸਕਦਾ ਹੈ। ਅਣ-ਸੰਪਾਦਿਤ ਵੀਡੀਓ ਗੇਮਪਲੇ ਵਿੱਚ ਹਿੰਸਾ ਆਮ ਤੌਰ 'ਤੇ ਵਿਗਿਆਪਨਾਂ ਲਈ ਸਵੀਕਾਰਯੋਗ ਹੁੰਦੀ ਹੈ, ਪਰ ਅਜਿਹੇ ਮੋਂਟਾਜ ਸਵੀਕਾਰਯੋਗ ਨਹੀਂ ਹੁੰਦੇ, ਜਿੱਥੇ ਕੇਂਦਰੀ ਬਿੰਦੂ ਬੇਲੋੜੀ ਹਿੰਸਾ ਹੋਵੇ। ਸਾਰੀਆਂ ਗੇਮਾਂ (ਭਾਵੇਂ ਵਾਸਤਵਿਕ ਹੋਣ ਜਾਂ ਗੈਰ-ਵਾਸਤਵਿਕ) ਇਸ ਨੀਤੀ ਦੇ ਦਾਇਰੇ ਵਿੱਚ ਹਨ।
ਨੀਤੀ ਸੰਬੰਧੀ ਵੇਰਵੇ
| ਵਿਗਿਆਪਨਾਂ ਸੰਬੰਧੀ ਮਾਰਗ-ਦਰਸ਼ਨ |
ਸਵਾਲਨਾਮੇ ਦੇ ਵਿਕਲਪ ਅਤੇ ਵੇਰਵੇ |
| ਇਹ ਸਮੱਗਰੀ ਵਿਗਿਆਪਨ ਆਮਦਨ ਕਮਾ ਸਕਦੀ ਹੈ |
ਨਿਯਮਿਤ ਕਾਰਵਾਈ ਸਮੇਤ ਕਨੂੰਨ ਅਮਲੀਕਰਨ (ਜਿਵੇਂ ਕਿ ਕਿਸੇ ਨੂੰ ਜ਼ਬਰਦਸਤੀ ਗ੍ਰਿਫਤਾਰ ਕਰਨਾ, ਭੀੜ ਨੂੰ ਕੰਟਰੋਲ ਕਰਨਾ, ਅਧਿਕਾਰੀ ਨਾਲ ਵਿਵਾਦ, ਜ਼ਬਰਦਸਤੀ ਦਾਖਲ ਹੋਣਾ); ਗੇਮਪਲੇ ਦੇ ਪਹਿਲੇ 15 ਸਕਿੰਟਾਂ ਤੋਂ ਬਾਅਦ ਅਣ-ਸੰਪਾਦਿਤ ਹਿੰਸਾ ਦਿਖਾਉਣਾ; ਘੱਟ ਖੂਨ ਵਾਲੀ ਮਾਮੂਲੀ ਹਿੰਸਾ; ਵਿੱਦਿਅਕ ਵੀਡੀਓ ਦੇ ਇੱਕ ਹਿੱਸੇ ਵਜੋਂ ਪੂਰੀ ਤਰ੍ਹਾਂ ਅਸਪਸ਼ਟ ਕੀਤੀਆਂ, ਧੁੰਦਲੀਆਂ ਕੀਤੀਆਂ, ਜਲਾਉਣ ਲਈ ਤਿਆਰ ਕੀਤੀਆਂ ਜਾਂ ਜੰਗਾਂ ਵਰਗੀਆਂ ਇਤਿਹਾਸਿਕ ਘਟਨਾਵਾਂ ਵਿੱਚ ਦਿਖਾਈਆਂ ਗਈਆਂ ਲਾਸ਼ਾਂ। ਵਿਦੇਸ਼ੀ ਅੱਤਵਾਦੀ ਸੰਗਠਨਾਂ (FTOs) ਲਈ ਅਹਿੰਸਕ ਜਾਂ ਸੰਖੇਪ ਹਵਾਲੇ। ਵਿੱਦਿਅਕ ਸਮੱਗਰੀ ਜਾਂ ਪੱਤਰਕਾਰੀ ਰਿਪੋਰਟਿੰਗ, ਜਿਸ ਵਿੱਚ ਵਿਦੇਸ਼ੀ ਅੱਤਵਾਦੀ ਸੰਗਠਨਾਂ ਨਾਲ ਸੰਬੰਧਿਤ ਚਿੱਤਰਨ ਜਾਂ ਮੁੱਖ ਵਿਸ਼ੇ ਵਜੋਂ ਵਿਦੇਸ਼ੀ ਅੱਤਵਾਦੀ ਸੰਗਠਨਾਂ ਦਾ ਜ਼ਿਕਰ ਕਰਨ ਵਾਲੀ ਸਮੱਗਰੀ ਸ਼ਾਮਲ ਹੁੰਦੀ ਹੈ।
ਸਮੱਗਰੀ ਦੀਆਂ ਕੁਝ ਉਦਾਹਰਨਾਂ ਜੋ ਇਸ ਸ਼੍ਰੇਣੀ ਵਿੱਚ ਵੀ ਆਉਂਦੀਆਂ ਹਨ:
ਆਮ ਹਿੰਸਾ
- ਗੈਰ-ਦਿਲ ਕੰਬਾਊ ਹਿੰਸਾ ਜਾਂ ਦਿਲ ਕੰਬਾਊ ਹਿੰਸਾ ਨੂੰ ਦਰਸਾਉਂਦੀ ਨਾਟਕੀ ਅੰਦਾਜ਼ ਵਾਲੀ ਸਮੱਗਰੀ।
- ਕਿਸੇ ਵੱਡੇ ਬਿਰਤਾਂਤ ਦੌਰਾਨ, ਕਿਸੇ ਹਿੰਸਕ ਐਕਸ਼ਨ ਦ੍ਰਿਸ਼ ਦੇ ਹਿੱਸੇ ਵਜੋਂ ਅਜਿਹਾ ਅਸਥਾਈ ਦ੍ਰਿਸ਼ ਦਿਖਾਉਣਾ ਜਿਸ ਵਿੱਚ ਸਰੀਰਕ ਕਸ਼ਟ (ਜਿਵੇਂ ਕਿ ਗੋਲੀ ਦੇ ਜ਼ਖ਼ਮ) ਸ਼ਾਮਲ ਹੈ।
- ਕਿਸੇ ਐਕਸ਼ਨ ਫ਼ਿਲਮ ਤੋਂ ਲੜਾਈ ਦੇ ਅਜਿਹੇ ਹਿੰਸਕ ਅੰਸ਼ (ਜਿਵੇਂ ਕਿ ਸਕ੍ਰਿਪਟਡ ਸਮੱਗਰੀ) ਪੇਸ਼ ਕਰਨਾ ਜਿਸ ਵਿੱਚ ਸੱਟਾਂ ਜ਼ਿਆਦਾਤਰ ਅਪ੍ਰਤੱਖ ਹੋਣ।
- ਸਕ੍ਰਿਪਟਡ ਸਮੱਗਰੀ ਵਿੱਚ ਮੌਤ ਦੇ ਨਤੀਜੇ ਵਜੋਂ ਸੋਗ ਕਰ ਰਹੇ ਲੋਕ।
- ਅਜਿਹੀ ਸੱਟ ਦਾ ਚਿੱਤਰਨ ਜੋ ਦਿਲ ਕੰਬਾਊ ਨਹੀਂ ਹੈ।
- ਕਿਸੇ ਕਿਰਦਾਰ ਦਾ ਆਪਣੇ ਗੋਡਿਆਂ ਭਾਰ ਡਿੱਗਣ 'ਤੇ ਖੂਨ ਨਾ ਦਿਖਾਉਣਾ ਜਾਂ ਬਹੁਤ ਘੱਟ ਖੂਨ ਦਿਖਾਉਣਾ।
- ਕਿਸੇ ਸਕ੍ਰਿਪਟ ਜਾਂ ਖੇਡਾਂ ਦੇ ਹਿੱਸੇ ਵਜੋਂ ਗਲਤੀ ਨਾਲ ਜਾਂ ਸੋਚ-ਸਮਝ ਕੇ ਕਿਸੇ ਪਹਾੜੀ ਤੋਂ ਹੇਠਾਂ ਲੁੜਕਣਾ ਜਾਂ ਕੰਧ ਨਾਲ ਟਕਰਾਉਣਾ।
ਗੇਮਿੰਗ
- ਗੇਮਿੰਗ ਹਿੰਸਾ ਵਿੱਚ ਇਹ ਚੀਜ਼ਾਂ ਸ਼ਾਮਲ ਹਨ:
- ਵੀਡੀਓ ਦੇ ਪਹਿਲੇ 15 ਸਕਿੰਟਾਂ ਤੋਂ ਬਾਅਦ ਦਿਲ ਕੰਬਾਊ ਦ੍ਰਿਸ਼ (ਜਿਵੇਂ ਕਿ ਕਿਸੇ ਵਿਅਕਤੀ 'ਤੇ ਖੂਨੀ ਹਮਲਾ) ਦਿਖਾਉਣਾ।
- ਅਜਿਹੀ ਹਿੰਸਾ ਜੋ ਵਾਸਤਵਿਕ ਨਾ ਹੋਵੇ, ਮਜ਼ਾਕ ਹੋਵੇ ਅਤੇ ਆਮ ਤੌਰ 'ਤੇ ਹਰ ਉਮਰ ਦੇ ਲਈ ਸਵੀਕਾਰਯੋਗ ਹੋਵੇ (ਜਿਵੇਂ ਕਿ ਰਾਖਸ਼ਾਂ ਤੋਂ ਬਚਣ ਨੂੰ ਦਿਖਾਉਣ ਵਾਲੀਆਂ ਪਰਿਵਾਰਕ ਵੀਡੀਓ ਗੇਮਾਂ)।
- ਅਜਿਹੀ ਹਿੰਸਾ ਜਿਸ ਨੂੰ ਅਸਪਸ਼ਟ ਕੀਤਾ ਗਿਆ ਹੋਵੇ, ਧੁੰਦਲਾ ਕੀਤਾ ਗਿਆ ਹੋਵੇ ਜਾਂ ਲੁਕਾਇਆ ਗਿਆ ਹੋਵੇ (ਜਿਵੇਂ ਕਿ ਸਿਰ ਕਲਮ ਕਰਨ ਦਾ ਕੋਈ ਧੁੰਦਲਾ ਜਿਹਾ ਦ੍ਰਿਸ਼)।
ਮੌਤ ਅਤੇ ਦੁਖਾਂਤ
- ਅਜਿਹੀ ਵਿੱਦਿਅਕ ਜਾਂ ਇਤਿਹਾਸਕ ਸਮੱਗਰੀ ਜਿਸ ਵਿੱਚ ਇਹ ਸ਼ਾਮਲ ਹੋਵੇ:
- ਲਾਸ਼ਾਂ ਦੇ ਅਜਿਹੇ ਚਿੱਤਰਨ ਜੋ ਦਿਲ-ਕੰਬਾਊ ਨਹੀਂ ਹਨ।
- ਅਜਿਹੀ ਲਾਸ਼ ਨਾਲ ਮਿਰਤਕ ਦੇ ਜਨਤਕ ਸਨਮਾਨ ਨੂੰ ਦਿਖਾਉਣਾ ਜੋ ਦਿਲ ਕੰਬਾਊ ਨਹੀਂ ਹੈ।
- ਪੂਰੀ ਤਰ੍ਹਾਂ ਨਾਲ ਅਸਪਸ਼ਟ ਕੀਤੀਆਂ (ਜਿਵੇਂ ਕਿ ਧੁੰਦਲੀਆਂ ਕੀਤੀਆਂ) ਦਿਲ ਕੰਬਾਊ ਲਾਸ਼ਾਂ।
- ਹਿੰਸਕ ਕਾਰਵਾਈਆਂ ਜਾਂ ਉਨ੍ਹਾਂ ਦੇ ਨਤੀਜਿਆਂ ਦੇ ਸੀਮਤ ਜਾਂ ਬਿਨਾਂ ਪ੍ਰਦਰਸ਼ਨ ਦੇ ਨਾਲ ਇੱਕ ਜਾਂ ਇੱਕ ਤੋਂ ਜ਼ਿਆਦਾ ਮੌਤਾਂ (ਸੰਵੇਦਨਸ਼ੀਲ ਘਟਨਾਵਾਂ ਜਿਵੇਂ ਕਿ ਸਮੂਹਿਕ ਗੋਲੀਬਾਰੀ ਜਾਂ ਅੱਤਵਾਦੀ ਹਮਲਿਆਂ ਨੂੰ ਛੱਡ ਕੇ) ਨੂੰ ਸ਼ਾਮਲ ਕਰਨ ਵਾਲੇ ਦੁਖਾਂਤਾਂ ਦੀ ਕਵਰੇਜ।
- ਮਿਰਤਕਾਂ ਦੇ ਦਿਲ ਕੰਬਾਊ ਵਰਣਨ ਤੋਂ ਬਿਨਾਂ ਨਜ਼ਦੀਕੀ ਕਤਲੇਆਮ ਦੀਆਂ ਘਟਨਾਵਾਂ ਦੀਆਂ ਰਿਪੋਰਟਾਂ।
- ਵਿੱਦਿਅਕ, ਨਾਟਕੀ, ਪੱਤਰਕਾਰੀ ਰਿਪੋਰਟਿੰਗ ਜਾਂ ਸੰਗੀਤ ਵੀਡੀਓ ਜਿਨ੍ਹਾਂ ਵਿੱਚ ਇਹ ਚੀਜ਼ਾਂ ਸ਼ਾਮਲ ਹਨ:
- ਮਰਦੇ ਹੋਏ ਵਿਅਕਤੀ ਜਾਂ ਗੰਭੀਰ ਸਰੀਰਕ ਨੁਕਸਾਨ ਨੂੰ ਦਿਖਾਉਣਾ
- ਸੰਪਤੀ ਦਾ ਗੰਭੀਰ ਨੁਕਸਾਨ ਜਿੱਥੇ ਮੌਤ ਹੋਣ ਜਾਂ ਗੰਭੀਰ ਸਰੀਰਕ ਨੁਕਸਾਨ ਦੀ ਸੰਭਾਵਨਾ ਹੋਵੇ (ਜਿਵੇਂ ਕਿ ਬੰਬ ਧਮਾਕੇ, ਅੱਗਾਂ, ਇਮਾਰਤਾਂ ਦਾ ਢਹਿਣਾ, ਆਦਿ)।
- ਜਨਤਕ ਤੌਰ 'ਤੇ ਅੰਤਿਮ ਸੰਸਕਾਰ ਵੇਲੇ ਤਾਬੂਤ ਵਿੱਚ ਬਿਨਾਂ ਢਕੇ ਲਾਸ਼ਾਂ ਨੂੰ ਦਿਖਾਉਣਾ।
ਸ਼ਿਕਾਰ
- ਸ਼ਿਕਾਰ ਸੰਬੰਧੀ ਅਜਿਹੀ ਸਮੱਗਰੀ ਜਿਸ ਵਿੱਚ ਜਾਨਵਰਾਂ ਦੀਆਂ ਦਿਲ ਕੰਬਾਊ ਸੱਟਾਂ ਜਾਂ ਲੰਬੇ ਸਮੇਂ ਲਈ ਦੁੱਖਾਂ ਦਾ ਕੋਈ ਚਿੱਤਰਨ ਨਹੀਂ ਕੀਤਾ ਗਿਆ।
- ਸ਼ਿਕਾਰ ਸੰਬੰਧੀ ਅਜਿਹੇ ਵੀਡੀਓ ਜਿਨ੍ਹਾਂ ਵਿੱਚ ਜਾਨਵਰ ਨੂੰ ਮਾਰਨ ਜਾਂ ਸੱਟ ਪਹੁੰਚਾਉਣ ਦਾ ਪਲ ਅਪ੍ਰਤੱਖ ਹੋਵੇ ਅਤੇ ਅਜਿਹੀ ਕਿਸੇ ਵੀ ਕੇਂਦਰੀ ਫੁਟੇਜ ਤੋਂ ਰਹਿਤ ਹੋਵੇ ਜਿਸ ਵਿੱਚ ਮਰੇ ਹੋਏ ਜਾਨਵਰ ਨੂੰ ਜਿੱਤ ਦੇ ਇਨਾਮ ਜਾਂ ਖਾਣ ਦੇ ਉਦੇਸ਼ ਲਈ ਕੀਤੀ ਜਾਣ ਵਾਲੀ ਪ੍ਰਕਿਰਿਆ ਵਜੋਂ ਦਿਖਾਇਆ ਗਿਆ ਹੋਵੇ।
ਜਾਨਵਰਾਂ ਨਾਲ ਹਿੰਸਾ
- ਕੁਦਰਤੀ ਸੰਸਾਰ ਵਿੱਚ ਜਾਨਵਰਾਂ ਦੀ ਹਿੰਸਾ ਦੇ ਅਜਿਹੇ ਚਿੱਤਰਨ ਜੋ ਦਿਲ ਕੰਬਾਊ ਨਹੀਂ ਹਨ।
- ਸ਼ਿਕਾਰ ਪਿੱਛੇ ਭੱਜ ਰਹੇ ਸ਼ਿਕਾਰੀ ਜਿੱਥੇ ਦਿਲ ਕੰਬਾਊ ਵੇਰਵੇ (ਜਿਵੇਂ ਕਿ ਸ਼ਿਕਾਰ ਦੇ ਲਹੂ-ਲੁਹਾਣ ਸਰੀਰਕ ਅੰਗਾਂ 'ਤੇ ਧਿਆਨ ਕੇਂਦਰਿਤ ਕਰਨਾ ਜਾਂ ਸ਼ਿਕਾਰ ਨੂੰ ਫੜਣ ਦੇ ਦਿਲ ਕੰਬਾਊ ਪਲ) ਸ਼ਾਮਲ ਨਹੀਂ ਹੁੰਦੇ; ਅਸਥਾਈ ਤੌਰ 'ਤੇ ਕੁਝ ਖੂਨ ਦਿਸ ਸਕਦਾ ਹੈ, ਪਰ ਇਹ ਸਮੱਗਰੀ ਦਾ ਕੇਂਦਰੀ ਵਿਸ਼ਾ ਨਹੀਂ ਹੁੰਦਾ ਹੈ।
ਜਾਨਵਰਾਂ ਨਾਲ ਦੁਰਵਿਹਾਰ
- ਨਸਲ-ਅਨੁਕੂਲ ਜਾਨਵਰਾਂ ਦੀ ਸਿਖਲਾਈ, ਡਾਕਟਰੀ ਦਖਲਅੰਦਾਜ਼ੀ ਜਾਂ ਮੁੜ-ਵਸੇਬੇ ਦੌਰਾਨ ਕਸ਼ਟ ਵਿੱਚ ਦਿਖਾਏ ਜਾਨਵਰ।
- ਜਾਨਵਰਾਂ ਨਾਲ ਦੁਰਵਿਹਾਰ ਸੰਬੰਧੀ ਕਿਸੇ ਅਸਲ ਫੁਟੇਜ ਤੋਂ ਬਗੈਰ ਦੁਰਵਿਹਾਰ ਸੰਬੰਧੀ ਕਵਰੇਜ ਜਾਂ ਵਿਚਾਰ-ਵਟਾਂਦਰਾ।
ਖੇਡਾਂ ਖੇਡਣ ਵੇਲੇ ਹਿੰਸਾ
- ਹਥਿਆਰਬੰਦ ਲੜਾਈ ਵਾਲੀਆਂ ਖੇਡਾਂ (ਜਿਵੇਂ ਕਿ ਤਲਵਾਰਬਾਜ਼ੀ) ਵਿਚਲੀ ਹਿੰਸਾ, ਬੇਸ਼ੱਕ ਉਸ ਵਿੱਚ ਸੁਰੱਖਿਆਤਮਕ ਵਸਤਰ ਪਹਿਨੇ ਹੋਣ ਜਾਂ ਸੁਰੱਖਿਆ ਸੰਬੰਧੀ ਸਾਵਧਾਨੀਆਂ ਵਰਤੀਆਂ ਹੋਣ।
- ਖੇਡਾਂ ਵਿਚਲੀਆਂ ਗੈਰ-ਦਿਲ ਕੰਬਾਊ ਸੱਟਾਂ ਜਾਂ ਖੇਡਾਂ ਦੇ ਹਿੱਸੇ ਵਜੋਂ ਅਜਿਹੀਆਂ ਦਿਲ ਕੰਬਾਊ ਸੱਟਾਂ ਨੂੰ ਦਿਖਾਉਣਾ ਜਿਨ੍ਹਾਂ ਵਿੱਚ ਖੂਨ ਦਿਖਾਇਆ ਗਿਆ ਹੋਵੇ।
- ਕਿਸੇ ਪੇਸ਼ੇਵਰ ਸੈਟਿੰਗ (ਜਿਵੇਂ ਕਿ ਕਿਸੇ ਫਿੱਟਨੈੱਸ ਕੇਂਦਰ ਜਾਂ ਅਖਾੜੇ ਵਿੱਚ) ਵਿੱਚ ਸੰਚਾਲਿਤ ਲੜਾਈ ਵਾਲੀਆਂ ਖੇਡਾਂ ਜਿਵੇਂ ਕਿ ਬਾਕਸਿੰਗ।
- ਖੇਡਾਂ ਖੇਡਣ ਵੇਲੇ ਵਾਪਰੀਆਂ ਅਜਿਹੀਆਂ ਸੱਟਾਂ ਜੋ ਦਿਲ ਕੰਬਾਊ ਨਹੀਂ ਹਨ (ਜਿਵੇਂ ਕਿ ਗਿੱਟੇ ਨੂੰ ਮੋਚ ਆਉਣਾ)।
ਲੜਾਈਆਂ (ਲੜਾਈ ਵਾਲੀਆਂ ਖੇਡਾਂ ਨੂੰ ਛੱਡ ਕੇ)
- ਬਿਨਾਂ ਕਿਸੇ ਦਿਖਣਯੋਗ ਸੱਟ ਜਾਂ ਕੁੱਟਮਾਰ ਦੇ ਵਿੱਦਿਅਕ ਸੰਦਰਭ ਵਿੱਚ ਲੜਾਈਆਂ ਦੇ ਚਿੱਤਰਨ।
- ਟਿਊਟੋਰੀਅਲ ਵਜੋਂ ਸਾਂਝੀਆਂ ਕੀਤੀਆਂ ਸਵੈ-ਰੱਖਿਆਤਮਕ ਚਾਲਾਂ।
- ਬਿਨਾਂ ਕਿਸੇ ਦਿਖਣਯੋਗ ਸੱਟ ਦੇ ਲੜ ਰਹੇ ਲੋਕਾਂ ਦੇ ਅਸਥਾਈ ਚਿੱਤਰਨ।
ਕਨੂੰਨ ਅਮਲੀਕਰਨ ਅਤੇ ਸਰੀਰਕ ਝੜਪ
- ਕਨੂੰਨ ਅਮਲੀਕਰਨ ਵਾਲੀਆਂ ਲੜਾਈ-ਰਹਿਤ ਜਾਂ ਝੜਪ-ਰਹਿਤ ਅੰਤਰਕਿਰਿਆਵਾਂ।
- ਪੁਲਿਸ ਨਾਲ ਆਮ ਅੰਤਰਕਿਰਿਆ (ਜਿਵੇਂ ਕਿ ਦਿਸ਼ਾਵਾਂ ਬਾਰੇ ਪੁੱਛਣਾ ਜਾਂ ਪਾਰਕਿੰਗ ਟਿਕਟ ਪ੍ਰਾਪਤ ਕਰਨਾ, ਆਦਿ)।
- ਪੁਲਿਸ ਨਾਲ ਗੈਰ-ਸਰੀਰਕ ਝੜਪਾਂ, ਪੁਲਿਸ ਵੱਲੋਂ ਕਿਸੇ ਸੰਪਤੀ ਨੂੰ ਜ਼ਬਤ ਕਰਨਾ ਜਾਂ ਜ਼ਬਰਦਸਤੀ ਦਾਖਲ ਹੋਣਾ ਅਤੇ ਪੁਲਿਸ ਦੀਆਂ ਕਿਰਿਆਵਾਂ।
- ਵਿੱਦਿਅਕ ਸੰਦਰਭ ਜਾਂ ਪੱਤਰਕਾਰੀ ਰਿਪੋਰਟਿੰਗ ਵਿੱਚ ਕਨੂੰਨ ਅਮਲੀਕਰਨ ਵਾਲੀਆਂ ਹਿੰਸਕ, ਲੜਾਈ-ਯੁਕਤ ਜਾਂ ਝੜਪ-ਯੁਕਤ ਅੰਤਰਕਿਰਿਆਵਾਂ।
- ਨਾਗਰਿਕਾਂ ਦੇ ਹਿੰਸਕ ਵਿਰੋਧ ਦੀ ਖਬਰ ਰਿਪੋਰਟ ਤੋਂ ਕਲਿੱਪਾਂ ਦੀ ਵਰਤੋਂ ਕਰ ਕੇ ਕਮੈਂਟਰੀ ਕਰਨੀ (ਜਿਵੇਂ ਕਿ ਨਾਗਰਿਕਾਂ ਨੂੰ ਮਾਰਨਾ ਜਾਂ ਧੱਕਾ ਦੇ ਕੇ ਹੇਠਾਂ ਸੁੱਟਣਾ)।
- ਦੰਗਿਆਂ ਵਿੱਚ ਨਾਗਰਿਕਾਂ 'ਤੇ ਪਾਣੀ ਦੀਆਂ ਬੁਛਾੜਾਂ ਕਰਦੀ ਪੁਲਿਸ 'ਤੇ ਰਿਪੋਰਟਿੰਗ।
ਵਿਦੇਸ਼ੀ ਅੱਤਵਾਦੀ ਸੰਗਠਨ (FTOs)
- ਕੇਂਦਰੀ ਵਿਸ਼ੇ ਵਜੋਂ ਅੱਤਵਾਦੀ ਹਮਲੇ ਬਾਰੇ ਵਿਚਾਰ-ਵਟਾਂਦਰੇ ਕਰਨ ਵਾਲੀਆਂ ਵਿੱਦਿਅਕ, ਪੱਤਰਕਾਰੀ ਰਿਪੋਰਟਾਂ ਜਾਂ ਸੰਗੀਤ ਵੀਡੀਓ।
- ਅੱਤਵਾਦੀ ਹਮਲਿਆਂ ਦੀ ਫੁਟੇਜ ਤੋਂ ਬਿਨਾਂ ਇਨ੍ਹਾਂ ਸੰਗਠਨਾਂ ਸੰਬੰਧੀ ਆਮ ਵਿਸ਼ੇ ਵਜੋਂ ਬਣੀ ਵਿੱਦਿਅਕ ਜਾਂ ਨਾਟਕੀ ਅੰਦਾਜ਼ ਵਾਲੀ ਸਮੱਗਰੀ।
- FTO ਜਾਂ ਕਾਮੇਡੀ ਦੇ ਇਰਾਦੇ ਵਾਲੇ ਅੱਤਵਾਦ ਨੂੰ ਦਿਖਾਉਣ ਵਾਲੀਆਂ ਪੱਤਰਕਾਰੀ ਰਿਪੋਰਟਿੰਗਾਂ।
- FTO ਚਿੱਤਰ ਦਿਖਾਉਣ ਵਾਲੀਆਂ ਵਿੱਦਿਅਕ, ਨਾਟਕੀ, ਪੱਤਰਕਾਰੀ ਰਿਪੋਰਟਾਂ ਜਾਂ ਸੰਗੀਤ ਵੀਡੀਓ, ਪਰ ਜਿਨ੍ਹਾਂ ਦਾ ਸਮੱਗਰੀ ਦੇ ਮੁੱਖ ਵਿਸ਼ੇ ਵਜੋਂ ਕੋਈ ਜ਼ਿਕਰ ਨਾ ਹੋਵੇ।
ਜੰਗ ਅਤੇ ਵਿਵਾਦ
- ਜੰਗ ਅਤੇ/ਜਾਂ ਵਿਵਾਦ ਸੰਬੰਧੀ ਅਜਿਹੀ ਵਿੱਦਿਅਕ ਕਵਰੇਜ ਜਾਂ ਵਿਚਾਰ-ਵਟਾਂਦਰਾ ਜੋ ਦਿਲ ਕੰਬਾਊ ਨਹੀਂ ਹੈ।
- ਲੋਕਾਂ ਦੀ ਤਕਲੀਫ਼ ਜਾਂ ਦਰਦ ਦੇ ਪ੍ਰਦਰਸ਼ਨ ਜਾਂ ਚਿੱਤਰਨ ਤੋਂ ਬਿਨਾਂ ਅਣਦੇਖੇ ਨਿਸ਼ਾਨਿਆਂ 'ਤੇ ਕੀਤੀ ਗਈ ਗੋਲੀਬਾਰੀ।
ਨਾਬਾਲਗਾਂ ਸੰਬੰਧੀ ਹਿੰਸਾ
- ਕਿਸੇ ਸੱਟ ਜਾਂ ਕਸ਼ਟ ਤੋਂ ਬਿਨਾਂ ਨਾਬਾਲਗਾਂ ਦੇ ਖੇਡਣ ਜਾਂ ਲੜਾਈ-ਝਗੜੇ ਦੀ ਵਿਸ਼ੇਸ਼ਤਾ ਵਾਲੇ ਵੀਡੀਓ।
- ਨਾਬਲਗਾਂ ਵਿਚਕਾਰ ਹਿੰਸਾ ਵਾਲੀ ਸੰਗੀਤ ਸਮੱਗਰੀ, ਜਿਸ ਵਿੱਚ ਅਜਿਹੀ ਹਿੰਸਾ ਦੀ ਕੋਈ ਫੁਟੇਜ ਨਹੀਂ ਦਿਖਾਈ ਜਾਂਦੀ ਜਾਂ ਸਿਰਫ਼ ਅਸਥਾਈ ਫੁਟੇਜ ਦਿਖਾਈ ਜਾਂਦੀ ਹੈ।
ਪਰਿਭਾਸ਼ਾਵਾਂ:
- “ਮਾਮੂਲੀ ਹਿੰਸਾ” ਵਾਸਤਵਿਕ ਸਮੱਗਰੀ ਵਿੱਚ ਹੱਥੋ-ਪਾਈ ਜਾਂ ਮੁੱਕਾ ਮਾਰਨ ਵਰਗੀ ਅਸਥਾਈ ਹਿੰਸਾ ਵਾਲੀਆਂ ਕਾਰਵਾਈਆਂ ਨੂੰ ਦਰਸਾਉਂਦੀ ਹੈ।
- "ਗੈਰ-ਗ੍ਰਾਫ਼ਿਕ ਹਿੰਸਾ" ਕਿਸੇ ਹੋਰ ਵਿਅਕਤੀ ਪ੍ਰਤੀ ਹਮਲਾਵਰ ਸਰੀਰਕ ਵਿਹਾਰ ਦੇ ਚਿੱਤਰਨ ਨੂੰ ਦਰਸਾਉਂਦੀ ਹੈ, ਜਿਵੇਂ ਕਿ ਚੀਕਦੇ ਹੋਏ ਉਂਗਲ ਨਾਲ ਇਸ਼ਾਰਾ ਕਰਨਾ ਜਾਂ ਕਿਸੇ ਅਲੱਗ-ਥਲੱਗ ਜਗ੍ਹਾਂ 'ਤੇ ਹਿੰਸਾ (ਜਿਵੇਂ ਕਿ ਕੰਧ ਵੱਲ ਬੋਤਲ ਸੁੱਟਣਾ)।
|
| ਹੋ ਸਕਦਾ ਹੈ ਕਿ ਇਸ ਸਮੱਗਰੀ ਤੋਂ ਸੀਮਤ ਜਾਂ ਕੋਈ ਵੀ ਵਿਗਿਆਪਨ ਆਮਦਨ ਨਾ ਹੋਵੇ |
ਵਿੱਦਿਅਕ ਜਾਂ ਦਸਤਾਵੇਜ਼ੀ ਸੈਟਿੰਗਾਂ (ਜਿਵੇਂ ਕਿ ਇਤਿਹਾਸ ਦੀ ਸਿੱਖਿਆ ਦੇਣ ਵਾਲਾ ਚੈਨਲ) ਵਿੱਚ ਪ੍ਰਤੱਖ ਸੱਟ ਜਾਂ ਨੁਕਸਾਨ ਦੇ ਨਾਲ ਲਾਸ਼ਾਂ; ਲਘੂ-ਚਿੱਤਰ ਵਿੱਚ ਜਾਂ ਸਮੱਗਰੀ ਦੇ ਸ਼ੁਰੂਆਤੀ ਹਿੱਸੇ ਵਿੱਚ ਦਿਲ ਕੰਬਾਊ ਗੇਮ ਹਿੰਸਾ; ਸੱਟਾਂ ਤੋਂ ਬਿਨਾਂ ਹਥਿਆਰਬੰਦ ਵਿਵਾਦ ਦਾ ਗੈਰ-ਸੰਪਾਦਿਤ ਫੁਟੇਜ; ਦੁਖਾਂਤਾਂ ਦੇ ਦਿਲ ਕੰਬਾਊ ਵੇਰਵਿਆਂ ਦਾ ਵਰਣਨ; ਨਾਟਕੀ ਅੰਦਾਜ਼ ਵਿੱਚ ਗੰਭੀਰ ਅਤੇ ਸਦਮਾ ਦੇਣ ਵਾਲੀਆਂ ਸੱਟਾਂ ਨੂੰ ਦਿਖਾਉਣ ਵਾਲੀ ਸਮੱਗਰੀ। ਵਿਦੇਸ਼ੀ ਅੱਤਵਾਦੀ ਸੰਗਠਨਾਂ ਦੇ ਕਾਮੇਡੀ ਵਾਲੇ ਹਵਾਲੇ ਜਾਂ ਝਲਕੀਆਂ।
ਸਮੱਗਰੀ ਦੀਆਂ ਕੁਝ ਉਦਾਹਰਨਾਂ ਜੋ ਇਸ ਸ਼੍ਰੇਣੀ ਵਿੱਚ ਵੀ ਆਉਂਦੀਆਂ ਹਨ:
ਆਮ ਹਿੰਸਾ
- ਨਾਟਕੀ ਅੰਦਾਜ਼ ਵਿੱਚ ਹਿੰਸਾ ਜਿਸਦੇ ਸਿੱਟੇ ਵਜੋਂ ਗੰਭੀਰ ਸੱਟ ਲੱਗਦੀ ਹੈ ਜਿਸਦਾ ਨਤੀਜਾ ਜਾਂ ਪ੍ਰਭਾਵ ਦਿਖਣਯੋਗ ਅਤੇ ਮੌਜੂਦਾ ਹੁੰਦਾ ਹੈ।
- ਅਜਿਹੇ ਖੂਨੀ ਜਾਂ ਮਾਰ-ਧਾੜ ਵਾਲੇ ਦ੍ਰਿਸ਼ ਜਿਨ੍ਹਾਂ ਵਿੱਚ ਹੱਡੀਆਂ ਸਪਸ਼ਟ ਤੌਰ 'ਤੇ ਟੁੱਟ ਜਾਣ।
- ਕਿਸੇ ਛੋਟੇ, ਬਹੁਤ ਜ਼ਿਆਦਾ ਦਿਲ ਕੰਬਾਊ ਹਿੰਸਕ ਦ੍ਰਿਸ਼ (ਜਿਵੇਂ ਕਿ ਸਮੂਹਿਕ ਕਤਲੇਆਮ) ਜਾਂ ਅਜਿਹੇ ਦਿਲ ਕੰਬਾਊ ਦ੍ਰਿਸ਼ਾਂ ਦੇ ਵੀਡੀਓ ਸੰਗ੍ਰਹਿ ਵਾਲੀ ਨਾਟਕੀ ਅੰਦਾਜ਼ ਵਿੱਚ ਬਣੀ ਲੰਬੇ ਸਮੇਂ ਵਾਲੀ ਵੀਡੀਓ ਸਮੱਗਰੀ।
- ਦੁਖਾਂਤਾਂ ਦੇ ਬਹੁਤ ਜ਼ਿਆਦਾ ਦਿਲ ਕੰਬਾਊ ਵਰਣਨ (ਆਡੀਓ ਜਾਂ ਵੀਡੀਓ ਰੂਪ ਵਿੱਚ)।
- ਦਮ ਘੁਟਣ ਨਾਲ ਪੀੜਿਤ ਜਾਂ ਗੰਭੀਰ ਮਾਨਸਿਕ ਪੀੜ ਅਤੇ ਦਰਦ ਦਾ ਅਨੁਭਵ ਕਰ ਰਹੇ ਲੋਕ, ਜਿਵੇਂ ਕਿ ਨਾ ਰੁਕਣ ਵਾਲੀ ਖੰਘ ਤੋਂ ਹੋਣ ਵਾਲੀ ਤਕਲੀਫ਼।
- ਆਫ਼ਤਾਂ ਦੀ ਅਜਿਹੀ ਫੁਟੇਜ ਜਿਸ ਵਿੱਚ ਲੋਕਾਂ ਦਾ ਨੁਕਸਾਨ ਜਾਂ ਇਨ੍ਹਾਂ ਨਾਲ ਜੂਝਦੇ ਹੋਏ ਦਿਖਾਇਆ ਗਿਆ ਹੋਵੇ, ਜਿਵੇਂ ਕਿ ਬਹੁਤ ਜ਼ਿਆਦਾ ਭਾਵਨਾਤਮਕ ਕਸ਼ਟ।
- ਹਿੰਸਕ ਘਟਨਾ ਦੇ ਨਤੀਜੇ ਵਜੋਂ ਤਬਾਹ ਹੋਈਆਂ ਇਮਾਰਤਾਂ ਦੇ ਖੰਡਰਾਂ (ਜਿਵੇਂ ਕਿ ਭਾਰੀ ਤੁਫ਼ਾਨ ਤੋਂ ਬਾਅਦ ਸਕੂਲਾਂ ਦੇ ਖੰਡਰ) ਜਾਂ ਹਲਕੀਆਂ ਸੱਟਾਂ (ਜਿਵੇਂ ਕਿ ਗਿੱਟਿਆਂ ਨੂੰ ਮੋਚ ਆਉਣਾ ਜਾਂ ਉਂਗਲਾਂ 'ਤੇ ਪੱਟੀਆਂ ਬੰਨ੍ਹਣਾ) ਵਾਲੇ ਲੋਕਾਂ ਦੀ ਗੈਰ-ਸੰਪਾਦਿਤ ਫੁਟੇਜ।
ਗੇਮਿੰਗ
- ਲਘੂ-ਚਿੱਤਰ ਵਿੱਚ ਜਾਂ ਵੀਡੀਓ ਦੇ ਪਹਿਲੇ 8 ਤੋਂ 15 ਸਕਿੰਟਾਂ ਵਿੱਚ ਦਿਲ ਕੰਬਾਊ ਗੇਮ ਹਿੰਸਾ।
- “ਦਿਲ ਕੰਬਾਊ ਗੇਮ ਹਿੰਸਾ” ਵਿੱਚ ਕਰੂਰ ਹੱਤਿਆਵਾਂ ਜਾਂ ਗੰਭੀਰ ਸੱਟਾਂ ਸ਼ਾਮਲ ਹੁੰਦੀਆਂ ਹਨ, ਜੋ ਸੱਟਾਂ ਕਰਕੇ ਨਿਕਲਦੇ ਖੂਨ ਅਤੇ ਸਿਰ ਕਲਮ ਕਰਨ ਅਤੇ ਅੰਗਾਂ ਦੀ ਕੱਟ-ਵੱਢ ਵਰਗੇ ਦ੍ਰਿਸ਼ਾਂ 'ਤੇ ਕੇਂਦਰਿਤ ਹੁੰਦੀ ਹੈ।
ਮੌਤ ਅਤੇ ਦੁਖਾਂਤ
- ਕਈ ਲੋਕਾਂ ਦੇ ਮਰਨ ਵਾਲੇ ਦੁਖਾਤਾਂ ਸੰਬੰਧੀ ਰਿਪੋਰਟਿੰਗ, ਜਿਸ ਵਿੱਚ ਦਿਲ ਕੰਬਾਊ ਜਾਂ ਭਿਆਨਕ ਵੇਰਵੇ ਸ਼ਾਮਲ ਹਨ।
- ਕਿਸੇ ਹਾਲੀਆ ਮਾਨਵ-ਹੱਤਿਆ 'ਤੇ ਬਣੀ ਦਸਤਾਵੇਜ਼ੀ ਫ਼ਿਲਮ, ਜਿਸ ਵਿੱਚ ਮੌਤ ਦੀਆਂ ਸਥਿਤੀਆਂ ਨੂੰ ਵਰਣਨਾਤਮਿਕ ਭਾਸ਼ਾ ਵਿੱਚ ਦਿਖਾਇਆ ਗਿਆ ਹੈ।
ਲੜਾਈਆਂ (ਲੜਾਈ ਵਾਲੀਆਂ ਖੇਡਾਂ ਨੂੰ ਛੱਡ ਕੇ)
- ਵਿੱਦਿਅਕ ਸੰਦਰਭ ਵਿੱਚ ਦਿਖਾਈਆਂ ਜਾ ਸਕਣ ਵਾਲੀਆਂ ਸੱਟਾਂ ਜਾਂ ਕੁੱਟਮਾਰ ਵਾਲੀਆਂ ਗਲੀ ਦੀਆਂ ਲੜਾਈਆਂ।
- ਸੜਕ 'ਤੇ ਹੋਣ ਵਾਲੀਆਂ ਅਜਿਹੀਆਂ ਦਿਲ ਕੰਬਾਊ ਲੜਾਈਆਂ, ਜਿਨ੍ਹਾਂ ਵਿੱਚ ਸੱਟਾਂ ਅਤੇ ਭਾਵਨਾਤਮਕ ਕਸ਼ਟ (ਜਿਵੇਂ ਕਿ ਚੀਕਣਾ) ਨੂੰ ਦਿਖਾਉਂਦੇ ਦ੍ਰਿਸ਼ ਸ਼ਾਮਲ ਹੋਣ।
ਕਨੂੰਨ ਅਮਲੀਕਰਨ ਅਤੇ ਸਰੀਰਕ ਝੜਪ
- ਕਨੂੰਨ ਅਮਲੀਕਰਨ ਵਾਲੀਆਂ ਏਜੰਸੀਆਂ ਨਾਲ ਹੱਥੋਂ ਪਾਈ ਵਾਲੇ ਝਗੜੇ ਦਿਖਾਏ ਗਏ ਹੋਣ, ਜਿਨ੍ਹਾਂ ਵਿੱਚ ਆਮ ਤੌਰ 'ਤੇ ਕਨੂੰਨ ਅਮਲੀਕਰਨ ਏਜੰਸੀਆਂ ਵੱਲੋਂ ਜਾਂ ਉਨ੍ਹਾਂ ਦੇ ਖਿਲਾਫ਼ ਬੇਰਹਿਮੀ ਵਾਲੀਆਂ ਕਾਰਵਾਈਆਂ ਕਰਨਾ ਸ਼ਾਮਲ ਹੈ।
- ਆਮ ਲੋਕਾਂ ਨੂੰ ਜ਼ਬਰਦਸਤੀ ਡੰਡੇ ਨਾਲ ਮਾਰਨਾ ਜਿਸ ਕਰਕੇ ਸੱਟਾਂ ਵੱਜੀਆਂ ਹੋਣ
- ਪੁਲਿਸ 'ਤੇ ਥੁੱਕਣਾ
ਖੇਡਾਂ ਖੇਡਣ ਵੇਲੇ ਹਿੰਸਾ
- ਕਿਸੇ ਵੱਡੇ ਵੀਡੀਓ ਦੇ ਸੰਦਰਭ ਵਿੱਚ ਇੱਕ ਹਿੱਸੇ ਵਜੋਂ ਸ਼ਾਮਲ ਦਿਲ ਕੰਬਾਊ ਖੇਡਾਂ ਵਿਚਲੀਆਂ ਸੱਟਾਂ।
- ਅਜਿਹੇ ਸੰਗ੍ਰਹਿ ਜਾਂ ਹਾਈਲਾਈਟਾਂ ਜਿਨ੍ਹਾਂ ਵਿੱਚ ਦਿਲ ਕੰਬਾਊ ਸੱਟਾਂ ਸ਼ਾਮਲ ਤਾਂ ਹਨ, ਪਰ ਧਿਆਨ ਸਿਰਫ਼ ਉਨ੍ਹਾਂ 'ਤੇ ਹੀ ਕੇਂਦਰਿਤ ਨਹੀਂ ਹੈ।
ਜਾਨਵਰਾਂ ਨਾਲ ਹਿੰਸਾ
- ਕੁਦਰਤੀ ਸੰਸਾਰ ਵਿੱਚ ਜਾਨਵਰਾਂ ਨਾਲ ਹਿੰਸਾ ਜੋ ਮਨੁੱਖਾਂ ਜਾਂ ਮਨੁੱਖ ਵੱਲੋਂ ਸਿਖਲਾਈ ਪ੍ਰਾਪਤ ਜਾਨਵਰਾਂ ਵੱਲੋਂ ਨਹੀਂ ਕੀਤੀ ਜਾਂਦੀ (ਜਿਵੇਂ ਕਿ ਅਜਿਹੇ ਵੀਡੀਓ ਜਿਨ੍ਹਾਂ ਵਿੱਚ ਹਿਰਨਾਂ ਦਾ ਸ਼ਿਕਾਰ ਜੰਗਲੀ ਸ਼ੇਰ ਕਰ ਰਹੇ ਹਨ, ਨਾ ਕਿ ਖਰਗੋਸ਼ਾਂ ਨੂੰ ਫੜਨ ਵਾਲੇ ਸਿਖਲਾਈ ਪ੍ਰਾਪਤ ਕੁੱਤੇ)।
- ਜਦੋਂ ਮੁੱਖ ਤੌਰ 'ਤੇ, ਜਾਨਵਰਾਂ ਦੀਆਂ ਦਿਲ ਕੰਬਾਊ ਸੱਟਾਂ (ਜਿਵੇਂ ਕਿ ਲਹੂ ਜਾਂ ਹੱਡੀਆਂ) ਕਿਸੇ ਵੀਡੀਓ ਦਾ ਕੇਂਦਰੀ ਵਿਸ਼ਾ ਹੋਣ।
ਸ਼ਿਕਾਰ
- ਸ਼ਿਕਾਰ ਸੰਬੰਧੀ ਅਜਿਹੀ ਸਮੱਗਰੀ ਜਿਸ ਵਿੱਚ ਜ਼ਖਮੀ ਜਾਨਵਰਾਂ ਜਾਂ ਜਾਨਵਰਾਂ ਨੂੰ ਦੁੱਖ ਦੇਣ ਵਰਗੇ (ਜਿਵੇਂ ਕਿ ਲਹੂ-ਲੁਹਾਣ ਸਰੀਰਕ ਅੰਗ) ਅਸਥਾਈ ਦਿਲ ਕੰਬਾਊ ਚਿੱਤਰ ਪੇਸ਼ ਕੀਤੇ ਗਏ ਹੋਣ।
ਵਿਦੇਸ਼ੀ ਅੱਤਵਾਦੀ ਸੰਗਠਨ (FTOs)
- ਕਿਸੇ ਵੀ ਸੰਦਰਭ ਵਿੱਚ FTO ਜਾਂ ਅੱਤਵਾਦ ਦੇ ਕਾਮੇਡੀ ਵਾਲੇ ਹਵਾਲੇ (ਜਿਵੇਂ ਕਿ ਵਿੱਦਿਅਕ, ਦਸਤਾਵੇਜ਼)।
- FTO ਨਾਲ ਸੰਬੰਧਿਤ ਚਿੱਤਰ ਦਿਖਾਉਣਾ ਪਰ ਸਮੱਗਰੀ ਦੇ ਮੁੱਖ ਵਿਸ਼ੇ ਜਾਂ ਥੀਮ ਵਜੋਂ ਨਹੀਂ।
ਜੰਗ ਅਤੇ ਵਿਵਾਦ
- ਵਿੱਦਿਅਕ ਸੰਦਰਭ ਦੇ ਬਿਨਾਂ ਹਥਿਆਰਬੰਦ ਵਿਵਾਦ (ਜਿਵੇਂ ਕਿ ਜੰਗ) ਦੀ ਅਸਲ, ਗੈਰ-ਦਿਲ ਕੰਬਾਊ ਗੈਰ-ਸੰਪਾਦਿਤ ਫੁਟੇਜ, ਜਿਸ ਵਿੱਚ ਕੋਈ ਖੂਨ-ਖਰਾਬੇ ਵਾਲੇ ਦ੍ਰਿਸ਼ ਜਾਂ ਸਪਸ਼ਟ ਸੱਟਾਂ ਨਹੀਂ ਹਨ।
|
| ਇਸ ਸਮੱਗਰੀ ਤੋਂ ਕੋਈ ਵੀ ਵਿਗਿਆਪਨ ਆਮਦਨ ਨਹੀਂ ਹੋਵੇਗੀ |
ਕਿਸੇ ਗੈਰ-ਵਿੱਦਿਅਕ ਵੀਡੀਓ ਵਿੱਚ ਦਿਲ ਕੰਬਾਊ ਲਾਸ਼ਾਂ; ਪਾਬੰਦੀਸ਼ੁਦਾ ਥੀਮ ਦਿਖਾਉਣ ਵਾਲਾ ਵੀਡੀਓ ਗੇਮਪਲੇ (ਜਿਵੇਂ ਕਿ ਜਿਨਸੀ ਹਮਲੇ)। ਬਹੁਤ ਜ਼ਿਆਦਾ ਦਿਲ ਕੰਬਾਊ ਹਿੰਸਕ ਕਾਰਵਾਈਆਂ (ਉਨ੍ਹਾਂ ਕਾਰਵਾਈਆਂ ਸਮੇਤ, ਜਿਨ੍ਹਾਂ ਵਿੱਚ ਕਨੂੰਨ ਅਮਲੀਕਰਨ ਸ਼ਾਮਲ ਹੈ) ਅਤੇ ਸੱਟਾਂ। ਹਿੰਸਾ ਲਈ ਉਕਸਾਉਣਾ ਜਾਂ ਇਸਦੀ ਵਡਿਆਈ ਕਰਨਾ। ਵਿਦੇਸ਼ੀ ਅੱਤਵਾਦੀ ਸੰਗਠਨਾਂ ਦੀ ਵਡਿਆਈ ਕਰਨਾ, ਉਨ੍ਹਾਂ ਨੂੰ ਨਕਾਰਨਾ, ਉਨ੍ਹਾਂ ਦੀ ਭਰਤੀ ਜਾਂ ਦਿਲ ਕੰਬਾਊ ਚਿੱਤਰਨ। ਪਹਿਲੀ ਧਿਰ ਵੱਲੋਂ ਅੱਪਲੋਡ ਕੀਤੀ ਕੋਈ ਵੀ ਫੁਟੇਜ ਜਾਂ ਸਮੱਗਰੀ, ਜਿਸ ਵਿੱਚ ਮੁੱਖ ਵਿਸ਼ੇ ਵਜੋਂ ਵਿਦੇਸ਼ੀ ਅੱਤਵਾਦੀ ਸੰਗਠਨਾਂ ਨੂੰ ਦਰਸਾਇਆ ਗਿਆ ਹੋਵੇ।
ਸਮੱਗਰੀ ਦੀਆਂ ਕੁਝ ਉਦਾਹਰਨਾਂ ਜੋ ਇਸ ਸ਼੍ਰੇਣੀ ਵਿੱਚ ਵੀ ਆਉਂਦੀਆਂ ਹਨ:
ਆਮ ਹਿੰਸਾ
- ਖੂਨ, ਆਂਦਰਾਂ, ਮਿੱਝ, ਸਰੀਰਕ ਤਰਲ ਪਦਾਰਥ (ਮਨੁੱਖ ਜਾਂ ਜਾਨਵਰ), ਅਪਰਾਧ ਦੇ ਦ੍ਰਿਸ਼ ਜਾਂ ਦੁਰਘਟਨਾ ਦੀਆਂ ਫ਼ੋਟੋਆਂ 'ਤੇ ਬਹੁਤ ਘੱਟ ਤੋਂ ਨਾ-ਮਾਤਰ ਸੰਦਰਭ ਨਾਲ ਧਿਆਨ ਕੇਂਦਰਿਤ ਕਰਨਾ।
- ਹਿੰਸਾ ਦੀ ਕਾਰਵਾਈ ਤੋਂ ਬਾਅਦ ਵਾਲੇ ਦਿਲ ਕੰਬਾਊ ਚਿੱਤਰ ਦਿਖਾਉਣਾ, ਜਿਸ ਵਿੱਚ ਬਹੁਤ ਜ਼ਿਆਦਾ ਸਦਮਾ ਦੇਣ ਵਾਲੇ ਚਿੱਤਰ ਸ਼ਾਮਲ ਹੋਣ ਅਤੇ ਜਿਸ ਵਿੱਚ ਇਹ ਚੀਜ਼ਾਂ ਸ਼ਾਮਲ ਹਨ:
- ਬਹੁਤ ਜ਼ਿਆਦਾ ਖੂਨ-ਖਰਾਬਾ (ਜਿਵੇਂ ਕਿ ਕੱਟੀਆਂ-ਵੱਡੀਆਂ ਲੱਤਾਂ ਜਾਂ ਬਹੁਤ ਜ਼ਿਆਦਾ ਜਲੇ ਹੋਏ ਅੰਗਾਂ ਵਰਗੇ ਖੁੱਲ੍ਹੇ ਜ਼ਖਮ)
- ਗੰਭੀਰ ਪੀੜ (ਜਿਵੇਂ ਕਿ ਖੁੱਲ੍ਹੇ ਜ਼ਖਮਾਂ ਕਰਕੇ ਲੋਕਾਂ ਦਾ ਰੋਣਾ ਜਾਂ ਬਹੁਤ ਜ਼ਿਆਦਾ ਦਰਦ ਕਰਕੇ ਬੇਹੋਸ਼ ਹੋਣਾ)
- ਅਜਿਹੀ ਸਮੱਗਰੀ ਜਿਸ ਵਿੱਚ ਸਦਮਾ, ਦਿਲ ਕੰਬਾਊ ਅਤੇ/ਜਾਂ ਹਿੰਸਕ ਚਿੱਤਰ ਜਾਂ ਹਿੰਸਾ ਨੂੰ ਉਕਸਾਉਣ ਜਾਂ ਉਸਦੀ ਵਡਿਆਈ ਕਰਨ ਵਾਲੇ ਦ੍ਰਿਸ਼ ਦਿਖਾਏ ਜਾਂਦੇ ਹੋਣ।
ਗੇਮਿੰਗ
- ਅਜਿਹੇ ਗੇਮਪਲੇ 'ਤੇ ਧਿਆਨ ਕੇਂਦਰਿਤ ਕਰਨਾ, ਜੋ ਸਦਮਾ ਦੇਣ ਵਾਲੇ ਅਨੁਭਵ ਲਈ ਬਣਾਇਆ ਗਿਆ ਹੋਵੇ। ਉਦਾਹਰਨਾਂ ਵਿੱਚ ਇਹ ਸ਼ਾਮਲ ਹਨ:
- ਸਮੂਹਿਕ ਕਤਲੇਆਮ ਲਈ ਨਾ-ਖੇਡਣਯੋਗ ਕਿਰਦਾਰਾਂ ਨੂੰ ਇਕੱਠਾ ਕਰਨਾ।
- ਲਘੂ-ਚਿੱਤਰ ਵਿੱਚ ਜਾਂ ਵੀਡੀਓ ਦੇ ਪਹਿਲੇ ਸੱਤ ਸਕਿੰਟਾਂ ਵਿੱਚ ਦਿਲ ਕੰਬਾਊ ਗੇਮ ਹਿੰਸਾ।
- “ਦਿਲ ਕੰਬਾਊ ਗੇਮ ਹਿੰਸਾ” ਵਿੱਚ ਗੰਭੀਰ ਸੱਟਾਂ ਸ਼ਾਮਲ ਹੁੰਦੀਆਂ ਹਨ (ਜਿਵੇਂ ਕਿ ਸਿਰ ਕਲਮ ਕਰਨਾ, ਅੰਗਾਂ ਦੀ ਕੱਟ-ਵੱਢ), ਜੋ ਬਹੁਤ ਜ਼ਿਆਦਾ ਜਾਂ ਗੰਭੀਰ ਪੀੜ ਨਾਲ ਸਰੀਰ ਤੋਂ ਨਿਕਲਣ ਵਾਲੇ ਖੂਨ ਅਤੇ/ਜਾਂ ਸਰੀਰ ਦੇ ਹਿੱਸਿਆਂ 'ਤੇ ਕੇਂਦਰਿਤ ਹੁੰਦੀ ਹੈ।
- ਜਿਨਸੀ ਹਿੰਸਾ ਦਿਖਾਉਣ ਵਾਲਾ ਵੀਡੀਓ ਗੇਮਪਲੇ।
- ਨਫ਼ਰਤ ਤੋਂ ਪ੍ਰੇਰਿਤ ਹਿੰਸਾ ਜਾਂ ਸੁਰੱਖਿਅਤ ਗਰੁੱਪਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਹਿੰਸਾ ਦਿਖਾਉਣ ਵਾਲਾ ਵੀਡੀਓ ਗੇਮਪਲੇ।
- ਦਿਲ ਕੰਬਾਊ ਤਸੀਹੇ ਦਿਖਾਉਣ ਵਾਲਾ ਵੀਡੀਓ ਗੇਮਪਲੇ।
- ਨਾਬਾਲਗਾਂ 'ਤੇ ਦਿਲ ਕੰਬਾਊ ਹਿੰਸਾ ਕਰਦੇ ਦਿਖਾਉਣ ਵਾਲਾ ਵੀਡੀਓ ਗੇਮਪਲੇ।
- ਅਸਲ ਨਾਮ ਵਾਲੇ ਵਿਅਕਤੀਆਂ 'ਤੇ ਦਿਲ ਕੰਬਾਊ ਹਿੰਸਾ ਕਰਦੇ ਦਿਖਾਉਣ ਵਾਲਾ ਵੀਡੀਓ ਗੇਮਪਲੇ।
ਮੌਤ ਅਤੇ ਦੁਖਾਂਤ
- ਲਾਸ਼ਾਂ ਨੂੰ ਬਿਨਾਂ ਕਿਸੇ ਤਿਆਰੀ ਦੇ ਸੰਸਕਾਰ ਕਰਦਿਆਂ ਜਾਂ ਬਹੁਤ ਜ਼ਿਆਦਾ ਦਿਲ ਕੰਬਾਊ ਸੱਟਾਂ ਨਾਲ ਦਿਖਾਉਣਾ।
- ਗੈਰ-ਵਿੱਦਿਅਕ ਸੰਦਰਭਾਂ ਵਿੱਚ ਲਾਸ਼ਾਂ ਨੂੰ ਬਿਨਾਂ ਢਕੇ ਖੁੱਲ੍ਹੇ ਵਿੱਚ ਪਈਆਂ ਦਿਖਾਉਣਾ।
- ਕਿਸੇ ਵੀ ਸੰਦਰਭ ਵਿੱਚ ਇੱਕ ਜਾਂ ਇੱਕ ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਦੇ ਪਲ ਵਾਲਾ ਦ੍ਰਿਸ਼ ਦਿਖਾਉਣਾ।
- ਦਮ ਘੁਟਣ ਨਾਲ ਮੌਤ।
- ਯਾਤਰੀਆਂ ਵਾਲੀ ਕਾਰ ਦਾ ਪੁਲ ਤੋਂ ਡਿੱਗਦੇ ਹੋਏ ਦਿਖਾਉਣਾ।
- ਮਰਦੇ ਹੋਏ ਵਿਅਕਤੀ ਜਾਂ ਗੰਭੀਰ ਸਰੀਰਕ ਨੁਕਸਾਨ ਨੂੰ ਦਿਖਾਉਣਾ।
- ਸੰਪਤੀ ਦਾ ਗੰਭੀਰ ਨੁਕਸਾਨ ਜਿੱਥੇ ਮੌਤ ਹੋਣ ਜਾਂ ਗੰਭੀਰ ਸਰੀਰਕ ਨੁਕਸਾਨ ਦੀ ਸੰਭਾਵਨਾ ਹੋਵੇ (ਜਿਵੇਂ ਕਿ ਬੰਬ ਧਮਾਕੇ, ਅੱਗਾਂ, ਇਮਾਰਤਾਂ ਦਾ ਢਹਿਣਾ, ਆਦਿ)।
- ਗੈਰ-ਵਿੱਦਿਅਕ ਅਸਪਸ਼ਟ ਕੀਤੀਆਂ (ਜਿਵੇਂ ਕਿ ਧੁੰਦਲੀਆਂ ਕੀਤੀਆਂ) ਦਿਲ ਕੰਬਾਊ ਲਾਸ਼ਾਂ।
ਲੜਾਈਆਂ (ਲੜਾਈ ਵਾਲੀਆਂ ਖੇਡਾਂ ਨੂੰ ਛੱਡ ਕੇ)
- ਗੈਰ-ਵਿੱਦਿਅਕ ਸੰਦਰਭਾਂ ਵਿੱਚ, ਬਿਨਾਂ ਕਿਸੇ ਸੱਟ ਦੇ ਵੀ, ਸੜਕੀ ਲੜਾਈਆਂ ਦਾ ਕੇਂਦਰੀ ਤੌਰ 'ਤੇ ਜਾਂ ਲੰਬੇ ਸਮੇਂ ਲਈ ਪ੍ਰਦਰਸ਼ਨ।
ਸ਼ਿਕਾਰ
- ਜ਼ਖਮੀ ਜਾਨਵਰਾਂ ਜਾਂ ਜਾਨਵਰਾਂ ਨੂੰ ਦੁੱਖ ਦੇਣ ਵਰਗੇ ਦਿਲ ਕੰਬਾਊ ਚਿੱਤਰਾਂ 'ਤੇ ਕੇਂਦਰਿਤ ਸ਼ਿਕਾਰ ਸੰਬੰਧੀ ਸਮੱਗਰੀ (ਜਿਵੇਂ ਕਿ ਖੂਨੀ ਸਰੀਰਕ ਅੰਗ)।
ਜਾਨਵਰਾਂ ਨਾਲ ਦੁਰਵਿਹਾਰ
- ਜਾਨਵਰਾਂ ਨਾਲ ਦੁਰਵਿਹਾਰ (ਸਰੀਰਕ ਜਾਂ ਭਾਵਨਾਤਮਕ ਦੋਵੇਂ) ਜਾਂ ਜਾਨਵਰਾਂ ਨਾਲ ਬੇਰਹਿਮੀ, ਜਿਵੇਂ ਕਿ ਲੱਤ ਮਾਰਨਾ ਆਦਿ ਨੂੰ ਪ੍ਰਦਰਸ਼ਿਤ ਕਰਨਾ ਜਾਂ ਦਰਸਾਉਣਾ।
- ਮਨੁੱਖੀ-ਨਿਯੰਤਰਣ ਵਾਲੀ ਜਾਨਵਰ ਹਿੰਸਾ ਦਾ ਪ੍ਰਚਾਰ ਜਾਂ ਵਡਿਆਈ (ਜਿਵੇਂ ਕਿ ਮੁਰਗਿਆਂ ਦੀ ਲੜਾਈ ਜਾਂ ਕੁੱਤਿਆਂ ਦੀ ਲੜਾਈ) ਜਿਸ ਵਿੱਚ ਦਿਲ ਕੰਬਾਊ ਚਿੱਤਰ ਸ਼ਾਮਲ ਹੋ ਸਕਦੇ ਹਨ ਜਾਂ ਨਹੀਂ ਹੋ ਸਕਦੇ।
- ਮਨੁੱਖੀ ਦਖਲਅੰਦਾਜ਼ੀ ਨਾਲ ਪ੍ਰੇਰਿਤ ਸੰਕਟ ਵਿੱਚ ਜਾਨਵਰਾਂ ਦੇ ਫੁਟੇਜ, ਜਿਵੇਂ ਕਿ ਕਿਸੇ ਨੁਕਸਾਨ ਦੀ ਸਥਿਤੀ ਵਿੱਚ, ਤਣਾਅਪੂਰਨ ਸਥਿਤੀ ਵਿੱਚ ਜਾਂ ਹੋਰ ਖਤਰਨਾਕ ਦ੍ਰਿਸ਼ਾਂ ਵਿੱਚ ਜੋ ਤਣਾਅਪੂਰਨ ਜਾਂ ਗੈਰ ਕੁਦਰਤੀ ਮੰਨੇ ਜਾਂਦੇ ਹਨ, ਜਾਨਵਰਾਂ ਨੂੰ ਉਦੇਸ਼ਪੂਰਨ ਤਰੀਕੇ ਨਾਲ ਦਿਖਾਉਣਾ।
ਖੇਡਾਂ ਖੇਡਣ ਵੇਲੇ ਹਿੰਸਾ
- ਖੇਡਾਂ ਵਾਲੇ ਅਜਿਹੇ ਵੀਡੀਓ ਜਿੱਥੇ ਦਿਲ ਕੰਬਾਊ ਸੱਟ ਨੂੰ ਦਿਖਾਉਣਾ ਵੀਡੀਓ ਦਾ ਕੇਂਦਰੀ ਵਿਸ਼ਾ ਹੋਵੇ।
ਵਿਦੇਸ਼ੀ ਅੱਤਵਾਦੀ ਸੰਗਠਨ (FTOs)
- ਅਜਿਹੇ ਗੈਰ-ਵਿੱਦਿਅਕ ਵੀਡੀਓ, ਜੋ FTO ਜਾਂ ਅੱਤਵਾਦ ਦੇ ਵਿਸ਼ੇ 'ਤੇ ਕੇਂਦਰਿਤ ਹਨ, ਜਿਵੇਂ ਕਿ:
- ਕੇਂਦਰੀ ਵਿਸ਼ੇ ਵਜੋਂ ਕਿਸੇ ਅੱਤਵਾਦੀ ਹਮਲੇ ਬਾਰੇ ਵਿਚਾਰ-ਵਟਾਂਦਰੇ ਕਰਨਾ।
- ਸਮੱਗਰੀ ਵਿੱਚ ਕਿਤੇ ਵੀ ਗਰੁੱਪ/ਮੁਖੀ ਨਾਲ ਸੰਬੰਧਿਤ ਚਿੱਤਰ ਜਾਂ ਨਾਮ ਸ਼ਾਮਲ ਹੋਣਾ (ਜਿਵੇਂ ਕਿ ਲਘੂ-ਚਿੱਤਰ ਵਿੱਚ)।
- ਅਜਿਹੀ ਸਮੱਗਰੀ ਜਿਸ ਵਿੱਚ ਸਦਮਾ, ਦਿਲ ਕੰਬਾਊ ਅਤੇ/ਜਾਂ ਹਿੰਸਕ ਚਿੱਤਰ ਜਾਂ ਹਿੰਸਾ ਨੂੰ ਉਕਸਾਉਣ ਜਾਂ ਉਸਦੀ ਵਡਿਆਈ ਕਰਨ ਵਾਲੇ ਦ੍ਰਿਸ਼ ਦਿਖਾਏ ਜਾਂਦੇ ਹੋਣ।
- ਉਹ ਸਮੱਗਰੀ ਜਿਸ ਨੂੰ FTO ਵੱਲੋਂ ਜਾਂ ਉਨ੍ਹਾਂ ਦੇ ਸਮਰਥਨ ਲਈ ਬਣਾਇਆ ਗਿਆ ਹੋਵੇ।
- ਅਜਿਹੀ ਸਮੱਗਰੀ ਜਿਸ ਵਿੱਚ ਅੱਤਵਾਦੀ ਹਮਲਿਆਂ ਦਾ ਜਸ਼ਨ ਮਨਾਇਆ ਗਿਆ ਹੋਵੇ ਜਾਂ ਹਮਲਿਆਂ ਤੋਂ ਇਨਕਾਰ ਕੀਤਾ ਗਿਆ ਹੋਵੇ।
ਜੰਗ ਅਤੇ ਵਿਵਾਦ
- ਗੋਲੀਬਾਰੀ, ਧਮਾਕੇ, ਫਾਂਸੀ ਜਾਂ ਬੰਬ ਧਮਾਕਿਆਂ ਦੇ ਦਿਲ ਕੰਬਾਊ ਚਿੱਤਰ ਜਾਂ ਬਿਰਤਾਂਤ।
- ਕਿਸੇ ਵੀ ਸੰਦਰਭ ਵਿੱਚ ਸੱਟ, ਮੌਤ, ਜਾਂ ਦੁੱਖ ਦੇ ਦਿਲ ਕੰਬਾਊ ਚਿੱਤਰਨ ਦੇ ਨਾਲ ਜੰਗ ਦੀ ਫੁਟੇਜ।
ਨਾਬਾਲਗਾਂ ਸੰਬੰਧੀ ਹਿੰਸਾ
- ਕਿਸੇ ਵੀ ਸੰਦਰਭ ਵਿੱਚ ਨਾਬਾਲਗਾਂ ਵਿਚਕਾਰ ਹਿੰਸਾ ਨੂੰ ਦਰਸਾਉਂਦੀ ਜਾਂ ਭਾਗੀਦਾਰਾਂ ਦੀ ਸੱਟ ਜਾਂ ਕਸ਼ਟ ਨੂੰ ਦਿਖਾਉਣ ਵਾਲੀ ਸਮੱਗਰੀ।
|
ਬਾਲਗ ਸਮੱਗਰੀ
ਜਿਹੜੀ ਸਮੱਗਰੀ ਸਿਰਲੇਖ ਜਾਂ ਲਘੂ-ਚਿੱਤਰ ਵਿੱਚ ਬਹੁਤ ਜ਼ਿਆਦਾ ਜਿਨਸੀ ਸਮੱਗਰੀ ਦਿਖਾਉਂਦੀ ਹੈ ਜਾਂ ਬਹੁਤ ਜ਼ਿਆਦਾ ਜਿਨਸੀ ਥੀਮ ਵਰਤਦੀ ਹੈ, ਉਹ ਵਿਗਿਆਪਨਾਂ ਲਈ ਢੁਕਵੀਂ ਨਹੀਂ ਹੈ। ਜਿਨਸੀ ਸਿੱਖਿਆ ਵਾਲੇ ਅਜਿਹੇ ਵੀਡੀਓ ਅਤੇ ਸੰਗੀਤ ਵੀਡੀਓ ਲਈ ਸੀਮਤ ਰਿਆਇਤਾਂ ਹਨ, ਜੋ ਦਿਲ ਕੰਬਾਊ ਨਹੀਂ ਹਨ। ਇਸ ਨੀਤੀ ਵਿੱਚ ਅਸਲੀ ਅਤੇ ਕੰਪਿਊਟਰ ਰਾਹੀਂ ਸਿਰਜੇ ਦੋਵੇਂ ਤਰ੍ਹਾਂ ਦੇ ਵਿਜ਼ੂਅਲ ਸ਼ਾਮਲ ਹਨ। ਕਿਸੇ ਵੀਡੀਓ ਨੂੰ ਕਾਮੇਡੀ ਵਾਲਾ ਦੱਸ ਕੇ ਬਹੁਤ ਜ਼ਿਆਦਾ ਜਿਨਸੀ ਸਮੱਗਰੀ ਦਿਖਾਉਣਾ, ਵੀਡੀਓ ਨੂੰ ਵਿਗਿਆਪਨਾਂ ਲਈ ਢੁਕਵਾਂ ਨਹੀਂ ਬਣਾਉਂਦਾ।
ਨੀਤੀ ਸੰਬੰਧੀ ਵੇਰਵੇ
| ਵਿਗਿਆਪਨਾਂ ਸੰਬੰਧੀ ਮਾਰਗ-ਦਰਸ਼ਨ |
ਸਵਾਲਨਾਮੇ ਦੇ ਵਿਕਲਪ ਅਤੇ ਵੇਰਵੇ |
| ਇਹ ਸਮੱਗਰੀ ਵਿਗਿਆਪਨ ਆਮਦਨ ਕਮਾ ਸਕਦੀ ਹੈ |
ਪਿਆਰ ਜਾਂ ਚੁੰਮਣ; ਰੁਮਾਂਸ ਭਰਪੂਰ ਸੰਬੰਧਾਂ ਜਾਂ ਸੰਭੋਗ ਦੇ ਹਵਾਲੇ ਤੋਂ ਬਿਨਾਂ ਜਿਨਸੀ ਸੰਬੰਧਾਂ ਬਾਰੇ ਚਰਚਾ; ਪੂਰੀ ਤਰ੍ਹਾਂ ਅਸਪਸ਼ਟ ਕੀਤਾ ਨੰਗੇਜ਼, ਜੋ ਅਪ੍ਰਤੱਖ ਹੈ ਅਤੇ ਦਰਸ਼ਕਾਂ ਦੀ ਜਿਨਸੀ ਉਤੇਜਨਾ ਨੂੰ ਵਧਾਉਣ ਦੇ ਇਰਾਦੇ ਤੋਂ ਬਿਨਾਂ ਹੈ; ਛਾਤੀ ਦਾ ਦੁੱਧ ਪਿਆਉਣ ਸੰਬੰਧੀ ਨੰਗੇਜ਼, ਜਿੱਥੇ ਬੱਚਾ ਵੀ ਮੌਜੂਦ ਹੁੰਦਾ ਹੈ; ਬਿਨਾਂ ਦਿਲ ਕੰਬਾਏ ਜਿਨਸੀ ਸਿੱਖਿਆ; ਮਨਭਾਉਂਦੇ ਜਾਂ ਆਕਰਸ਼ਕ ਦਿਖਾਈ ਦੇਣ ਦੀ ਕੋਸ਼ਿਸ਼ ਵਿੱਚ ਕੀਤਾ ਗਿਆ ਅਜਿਹਾ ਨਾਚ, ਜੋ ਜਿਨਸੀ ਤੌਰ 'ਤੇ ਦਿਲ ਕੰਬਾਊ ਨਾ ਹੋਵੇ, ਪਰ ਜਿਸ ਵਿੱਚ ਸਰੀਰ ਦੇ ਅਜਿਹੇ ਅੰਗਾਂ ਨੂੰ ਤਾਲਮਈ ਰੂਪ ਵਿੱਚ ਹਿਲਾਉਣਾ ਸ਼ਾਮਲ ਹੋਵੇ, ਜਿਨ੍ਹਾਂ ਦਾ ਆਮ ਤੌਰ 'ਤੇ ਜਿਨਸੀਕਰਨ ਕੀਤਾ ਜਾਂਦਾ ਹੈ; ਕਿਸੇ ਪੇਸ਼ੇਵਰ ਮਾਹੌਲ ਵਿੱਚ ਜਿਨਸੀ ਤੌਰ 'ਤੇ ਦਿਲ ਕੰਬਾਊ ਨਾਚ, ਜਿਵੇਂ ਕਿ ਕੋਰੀਓਗ੍ਰਾਫ਼ ਕੀਤੇ ਗਏ ਨਾਚ ਜਾਂ ਸੰਗੀਤ ਵੀਡੀਓ ਵਿੱਚ।
ਸਮੱਗਰੀ ਦੀਆਂ ਕੁਝ ਉਦਾਹਰਨਾਂ ਜੋ ਇਸ ਸ਼੍ਰੇਣੀ ਵਿੱਚ ਵੀ ਆਉਂਦੀਆਂ ਹਨ:
ਜਿਨਸੀ ਰੀਝ ਪੂਰੀ ਕਰਨ ਵਾਲੀ ਸਮੱਗਰੀ
- ਅਜਿਹੇ ਰੋਮਾਂਸ ਭਰਪੂਰ ਦ੍ਰਿਸ਼ ਜੋ ਜਿਨਸੀ ਰੀਝ ਪੂਰੀ ਨਹੀਂ ਕਰਦੇ ਜਿਵੇਂ ਕਿ ਐਨੀਮੇਟਿਡ, ਅਸਲ-ਜ਼ਿੰਦਗੀ ਦੇ ਜਾਂ ਨਾਟਕੀ ਅੰਦਾਜ਼ ਵਾਲੇ ਚੁੰਮਣ ਜਾਂ ਜੱਫੀ ਪਾਉਣ ਦੇ ਦ੍ਰਿਸ਼।
- ਅਜਿਹੇ ਦ੍ਰਿਸ਼ ਜਿਨ੍ਹਾਂ ਵਿੱਚ ਸਪਸ਼ਟ ਤੌਰ 'ਤੇ ਜਿਨਸੀ ਕਿਰਿਆਵਾਂ ਦੇ ਅਸ਼ਲੀਲ ਚਿੱਤਰਨ ਤੋਂ ਬਿਨਾਂ ਹੀ, ਕਿਰਦਾਰਾਂ ਵਿਚਕਾਰ ਜਿਨਸੀ ਉਤੇਜਨਾ ਸ਼ਾਮਲ ਹੋਵੇ।
- ਕਿਸੇ ਵੱਡੇ ਬਿਰਤਾਂਤ ਵਿੱਚ ਚੁੰਮਣ ਦਾ ਅਜਿਹਾ ਦ੍ਰਿਸ਼ ਜਿੱਥੇ ਧਿਆਨ ਜਿਨਸੀ ਰੀਝ ਪੂਰੀ ਕਰਨ ਦੀ ਬਜਾਏ ਸਿਰਫ਼ ਰੁਮਾਂਸ ਦਿਖਾਉਣ 'ਤੇ ਕੇਂਦਰਿਤ ਹੋਵੇ।
- ਪ੍ਰਜਣਨ ਅੰਗਾਂ ਨੂੰ ਦਿਖਾਏ ਬਿਨਾਂ, ਹਿੱਲਦੇ ਹੋਏ ਬਿਸਤਰ, ਕਾਮੁਕ ਅਵਾਜ਼ਾਂ ਜਾਂ ਜਿਨਸੀ ਸੰਬੰਧਾਂ ਦੀ ਨਕਲ ਆਦਿ ਦੀ ਵਰਤੋਂ ਨਾਲ ਜਿਨਸੀ ਸੰਬੰਧਾਂ ਦੀਆਂ ਕਿਰਿਆਵਾਂ ਨੂੰ ਦਿਖਾਉਣਾ।
- ਜਿਨਸੀ ਰੀਝ ਪੂਰੀ ਨਾ ਕਰਨ/ਹਾਸਰਸ ਸੰਦਰਭਾਂ ਵਿੱਚ ਜਿਨਸੀ ਵਿਚਾਰ-ਵਟਾਂਦਰੇ:
- ਵਾਸਨਾ, ਲਾਲਸਾ ਜਾਂ ਕਾਮੁਕਤਾ ਨੂੰ ਦਰਸਾਉਂਦੇ ਗੀਤ ਦੇ ਬੋਲ ਜਾਂ ਗੱਲਬਾਤ।
- ਜਿਨਸੀ ਸਿੱਖਿਆ।
- ਅਸੁਰੱਖਿਅਤ ਜਿਨਸੀ ਸੰਬੰਧਾਂ ਨਾਲ ਹੋਣ ਵਾਲੇ ਰੋਗ (STD) ਅਤੇ ਇਹ ਕਿਵੇਂ ਫੈਲਦੇ ਹਨ।
- ਜਿਨਸੀ ਸੰਬੰਧਾਂ ਦੇ ਅਜਿਹੇ ਅਨੁਭਵ (ਜਿਵੇਂ ਕਿ ਸੰਭੋਗ ਤੋਂ ਬਾਅਦ ਹੋਣ ਵਾਲੀ ਤਕਲੀਫ਼ ਨਾਲ ਨਜਿੱਠਣਾ) ਜੋ ਕਿ ਖਾਸ ਤੌਰ 'ਤੇ ਜਿਨਸੀ ਸੰਬੰਧ ਬਣਾਉਣ ਦੇ ਤਰੀਕੇ 'ਤੇ ਕੇਂਦਰਿਤ ਹੋਣ ਨਾ ਕਿ ਜਿਨਸੀ ਸੰਬੰਧਾਂ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ 'ਤੇ।
- ਸ਼ੁਕਰਾਣੂ ਦਾਨ।
- ਰੇਖਾ-ਚਿੱਤਰਾਂ ਜਾਂ ਕਠਪੁਤਲੀਆਂ ਦੀ ਵਰਤੋਂ ਨਾਲ ਜਣਨ ਸੰਬੰਧੀ ਅੰਗ ਵਿਗਿਆਨ ਦਾ ਵਿਗਿਆਨਿਕ ਪ੍ਰਸਤੁਤੀਕਰਨ।
- ਜਿਨਸੀ ਰੁਝਾਨ ਅਤੇ/ਜਾਂ ਸੰਬੰਧਾਂ ਵਿਚਕਾਰ ਜਿਨਸੀ ਪਛਾਣ ਵਿਕਸਿਤ ਹੋਣ ਦੇ ਤਰੀਕੇ।
- ਜਿਨਸੀ ਚੁਟਕਲਿਆਂ ਜਾਂ ਵਿਅੰਗਾਂ ਦੀ ਵਰਤੋਂ (ਜਿਵੇਂ ਕਿ ਮਜ਼ਾਕੀਆ ਢੰਗ ਨਾਲ ਜਿਨਸੀ ਕਿਰਿਆਵਾਂ ਦੀ ਨਕਲ ਕਰਨਾ) ਜਿਸ ਵਿੱਚ ਘਟੀਆ ਜਾਂ ਅਸ਼ਲੀਲ ਸ਼ਬਦਾਂ ਦੀ ਵਰਤੋਂ ਨਹੀਂ ਹੁੰਦੀ (ਜਿਵੇਂ ਕਿ ਜਿਨਸੀ ਉਤੇਜਨਾ ਵਧਾਉਣ ਵਾਲੇ ਗੀਤ ਦੇ ਬੋਲ)।
- ਅਜਿਹੀ ਸਮੱਗਰੀ ਜੋ ਗੈਰ-ਜਿਨਸੀ ਢੰਗ ਨਾਲ ਜਿਨਸੀ ਉਤੇਜਨਾ ਵਧਾਉਣ ਨੂੰ ਦਰਸਾਉਂਦੀ ਹੋਵੇ (ਜਿਵੇਂ ਕਿ "ਤੁਹਾਡਾ ਮਨਪਸੰਦ ਭੋਜਨ ਜਾਂ ਜਿਨਸੀ ਉਤੇਜਨਾ ਵਧਾਉਣ ਵਾਲਾ ਭੋਜਨ ਕਿਹੜਾ ਹੈ?")।
ਡਾਂਸ
- ਜਿਨਸੀ ਉਤੇਜਨਾ ਵਾਲੇ ਡਾਂਸ ਦੇ ਪੋਜ਼, ਜਿਵੇਂ ਕਿ ਲੱਕ ਜਾਂ ਕਮਰ ਨੂੰ ਮਟਕਾਉਣਾ ਜਾਂ ਹਿਲਾਉਣਾ।
- ਲੱਕ ਹਿਲਾ ਕੇ ਨੱਚਣਾ ਜਾਂ ਲੱਕ ਮਟਕਾਉਣਾ।
- ਘੱਟ ਕੱਪੜਿਆਂ ਵਿੱਚ ਡਾਂਸ ਕਰਦੇ ਹੋਏ ਦਿਖਾਉਣਾ।
- ਜਿਨਸੀ ਸਰੀਰਕ ਅੰਗਾਂ ਉੱਤੇ ਹੱਥ ਫੇਰਦੇ ਹੋਏ ਦਿਖਾਉਣਾ।
- ਡਾਂਸ ਕਰਨ ਵਾਲੇ ਸਾਥੀਆਂ ਨੂੰ ਸਰੀਰਕ ਤੌਰ 'ਤੇ ਬਹੁਤ ਨਜ਼ਦੀਕ ਦਿਖਾਉਣਾ। ਉਦਾਹਰਨ ਲਈ, ਉਨ੍ਹਾਂ ਦੇ ਪੇਟ ਦੇ ਹੇਠਲੇ ਹਿੱਸੇ ਨੂੰ ਨੇੜਲੇ ਸੰਪਰਕ ਵਿੱਚ ਦਿਖਾਉਣਾ।
- ਡਾਂਸ ਦੇ ਅਜਿਹੇ ਪੋਜ਼, ਜੋ ਜਿਨਸੀ ਕਿਰਿਆਵਾਂ ਦੀ ਨਕਲ ਕਰਨ ਜਾਂ ਸਿਮੂਲੇਟ ਕਰਨ, ਜਿਵੇਂ ਕਿ ਪੇਟ ਦੇ ਹੇਠਲੇ ਹਿੱਸੇ ਨੂੰ ਜ਼ੋਰ-ਜ਼ੋਰ ਦੀ ਧੱਕਣਾ ਜਾਂ ਕਿਸੇ ਪੇਸ਼ੇਵਰ ਸੈਟਿੰਗ (ਜਿਵੇਂ ਕਿ, ਡਾਂਸ ਸਟੂਡੀਓ) ਵਿੱਚ ਕੀਤਾ ਗਿਆ, ਗੋਦੀ ਵਿੱਚ ਬੈਠ ਕੇ ਕੀਤਾ ਜਾਣ ਵਾਲਾ ਕਾਮੁਕ ਡਾਂਸ।
- ਜਿਨਸੀ ਸਰੀਰਕ ਅੰਗਾਂ ਦੇ ਵਾਰ-ਵਾਰ ਚਿੱਤਰਨ ਦਿਖਾਉਣ ਵਾਲੇ ਸੰਗੀਤ ਵੀਡੀਓ।
ਨੰਗੇਜ਼
- ਅਸਪਸ਼ਟ ਕੀਤਾ ਅਜਿਹਾ ਨੰਗੇਜ਼ ਜਿੱਥੇ ਨੰਗੇਜ਼ 'ਤੇ ਧਿਆਨ ਕੇਂਦਰਿਤ ਨਾ ਕੀਤਾ ਹੋਵੇ ਜਿਵੇਂ ਕਿ ਅਜਿਹੇ ਦ੍ਰਿਸ਼ ਜਿੱਥੇ ਕਿਰਦਾਰ ਨਗਨ ਹੋਵੇ ਪਰ ਉਸਦੇ ਨਿਪਲ, ਚੂਲੇ ਜਾਂ ਪ੍ਰਜਣਨ ਅੰਗ ਨਾ ਦਿਸਦੇ ਹੋਣ (ਜਿਵੇਂ ਕਿ ਪਿਕਸਲ ਪੂਰੀ ਤਰ੍ਹਾਂ ਘਟਾਇਆ/ਧੁੰਦਲਾ ਕੀਤਾ ਗਿਆ ਹੋਵੇ)।
- ਵਿੱਦਿਅਕ ਸੰਦਰਭਾਂ ਵਿੱਚ ਬਹੁਤ ਹੀ ਘੱਟ ਕੱਪੜੇ ਪਹਿਨੀਆਂ ਇਤਿਹਾਸਿਕ ਹਸਤੀਆਂ ਦਾ ਧੁੰਦਲਾ ਨੰਗੇਜ਼।
- ਪੂਰੀ ਤਰ੍ਹਾਂ ਨਾਲ ਅਸਪਸ਼ਟ ਕੀਤੇ ਪ੍ਰਜਣਨ ਅੰਗ ਜੋ ਅਪ੍ਰਤੱਖ ਹਨ ਅਤੇ ਗੈਰ-ਜਿਨਸੀ ਉਦੇਸ਼ਾਂ ਲਈ ਦਿਖਾਏ ਗਏ ਹਨ, ਜਿਵੇਂ ਕਿ, ਡਾਕਟਰੀ ਪ੍ਰਕਿਰਿਆਵਾਂ।
- ਘੱਟ ਕੱਪੜਿਆਂ ਵਿੱਚ ਅਜਿਹੇ ਲੋਕਾਂ ਦੇ ਚਿੱਤਰਨ ਜਿਨ੍ਹਾਂ ਵਿੱਚ ਪੇਸ਼ਕਾਰੀ ਦਾ ਇਰਾਦਾ ਜਿਨਸੀ ਤੌਰ 'ਤੇ ਰੀਝ ਨੂੰ ਪੂਰਾ ਕਰਨਾ ਨਹੀਂ ਹੈ ਜਿਵੇਂ ਕਿ ਸਵੀਮਿੰਗ ਪੂਲ ਵਿੱਚ ਪਾਈ ਗਈ ਬਿਕਨੀ।
- ਕੱਪੜਿਆਂ ਦੀਆਂ ਅਜਿਹੀਆਂ ਸਮੀਖਿਆਵਾਂ ਜਿਨ੍ਹਾਂ ਵਿੱਚ ਕੱਪੜੇ ਦੀ ਕਿਸਮ ਅਤੇ ਕਾਰਜ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ ਨਾ ਕਿ ਕੱਪੜੇ ਹੇਠਲੇ ਸਰੀਰਕ ਅੰਗਾਂ 'ਤੇ ਜਿਵੇਂ ਕਿ ਛਾਤੀਆਂ।
- ਕਲਾਤਮਿਕ ਅਭਿਵਿਅਕਤੀਆਂ ਜਿਵੇਂ ਕਿ ਮੂਰਤੀਆਂ, ਸਕੈੱਚ ਜਾਂ ਕੰਪਿਊਟਰ-ਰਾਹੀਂ ਨਿਰਮਿਤ ਅਜਿਹੇ ਗ੍ਰਾਫ਼ਿਕ ਜਿਨ੍ਹਾਂ ਵਿੱਚ ਨੰਗੇਜ਼ ਦੀਆਂ ਉਦਾਰਹਨਾਂ ਸ਼ਾਮਲ ਹੋਣ ਜਿਵੇਂ ਕਿ ਕਲਾਸਿਕ ਆਰਟ ਦਾ ਕੋਈ ਕਿਰਦਾਰ ਜਾਂ ਲੰਗੋਟ ਵਿੱਚ ਮੂਲਵਾਸੀਆਂ ਦੀ ਕੀਤੀ ਗਈ ਫ਼ੋਟੋਗ੍ਰਾਫ਼ੀ।
- ਫੈਸ਼ਨ ਸ਼ੋਅ ਦੇ ਰਨਵੇ, ਡਾਕਟਰੀ ਪ੍ਰੀਖਿਆਵਾਂ ਜਾਂ ਕਿਸੇ ਮਨੋਰੰਜਕ ਬੀਚ ਵਰਗੀਆਂ ਉਚਿਤ ਸੈਟਿੰਗਾਂ ਵਿੱਚ ਔਰਤਾਂ ਦੀਆਂ ਛਾਤੀਆਂ/ਛਾਤੀਆਂ ਵਿਚਲੀ ਵਿੱਥ, ਚੂਲਿਆਂ ਜਾਂ ਮਰਦਾਂ ਦੇ ਸਰੀਰ ਨੂੰ ਧੁੰਦਲੇ ਜਾਂ ਪਾਰਦਰਸ਼ੀ ਕੱਪੜਿਆਂ ਨਾਲ ਢਕਿਆ ਗਿਆ ਹੋਵੇ।
- ਖੇਡਾਂ ਦੇ ਹਿੱਸੇ ਵਜੋਂ ਦਿਖਣਯੋਗ ਅੰਸ਼ਕ ਨੰਗੇਜ਼ ਜਿਵੇਂ ਕਿ ਮੁੱਕੇਬਾਜ਼ੀ, ਜਿਸ ਵਿੱਚ ਅਜਿਹੀ ਪੁਸ਼ਾਕ ਲੋੜੀਂਦੀ ਹੋ ਸਕਦੀ ਹੈ।
- ਧੁੰਦਲੇ ਜਾਂ ਪਾਰਦਰਸ਼ੀ ਕੱਪੜਿਆਂ ਨਾਲ ਢਕੀਆਂ ਹੋਈਆਂ ਛਾਤੀਆਂ ਜਾਂ ਚੂਲੇ (ਜਿਵੇਂ ਕਿ ਤੈਰਾਕੀ ਵਾਲੇ ਕੱਪੜੇ ਪਹਿਨਣਾ), ਜੋ ਜਿਨਸੀ ਰੀਝ ਨੂੰ ਪੂਰਾ ਨਹੀਂ ਕਰਦੇ ਅਤੇ ਨਾ ਹੀ ਵੀਡੀਓ ਦਾ ਕੇਂਦਰੀ ਬਿੰਦੂ ਹਨ।
- ਸਰੀਰ ਦੇ ਪ੍ਰਜਣਨ ਅੰਗ ਦੇ ਭਾਰ ਜਾਂ ਦਿੱਖ ਨੂੰ ਸਿਮੂਲੇਟ ਕਰਨ ਲਈ ਵਰਤੀਆਂ ਜਾਣ ਵਾਲੀਆਂ ਵਸਤੂਆਂ, ਜਿਨ੍ਹਾਂ ਵਿੱਚ ਜਿਨਸੀ ਸੰਤੁਸ਼ਟੀ ਲਈ ਵਰਤੀਆਂ ਜਾਣ ਵਾਲੀਆਂ ਵਸਤੂਆਂ ਸ਼ਾਮਲ ਨਹੀਂ ਹਨ।
- ਛਾਤੀ ਦੀ ਸਰਜਰੀ ਕਰਵਾਉਣ ਵਾਲੇ ਲੋਕਾਂ ਜਾਂ ਟ੍ਰਾਂਸਜੈਂਡਰ ਅਤੇ/ਜਾਂ ਗੈਰ-ਬਾਈਨਰੀ ਭਾਈਚਾਰੇ ਦੇ ਮੈਬਰਾਂ ਵੱਲੋਂ ਵਰਤੀਆਂ ਜਾਣ ਵਾਲੀਆਂ ਬਣਾਉਟੀ ਛਾਤੀਆਂ।
- ਟ੍ਰਾਂਸਜੈਂਡਰ ਅਤੇ/ਜਾਂ ਗੈਰ-ਬਾਈਨਰੀ ਭਾਈਚਾਰੇ ਦੇ ਮੈਬਰਾਂ ਵੱਲੋਂ ਵਰਤੇ ਜਾਣ ਵਾਲੇ ਡੀਵਾਈਸ, ਜਿਵੇਂ ਕਿ ਖੜ੍ਹੇ ਹੋ ਕੇ ਪਿਸ਼ਾਬ ਕਰਨ ਲਈ ਵਰਤੇ ਜਾਣ ਵਾਲੇ ਡੀਵਾਈਸ ਜਾਂ ਫਲੈਸਿਡ ਪੈਕਰ।
ਛਾਤੀ ਦਾ ਦੁੱਧ ਪਿਆਉਣ ਸੰਬੰਧੀ ਨੰਗੇਜ਼
- ਵੀਡੀਓ, ਜਿਸ ਵਿੱਚ ਕਿਸੇ ਮਹਿਲਾ ਨੂੰ ਆਪਣੇ ਬੱਚੇ ਨੂੰ ਦੁੱਧ ਪਿਆਉਂਦੇ ਹੋਏ ਦਿਖਾਇਆ ਗਿਆ ਹੋਵੇ ਅਤੇ ਜਿਸ ਵਿੱਚ ਉਸਦੇ ਨਿਪਲ ਜਾਂ ਤਾਂ ਢਕੇ ਨਾ ਹੋਣ ਜਾਂ ਦਿਖਾਈ ਦੇ ਰਹੇ ਹੋਣ।
- ਵੀਡੀਓ ਵਿੱਚ ਹੱਥ ਦੇ ਹਾਵ-ਭਾਵ ਜਾਂ ਛਾਤੀ ਦੇ ਪੰਪ ਦੀ ਵਰਤੋਂ ਨੂੰ ਦਿਖਾਇਆ ਗਿਆ ਹੋਵੇ। ਨਾਲ ਹੀ, ਵੀਡੀਓ ਵਿੱਚ ਨਿਪਲ ਦਿਖਾਈ ਦੇ ਰਹੇ ਹੋਣ ਅਤੇ ਬੱਚਾ ਮੌਜੂਦ ਹੋਵੇ।
ਪਰਿਭਾਸ਼ਾਵਾਂ:
- “ਜਿਨਸੀ ਰੀਝ ਨੂੰ ਪੂਰਾ ਕਰਨਾ” ਦਰਸ਼ਕਾਂ ਨੂੰ ਜਿਨਸੀ ਤੌਰ 'ਤੇ ਉਤਸ਼ਾਹਿਤ ਕਰਨ ਦੇ ਇਰਾਦੇ ਨੂੰ ਦਰਸਾਉਂਦਾ ਹੈ।
- “ਜਿਨਸੀ ਵਿਅੰਗ” ਮਜ਼ਾਕ ਦੇ ਤੌਰ 'ਤੇ ਕਿਸੇ ਵਾਕਾਂਸ਼ ਦੀ ਵਰਤੋਂ ਨਾਲ ਕੋਈ ਜਿਨਸੀ ਸੰਕੇਤ ਦੇਣ ਨੂੰ ਦਰਸਾਉਂਦਾ ਹੈ।
- “ਜਿਨਸੀ ਅਸ਼ਲੀਲਤਾ” ਦਰਸ਼ਕਾਂ ਨੂੰ ਜਿਨਸੀ ਤੌਰ 'ਤੇ ਉਤਸ਼ਾਹਿਤ ਕਰਨ ਦੇ ਇਰਾਦੇ ਨਾਲ ਵਰਤੇ ਦ੍ਰਿਸ਼ਾਂ, ਅਵਾਜ਼ਾਂ ਜਾਂ ਲਿਖਤਾਂ ਨੂੰ ਦਰਸਾਉਂਦੀ ਹੈ।
- "ਗ੍ਰਾਫ਼ਿਕਤਾ" ਦਰਸ਼ਕਾਂ ਨੂੰ ਉਤੇਜਿਤ ਕਰਨ ਲਈ ਜਿਨਸੀ ਕਿਰਿਆ ਜਾਂ ਨੰਗੇਜ਼ ਨੂੰ ਸਪਸ਼ਟ ਰੂਪ ਵਿੱਚ ਦਰਸਾਉਣ ਦੇ ਤਰੀਕੇ ਨੂੰ ਦਰਸਾਉਂਦੀ ਹੈ।
- "ਛਾਤੀ ਦਾ ਦੁੱਧ ਪਿਆਉਣ ਸੰਬੰਧੀ ਨੰਗੇਜ਼" ਛਾਤੀ ਦਾ ਦੁੱਧ ਪਿਆਉਣ ਜਾਂ ਦੁੱਧ ਚੁੰਘਾਉਣ ਦੇ ਸੰਦਰਭ ਵਿੱਚ ਛਾਤੀਆਂ ਅਤੇ/ਜਾਂ ਨਿਪਲਾਂ ਦੇ ਦਿਖਾਈ ਦੇਣ ਨੂੰ ਦਰਸਾਉਂਦਾ ਹੈ। ਇਸ ਵਿੱਚ ਛਾਤੀ ਦਾ ਦੁੱਧ ਪਿਆਉਣ ਸੰਬੰਧੀ ਸੰਦਰਭੀ ਹਵਾਲਾ ਸ਼ਾਮਲ ਹੋਣਾ ਲਾਜ਼ਮੀ ਹੈ, ਜਿਵੇਂ ਕਿ, ਜਦੋਂ ਕੋਈ ਬੱਚਾ ਛਾਤੀ ਦਾ ਦੁੱਧ ਪੀਣ ਲਈ ਤਿਆਰ ਹੋਵੇ ਜਾਂ ਦੁੱਧ ਚੁੰਘਾਇਆ ਜਾ ਰਿਹਾ ਹੋਵੇ।
|
| ਹੋ ਸਕਦਾ ਹੈ ਕਿ ਇਸ ਸਮੱਗਰੀ ਤੋਂ ਸੀਮਤ ਜਾਂ ਕੋਈ ਵੀ ਵਿਗਿਆਪਨ ਆਮਦਨ ਨਾ ਹੋਵੇ |
ਸੰਭੋਗ ਨੂੰ ਕਲਾਸਿਕਲ ਕਲਾ ਰਾਹੀਂ ਪ੍ਰਤੱਖ ਰੂਪ ਵਿੱਚ ਦਿਖਾਉਣਾ (ਜਿਵੇਂ ਕਿ ਜਿਨਸੀ ਕਿਰਿਆ ਦੀ ਤਸਵੀਰ) ਜਾਂ ਲਘੂ-ਚਿੱਤਰਾਂ ਵਿੱਚ ਜਣਨ ਅੰਗਾਂ 'ਤੇ ਧਿਆਨ ਕੇਂਦਰਿਤ ਕਰਨਾ; ਐਨੀਮੇਟਿਡ ਜਿਨਸੀ ਕਿਰਿਆਵਾਂ ਵਾਲੀ ਗੈਰ-ਉਤੇਜਿਤ ਜਿਨਸੀ ਸਿੱਖਿਆ; ਜਿਨਸੀ ਥੀਮਾਂ ਨੂੰ ਸ਼ਾਮਲ ਕਰਨ ਵਾਲੇ ਮਜ਼ਾਕ; ਬਹੁਤ ਹੀ ਘੱਟ ਕੱਪੜਿਆਂ ਨੂੰ ਮੁੱਖ ਰੱਖ ਕੇ ਨਾਚ; ਨਾਚ ਵਿੱਚ ਜਿਨਸੀ ਸਰੀਰਕ ਅੰਗਾਂ ਨੂੰ ਜਾਣ-ਬੁੱਝ ਕੇ ਛੂਹਣਾ ਜਾਂ ਉਨ੍ਹਾਂ 'ਤੇ ਲਗਾਤਾਰ ਧਿਆਨ ਕੇਂਦਰਿਤ ਕਰਨਾ।
ਸਮੱਗਰੀ ਦੀਆਂ ਕੁਝ ਉਦਾਹਰਨਾਂ ਜੋ ਇਸ ਸ਼੍ਰੇਣੀ ਵਿੱਚ ਵੀ ਆਉਂਦੀਆਂ ਹਨ:
ਜਿਨਸੀ ਰੀਝ ਪੂਰੀ ਕਰਨ ਵਾਲੀ ਸਮੱਗਰੀ
- ਜਿਨਸੀ ਥੀਮਾਂ ਵਾਲੇ ਸਿਰਲੇਖ ਜਾਂ ਲਘੂ-ਚਿੱਤਰ (ਗੁਮਰਾਹ ਕਰਨ ਵਾਲੇ ਸੰਕੇਤਾਂ ਸਮੇਤ)।
- ਅਜਿਹੇ ਸੰਗੀਤਕ ਵੀਡੀਓ ਜਿਨ੍ਹਾਂ ਦੇ ਲਘੂ-ਚਿੱਤਰਾਂ ਜਾਂ ਸਿਰਲੇਖਾਂ ਵਿੱਚ ਜਿਨਸੀ ਥੀਮ ਹੁੰਦੇ ਹਨ (ਗੁਮਰਾਹ ਕਰਨ ਵਾਲੇ ਸੰਕੇਤਾਂ ਸਮੇਤ)।
- ਜਿਨਸੀ ਸਰਗਰਮੀਆਂ (ਜਿਵੇਂ ਕਿ ਇਮੋਜੀ ਜਾਂ ਗ੍ਰਾਫ਼ਿਕ ਦੀ ਵਰਤੋਂ ਕਰਦਿਆਂ ਜਿਨਸੀ ਸਰੀਰਕ ਅੰਗਾਂ ਦਾ ਸੰਕੇਤਕ ਹਵਾਲਾ) ਦੇ ਵਰਣਨ ਜਾਂ ਸੰਕੇਤਕ ਹਵਾਲੇ।
- ਲਘੂ-ਚਿੱਤਰ ਵਿੱਚ ਕਿਸੇ ਅਜਿਹੀ ਚੀਜ਼ 'ਤੇ ਗੋਲਾ ਬਣਾਉਣਾ ਜਾਂ ਧਿਆਨ ਖਿੱਚਣ ਦੀ ਕੋਸ਼ਿਸ਼ ਕਰਨਾ ਜੋ ਜਿਨਸੀ ਸਮੱਗਰੀ ਸੰਬੰਧੀ ਸੁਝਾਅ ਦਿੰਦਾ ਲੱਗੇ।
- ਜਿਨਸੀ ਕਰਮਚਾਰੀਆਂ ਨੂੰ ਇਕਾਈ ਦੇ ਤੌਰ 'ਤੇ ਦਿਖਾਉਣਾ।
- ਜਿਨਸੀ ਸਰਗਰਮੀਆਂ (ਸੰਕੇਤਕ ਜਿਨਸੀ ਕਿਰਿਆਵਾਂ ਸਮੇਤ)।
- ਜਿਨਸੀ ਵਿਅੰਗ, ਜਿਵੇਂ ਕਿ, ਕਾਮੁਕ ਅਵਾਜ਼ਾਂ ਜਾਂ ਕੰਨਾਂ 'ਤੇ ਦੰਦੀ ਵੱਡਣਾ।
- ਜਿਨਸੀ ਖਿਡੌਣਿਆਂ ਜਾਂ ਡੀਵਾਈਸਾਂ ਨੂੰ ਸਮੱਗਰੀ ਵਿੱਚ ਦਿਖਾਉਣਾ, ਭਾਵੇਂ ਉਨ੍ਹਾਂ ਦੀ ਵਰਤੋਂ ਨਾ ਕੀਤੀ ਗਈ ਹੋਵੇ।
- ਵਿੱਦਿਅਕ, ਦਸਤਾਵੇਜ਼ੀ ਜਾਂ ਨਾਟਕੀ ਸਮੱਗਰੀ ਵਿੱਚ ਗੈਰ-ਉਤੇਜਿਤ ਜਿਨਸੀ ਸਰਗਰਮੀਆਂ ਦੇ ਚਿੱਤਰਨ।
- ਵਿੱਦਿਅਕ ਉਦੇਸ਼ਾਂ ਲਈ ਜਿਨਸੀ ਸਰਗਰਮੀਆਂ ਅਤੇ ਉਨ੍ਹਾਂ ਦੇ ਇਤਿਹਾਸ ਬਾਰੇ ਵਿਆਖਿਆ ਕਰਨਾ, ਜਿਵੇਂ ਕਿ ਡਾਕਟਰੀ ਵਿਸ਼ੇ।
- ਜਿਨਸੀ ਸੰਬੰਧਾਂ ਨਾਲ ਸੰਬੰਧਿਤ ਸਮੱਗਰੀ, ਜਿਵੇਂ ਕਿ ਜਿਨਸੀ ਉਦਯੋਗ ਬਾਰੇ ਦਸਤਾਵੇਜ਼ੀ ਫ਼ਿਲਮਾਂ।
- ਵਿੱਦਿਅਕ ਜਾਂ ਦਸਤਾਵੇਜ਼ੀ ਸਮੱਗਰੀ ਵਿੱਚ ਇਹ ਚੀਜ਼ਾਂ ਸ਼ਾਮਲ ਹੁੰਦੀਆਂ ਹਨ:
- ਗੂੜ੍ਹੇ ਜਿਨਸੀ ਅਨੁਭਵਾਂ ਬਾਰੇ ਵਿਚਾਰ-ਵਟਾਂਦਰੇ, ਜਿਵੇਂ ਕਿ, ਜਿਨਸੀ ਕਰਮਚਾਰੀ ਦੇ ਤੌਰ 'ਤੇ ਸਿੱਖੇ ਗਏ ਕਿਸੇ ਦੇ ਨਿੱਜੀ ਨੁਕਤੇ ਜਾਂ ਜਿਨਸੀ ਗੱਲਬਾਤ ਦੇ ਹਿੱਸੇ ਵਜੋਂ ਅਸ਼ਲੀਲ ਭਾਸ਼ਾ ਦੀ ਵਰਤੋਂ।
- ਕਲਾਸਿਕਲ ਕਲਾਵਾਂ ਵਿੱਚ ਬਾਲਗ ਸਮੱਗਰੀ ਦਿਖਾਉਣ ਵਾਲੇ ਸਿਰਲੇਖ ਜਾਂ ਲਘੂ-ਚਿੱਤਰ।
ਡਾਂਸ
- ਉਤੇਜਕ ਜਾਂ ਮਟਕਾਉਣ ਵਾਲਾ ਡਾਂਸ, ਜਿੱਥੇ ਨਚਾਰ ਦੇ ਘੱਟ ਕੱਪੜਿਆਂ 'ਤੇ ਫੋਕਸ ਕੀਤਾ ਜਾਂਦਾ ਹੈ।
- ਅਜਿਹੇ ਡਾਂਸ, ਜਿੱਥੇ ਇੱਕ ਸਾਥੀ ਆਪਣੇ ਸਾਥੀ ਦੀਆਂ ਛਾਤੀਆਂ ਜਾਂ ਚੂਲਿਆਂ ਨੂੰ ਫੜ ਲੈਂਦਾ ਹੈ, ਜਾਂ ਜਿੱਥੇ ਇੱਕ ਡਾਂਸਰ ਆਪਣੇ ਸਾਥੀ ਦੇ ਕੱਪੜਿਆਂ ਦੇ ਅੰਦਰ ਆਪਣੇ ਹੱਥ ਪਾਉਂਦਾ ਹੈ।
- ਡਾਂਸ ਵਿੱਚ ਜਾਣਬੁੱਝ ਕੇ ਸਰੀਰ ਦੇ ਜਿਨਸੀ ਅੰਗਾਂ 'ਤੇ ਜ਼ੂਮ ਕਰਨਾ।
ਨੰਗੇਜ਼
- ਪੂਰਾ ਨੰਗੇਜ਼ ਦਿਖਾਉਂਦੀ ਵਿੱਦਿਅਕ ਜਾਂ ਦਸਤਾਵੇਜ਼ੀ ਸਮੱਗਰੀ।
- ਜਿਨਸੀ ਸੰਬੰਧਾਂ ਜਾਂ ਨੰਗੇਜ਼ ਨਾਲ ਸੰਬੰਧਿਤ ਇਤਿਹਾਸ ਜਾਂ ਉਦਯੋਗ ਦੀ ਰੂਪ-ਰੇਖਾ, ਜਿਵੇਂ ਕਿ ਪੂਰੇ ਸਰੀਰ ਦੀਆਂ ਪੇਂਟਿੰਗਾਂ ਦਾ ਪ੍ਰਦਰਸ਼ਨ ਕਰਨਾ।
- ਪ੍ਰਜਣਨ ਅੰਗਾਂ ਨੂੰ ਸਾਫ਼ ਤੌਰ 'ਤੇ ਦਿਖਾਉਣ ਵਾਲੀ ਕਲਾਸਿਕਲ ਕਲਾ।
ਪਰਿਭਾਸ਼ਾਵਾਂ:
-
- “ਅਸਪਸ਼ਟ ਕੀਤਾ ਨੰਗੇਜ਼” ਧੁੰਦਲਾਕਰਨ, ਕਾਲੀ ਪੱਟੀ ਜਾਂ ਪਿਕਸਲ ਘੱਟ ਕਰਨ ਨਾਲ ਨੰਗੇਜ਼ ਨੂੰ ਢਕਣ ਵਰਗੀਆਂ ਚੀਜ਼ਾਂ ਨੂੰ ਦਰਸਾਉਂਦਾ ਹੈ।
- ਸੰਕੇਤਕ ਜਿਨਸੀ ਕਿਰਿਆ: ਅਜਿਹਾ ਵਿਹਾਰ ਜੋ ਜਿਨਸੀ ਸੰਬੰਧ ਬਣਾਉਣ ਦੀ ਨਕਲ ਹੋਵੇ ਜਿਵੇਂ ਕਿ ਸੰਬੰਧ ਬਣਾਉਣ ਦੇ ਆਸਣ।
|
| ਇਸ ਸਮੱਗਰੀ ਤੋਂ ਕੋਈ ਵੀ ਵਿਗਿਆਪਨ ਆਮਦਨ ਨਹੀਂ ਹੋਵੇਗੀ |
ਨੰਗੇ, ਬਹੁਤ ਘੱਟ ਢਕੇ ਹੋਏ ਜਿਨਸੀ ਸਰੀਰਕ ਅੰਗ ਜਾਂ ਪੂਰਾ ਨੰਗੇਜ਼; ਬੱਚੇ ਦੀ ਮੌਜੂਦਗੀ ਤੋਂ ਬਿਨਾਂ ਛਾਤੀ ਦਾ ਦੁੱਧ ਪਿਆਉਣ ਸੰਬੰਧੀ ਨੰਗੇਜ਼ ਦਿਖਾਉਣ ਵਾਲਾ ਦ੍ਰਿਸ਼; ਜਿਨਸੀ ਕਿਰਿਆਵਾਂ (ਭਾਵੇਂ ਉਨ੍ਹਾਂ ਨੂੰ ਧੁੰਦਲਾ ਕੀਤਾ ਗਿਆ ਹੋਵੇ ਜਾਂ ਅਸਪਸ਼ਟ ਤੌਰ 'ਤੇ ਦਿਖਾਇਆ ਗਿਆ ਹੋਵੇ), ਜਿਨਸੀ ਵਿਸ਼ਿਆਂ 'ਤੇ ਕੀਤੀ ਗਈ ਚਰਚਾ, ਜਿਵੇਂ ਕਿ ਜਿਨਸੀ ਉਤੇਜਨਾ ਵਧਾਉਣ ਵਾਲੀ ਸਮੱਗਰੀ, ਨੁਕਤੇ, ਅਨੁਭਵ; ਜਿਨਸੀ ਸਮੱਗਰੀ ਵਾਲੇ ਵੀਡੀਓ ਦਾ ਲਘੂ-ਚਿੱਤਰ (ਲਿਖਤਾਂ ਜਾਂ ਲਿੰਕਾਂ ਸਮੇਤ); ਜਿਨਸੀ ਉਤੇਜਨਾ ਵਧਾਉਣ ਵਾਲੇ ਦ੍ਰਿਸ਼ ਅਤੇ ਇਸ਼ਾਰੇ; ਜਿਨਸੀ ਖਿਡੌਣਿਆਂ ਜਾਂ ਡੀਵਾਈਸਾਂ ਦਾ ਦਿਖਾਈ ਦੇਣਾ; ਜਿਨਸੀ ਉਦਯੋਗ ਅਤੇ ਉਸਦੇ ਕਰਮਚਾਰੀਆਂ ਨਾਲ ਸੰਬੰਧਿਤ ਸਮੱਗਰੀ; ਜਾਨਵਰਾਂ ਨਾਲ ਸੰਬੰਧਿਤ ਅਜਿਹੇ ਜਿਨਸੀ ਵੀਡੀਓ ਜਿਨ੍ਹਾਂ ਵਿੱਚ ਜਣਨ ਅੰਗਾਂ ਜਾਂ ਜਿਨਸੀ ਸੰਬੰਧਾਂ ਵਾਲੇ ਦ੍ਰਿਸ਼ ਦਿਖਾਏ ਗਏ ਹਨ; ਨਾਚ ਵਿੱਚ ਜਿਨਸੀ ਹਰਕਤਾਂ ਜਾਂ ਕਿਰਿਆਵਾਂ ਦੀ ਨਕਲ ਕਰਨਾ ਜਾਂ ਸਿਮੂਲੇਟ ਕਰਨਾ; ਕਾਮੁਕ ਨਾਚ, ਜਿਨ੍ਹਾਂ ਦਾ ਇਰਾਦਾ ਸਪਸ਼ਟ ਤੌਰ 'ਤੇ ਦਰਸ਼ਕਾਂ ਦੀ ਜਿਨਸੀ ਉਤੇਜਨਾ ਨੂੰ ਵਧਾਉਣਾ ਹੈ।
ਸਮੱਗਰੀ ਦੀਆਂ ਕੁਝ ਉਦਾਹਰਨਾਂ ਜੋ ਇਸ ਸ਼੍ਰੇਣੀ ਵਿੱਚ ਵੀ ਆਉਂਦੀਆਂ ਹਨ:
ਜਿਨਸੀ ਰੀਝ ਪੂਰੀ ਕਰਨ ਵਾਲੀ ਸਮੱਗਰੀ
- ਜਿਨਸੀ ਥੀਮਾਂ ਵਾਲੇ ਸਿਰਲੇਖ ਜਾਂ ਲਘੂ-ਚਿੱਤਰ (ਗੁੰਮਰਾਹਕੁੰਨ ਸੰਕੇਤ)।
- ਜਿਨਸੀ ਸਰਗਰਮੀਆਂ (ਜਿਵੇਂ ਕਿ ਇਮੋਜੀ ਜਾਂ ਗ੍ਰਾਫ਼ਿਕ ਦੀ ਵਰਤੋਂ ਕਰਦਿਆਂ ਜਿਨਸੀ ਸਰੀਰਕ ਅੰਗਾਂ ਦਾ ਸੰਕੇਤਕ ਹਵਾਲਾ) ਦੇ ਵਰਣਨ ਜਾਂ ਸੰਕੇਤਕ ਹਵਾਲੇ।
- ਲਘੂ-ਚਿੱਤਰ ਵਿੱਚ ਕਿਸੇ ਅਜਿਹੀ ਚੀਜ਼ 'ਤੇ ਗੋਲਾ ਬਣਾਉਣਾ ਜਾਂ ਧਿਆਨ ਖਿੱਚਣ ਦੀ ਕੋਸ਼ਿਸ਼ ਕਰਨਾ, ਜੋ ਜਿਨਸੀ ਕਿਰਿਆਵਾਂ ਸੰਬੰਧੀ ਸੰਕੇਤਕ ਸੁਝਾਅ ਦਿੰਦਾ ਲੱਗੇ।
- ਅਜਿਹਾ ਗੁੰਮਰਾਹਕੁੰਨ ਸਿਰਲੇਖ ਜਿਸ ਵਿੱਚ ਕੋਈ ਵੀਡੀਓ ਜਿਨਸੀ ਸਮੱਗਰੀ ਦਾ ਵਾਅਦਾ ਕਰਦਾ ਹੈ, ਪਰ ਅਸਲ ਵਿੱਚ ਇਸ ਵਿੱਚ ਉਹ ਨਹੀਂ ਹੁੰਦੀ (ਜਿਵੇਂ ਕਿ ਖਾਣਾ ਪਕਾਉਣ ਸੰਬੰਧੀ ਅਜਿਹਾ ਵੀਡੀਓ, ਜਿਸਦਾ ਸਿਰਲੇਖ "ਪੋਰਨ ਦੇਖੋ" ਹੋਵੇ)।
- ਡਾਕਟਰੀ ਸੰਦਰਭ ਵਿੱਚ ਕੰਪਿਊਟਰ ਨਾਲ ਸਿਰਜਿਆ ਗਿਆ ਨੰਗੇਜ਼।
- ਕੇਂਦਰੀ ਤੌਰ 'ਤੇ, ਸੰਕੇਤਕ ਜਿਨਸੀ ਕਿਰਿਆ ਜਾਂ ਵਿਹਾਰ।
- ਅਜਿਹਾ ਵੀਡੀਓ ਜਿਸ ਦਾ ਮੁੱਖ ਵਿਸ਼ਾ ਇਹ ਦਰਸਾਵੇ ਕਿ ਜਿਨਸੀ ਸਰਗਰਮੀ ਹੋ ਰਹੀ ਹੈ, ਜਿਵੇਂ ਕਿ, ਹਿਲਦੀਆਂ ਹੋਈਆਂ ਵਸਤੂਆਂ, ਕਾਮੁਕ ਅਵਾਜ਼ਾਂ, ਆਦਿ।
- ਜਿਨਸੀ ਖਿਡੌਣਿਆਂ, ਡੀਵਾਈਸਾਂ ਜਾਂ ਹੋਰ ਉਤਪਾਦਾਂ ਦੇ ਚਿੱਤਰਨ, ਜਿਨ੍ਹਾਂ ਦਾ ਇਰਾਦਾ ਜਿਨਸੀ ਸਰਗਰਮੀ ਨੂੰ ਉਤੇਜਿਤ ਕਰਨਾ ਹੋਵੇ, ਭਾਵੇਂ ਉਨ੍ਹਾਂ ਦੀ ਵਰਤੋਂ ਨਾ ਹੋ ਰਹੀ ਹੋਵੇ।
- ਕਿਸੇ ਅਜਿਹੇ ਵੀਡੀਓ ਵਿੱਚ ਗਲਤੀ ਨਾਲ ਜਿਨਸੀ ਡੀਵਾਈਸ ਦਾ ਦਿਖਣਾ, ਜਿਸਦਾ ਜਿਨਸੀ ਵਿਸ਼ਿਆਂ ਨਾਲ ਕੋਈ ਸੰਬੰਧ ਨਾ ਹੋਵੇ (ਜਿਵੇਂ ਕਿ ਬੈਕਗ੍ਰਾਊਂਡ ਵਿੱਚ ਦਿਖਣਾ)।
- ਕਿਸੇ ਵਿਚਾਰ-ਵਟਾਂਦਰੇ ਦੌਰਾਨ, ਅਜਿਹੀ ਡਾਕਟਰੀ ਵਸਤੂ ਦਿਖਾਉਣਾ ਜੋ ਪ੍ਰਜਣਨ ਅੰਗ ਵਾਂਗ ਦਿਖਦੀ ਹੋਵੇ।
- ਜਿਨਸੀ ਤੌਰ 'ਤੇ ਦਿਲ ਕੰਬਾਊ ਡਾਂਸ, ਜਿਨਸੀ ਛੂਹਣ ਜਾਂ ਜਿਨਸੀ ਸੰਬੰਧ ਬਣਾਉਂਦੇ ਹੋਏ ਦਿਖਾਉਣ ਵਾਲੇ ਦ੍ਰਿਸ਼, ਜਿਨ੍ਹਾਂ ਦਾ ਉਦੇਸ਼ ਦਰਸ਼ਕਾਂ ਨੂੰ ਜਿਨਸੀ ਤੌਰ 'ਤੇ ਉਤੇਜਿਤ ਕਰਨਾ ਹੋਵੇ।
- ਕਿਸੇ ਵੱਡੇ ਬਿਰਤਾਂਤ ਦੇ ਹਿੱਸੇ ਵਜੋਂ ਜਿਨਸੀ ਸਰਗਰਮੀਆਂ (ਸੰਕੇਤਕ ਜਿਨਸੀ ਕਿਰਿਆਵਾਂ ਸਮੇਤ) ਦੇ ਛੋਟੇ ਦ੍ਰਿਸ਼।
- ਅਜਿਹੇ ਦ੍ਰਿਸ਼, ਜਿਨ੍ਹਾਂ ਦਾ ਮੁੱਖ ਕੇਂਦਰ ਜਿਨਸੀ ਉਤੇਜਨਾ ਨੂੰ ਦਿਖਾਉਣਾ ਹੋਵੇ।
- ਗੈਰ-ਜਿਨਸੀ ਰੀਝ ਪੂਰੀ ਕਰਨ ਵਾਲੀਆਂ ਵਸਤੂਆਂ ਨੂੰ ਵਰਤ ਕੇ ਜਿਨਸੀ ਵਿਅੰਗ ਕਰਨਾ:
- ਪ੍ਰਜਣਨ ਅੰਗਾਂ ਵਰਗੀਆਂ ਦਿਖਣ ਵਾਲੀਆਂ ਵਸਤੂਆਂ, ਜਿਵੇਂ ਕਿ ਅਸਲ ਲੱਗਣ ਵਾਲੇ ਪ੍ਰਜਣਨ ਅੰਗਾਂ ਵਾਲੇ ਮਨੁੱਖੀ ਬੁੱਤ।
- ਰੋਜ਼ਾਨਾ ਵਰਤੋਂ ਦੀਆਂ ਅਜਿਹੀਆਂ ਵਸਤੂਆਂ (ਜਿਵੇਂ ਕਿ ਬੈਂਗਣ) ਜਾਂ ਅਜਿਹੇ ਇਮੋਜੀ, ਜੋ ਪ੍ਰਜਣਨ ਅੰਗਾਂ ਵਾਂਗ ਦਿਖਾਉਣ ਲਈ ਉਦੇਸ਼ਿਤ ਹੋਣ ਅਤੇ ਦਰਸ਼ਕਾਂ ਨੂੰ ਜਿਨਸੀ ਤੌਰ 'ਤੇ ਉਤੇਜਿਤ ਕਰਦੇ ਹੋਣ।
- ਜਿਨਸੀ ਅਸ਼ਲੀਲ ਵੀਡੀਓ, ਆਡੀਓ, ਲਿਖਤ ਜਾਂ ਡਾਇਲੌਗ:
- ਜਿਨਸੀ ਸੰਬੰਧਾਂ ਨਾਲ ਸੰਬੰਧਿਤ ਮਨੋਰੰਜਨ, ਜਿਵੇਂ ਕਿ ਅਸ਼ਲੀਲ ਸਮੱਗਰੀ ਜਾਂ ਹੋਰ ਜਿਨਸੀ ਸੇਵਾਵਾਂ (ਬਾਲਗ ਸਮੱਗਰੀ ਪਲੇਟਫਾਰਮਾਂ ਦੀ ਭੁਗਤਾਨਸ਼ੁਦਾ ਸਬਸਕ੍ਰਿਪਸ਼ਨ ਦੇ ਲਿੰਕਾਂ ਸਮੇਤ)।
- ਜਿਨਸੀ ਰੀਝ ਪੂਰੀ ਕਰਨ ਦੇ ਇਰਾਦੇ ਨਾਲ ਦਿਲ ਕੰਬਾਊ ਜਿਨਸੀ ਕਿਰਿਆਵਾਂ ਜਾਂ ਉਨ੍ਹਾਂ ਦੀਆਂ ਨਕਲਾਂ।
- ਜਿਨਸੀ ਉਤੇਜਨਾ ਵਧਾਉਣ ਵਾਲੀ ਸਮੱਗਰੀ ਦੇ ਚਿੱਤਰਨ (ਜਿਵੇਂ ਕਿ ਗਾਈਡਾਂ ਜਾਂ ਵਾਕਥਰੂ)।
- ਸੈਕਸ ਸਕੈਂਡਲਾਂ ਜਾਂ ਕਿਸੇ ਦੀ ਪ੍ਰਾਈਵੇਟ ਜਿਨਸੀ ਅਨੁਭਵ ਨਾਲ ਸੰਬੰਧਿਤ ਸਮੱਗਰੀ ਨੂੰ ਲੀਕ ਕਰਨ 'ਤੇ ਧਿਆਨ ਕੇਂਦਰਿਤ ਹੋਣਾ।
- ਜਿਨਸੀ ਸਰਗਰਮੀਆਂ ਦੀ ਨਕਲ ਕਰਨਾ ਜਾਂ ਸਾਂਗ ਲਗਾਉਣਾ (ਜਿਵੇਂ ਕਿ ਪੋਰਨੋਗ੍ਰਾਫ਼ਿਕ ਮੀਡੀਆ)।
- ਮੁਆਵਜ਼ੇ ਦੇ ਬਦਲੇ ਜਿਨਸੀ ਕਿਰਿਆਵਾਂ ਦਾ ਪ੍ਰਚਾਰ ਕਰਨਾ।
- ਜਿਨਸੀ ਖਿਡੌਣਿਆਂ ਦੀ ਅਸਲ ਵਰਤੋਂ (ਜਾਂ ਹੋਰ ਉਤਪਾਦ ਜਿਨ੍ਹਾਂ ਦਾ ਇਰਾਦਾ ਜਿਨਸੀ ਸਰਗਰਮੀ ਨੂੰ ਉਤੇਜਿਤ ਕਰਨਾ ਹੋਵੇ)।
- ਗੁੰਮਰਾਹਕੁੰਨ ਜਿਨਸੀ ਵਿਹਾਰ ਜਾਂ ਨੰਗੇਜ਼ ਨਾਲ ਸੰਬੰਧਿਤ ਸਮੱਗਰੀ।
- ਆਮ ਵਸਤੂਆਂ ਜਾਂ ਦ੍ਰਿਸ਼ਾਂ ਦੇ ਜਿਨਸੀ ਚਿੱਤਰਨਾਂ ਨਾਲ ਦਰਸ਼ਕਾਂ ਨੂੰ ਗੁੰਮਰਾਹ ਕਰਨ ਦਾ ਇਰਾਦਾ ਰੱਖਣ ਵਾਲੇ ਲਘੂ-ਚਿੱਤਰ, ਜੋ ਅਕਸਰ ਵੀਡੀਓ ਦੇ ਅਸਲ ਵਿਸ਼ੇ ਨਾਲ ਸੰਬੰਧਿਤ ਨਹੀਂ ਹੁੰਦੇ।
- ਅਜਿਹੇ ਦ੍ਰਿਸ਼ ਜੋ ਜਿਨਸੀ ਤੌਰ 'ਤੇ ਉਤੇਜਿਤ ਕਰਨ ਦੇ ਇਰਾਦੇ ਨਾਲ ਸੰਪਾਦਿਤ ਕੀਤੇ ਗਏ ਹੋਣ।
- ਜਿਨਸੀ ਰੀਝ ਪੂਰੀ ਕਰਨ ਵਾਲੀਆਂ ਕਿਰਿਆਵਾਂ ਦਾ ਸੰਗ੍ਰਹਿ, ਜਿਵੇਂ ਕਿ ਜਿਨਸੀ ਸੰਬੰਧ ਬਣਾਉਂਦੇ ਹੋਏ ਦਿਖਾਉਣਾ ਜਾਂ ਜਿਨਸੀ ਸੰਬੰਧਾਂ ਦੀ ਨਕਲ ਪੇਸ਼ ਕਰਨਾ।
- ਜਿਨਸੀ ਰੀਝ ਪੂਰੀ ਕਰਨ ਸੰਬੰਧੀ ਸਿਰਲੇਖ (ਜਿਵੇਂ ਕਿ “ਇੱਕ ਜਿਨਸੀ ਸੰਬੰਧ ਬਣਾਉਣ ਦਾ ਸੈਸ਼ਨ”)।
- ਜਾਨਵਰਾਂ ਨਾਲ ਸੰਬੰਧਿਤ ਅਜਿਹੇ ਜਿਨਸੀ ਵੀਡੀਓ, ਜਿਨ੍ਹਾਂ ਵਿੱਚ ਇਹ ਸ਼ਾਮਲ ਹੈ:
- ਜਾਨਵਰਾਂ ਦੇ ਜਿਨਸੀ ਸੰਬੰਧਾਂ ਵਾਲੇ ਵੀਡੀਓ, ਜਿਸ ਵਿੱਚ ਧਿਆਨ ਉਨ੍ਹਾਂ ਦੇ ਪ੍ਰਜਣਨ ਅੰਗਾਂ 'ਤੇ ਕੇਂਦਰਿਤ ਹੋਵੇ।
- ਜਿਨਸੀ ਰੀਝ ਪੂਰੀ ਕਰਨ ਦੇ ਤਰੀਕੇ ਨਾਲ ਦਿਖਾਏ ਜਾਣ ਵਾਲੇ ਜਾਨਵਰਾਂ ਦੇ ਪ੍ਰਜਣਨ ਅੰਗ ਜਾਂ ਜਿਨਸੀ ਸੰਬੰਧਾਂ ਵਾਲੇ ਦ੍ਰਿਸ਼।
- ਜਿਨਸੀ ਤੌਰ 'ਤੇ ਅਸ਼ਲੀਲ ਬਣਾਉਣ ਜਾਂ ਨਗਨਤਾ ਨੂੰ ਸ਼ਾਮਲ ਕਰਨ ਲਈ ਡਿਜੀਟਲ ਤੌਰ 'ਤੇ ਬਦਲੀ ਗਈ ਜਾਂ ਸਿਰਜੀ ਗਈ ਸਮੱਗਰੀ ਦੀ ਰਚਨਾ ਜਾਂ ਵੰਡ ਦਾ ਪ੍ਰਚਾਰ ਕਰਨਾ:
- ਜਿਨਸੀ ਤੌਰ 'ਤੇ ਸਿਰਜੀ ਗਈ ਬਣਾਉਟੀ ਅਸ਼ਲੀਲ ਸਮੱਗਰੀ ਜਾਂ ਸਿਰਜੀ ਗਈ ਬਣਾਉਟੀ ਨਗਨਤਾ ਵਾਲੀ ਸਮੱਗਰੀ ਨੂੰ ਬਣਾਉਣ ਜਾਂ ਵੰਡਣ ਦੇ ਤਰੀਕੇ ਬਾਰੇ ਹਿਦਾਇਤਾਂ ਮੁਹੱਈਆ ਕਰਵਾਉਣਾ।
- ਜਿਨਸੀ ਤੌਰ 'ਤੇ ਸਿਰਜੀ ਗਈ ਬਣਾਉਟੀ ਅਸ਼ਲੀਲ ਸਮੱਗਰੀ ਜਾਂ ਸਿਰਜੀ ਗਈ ਬਣਾਉਟੀ ਨਗਨਤਾ ਵਾਲੀ ਸਮੱਗਰੀ, ਜਿਵੇਂ ਕਿ ਡੀਪਫ਼ੇਕ ਪੋਰਨੋਗ੍ਰਾਫ਼ੀ ਸੇਵਾਵਾਂ ਦੇ ਸਮਰਥਨ ਜਾਂ ਤੁਲਨਾਵਾਂ ਦੀ ਰਚਨਾ ਦਾ ਪ੍ਰਚਾਰ ਕਰਨਾ।
- ਗੂੜ੍ਹੇ ਜਿਨਸੀ ਅਨੁਭਵਾਂ ਬਾਰੇ ਵਿਚਾਰ-ਵਟਾਂਦਰੇ, ਜਿਵੇਂ ਕਿ, ਹਸਤ ਮੈਥੁਨ, ਪ੍ਰਬਲ ਉਤੇਜਨਾ, ਸੰਭੋਗ, ਇਨ੍ਹਾਂ ਨਾਲ ਸੰਬੰਧਿਤ ਨੁਕਤੇ ਜਾਂ ਹੋਰ ਜਿਨਸੀ ਕਿਰਿਆਵਾਂ। ਇਸ ਵਿੱਚ ਜਿਨਸੀ ਵਿਅੰਗ ਜਾਂ ਜਿਨਸੀ ਤੌਰ 'ਤੇ ਅਸ਼ਲੀਲ ਜਾਂ ਲੱਚਰ ਲਿਖਤ ਜਾਂ ਆਡੀਓ ਵੀ ਸ਼ਾਮਲ ਹੋ ਸਕਦੇ ਹਨ, ਜਿਵੇਂ ਕਿ ਜਿਨਸੀ ਸੰਬੰਧਾਂ ਬਾਰੇ ਵੇਰਵੇ ਸਹਿਤ ਗੱਲਾਂਬਾਤਾਂ।
- ਜਿਨਸੀ ਸੰਬੰਧਾਂ ਸੰਬੰਧੀ ਨੁਕਤਿਆਂ ਜਾਂ ਤਰੀਕਿਆਂ ਬਾਰੇ ਅਸ਼ਲੀਲ ਵਿਚਾਰ-ਵਟਾਂਦਰੇ।
- ਜਿਨਸੀ ਕਿਰਿਆਵਾਂ ਦੀਆਂ ਤਸਵੀਰਾਂ ਜਾਂ ਦ੍ਰਿਸ਼ਟੀਗਤ ਦ੍ਰਿਸ਼ਾਂ ਤੋਂ ਬਿਨਾਂ ਜਿਨਸੀ ਕਿਰਿਆਵਾਂ ਦੇ ਆਡੀਓ ਜਾਂ ਅਵਾਜ਼ੀ ਸੰਗ੍ਰਹਿ (ਜਿਵੇਂ ਕਿ ਕੰਨ ਨੂੰ ਚੱਟਣ ਜਾਂ ਦੰਦੀ ਵੱਢਣ ਦੀਆਂ ਅਵਾਜ਼ਾਂ)।
- ਦਰਸ਼ਕਾਂ ਦੀ ਜਿਨਸੀ ਉਤੇਜਨਾ ਨੂੰ ਵਧਾਉਣ ਦੇ ਇਰਾਦੇ ਵਾਲੇ ਜਿਨਸੀ ਸਰਗਰਮੀਆਂ ਦੇ ਵਰਣਨ।
- ਜਿਨਸੀ ਉਤੇਜਨਾ ਵਧਾਉਣ ਵਾਲੀ ਸਮੱਗਰੀ ਦੇ ਜ਼ਿਕਰ, ਭਾਵੇਂ ਉਨ੍ਹਾਂ ਦਾ ਵਰਣਨ ਨਾ ਕੀਤਾ ਗਿਆ ਹੋਵੇ।
- ਬਾਲਗ ਸਮੱਗਰੀ ਦਾ ਹਵਾਲਾ ਦਿੰਦੇ ਹੋਏ ਸਿਰਲੇਖ ਜਾਂ ਲਘੂ-ਚਿੱਤਰ, ਜਿਵੇਂ ਕਿ, 18+, 21+, 'ਸਿਰਫ਼ ਬਾਲਗ', 'ਪੋਰਨ', ਆਦਿ, ਜਦੋਂ ਤੱਕ ਕਿ ਇਹ ਵਿੱਦਿਅਕ ਜਾਂ ਦਸਤਾਵੇਜ਼ੀ ਸੰਦਰਭ ਵਿੱਚ ਨਾ ਹੋਣ।
- ਲਿਖਤ ਵਿੱਚ ਅਜਿਹੇ ਇਮੋਟੀਕੋਨ ਜਾਂ ਇਮੋਜੀ ਵਰਤਣਾ, ਜੋ ਜਿਨਸੀ ਸਰੀਰਕ ਅੰਗਾਂ ਨੂੰ ਜਾਂ ਦਰਸ਼ਕਾਂ ਦੀ ਜਿਨਸੀ ਰੀਝ ਪੂਰੀ ਕਰਨ ਵਾਲੀਆਂ ਕਿਰਿਆਵਾਂ ਨੂੰ ਦਿਖਾਉਂਦੇ ਹੋਣ।
- ਜਿਨਸੀ ਵੀਡੀਓ ਗੇਮਾਂ ਜੋ ਦਰਸ਼ਕਾਂ ਦੀ ਜਿਨਸੀ ਰੀਝ ਪੂਰੀ ਕਰਨ ਦੇ ਇਰਾਦੇ ਨਾਲ ਬਾਲਗਾਂ ਨੂੰ ਟੀਚਾ ਬਣਾ ਰਹੀਆਂ ਹਨ ਜਾਂ ਵੀਡੀਓ ਗੇਮ ਦੇ ਕਿਰਦਾਰਾਂ ਦਾ ਜਿਨਸੀਕਰਨ ਕਰ ਰਹੇ ਹਨ।
ਡਾਂਸ
- ਅੰਗਾਂ ਨੂੰ ਛੂਹਣ ਵਾਲੀਆਂ ਅਦਾਵਾਂ, ਜਿਨ੍ਹਾਂ ਵਿੱਚ ਇੱਕ ਸਾਥੀ, ਦੂਜੇ ਸਾਥੀ ਦੇ ਪ੍ਰਜਣਨ ਖੇਤਰ ਵਿੱਚ ਆਪਣੇ ਪ੍ਰਜਣਨ ਅੰਗਾਂ ਨੂੰ ਜ਼ੋਰ-ਜ਼ੋਰ ਦੀ ਧੱਕਦਾ ਹੈ।
- ਇੱਕ ਸਾਥੀ ਵੱਲੋਂ ਆਪਣੇ ਡਾਂਸ ਦੇ ਸਾਥੀ ਵੱਲ ਮੂੰਹ ਕਰਕੇ ਆਪਣੀਆਂ ਲੱਤਾਂ ਨੂੰ ਇਸ ਤਰ੍ਹਾਂ ਖੋਲ੍ਹਣਾ ਜਾਂ ਫੈਲਾਉਣਾ, ਜਿਵੇਂ ਕਿ ਉਹ ਕੋਈ ਜਿਨਸੀ ਕਿਰਿਆ ਕਰ ਰਹੇ ਹੋਣ।
- ਗੋਦੀ ਵਿੱਚ ਬੈਠ ਕੇ ਕੀਤੇ ਜਾਣ ਵਾਲੇ ਕਾਮੁਕ ਡਾਂਸ ਜਾਂ ਕੱਪੜੇ ਉਤਾਰ ਕੇ ਕੀਤੇ ਜਾਣ ਵਾਲੇ ਡਾਂਸ, ਜਦੋਂ ਤੱਕ ਕਿ ਇਨ੍ਹਾਂ ਨੂੰ ਕਿਸੇ ਪੇਸ਼ੇਵਰ ਸੈਟਿੰਗ ਵਿੱਚ ਕੋਰੀਓਗ੍ਰਾਫ਼ ਕੀਤੇ ਡਾਂਸ, ਸੰਗੀਤਕ ਵੀਡੀਓ ਜਾਂ ਕਿਸੇ ਹੋਰ ਤਰੀਕੇ ਨਾਲ ਪੇਸ਼ ਨਾ ਕੀਤਾ ਗਿਆ ਹੋਵੇ।
ਨੰਗੇਜ਼
- ਧੁੰਦਲਾ ਕੀਤਾ ਜਾਂ ਅਸਪਸ਼ਟ ਕੀਤਾ ਅਜਿਹਾ ਨੰਗੇਜ਼, ਜਿੱਥੇ ਜਿਨਸੀ ਸਰੀਰਕ ਅੰਗ ਹਾਲੇ ਵੀ ਪਛਾਣਨਯੋਗ ਹਨ।
- ਅਜਿਹੇ ਦ੍ਰਿਸ਼ ਜਿਨ੍ਹਾਂ ਵਿੱਚ ਨੰਗੇ ਸਰੀਰਾਂ ਨੂੰ ਤਾਰਾਬੱਧ ਜਾਂ ਧੁੰਦਲਾ ਕੀਤਾ ਹੁੰਦਾ ਹੈ, ਪਰ ਉਹ ਆਪਣੇ ਛਾਇਆ ਚਿੱਤਰਾਂ ਤੋਂ ਹਾਲੇ ਵੀ ਪਛਾਣਨਯੋਗ ਹੁੰਦੇ ਹਨ।
- ਨੰਗੇਜ਼ ਦੇ ਸਥਾਈ ਚਿੱਤਰਨ (ਐਨੀਮੇਟਿਡ, ਅਸਲ-ਜੀਵਨ ਦੇ ਜਾਂ ਨਾਟਕੀ ਅੰਦਾਜ਼ ਵਾਲੇ)।
- ਛਾਤੀ ਜਾਂ ਪ੍ਰਜਣਨ ਅੰਗਾਂ (ਜਿਵੇਂ ਕਿ ਔਰਤਾਂ ਦੇ ਅੰਦਰੂਨੀ ਕੱਪੜਿਆਂ ਜਾਂ ਤੈਰਾਕੀ ਵਾਲੇ ਕੱਪੜਿਆਂ ਤੋਂ ਬਾਹਰ ਨਿਕਲ ਰਹੇ ਪ੍ਰਜਣਨ ਅੰਗਾਂ ਦਾ "ਉਭਾਰ" ਦਿਖਾਉਂਦੀ ਸਮੱਗਰੀ) ਨਾਲ ਸੰਬੰਧਿਤ ਸਮੱਗਰੀ (ਧਿਆਨ ਕੇਂਦਰਿਤ ਕਰ ਕੇ ਜਾਂ ਵਾਰ-ਵਾਰ ਦਿਖਾ ਕੇ)।
- ਜਿਨਸੀ ਸਰੀਰਕ ਅੰਗਾਂ ਦੇ ਚਿੱਤਰਣ, ਜਿਵੇਂ ਕਿ ਦਰਸ਼ਕਾਂ ਦੀ ਜਿਨਸੀ ਉਤੇਜਨਾ ਨੂੰ ਵਧਾਉਣ ਦੇ ਇਰਾਦੇ ਨਾਲ ਛਾਤੀਆਂ ਵਿਚਲੀ ਵਿੱਥ ਜਾਂ ਉਭਾਰਾਂ ਦੇ ਵਾਰ-ਵਾਰ ਜਾਂ ਕੇਂਦਰੀ ਸ਼ਾਟ।
- ਸਪਸ਼ਟ ਤੌਰ 'ਤੇ ਪਛਾਣਨਯੋਗ ਉੱਭਰੇ ਹੋਏ ਪ੍ਰਜਣਨ ਅੰਗਾਂ ਦੀ ਰੂਪ-ਰੇਖਾ ਦੇ ਸੰਗ੍ਰਹਿ।
- ਬਹੁਤ ਘੱਟ ਢਕੇ ਹੋਏ (ਜਿਵੇਂ ਕਿ ਚੰਮ ਦੇ ਛਾਂਟੇ ਨਾਲ) ਜਿਨਸੀ ਸਰੀਰਕ ਅੰਗ (ਜਿਵੇਂ ਕਿ ਛਾਤੀਆਂ, ਛਾਤੀਆਂ ਵਿਚਲੀ ਵਿੱਥ ਜਾਂ ਚੂਲੇ ਆਦਿ) ਵਾਰ-ਵਾਰ ਦਿਖਾਉਣੇ।
- ਅਸਲੀ ਜਾਂ ਐਨੀਮੇਟਿਡ ਨੰਗੇਜ਼, ਜਿਵੇਂ ਕਿ ਜਿਨਸੀ ਸਰੀਰਕ ਅੰਗਾਂ ਜਾਂ ਜਿਨਸੀ ਕਿਰਿਆਵਾਂ ਨੂੰ ਪੂਰੀ ਤਰ੍ਹਾਂ ਦਿਖਾਉਣਾ।
- ਬਾਲ ਨੰਗੇਜ਼
- ਦ੍ਰਿਸ਼ਟੀਗਤ ਪ੍ਰਜਣਨ ਅੰਗਾਂ ਨੂੰ ਦਿਖਾਉਣ ਵਾਲੀ ਸਮੱਗਰੀ, ਜਿਵੇਂ ਕਿ ਡਾਇਪਰ ਬਦਲਣ ਵੇਲੇ ਜਾਂ ਪੂਰੀ ਤਰ੍ਹਾਂ ਨੰਗੇ ਤੈਰ ਰਹੇ ਬੱਚੇ।
ਛਾਤੀ ਦਾ ਦੁੱਧ ਪਿਆਉਣ ਸੰਬੰਧੀ ਨੰਗੇਜ਼
- ਛਾਤੀ ਦੇ ਪੰਪ ਨੂੰ ਵਰਤਣ ਦੇ ਤਰੀਕੇ ਨੂੰ ਦਿਖਾਉਣ ਵਾਲੀ ਵਿੱਦਿਅਕ ਸਮੱਗਰੀ, ਜਿੱਥੇ ਨਿਪਲ ਦਿਖਾਈ ਦੇ ਰਹੇ ਹੋਣ, ਪਰ ਕੋਈ ਬੱਚਾ ਮੌਜੂਦ ਨਾ ਹੋਵੇ।
- ਹੱਥਾਂ ਦੇ ਹਾਵ-ਭਾਵ ਰਾਹੀਂ ਬਣਾਏ ਗਏ ਟਿਊਟੋਰੀਅਲ, ਜਿੱਥੇ ਨਿਪਲ ਦਿਖਾਈ ਦੇ ਰਹੇ ਹੋਣ, ਪਰ ਦ੍ਰਿਸ਼ ਵਿੱਚ ਕੋਈ ਬੱਚਾ ਮੌਜੂਦ ਨਾ ਹੋਵੇ।
- ਕਿਸੇ ਮਹਿਲਾ ਨੂੰ ਆਪਣੀ ਛਾਤੀ ਦਾ ਦੁੱਧ ਕੱਪ ਵਿੱਚ ਪਾਉਂਦੇ ਹੋਏ ਦਿਖਾਉਂਦਾ ਵੀਡੀਓ, ਪਰ ਉਸ ਦ੍ਰਿਸ਼ ਵਿੱਚ ਕੋਈ ਬੱਚਾ ਮੌਜੂਦ ਨਾ ਹੋਵੇ।
ਪਰਿਭਾਸ਼ਾਵਾਂ:
- ਡੀਪਫ਼ੇਕ, ਸਿਰਜੀ ਗਈ ਅਜਿਹੀ ਬਣਾਉਟੀ ਸਮੱਗਰੀ ਹੁੰਦੀ ਹੈ, ਜਿਸ ਵਿੱਚ ਗੁੰਮਰਾਹ ਕਰਨ ਦੇ ਉਦੇਸ਼ ਨਾਲ, ਕਿਸੇ ਵਿਅਕਤੀ ਨੂੰ ਡਿਜੀਟਲ ਤੌਰ 'ਤੇ ਬਦਲ ਕੇ ਕਿਸੇ ਹੋਰ ਵਰਗਾ ਬਣਾ ਦਿੱਤਾ ਜਾਂਦਾ ਹੈ।
|
ਸਦਮਾ ਦੇਣ ਵਾਲੀ ਸਮੱਗਰੀ
ਅਜਿਹੀ ਸਮੱਗਰੀ ਜੋ ਦਰਸ਼ਕਾਂ ਨੂੰ ਪਰੇਸ਼ਾਨ ਕਰ ਸਕਦੀ ਹੈ, ਉਨ੍ਹਾਂ ਅੰਦਰ ਘਿਰਨਾ ਪੈਦਾ ਕਰ ਸਕਦੀ ਹੈ ਜਾਂ ਸਦਮਾ ਪਹੁੰਚਾ ਸਕਦੀ ਹੈ, ਸ਼ਾਇਦ ਉਹ ਵਿਗਿਆਪਨਾਂ ਲਈ ਢੁਕਵੀਂ ਨਾ ਹੋਵੇ। ਜ਼ਰੂਰੀ ਨਹੀਂ ਕਿ ਸਦਮਾ ਦੇਣ ਵਾਲੇ ਅਸਪਸ਼ਟ ਨਾ ਕੀਤੇ ਤੱਤਾਂ ਦੀ ਵਰਤੋਂ ਦੇ ਨਤੀਜੇ ਵਜੋਂ, ਤੁਹਾਡਾ ਵੀਡੀਓ ਵਿਗਿਆਪਨਾਂ ਲਈ ਅਢੁਕਵਾਂ ਘੋਸ਼ਿਤ ਕੀਤਾ ਜਾਵੇ, ਪਰ ਅਜਿਹੀ ਸਥਿਤੀ ਵਿੱਚ ਸੰਦਰਭ ਮਹੱਤਵਪੂਰਨ ਹੈ।
ਨੀਤੀ ਸੰਬੰਧੀ ਵੇਰਵੇ
| ਵਿਗਿਆਪਨਾਂ ਸੰਬੰਧੀ ਮਾਰਗ-ਦਰਸ਼ਨ |
ਸਵਾਲਨਾਮੇ ਦੇ ਵਿਕਲਪ ਅਤੇ ਵੇਰਵੇ |
| ਇਹ ਸਮੱਗਰੀ ਵਿਗਿਆਪਨ ਆਮਦਨ ਕਮਾ ਸਕਦੀ ਹੈ |
ਘੱਟ ਜਾਂ ਥੋੜ੍ਹਾ ਬਹੁਤ ਸਦਮਾ ਦੇਣ ਵਾਲੀ ਅਜਿਹੀ ਸਮੱਗਰੀ ਜੋ ਅਸਪਸ਼ਟ ਕੀਤੀ ਗਈ ਹੈ ਜਾਂ ਵਿੱਦਿਅਕ, ਦਸਤਾਵੇਜ਼ੀ ਜਾਂ ਹੋਰ ਉਦੇਸ਼ਾਂ ਦੇ ਸੰਦਰਭ ਵਿੱਚ ਦਿਖਾਈ ਗਈ ਹੈ।
ਸਮੱਗਰੀ ਦੀਆਂ ਕੁਝ ਉਦਾਹਰਨਾਂ ਜੋ ਇਸ ਸ਼੍ਰੇਣੀ ਵਿੱਚ ਵੀ ਆਉਂਦੀਆਂ ਹਨ:
ਸਰੀਰ ਦੇ ਅੰਗ, ਤਰਲ ਪਦਾਰਥ, ਰਹਿੰਦ-ਖੂੰਹਦ
- ਸਰੀਰ ਦੇ ਅੰਗ, ਤਰਲ ਪਦਾਰਥ, ਜਾਂ ਰਹਿੰਦ-ਖੂੰਹਦ ਜੋ ਬੱਚਿਆਂ ਲਈ ਜਾਂ ਸਿੱਖਿਆ ਸੰਬੰਧੀ, ਵਿਗਿਆਨਿਕ, ਦਸਤਾਵੇਜ਼ੀ ਜਾਂ ਕਲਾਤਮਿਕ ਸੰਦਰਭ ਵਿੱਚ ਬਣਾਇਆ ਜਾਂ ਪੇਸ਼ ਕੀਤਾ ਜਾਂਦਾ ਹੈ ਅਤੇ ਜਿੱਥੇ ਇਰਾਦਾ ਸਦਮਾ ਦੇਣਾ ਨਹੀਂ ਹੈ।
- ਨਾਟਕੀ ਅੰਦਾਜ਼ ਵਿੱਚ ਸਰੀਰਕ ਅੰਗ, ਤਰਲ ਪਦਾਰਥ ਜਾਂ ਰਹਿੰਦ-ਖੂੰਹਦ ਨੂੰ ਦਿਖਾਉਣਾ ਜਿਸਦਾ ਉਦੇਸ਼ ਸਦਮਾ ਦੇਣਾ ਹੋਵੇ, ਆਮ ਤੌਰ 'ਤੇ ਇਹ ਮਨੋਰੰਜਨ ਦੇ ਉਦੇਸ਼ ਅਧੀਨ ਹੁੰਦਾ ਹੈ (ਜਿਵੇਂ ਕਿ ਜਾਦੂਈ ਕਰਤਬ) ਪਰ ਇਸ ਵਿੱਚ ਕਨੂੰਨੀ ਸੰਦਰਭ ਹੋਣਾ ਲਾਜ਼ਮੀ ਹੈ।
ਡਾਕਟਰੀ ਜਾਂ ਸ਼ਿੰਗਾਰ ਸੰਬੰਧੀ ਪ੍ਰਕਿਰਿਆਵਾਂ
- ਡਾਕਟਰੀ ਜਾਂ ਸ਼ਿੰਗਾਰ ਸੰਬੰਧੀ ਉਹ ਪ੍ਰਕਿਰਿਆਵਾਂ ਜੋ ਵਿੱਦਿਅਕ ਹਨ, ਸਰੀਰਕ ਅੰਗਾਂ, ਤਰਲ ਪਦਾਰਥਾਂ ਜਾਂ ਰਹਿੰਦ-ਖੂੰਹਦ ਦੀ ਬਜਾਏ ਸਿਰਫ਼ ਪ੍ਰਕਿਰਿਆ 'ਤੇ ਕੇਂਦਰਿਤ ਹਨ।
- ਘੱਟ ਖੂਨ ਵਾਲੀਆਂ ਟੈਟੂ, ਕੰਨ ਨੱਕ ਆਦਿ ਦੇ ਛੇਕ ਜਾਂ ਬੋਟੌਕਸ ਸੰਬੰਧੀ ਪ੍ਰਕਿਰਿਆਵਾਂ।
- ਡਾਕਟਰੀ ਜਾਂ ਸ਼ਿੰਗਾਰ ਸੰਬੰਧੀ ਪ੍ਰਕਿਰਿਆਵਾਂ ਦੇ ਦੌਰਾਨ ਸਰੀਰ ਦੇ ਅੰਗਾਂ, ਤਰਲ ਪਦਾਰਥਾਂ ਜਾਂ ਰਹਿੰਦ-ਖੂੰਹਦ ਦਾ ਅਸਪਸ਼ਟ ਕੀਤਾ ਜਾਂ ਅਸਥਾਈ ਪ੍ਰਦਰਸ਼ਨ।
- ਮਨੁੱਖ ਅਤੇ ਜਾਨਵਰਾਂ ਦੇ ਜਨਮ ਵਾਲੇ ਅਜਿਹੇ ਵੀਡੀਓ ਜੋ ਸਰੀਰਕ ਅੰਗਾਂ, ਤਰਲ ਪਦਾਰਥਾਂ ਜਾਂ ਰਹਿੰਦ-ਖੂੰਹਦ 'ਤੇ ਵਾਧੂ ਧਿਆਨ ਕੇਂਦਰਿਤ ਕੀਤੇ ਬਿਨਾਂ ਦਰਸ਼ਕਾਂ ਨੂੰ ਸਿੱਖਿਅਤ ਕਰਦੇ ਹੋਣ।
ਦੁਰਘਟਨਾਵਾਂ ਅਤੇ ਸੱਟਾਂ
- ਉਹ ਦੁਰਘਟਨਾਵਾਂ ਜਿਨ੍ਹਾਂ ਵਿੱਚ ਕੋਈ ਸੱਟ ਨਾ ਦਿਖਾਈ ਗਈ ਹੋਵੇ (ਜਿਵੇਂ ਕਿ ਅੰਦਰੂਨੀ ਟਿਸ਼ੂ ਜਾਂ ਰਿਸਦੇ ਜ਼ਖਮ)।
- ਉਹ ਦੁਰਘਟਨਾਵਾਂ ਜਿਨ੍ਹਾਂ ਦਾ ਠੀਕ-ਠਾਕ ਪ੍ਰਭਾਵ ਹੀ ਦਿਸੇ ਅਤੇ ਦਰਸ਼ਕਾਂ ਨੂੰ ਪਰੇਸ਼ਾਨੀ ਨਾ ਹੋਵੇ (ਜਿਵੇਂ ਕਿ ਮੋਟਰਸਾਈਕਲ ਤੋਂ ਡਿੱਗਣਾ)।
- ਅਜਿਹੀਆਂ ਦੁਰਘਟਨਾਵਾਂ ਜਿੱਥੇ ਪੀੜਿਤ ਵਿਅਕਤੀ ਦੁਰਘਟਨਾ ਦੇ ਨਤੀਜੇ ਵਜੋਂ ਕਸ਼ਟ ਵਿੱਚ ਜਾਂ ਦੁੱਖ ਵਿੱਚ ਨਹੀਂ ਹੁੰਦਾ (ਕੋਈ ਰੋਣਾ ਜਾਂ ਚੀਕਣਾ ਨਹੀਂ ਦਿਖਾਇਆ ਜਾਂਦਾ)।
- ਅਜਿਹੀਆਂ ਦੁਰਘਟਨਾਵਾਂ ਜਿਨ੍ਹਾਂ ਵਿੱਚ ਲੰਮੇ ਸਮੇਂ ਦੀ ਡਾਕਟਰੀ ਦੇਖਭਾਲ ਦੀ ਲੋੜ ਨਹੀਂ ਹੁੰਦੀ।
- ਉਹ ਦੁਰਘਟਨਾਵਾਂ ਜਾਂ ਸੱਟਾਂ ਜੋ ਖਬਰਾਂ, ਦਸਤਾਵੇਜ਼ੀ ਜਾਂ ਕਲਾਤਮਿਕ ਸੰਦਰਭ (ਜਿਵੇਂ ਕਿ ਫ਼ਿਲਮ ਜਾਂ ਸੰਗੀਤ ਵੀਡੀਓ) ਵਿੱਚ ਪੇਸ਼ ਕੀਤੀਆਂ ਜਾਂਦੀਆਂ ਹਨ।
ਜਾਨਵਰਾਂ ਨੂੰ ਕੱਟਣ ਦੀ ਤਿਆਰੀ ਅਤੇ ਖਾਣਾ
- ਜਾਨਵਰਾਂ ਦੇ ਅੰਗਾਂ ਦੀ ਗੈਰ-ਸਨਸਨੀਖੇਜ਼ ਤਰੀਕੇ ਨਾਲ ਸਾਂਭ-ਸੰਭਾਲ।
- ਮਾਸ ਜਾਂ ਮੱਛੀ ਨੂੰ ਕੱਚਾ ਦਿਖਾਉਣਾ ਜਾਂ ਪਕਾਉਣ ਦੇ ਤਰੀਕੇ ਦੇ ਚਿੱਤਰਨ, ਜਿਵੇਂ ਕਿ ਜਦੋਂ ਖਾਣਾ ਪਕਾਉਣ ਜਾਂ ਤਿਆਰੀ ਸੰਬੰਧੀ ਤਕਨੀਕਾਂ ਨੂੰ ਦਿਖਾਇਆ ਜਾਂਦਾ ਹੈ।
- ਸਨਸਨੀਖੇਜ਼ ਤਰੀਕੇ ਨਾਲ ਖਾਣਾ ਜਾਂ ਜਾਨਵਰਾਂ ਨਾਲ ਸੰਬੰਧਿਤ ਭੋਜਨ ਉਤਪਾਦਾਂ ਦੀ ਤਿਆਰੀ ਕਰਨਾ, ਪਰ ਜਿਸ ਵਿੱਚ ਜਾਨਵਰਾਂ ਦੇ ਅੰਗ ਨਾ ਦਿਖਾਏ ਗਏ ਹੋਣ।
- ਕਿਸੇ ਰੈਸਟੋਰੈਂਟ ਵਿੱਚ ਸ਼ੈਲਫਿਸ਼ ਖਾਣਾ ਜੋ ਜਿਊਂਦੇ ਹਨ ਜਾਂ ਹਾਲੇ ਵੀ ਹਿੱਲਦੇ ਹੋਏ ਦਿਸਦੇ ਹਨ।
- "ਮੁਕਬੰਗ" ਜਾਂ ASMR ਕਾਰਗੁਜ਼ਾਰੀ ਦੇ ਹਿੱਸੇ ਵਜੋਂ ਤਿਆਰ ਭੋਜਨ (ਜਿਵੇਂ ਕਿ ਝੀਂਗਾ) ਖਾਣਾ।
- ਚਿਹਰੇ ਦੀਆਂ ਸਪਸ਼ਟ ਵਿਸ਼ੇਸ਼ਤਾਵਾਂ ਨਾਲ ਜਾਨਵਰਾਂ ਦੇ ਅੰਗਾਂ ਦਾ ਅਸਥਾਈ ਪ੍ਰਦਰਸ਼ਨ (ਮੱਛੀ, ਮੋਲੁਸਕਾ ਜਾਂ ਖੋਪੜੀਦਾਰ ਜੀਵਾਂ ਨੂੰ ਛੱਡ ਕੇ, ਜਿਨ੍ਹਾਂ ਨੂੰ ਕੇਂਦਰਿਤ ਰੂਪ ਵਿੱਚ ਪੇਸ਼ ਕਰਨ ਦੀ ਆਗਿਆ ਹੈ)।
ਪਰਿਭਾਸ਼ਾਵਾਂ
- "ਸਦਮਾ ਦੇਣ ਦਾ ਇਰਾਦਾ" ਵੀਡੀਓ ਦੇ ਸਦਮਾ ਦੇਣ ਦੇ ਉਦੇਸ਼ ਨੂੰ ਦਰਸਾਉਂਦਾ ਹੈ ਜੋ ਇਹ ਨਿਰਧਾਰਿਤ ਕਰਦਾ ਹੈ ਕਿ ਕਿਹੜਾ ਸੰਦਰਭ ਦਿੱਤਾ ਜਾਵੇ ਅਤੇ ਕਿਸ ਚੀਜ਼ 'ਤੇ ਧਿਆਨ ਕੇਂਦਰਿਤ ਕੀਤਾ ਜਾਵੇ।
- "ਦੁਰਘਟਨਾਵਾਂ ਉਨ੍ਹਾਂ ਬਦਕਿਸਮਤ ਘਟਨਾਵਾਂ ਨੂੰ ਦਰਸਾਉਂਦੀਆਂ ਹਨ ਜਿਨ੍ਹਾਂ ਦੇ ਨਤੀਜੇ ਵਜੋਂ ਆਮ ਤੌਰ 'ਤੇ ਨੁਕਸਾਨ ਹੋਇਆ ਹੋਵੇ ਜਾਂ ਸੱਟਾਂ ਲੱਗੀਆਂ ਹੋਣ, ਜਿਸ ਵਿੱਚ ਅਜਿਹੀ ਸਮੱਗਰੀ ਵੀ ਸ਼ਾਮਲ ਹੈ ਜਿਸ ਵਿੱਚ ਸ਼ਾਇਦ ਸੱਟਾਂ ਸਪਸ਼ਟ ਨਾ ਦਿਸਦੀਆਂ ਹੋਣ (ਜਿਵੇਂ ਕਿ ਵਾਹਨ ਦੁਰਘਟਨਾਵਾਂ)।
- "ਪ੍ਰਗਟ ਕਰਨਾ" ਸਰੀਰਕ ਅੰਗਾਂ ਦੀ ਦਿਖਣਯੋਗਤਾ, ਤਰਲ ਪਦਾਰਥਾਂ ਜਾਂ ਰਹਿੰਦ-ਖੂੰਹਦ (ਜਿਵੇਂ ਕਿ ਟਿਸ਼ੂ ਜਾਂ ਖੂਨ) ਨੂੰ ਦਰਸਾਉਂਦਾ ਹੈ।
- "ਪ੍ਰੇਸ਼ਾਨ ਕਰਨਾ" ਇੱਕ ਦ੍ਰਿੜ੍ਹ ਜਾਂ ਉਚਿਤ ਨੁਕਸਾਨਦੇਹ ਪ੍ਰਭਾਵ ਜਾਂ ਸੱਟ ਕਾਰਨ ਪੈਦਾ ਹੋਈ ਬੇਚੈਨੀ ਜਾਂ ਹੈਰਾਨ ਭਾਵਨਾ ਨੂੰ ਦਰਸਾਉਂਦਾ ਹੈ।
- "ਕਸ਼ਟ" ਦਰਦ ਜਾਂ ਬੇਹੋਸ਼ੀ ਦੇ ਨਤੀਜੇ ਵਜੋਂ ਮਨੁੱਖੀ ਦੁੱਖ ਦੀ ਦਿਖਣਯੋਗ, ਸੁਣਨਯੋਗ ਜਾਂ ਸਮਝਣਯੋਗ ਪੇਸ਼ਕਾਰੀ ਨੂੰ ਦਰਸਾਉਂਦਾ ਹੈ। ਇਸ ਮਾਮਲੇ ਵਿੱਚ, ਇਹ ਦੁਰਘਟਨਾਵਾਂ ਵਿੱਚ ਸ਼ਾਮਲ ਵਿਅਕਤੀਆਂ ਅਤੇ ਡਾਕਟਰੀ ਜਾਂ ਸ਼ਿੰਗਾਰ ਸੰਬੰਧੀ ਪ੍ਰਕਿਰਿਆਵਾਂ (ਜਨਮ ਸਮੇਤ) ਦਾ ਪ੍ਰਬੰਧਨ ਕਰਨ ਜਾਂ ਅਨੁਭਵ ਕਰਨ ਵਾਲੇ ਵਿਅਕਤੀਆਂ ਨਾਲ ਸੰਬੰਧਿਤ ਹੈ।
- "ਗੈਰ-ਸਨਸਨੀਖੇਜ਼" (ਜਾਨਵਰਾਂ ਦੇ ਅੰਗਾਂ ਨੂੰ ਦਿਖਾਉਣ ਜਾਂ ਜਾਨਵਰਾਂ/ਕੀੜਿਆਂ ਨੂੰ ਖਾਣ ਦੇ ਸੰਦਰਭ ਵਿੱਚ ਵਰਤਿਆ ਜਾਂਦਾ ਹੈ) ਜਾਨਵਰਾਂ ਬਾਰੇ ਉਤਸੁਕਤਾ ਪੈਦਾ ਕਰਨ ਦੇ ਇਰਾਦੇ ਤੋਂ ਬਗੈਰ ਭੋਜਨ ਉਤਪਾਦਾਂ ਦੀ ਵਰਤੋਂ 'ਤੇ ਧਿਆਨ ਕੇਂਦਰਿਤ ਕਰਨ ਦੇ ਤਰੀਕੇ ਨੂੰ ਦਰਸਾਉਂਦਾ ਹੈ। ਜਾਨਵਰਾਂ ਜਾਂ ਉਨ੍ਹਾਂ ਦੀ ਖਪਤ ਦਾ ਇਰਾਦਾ ਸਦਮਾ ਦੇਣਾ ਨਹੀਂ ਹੈ ਅਤੇ ਨਾ ਹੀ ਦਿਲ ਕੰਬਾਊ ਅਤੇ ਅਤਿਕਥਨੀ ਵੇਰਵੇ ਸ਼ਾਮਲ ਹਨ।
- "ਗਲਤ ਵਿਵਹਾਰ" ਜਾਨਵਰਾਂ ਨੂੰ ਕਰੂਰ ਅਤੇ ਅਸੱਭਿਅਕ ਤਰੀਕੇ ਨਾਲ ਪਕਾਉਣ ਲਈ ਤਿਆਰ ਕਰਨ ਜਾਂ ਖਾਣ ਨੂੰ ਦਰਸਾਉਂਦਾ ਹੈ। ਉਦਾਹਰਨ ਲਈ, ਜਾਨਵਰਾਂ ਨੂੰ ਸੁੱਟਣਾ, ਡੇਗਣਾ, ਮਨੋਰੰਜਕ ਤਰੀਕੇ ਨਾਲ ਖੇਡਿਆ ਜਾਣਾ, ਉਕਸਾਉਣਾ ਜਾਂ ਸਿਰ ਕਲਮ ਕਰਨਾ। ਜ਼ਰੂਰੀ ਨਹੀਂ ਕਿ ਜਿਸ ਜਾਨਵਰ ਨਾਲ ਗਲਤ ਵਿਵਹਾਰ ਕੀਤਾ ਜਾ ਰਿਹਾ ਹੋਵੇ ਉਹ ਜਿਊਂਦਾ ਹੋਵੇ, ਅਤੇ ਇਸ ਬੁਰੇ ਵਿਵਹਾਰ ਵਿੱਚ ਕੋਈ ਵੀ ਟੂਲ, ਬਰਤਨ ਜਾਂ ਨੰਗੇ ਹੱਥਾਂ ਦੀ ਵਰਤੋਂ ਸ਼ਾਮਲ ਹੈ।
- "ਪੇਸ਼ੇਵਰ ਸੰਦਰਭ" ਕਸਾਈਆਂ ਜਾਂ ਮਛਿਆਰਿਆਂ ਦੇ ਸੰਬੰਧ ਅਤੇ ਸੰਦਰਭ ਵਿੱਚ ਮਰੇ ਹੋਏ ਜਾਨਵਰਾਂ ਨੂੰ ਕੱਟਣ ਅਤੇ ਸੰਭਾਲਣ ਨੂੰ ਦਰਸਾਉਂਦਾ ਹੈ।
- "ਚਿਹਰੇ ਦੀਆਂ ਸਪਸ਼ਟ ਵਿਸ਼ੇਸ਼ਤਾਵਾਂ" ਚਿਹਰੇ ਦੀਆਂ ਉਨ੍ਹਾਂ ਵਿਸ਼ੇਸ਼ਤਾਵਾਂ ਨੂੰ ਦਰਸਾਉਂਦੀਆਂ ਹਨ ਜੋ ਦਰਸ਼ਕਾਂ ਲਈ ਇਹ ਤਸਦੀਕ ਕਰਦੀਆਂ ਹਨ ਕਿ ਜਾਨਵਰ ਜਿਊਂਦਾ ਸੀ ਜਾਂ ਹਾਲੇ ਵੀ ਜਿਊਂਦਾ ਹੈ। ਇਨ੍ਹਾਂ ਵਿਸ਼ੇਸ਼ਤਾਵਾਂ ਵਿੱਚ ਨੱਕ, ਕੰਨ, ਮੂੰਹ, ਅੱਖਾਂ ਆਦਿ ਸ਼ਾਮਲ ਹਨ।
|
| ਹੋ ਸਕਦਾ ਹੈ ਕਿ ਇਸ ਸਮੱਗਰੀ ਤੋਂ ਸੀਮਤ ਜਾਂ ਕੋਈ ਵੀ ਵਿਗਿਆਪਨ ਆਮਦਨ ਨਾ ਹੋਵੇ |
ਸਦਮਾ ਦੇਣ ਵਾਲੀ ਸਮੱਗਰੀ, ਜਿਵੇਂ ਕਿ ਮਨੁੱਖ ਜਾਂ ਜਾਨਵਰ ਦੇ ਸਰੀਰਕ ਅੰਗਾਂ ਦੇ ਦਿਲ ਕੰਬਾਊ ਚਿੱਤਰ, ਜੋ ਅਸਪਸ਼ਟ ਨਹੀਂ ਕੀਤੇ ਗਏ ਹਨ ਜਾਂ ਅਜਿਹੀ ਸਮੱਗਰੀ, ਜਿਸ ਦਾ ਇਰਾਦਾ ਸਦਮਾ ਦੇਣਾ ਹੈ, ਪਰ ਫਿਰ ਵੀ ਆਮ ਸੰਦਰਭ ਮੁਹੱਈਆ ਕਰਵਾਉਂਦੀ ਹੈ।
ਸਮੱਗਰੀ ਦੀਆਂ ਕੁਝ ਉਦਾਹਰਨਾਂ ਜੋ ਇਸ ਸ਼੍ਰੇਣੀ ਵਿੱਚ ਵੀ ਆਉਂਦੀਆਂ ਹਨ:
ਸਰੀਰ ਦੇ ਅੰਗ, ਤਰਲ ਪਦਾਰਥ, ਰਹਿੰਦ-ਖੂੰਹਦ
- ਸਰੀਰਕ ਅੰਗ, ਤਰਲ ਪਦਾਰਥ ਜਾਂ ਰਹਿੰਦ-ਖੂੰਹਦ ਨੂੰ ਦਿਖਾਉਣ 'ਤੇ ਧਿਆਨ ਕੇਂਦਰਿਤ ਹੋਣਾ ਜਿਸਦਾ ਉਦੇਸ਼ ਸਦਮਾ ਦੇਣਾ ਹੋਵੇ।
- ਨਾਟਕੀ ਅੰਦਾਜ਼ ਵਿੱਚ ਸਰੀਰਕ ਅੰਗ, ਤਰਲ ਪਦਾਰਥ ਜਾਂ ਰਹਿੰਦ-ਖੂੰਹਦ ਨੂੰ ਪੇਸ਼ ਕਰਨਾ ਜਿਸਦਾ ਧਿਆਨ ਭਿਆਨਕ ਜਾਂ ਖੂਨ-ਖਰਾਬੇ ਵਾਲੇ ਵੇਰਵਿਆਂ 'ਤੇ ਕੇਂਦਰਿਤ ਹੋਵੇ।
- ਬਹੁਤ ਜ਼ਿਆਦਾ ਖੂਨ ਵਾਲੀ ਸਕ੍ਰਿਪਟਡ ਸਮੱਗਰੀ ਵਿੱਚ ਸਰਜਰੀ ਦੇ ਦ੍ਰਿਸ਼।
ਡਾਕਟਰੀ ਜਾਂ ਸ਼ਿੰਗਾਰ ਸੰਬੰਧੀ ਪ੍ਰਕਿਰਿਆਵਾਂ
- ਅਜਿਹੀ ਵਿੱਦਿਅਕ ਜਾਂ ਕਲਾਤਮਿਕ ਸਮੱਗਰੀ ਜਿਸ ਵਿੱਚ ਧਿਆਨ ਵਿਸਤਾਰ ਸਹਿਤ ਡਾਕਟਰੀ ਜਾਂ ਸ਼ਿੰਗਾਰ ਸੰਬੰਧੀ ਪ੍ਰਕਿਰਿਆਵਾਂ ਦੇ ਬਿਨਾਂ ਅਸਪਸ਼ਟ ਕੀਤੇ ਸਰੀਰਕ ਅੰਗਾਂ, ਤਰਲ ਪਦਾਰਥਾਂ ਜਾਂ ਰਹਿੰਦ-ਖੂੰਹਦ 'ਤੇ ਕੇਂਦਰਿਤ ਹੋਵੇ, ਪਰ ਜਿੱਥੇ ਇਹ ਅਸਪਸ਼ਟ ਕੀਤੇ ਅੰਸ਼ ਕੇਂਦਰੀ ਫੋਕਸ ਨਾ ਹੋਣ।
- ਅਸਪਸ਼ਟ ਕੀਤੀ ਅਜਿਹੀ ਸਰਜਰੀ 'ਤੇ ਧਿਆਨ ਕੇਂਦਰਿਤ ਹੋਣਾ ਜਿਸ ਵਿੱਚ ਸਰੀਰ ਦੇ ਅੰਗ ਦਿਸਦੇ ਹੋਣ, ਪਰ ਜ਼ਰੂਰੀ ਨਹੀਂ ਕਿ ਵੀਡੀਓ ਦਾ ਮੁੱਖ ਵਿਸ਼ਾ ਸਿਰਫ਼ ਇਹੀ ਹੋਵੇ।
- ਕਿਸੇ ਡਾਕਟਰੀ ਪੇਸ਼ੇਵਰ ਵੱਲੋਂ ਕੰਨਾਂ ਦੀ ਮੈਲ ਕੱਢਦੇ ਹੋਏ ਜਾਂ ਫਿਣਸੀ ਨੂੰ ਫੋੜਣ ਵੇਲੇ ਉਸ ਸਥਿਤੀ ਸੰਬੰਧੀ ਵਿਆਖਿਆ।
ਦੁਰਘਟਨਾਵਾਂ ਅਤੇ ਸੱਟਾਂ
- ਅਜਿਹੀਆਂ ਦੁਰਘਟਨਾਵਾਂ ਜਿਨ੍ਹਾਂ ਵਿੱਚ ਪ੍ਰਭਾਵ ਦਾ ਪਲ ਇੰਨਾ ਮਜ਼ਬੂਤ ਹੁੰਦਾ ਹੈ ਕਿ ਇਸ ਨਾਲ ਪਰੇਸ਼ਾਨ ਹੋਣ ਦੀ ਸੰਭਾਵਨਾ ਹੁੰਦੀ ਹੈ।
- ਅਜਿਹੀਆਂ ਦੁਰਘਟਨਾਵਾਂ ਜਿਨ੍ਹਾਂ ਵਿੱਚ ਅਪ੍ਰਤੱਖ ਸੱਟ ਦਿਖਾਈ ਦਿੰਦੀ ਹੈ (ਜਿਵੇਂ ਕਿ ਕੱਪੜਿਆਂ ਰਾਹੀਂ ਜਾਂ ਵਾਹਨ ਵਿੱਚੋਂ ਖੂਨ ਨਿਕਲਦਾ ਹੋਇਆ ਦਿਸਣਾ), ਪਰ ਪੀੜਿਤ ਦੀ ਕਿਸੇ ਪ੍ਰੇਸ਼ਾਨੀ ਨੂੰ ਮਹਿਸੂਸ ਨਹੀਂ ਕੀਤਾ ਜਾ ਸਕਦਾ।
- ਉੱਚ ਪ੍ਰਭਾਵ ਵਾਲੀ ਅਜਿਹੀ ਕਾਰ ਦੁਰਘਟਨਾ ਜਿਸ ਵਿੱਚ ਕਿਸੇ ਵੀ ਪੀੜਿਤ ਨੂੰ ਦੁੱਖ ਵਿੱਚ ਨਹੀਂ ਦਿਖਾਇਆ ਜਾਂਦਾ।
ਜਾਨਵਰਾਂ ਨੂੰ ਕੱਟਣ ਦੀ ਤਿਆਰੀ ਅਤੇ ਖਾਣਾ
- ਸਨਸਨੀਖੇਜ਼ “ਮੁਕਬੰਗ” ਜਾਂ ASMR ਦੀ ਜਾਨਵਰਾਂ ਦੀ ਖਪਤ, ਜਿਸ ਵਿੱਚ ਜਾਨਵਰਾਂ ਦੇ ਅਣ-ਪੱਕੇ ਅੰਗਾਂ ਨੂੰ ਵਹਿਸ਼ੀ ਜਾਂ ਅਤਿਕਥਨੀ ਢੰਗ ਨਾਲ ਦਿਖਾਉਣਾ ਜਾਂ ਖਾਣਾ।
- ਕਿਸੇ ਜੀਵ ਦੀਆਂ ਸਪਸ਼ਟ ਵਿਸ਼ੇਸ਼ਤਾਵਾਂ ਨੂੰ ਕੇਂਦਰੀ ਤੌਰ 'ਤੇ ਦਿਖਾਉਣਾ (ਜਿਵੇਂ ਕਿ ਪਕਾਉਣ ਵੇਲੇ ਜਾਨਵਰ ਦੀਆਂ ਅੱਖਾਂ 'ਤੇ ਧਿਆਨ ਕੇਂਦਰਿਤ ਕਰਨਾ)।
- ਭਿਆਨਕ ਜਾਂ ਖੂਨ-ਖਰਾਬੇ ਵਾਲੇ ਅੰਸ਼ਾਂ ਨਾਲ ਜਾਨਵਰਾਂ ਦੀ ਖੱਲ ਉਤਾਰਨਾ, ਪਰ ਕੋਈ ਗਲਤ ਵਿਵਹਾਰ ਸਪਸ਼ਟ ਨਹੀਂ ਦਿਸਦਾ (ਜਿਵੇਂ ਕਿ ਪਕਾਏ ਜਾ ਰਹੇ ਜਾਨਵਰਾਂ ਦੇ ਅੰਗਾਂ ਵਿੱਚ ਮਾਸ ਅਤੇ ਨਸਾਂ ਦੇ ਖੂਨ ਵਗਣ 'ਤੇ ਧਿਆਨ ਕੇਂਦਰਿਤ ਕੀਤਾ ਜਾਵੇ)।
|
| ਇਸ ਸਮੱਗਰੀ ਤੋਂ ਕੋਈ ਵੀ ਵਿਗਿਆਪਨ ਆਮਦਨ ਨਹੀਂ ਹੋਵੇਗੀ |
ਬਹੁਤ ਜ਼ਿਆਦਾ ਸਦਮਾ ਦੇਣ ਵਾਲੀ ਸਮੱਗਰੀ, ਜਿੱਥੇ ਵੀਡੀਓ ਦਾ ਸੰਪੂਰਨ ਉਦੇਸ਼ ਦਰਸ਼ਕਾਂ ਨੂੰ ਸਦਮਾ ਦੇਣਾ ਹੋਵੇ। ਆਮ ਤੌਰ 'ਤੇ, ਕੋਈ ਅਸਲ ਸੰਦਰਭ ਮੁਹੱਈਆ ਨਹੀਂ ਕਰਵਾਇਆ ਜਾਂਦਾ, ਹਾਲਾਂਕਿ ਭਿਆਨਕ ਜਾਂ ਖੂਨ-ਖਰਾਬੇ ਵਾਲੇ ਤੱਤ, ਕਸ਼ਟ (ਜਿਸ ਵਿੱਚ ਨਾਬਾਲਗਾਂ ਨੂੰ ਕਸ਼ਟ ਵਿੱਚ ਦਿਖਾਉਣਾ ਸ਼ਾਮਲ ਹੈ) ਜਾਂ ਖਰਾਬ ਵਿਵਹਾਰ ਨੂੰ ਸਾਫ਼ ਅਤੇ ਸਪਸ਼ਟ ਤੌਰ 'ਤੇ ਦਿਖਾਇਆ ਜਾਂਦਾ ਹੈ।
ਸਮੱਗਰੀ ਦੀਆਂ ਕੁਝ ਉਦਾਹਰਨਾਂ ਜੋ ਇਸ ਸ਼੍ਰੇਣੀ ਵਿੱਚ ਵੀ ਆਉਂਦੀਆਂ ਹਨ:
ਸਰੀਰ ਦੇ ਅੰਗ, ਤਰਲ ਪਦਾਰਥ, ਰਹਿੰਦ-ਖੂੰਹਦ
- ਸਰੀਰਕ ਅੰਗਾਂ, ਤਰਲ ਪਦਾਰਥਾਂ ਜਾਂ ਰਹਿੰਦ-ਖੂੰਹਦ ਦੀਆਂ ਬਹੁਤ ਘੱਟ ਜਾਂ ਬਿਨਾਂ ਸੰਦਰਭ ਤੋਂ ਘਟੀਆ, ਭਿਆਨਕ ਜਾਂ ਖੂਨ-ਖਰਾਬੇ ਵਾਲੀਆਂ ਪੇਸ਼ਕਾਰੀਆਂ।
- ਪ੍ਰਕਿਰਿਆ ਦੀ ਸਪਸ਼ਟ ਵਿਆਖਿਆ ਤੋਂ ਬਿਨਾਂ ਕੰਨ ਦੀ ਮੈਲ ਕੱਢਣਾ ਜਾਂ ਫੁਣਸੀ ਫੋੜਣਾ, ਜਿੱਥੇ ਜ਼ਿਆਦਾਤਰ ਵੀਡੀਓ ਵਿੱਦਿਅਕ ਸੰਦਰਭਾਂ ਵਿੱਚ ਵੀ ਸਰੀਰ ਦੇ ਅੰਗਾਂ, ਤਰਲ ਪਦਾਰਥਾਂ ਜਾਂ ਰਹਿੰਦ -ਖੂੰਹਦ 'ਤੇ ਕੇਂਦਰਿਤ ਹੁੰਦੇ ਹਨ।
- ਬਹੁਤ ਘੱਟ ਸੰਦਰਭ ਨਾਲ ਨਾਟਕੀ ਅੰਦਾਜ਼ ਵਿੱਚ ਪੇਸ਼ ਕੀਤੇ ਅਜਿਹੇ ਸਦਮਾ ਦੇਣ ਵਾਲੇ ਅੰਸ਼ ਜਿਨ੍ਹਾਂ ਦਾ ਇਰਾਦਾ ਸਿਰਫ਼ ਸਦਮਾ ਦੇਣਾ ਹੈ।
ਡਾਕਟਰੀ ਜਾਂ ਸ਼ਿੰਗਾਰ ਸੰਬੰਧੀ ਪ੍ਰਕਿਰਿਆਵਾਂ
- ਬਿਨਾਂ ਅਸਪਸ਼ਟ ਕੀਤੇ ਸਰੀਰ ਦੇ ਅੰਗ, ਤਰਲ ਪਦਾਰਥ, ਜਾਂ ਰਹਿੰਦ-ਖੂੰਹਦ ਦਾ ਇੱਕ ਵਿਸ਼ਾਲ ਅਨੁਪਾਤ ਕਿਸੇ ਵੀਡੀਓ ਵਿੱਚ ਦਿਸਦਾ ਹੈ ਜੋ ਸੰਦਰਭ ਮੁਹੱਈਆ ਕੀਤੇ ਜਾਣ ਦੇ ਬਾਵਜੂਦ ਵੀ ਭਿਆਨਕ ਅਤੇ ਖੂਨ-ਖਰਾਬੇ ਵਾਲਾ ਹੁੰਦਾ ਹੈ।
- ਕਿਸੇ ਵਿਸ਼ੇਸ਼ ਓਪਰੇਸ਼ਨ ਨੂੰ ਕਰਨ ਦਾ ਤਰੀਕਾ ਦੱਸਦੇ ਹੋਏ ਚਿਕਿਤਸਾ ਪੇਸ਼ੇਵਰ।
- ਬਿਨਾਂ ਕਿਸੇ ਜਾਂ ਗੁਮਰਾਹਪੂਰਨ ਸੰਦਰਭ ਦੇ ਨਾਲ ਪੇਸ਼ ਕੀਤੀਆਂ ਗਈਆਂ ਪ੍ਰਕਿਰਿਆਵਾਂ, ਜਿੱਥੇ ਜ਼ਿਆਦਾਤਰ ਵੀਡੀਓ ਸਰੀਰ ਦੇ ਅੰਗਾਂ, ਤਰਲ ਪਦਾਰਥਾਂ, ਜਾਂ ਰਹਿੰਦ-ਖੂੰਹਦ ਨੂੰ ਦਿਖਾਉਂਦੇ ਹਨ ਜੋ ਭਿਆਨਕ ਅਤੇ ਖੂਨ-ਖਰਾਬੇ ਵਾਲੇ ਹਨ।
ਦੁਰਘਟਨਾਵਾਂ ਅਤੇ ਸੱਟਾਂ
- ਦੁਰਘਟਨਾਵਾਂ ਅਤੇ ਬਹੁਤ ਜ਼ਿਆਦਾ ਸੱਟਾਂ ਦੀਆਂ ਅਜਿਹੀਆਂ ਪਰੇਸ਼ਾਨ ਕਰਨ ਵਾਲੀਆਂ ਪੇਸ਼ਕਾਰੀਆਂ ਜਿਨ੍ਹਾਂ ਵਿੱਚ ਨੰਗੇ ਸਰੀਰ ਦੇ ਅੰਗ ਦਿਸਦੇ ਹੋਣ ਜਾਂ ਜਿੱਥੇ ਉਚਿਤ ਤੌਰ 'ਤੇ ਬਹੁਤ ਜ਼ਿਆਦਾ ਸੱਟ ਦੀ ਕਲਪਨਾ ਕੀਤੀ ਜਾ ਸਕੇ।
- ਖੂਨ ਦਾ ਵਗਣਾ ਅਤੇ ਖੁੱਲ੍ਹਾ ਟਿਸ਼ੂ ਦਿਸਦਾ ਹੈ।
- ਬਿਨਾਂ ਕਿਸੇ ਸੰਦਰਭ ਦੇ ਬਹੁਤ ਖਤਰਨਾਕ ਦੁਰਘਟਨਾਵਾਂ।
ਜਾਨਵਰਾਂ ਨੂੰ ਕੱਟਣ ਦੀ ਤਿਆਰੀ ਅਤੇ ਖਾਣਾ
- ਜਿਊਂਦੇ ਜਾਨਵਰਾਂ ਨੂੰ ਦਿਖਾਉਣਾ, ਪਕਾਉਣਾ ਜਾਂ ਖਾਣਾ, ਜਿਸਦਾ ਇਰਾਦਾ ਸਿਰਫ਼ ਦਰਸ਼ਕਾਂ ਨੂੰ ਸਦਮਾ ਦੇਣ ਹੋਵੇ, ਜਿੱਥੇ ਪੇਸ਼ਕਾਰੀ ਅਕਸਰ ਭਿਆਨਕ ਜਾਂ ਖੂਨ-ਖਰਾਬੇ ਵਾਲੇ ਤਰੀਕੇ ਨਾਲ ਹੋਵੇ।
- ਚਿਹਰੇ ਦੀਆਂ ਸਪਸ਼ਟ ਵਿਸ਼ੇਸ਼ਤਾਵਾਂ 'ਤੇ ਜਾਂ ਬਿਨਾਂ ਕਿਸੇ ਸੰਦਰਭ ਦੇ ਜਾਨਵਰ ਨਾਲ ਦੁਰਵਿਹਾਰ 'ਤੇ ਪੂਰੀ ਤਰ੍ਹਾਂ ਧਿਆਨ ਕੇਂਦਰਿਤ ਹੋਣਾ।
- ਜਾਨਵਰਾਂ ਨੂੰ ਤਕਲੀਫ਼ ਦਿੰਦੇ ਹੋਏ ਉਨ੍ਹਾਂ ਨੂੰ ਕੱਟਣ (ਖੱਲ ਉਤਾਰਨ) ਜਾਂ ਮਾਰਨ ਦੇ ਕਰੂਰ ਜਾਂ ਦਿਲ ਕੰਬਾਊ ਚਿੱਤਰਨ।
- ਜਾਨਵਰਾਂ ਨੂੰ ਤਕਲੀਫ਼ ਦਿੰਦੇ ਹੋਏ ਉਨ੍ਹਾਂ ਨੂੰ ਖਾਣ ਲਈ ਤਿਆਰ ਕਰਨ ਦੇ ਗੈਰ-ਵਿੱਦਿਅਕ ਚਿੱਤਰਨ।
- ਚਿਹਰੇ ਦੀਆਂ ਸਪਸ਼ਟ ਵਿਸ਼ੇਸ਼ਤਾਵਾਂ 'ਤੇ ਪੂਰੀ ਤਰ੍ਹਾਂ ਧਿਆਨ ਕੇਂਦਰਿਤ ਕਰਦੇ ਹੋਏ ਜਾਨਵਰਾਂ ਨੂੰ ਖਾਣ ਸੰਬੰਧੀ ਗੈਰ-ਵਿੱਦਿਅਕ ਚਿੱਤਰਨ।
|
ਨੁਕਸਾਨਦੇਹ ਕਾਰਵਾਈਆਂ ਅਤੇ ਗੈਰ-ਭਰੋਸੇਯੋਗ ਸਮੱਗਰੀ
ਅਜਿਹੀ ਸਮੱਗਰੀ ਜੋ ਨੁਕਸਾਨਦੇਹ ਜਾਂ ਖਤਰਨਾਕ ਕਾਰਵਾਈਆਂ ਦਾ ਪ੍ਰਚਾਰ ਕਰਦੀ ਹੈ, ਜਿਨ੍ਹਾਂ ਦੇ ਨਤੀਜੇ ਵਜੋਂ ਗੰਭੀਰ ਸਰੀਰਕ, ਭਾਵਨਾਤਮਕ ਜਾਂ ਮਨੋਵਿਗਿਆਨਿਕ ਸੱਟ ਲੱਗਦੀ ਹੈ, ਉਹ ਵਿਗਿਆਪਨਾਂ ਲਈ ਢੁਕਵੀਂ ਨਹੀਂ ਹੈ।
ਨੀਤੀ ਸੰਬੰਧੀ ਵੇਰਵੇ
| ਵਿਗਿਆਪਨਾਂ ਸੰਬੰਧੀ ਮਾਰਗ-ਦਰਸ਼ਨ |
ਸਵਾਲਨਾਮੇ ਦੇ ਵਿਕਲਪ ਅਤੇ ਵੇਰਵੇ |
| ਇਹ ਸਮੱਗਰੀ ਵਿਗਿਆਪਨ ਆਮਦਨ ਕਮਾ ਸਕਦੀ ਹੈ |
ਉਹ ਸਟੰਟ ਜਾਂ ਕਾਰਵਾਈਆਂ ਜੋ ਘੱਟ ਖਤਰਨਾਕ ਹਨ, ਪਰ ਉਨ੍ਹਾਂ ਨੂੰ ਪੇਸ਼ੇਵਰ ਅਤੇ ਕੰਟਰੋਲ ਮਾਹੌਲ ਵਿੱਚ ਕੀਤਾ ਜਾਂਦਾ ਹੈ ਜਿੱਥੇ ਕੋਈ ਵੀ ਗੰਭੀਰ ਜਖ਼ਮੀ ਨਹੀਂ ਹੁੰਦਾ।
ਸਮੱਗਰੀ ਦੀਆਂ ਕੁਝ ਉਦਾਹਰਨਾਂ ਜੋ ਇਸ ਸ਼੍ਰੇਣੀ ਵਿੱਚ ਵੀ ਆਉਂਦੀਆਂ ਹਨ:
ਆਮ ਨੁਕਸਾਨਦੇਹ ਜਾਂ ਖਤਰਨਾਕ ਕਾਰਵਾਈਆਂ
- ਅਜਿਹੀਆਂ ਸਰਗਰਮੀਆਂ ਜਿਨ੍ਹਾਂ ਵਿੱਚ ਨਾ-ਦਿਸਣਯੋਗ ਸੱਟਾਂ ਸਮੇਤ ਜੋਖਮ ਸ਼ਾਮਲ ਹੁੰਦਾ ਹੈ, ਜਿਵੇਂ ਕਿ:
- ਪੇਸ਼ੇਵਰ ਕਰਤਬ ਜਾਂ ਵਿੰਗਸੂਟ ਪਾ ਕੇ ਛਾਲ ਮਾਰਨ ਵਰਗੀਆਂ ਜੋਖਮ ਭਰੀਆਂ ਖੇਡਾਂ।
- ਵਾਹਨ ਦੇ ਇੱਕ ਪਹੀਏ 'ਤੇ ਕਰਤਬ ਕਰਦੇ ਹੋਏ ਵਿਅਕਤੀ ਜਾਂ ਜ਼ਮੀਨੀ-ਪੱਧਰ ਦੇ ਪਾਰਕੌਰ ਦੀ ਫੁਟੇਜ।
- ਖਤਰਨਾਕ ਕਰਤਬ ਕੀਤੇ ਬਿਨਾਂ ਮੋਟਰ ਵਾਹਨਾਂ ਦੀ ਤੇਜ਼ ਰਫਤਾਰ ਜਾਂ ਚਾਲ ਦਿਖਾਉਣਾ (ਜਿਵੇਂ ਕਿ ਵਾਹਨ 'ਤੇ ਖੜ੍ਹ ਕੇ ਜਾਂ ਹੱਥ ਛੱਡ ਕੇ ਕਰਤਬ) ਜਾਂ ਦੂਜਿਆਂ ਲਈ ਵਾਰ-ਵਾਰ ਰੁਕਾਵਟਾਂ ਪੈਦਾ ਕਰਨਾ (ਜਿਵੇਂ ਕਿ ਲੇਨਾਂ ਦੇ ਵਿਚਕਾਰ ਵਾਹਨ ਚਲਾਉਣਾ)।
ਗਲਤੀਆਂ ਦੇ ਸੰਗ੍ਰਹਿ
- ਗਲਤੀਆਂ ਕਰਨ ਵਾਲੇ ਵੀਡੀਓ ਦੇ ਅਜਿਹੇ ਸੰਗ੍ਰਹਿ ਜਿਨ੍ਹਾਂ ਵਿੱਚ ਦਿਲ ਕੰਬਾਊ ਸੱਟਾਂ 'ਤੇ ਧਿਆਨ ਕੇਂਦਰਿਤ ਨਹੀਂ ਕੀਤਾ ਗਿਆ (ਜਿਵੇਂ ਕਿ ਕੱਚ ਦੇ ਦਰਵਾਜ਼ੇ ਨਾਲ ਟਕਰਾਉਣਾ)।
ਮਜ਼ਾਕ ਅਤੇ ਚੁਣੌਤੀਆਂ
- ਅਜਿਹੇ ਮਜ਼ਾਕ ਜਾਂ ਚੁਣੌਤੀਆਂ ਜਿਥੇ ਪਰੇਸ਼ਾਨੀ, ਉਲਝਣ ਜਾਂ ਬੇਚੈਨੀ ਤਾਂ ਹੈ ਪਰ ਕੋਈ ਜੋਖਮ ਜਾਂ ਲੰਬੇ ਸਮੇਂ ਦਾ ਨੁਕਸਾਨ ਸ਼ਾਮਲ ਨਹੀਂ ਹੈ ਜਿਵੇਂ ਕਿ ਬਰਫ਼ ਦੀ ਬਾਲਟੀ ਵਾਲੀ ਚੁਣੌਤੀ।
- ਨੁਕਸਾਨਦੇਹ ਮਜ਼ਾਕਾਂ ਜਾਂ ਚੁਣੌਤੀਆਂ ਬਾਰੇ ਵਿਚਾਰ-ਵਟਾਂਦਰੇ ਜਾਂ ਰਿਪੋਰਟਾਂ, ਜਿਨ੍ਹਾਂ ਵਿੱਚ ਨੁਕਸਾਨ ਵਾਲੇ ਪਲ ਨਾਲ ਸੰਬੰਧਿਤ ਕੋਈ ਫੁਟੇਜ ਜਾਂ ਆਡੀਓ ਸ਼ਾਮਲ ਨਾ ਹੋਵੇ (ਜਿਵੇਂ ਕਿ ਅੱਗ ਸੰਬੰਧੀ ਕਿਸੇ ਚੁਣੌਤੀ ਬਾਰੇ ਅਜਿਹੀਆਂ ਰਿਪੋਰਟਾਂ, ਜਿਨ੍ਹਾਂ ਵਿੱਚ ਘਟਨਾ ਦੇ ਵੇਰਵੇ ਨਾ ਸ਼ਾਮਲ ਹੋਣ)।
- ਵਿੱਦਿਅਕ, ਦਸਤਾਵੇਜ਼ੀ ਜਾਂ ਕਿਸੇ ਖਬਰ ਦੀ ਰਿਪੋਰਟ ਸਮੱਗਰੀ ਵਿੱਚ ਦਿਖਾਏ ਅਜਿਹੇ ਮਜ਼ਾਕ ਜਾਂ ਚੁਣੌਤੀਆਂ ਜੋ ਬਹੁਤ ਜ਼ਿਆਦਾ ਭਾਵਨਾਤਮਕ ਕਸ਼ਟ ਪੈਦਾ ਕਰਦੀਆਂ ਹਨ (ਜਿਵੇਂ ਕਿ ਸਰੀਰਕ ਝੜਪਾਂ, ਅਪਮਾਨਜਨਕ ਭਾਸ਼ਾ ਅਤੇ ਅਪਮਾਨ, ਜਿਵੇਂ ਕਿ "ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ!" ਵਰਗੇ ਮਜ਼ਾਕ)।
ਡਾਕਟਰੀ ਅਤੇ ਵਿਗਿਆਨਿਕ ਵਿਸ਼ਿਆਂ ਸੰਬੰਧੀ ਗਲਤ ਜਾਣਕਾਰੀ
- ਅਜਿਹੀ ਨਿਰਪੱਖ ਸਮੱਗਰੀ ਜਿਸ ਵਿੱਚ ਵਾਇਰਸ, ਲਾਗ ਵਾਲੀਆਂ ਬਿਮਾਰੀਆਂ ਅਤੇ COVID-19 ਬਾਰੇ ਡਰ ਫੈਲਾਉਣ ਦੇ ਇਰਾਦੇ ਤੋਂ ਬਿਨਾਂ ਜਾਣਕਾਰੀ ਦਿੱਤੀ ਗਈ ਹੋਵੇ (ਜਿਵੇਂ ਕਿ ਵਾਇਰਸ ਅਤੇ ਬੈਕਟੀਰੀਆ ਵਿਚਕਾਰ ਅੰਤਰ ਦੱਸਦੇ ਬੱਚਿਆਂ ਲਈ ਬਣਾਏ ਗਏ ਵੀਡੀਓ)।
ਨੁਕਸਾਨਦੇਹ ਗਲਤ ਜਾਣਕਾਰੀ
- ਅਜਿਹੀ ਵਿੱਦਿਅਕ ਜਾਂ ਦਸਤਾਵੇਜ਼ੀ ਸਮੱਗਰੀ ਜੋ ਇਹ ਵਿਆਖਿਆ ਕਰਨ ਲਈ ਬਣਾਈ ਗਈ ਹੈ ਕਿ ਨੁਕਸਾਨਦੇਹ ਗਲਤ ਜਾਣਕਾਰੀ ਦਾ ਪ੍ਰਚਾਰ ਕਰਨ ਵਾਲੇ ਗਰੁੱਪ ਕਿਵੇਂ ਆਕਰਸ਼ਿਤ ਕਰਦੇ ਹਨ, ਕਿਵੇਂ ਆਪਣੀ ਪ੍ਰਸਿੱਧੀ ਵਧਾਉਂਦੇ ਹਨ ਅਤੇ/ਜਾਂ ਕਿਵੇਂ ਗਲਤ ਜਾਣਕਾਰੀ ਫੈਲਾਉਂਦੇ ਹਨ।
- ਅਜਿਹੀ ਵਿੱਦਿਅਕ ਜਾਂ ਦਸਤਾਵੇਜ਼ੀ ਸਮੱਗਰੀ ਜੋ ਨੁਕਸਾਨਦੇਹ ਗਲਤ ਜਾਣਕਾਰੀ ਨੂੰ ਉਜਾਗਰ ਕਰਨ 'ਤੇ ਕੇਂਦਰਿਤ ਹੋਵੇ।
- ਅਜਿਹੀ ਵਿੱਦਿਅਕ ਜਾਂ ਦਸਤਾਵੇਜ਼ੀ ਸਮੱਗਰੀ ਜੋ ਵਾਤਾਵਰਨ ਵਿੱਚ ਤਬਦੀਲੀ ਸੰਬੰਧੀ ਗਲਤ ਜਾਣਕਾਰੀ ਦਾ ਅਸਲੀ ਰੂਪ ਉਜਾਗਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਤੰਬਾਕੂਨੋਸ਼ੀ ਵਾਲੇ ਉਤਪਾਦ ਅਤੇ ਤੰਬਾਕੂ
- ਰੋਕਥਾਮ ਸੰਬੰਧੀ ਕਾਰਵਾਈਆਂ ਲਈ ਜਨਤਕ ਸੇਵਾ ਘੋਸ਼ਣਾਵਾਂ।
- ਵਰਤੋਂ ਦੇ ਕੇਂਦਰੀ ਚਿੱਤਰਨ ਨਾਲ ਨਾਟਕੀ ਅੰਦਾਜ਼ ਵਾਲੀ ਸਮੱਗਰੀ।
- ਤੰਬਾਕੂਨੋਸ਼ੀ/ਤੰਬਾਕੂ ਸੰਬੰਧੀ ਉਦਯੋਗਾਂ ਨੂੰ ਦਿਖਾਉਂਦੀ ਵਿੱਦਿਅਕ ਜਾਂ ਦਸਤਾਵੇਜ਼ੀ ਸਮੱਗਰੀ।
ਅਲਕੋਹਲ
- ਕਿਸੇ ਸਮੱਗਰੀ ਵਿੱਚ ਗੈਰ-ਜ਼ਿੰਮੇਵਾਰ ਢੰਗ ਨਾਲ ਸ਼ਰਾਬ ਪੀਣ ਦਾ ਪ੍ਰਚਾਰ ਜਾਂ ਉਸਦੀ ਵਡਿਆਈ ਕੀਤੇ ਬਿਨਾਂ ਅਲਕੋਹਲ ਦੀ ਮੌਜੂਦਗੀ ਜਾਂ ਬਾਲਗਾਂ ਦਾ ਅਲਕੋਹਲ ਪੀਣਾ।
ਪਰਿਭਾਸ਼ਾਵਾਂ:
- “ਗੰਭੀਰ ਨੁਕਸਾਨ” ਉਨ੍ਹਾਂ ਸੱਟਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਦਾ ਸਹੀ ਡਾਕਟਰੀ ਦੇਖਭਾਲ ਕੀਤੇ ਬਿਨਾਂ ਇਲਾਜ ਨਹੀਂ ਕੀਤਾ ਜਾ ਸਕਦਾ ਜਾਂ ਘਰ ਵਿੱਚ ਇਲਾਜ ਨਹੀਂ ਕੀਤਾ ਜਾ ਸਕਦਾ, ਜਿਵੇਂ ਕਿ ਟੁੱਟੀਆਂ ਹੱਡੀਆਂ, ਖਿਸਕੀਆਂ ਹੱਡੀਆਂ ਜਾਂ ਬਹੁਤ ਜ਼ਿਆਦਾ ਮਾਤਰਾ ਵਿੱਚ ਖੂਨ ਵਹਿਣਾ।
- ਸਰੀਰਕ ਸੁਧਾਰ ਵਿੱਚ ਟੈਟੂ, ਕੰਨ ਨੱਕ ਆਦਿ ਦੇ ਛੇਕ ਜਾਂ ਡਾਕਟਰੀ ਸਰਜਰੀ ਵਰਗੀਆਂ ਚੀਜ਼ਾਂ ਸ਼ਾਮਲ ਹੋ ਸਕਦੀਆਂ ਹਨ।
- “ਨਾਟਕੀ ਅੰਦਾਜ਼” ਸਕ੍ਰਿਪਟਡ ਸਮੱਗਰੀ ਜਿਵੇਂ ਕਿ ਫ਼ਿਲਮਾਂ ਜਾਂ ਕਾਲਪਨਿਕ ਮਾਹੌਲ ਨੂੰ ਦਰਸਾਉਂਦਾ ਹੈ।
|
| ਹੋ ਸਕਦਾ ਹੈ ਕਿ ਇਸ ਸਮੱਗਰੀ ਤੋਂ ਸੀਮਤ ਜਾਂ ਕੋਈ ਵੀ ਵਿਗਿਆਪਨ ਆਮਦਨ ਨਾ ਹੋਵੇ |
ਅਜਿਹੀ ਸਮੱਗਰੀ ਜੋ ਸਰੀਰਕ ਨੁਕਸਾਨ ਜਾਂ ਕਸ਼ਟ ਸਮੇਤ ਕਿਸੇ ਗੈਰ-ਪੇਸ਼ੇਵਰ, ਬਿਨਾਂ ਕੰਟਰੋਲ ਵਾਲੇ ਮਾਹੌਲ ਵਿੱਚ ਕੀਤੀਆਂ ਕਾਰਵਾਈਆਂ ਨੂੰ ਦਿਖਾਉਂਦੀ ਹੈ, ਪਰ ਇਨ੍ਹਾਂ 'ਤੇ ਧਿਆਨ ਕੇਂਦਰਿਤ ਨਹੀਂ ਕਰਦੀ।
ਇਸ ਸ਼੍ਰੇਣੀ ਵਿੱਚ ਆਉਣ ਵਾਲੀ ਸਮੱਗਰੀ ਦੀਆਂ ਕੁਝ ਹੋਰ ਉਦਾਹਰਨਾਂ:
ਆਮ ਨੁਕਸਾਨਦੇਹ ਜਾਂ ਖਤਰਨਾਕ ਕਾਰਵਾਈਆਂ
ਗਲਤੀਆਂ ਦੇ ਸੰਗ੍ਰਹਿ
- ਦਿਲ ਕੰਬਾਊ ਸੱਟਾਂ ਵਾਲੇ ਪਲਾਂ ਦੇ ਅਜਿਹੇ ਕੇਂਦਰੀ ਚਿੱਤਰਨ ਜੋ ਮੌਤ ਜਾਂ ਗੰਭੀਰ ਸਥਿਤੀਆਂ ਦਾ ਕਾਰਨ ਨਹੀਂ ਬਣਦੇ (ਜਿਵੇਂ ਕਿ ਸੜਕ 'ਤੇ ਵਾਹਨ ਦੁਰਘਟਨਾਵਾਂ ਦਾ ਵੀਡੀਓ ਸੰਗ੍ਰਹਿ)।
ਮਜ਼ਾਕ ਅਤੇ ਚੁਣੌਤੀਆਂ
- ਮਜ਼ਾਕ ਜਾਂ ਚੁਣੌਤੀ ਵਾਲੀ ਸਮੱਗਰੀ 'ਤੇ ਵਿੱਦਿਅਕ, ਦਸਤਾਵੇਜ਼ੀ ਜਾਂ ਕਿਸੇ ਖਬਰ ਦੀ ਰਿਪੋਰਟ:
- ਕਿਸੇ ਵਿਅਕਤੀ ਦਾ ਖੁਦ ਨੂੰ ਜਾਂ ਦੂਜਿਆਂ ਨੂੰ ਸਰੀਰਕ ਜਾਂ ਮਾਨਸਿਕ ਨੁਕਸਾਨ ਪਹੁੰਚਾਉਣ ਦੀ ਧਮਕੀ ਦੇਣਾ ਜਾਂ ਵਕਾਲਤ ਕਰਨਾ ਜਿਵੇਂ ਕਿ ਰੇਲ ਦੀ ਪਟੜੀ 'ਤੇ ਲੇਟ ਜਾਣਾ।
- ਅਜਿਹੇ ਕਰਤਬ ਜਿਨ੍ਹਾਂ ਦੀ ਨਕਲ ਨਹੀਂ ਕੀਤੀ ਜਾਣੀ ਚਾਹੀਦੀ, ਜਿਵੇਂ ਕਿ, ਬਲੀਚ ਪੀਣ ਦੀ ਚੁਣੌਤੀ ਅਤੇ ਜਿਸ ਨਾਲ ਕਿਸੇ ਦੀ ਸਿਹਤ ਨੂੰ ਤੁਰੰਤ ਅਤੇ ਗੰਭੀਰ ਨੁਕਸਾਨ ਪਹੁੰਚ ਸਕਦਾ ਹੈ।
- ਅਜਿਹੇ ਮਜ਼ਾਕ ਜਾਂ ਚੁਣੌਤੀਆਂ ਜੋ ਬਹੁਤ ਜ਼ਿਆਦਾ ਭਾਵਨਾਤਮਕ ਕਸ਼ਟ ਪੈਦਾ ਕਰਦੀਆਂ ਹਨ, ਜਿਵੇਂ ਕਿ, ਸਰੀਰਕ ਝੜਪਾਂ, ਅਪਮਾਨਜਨਕ ਭਾਸ਼ਾ ਅਤੇ ਅਪਮਾਨ। ਇਨ੍ਹਾਂ ਵਿੱਚ ਕਿਸੇ ਵਿਅਕਤੀ ਦੇ ਜੀਵਨ ਦੀ ਸਥਿਤੀ ਨੂੰ ਧਮਕਾਉਣਾ ਵੀ ਸ਼ਾਮਲ ਹੋ ਸਕਦਾ ਹੈ, ਜਿਵੇਂ ਕਿ, ਨੌਕਰੀ ਤੋਂ ਕੱਢਣ ਵਰਗੇ ਮਜ਼ਾਕ ਜਾਂ ਭਾਵਨਾਤਮਕ ਤੌਰ 'ਤੇ ਕਿਸੇ ਨੂੰ ਰਿਸ਼ਤੇ ਦੇ ਸੰਦਰਭ ਵਿੱਚ ਉਕਸਾਉਣਾ ਜਾਂ ਧਮਕਾਉਣਾ (ਜਿਵੇਂ ਕਿ ਰਿਸ਼ਤਾ ਤੋੜਨ ਸੰਬੰਧੀ ਮਜ਼ਾਕ ਨਾਲ ਕਿਸੇ ਵਿਅਕਤੀ ਨੂੰ ਭਾਵਨਾਤਮਕ ਤੌਰ 'ਤੇ ਅਸਥਿਰ ਕਰਨਾ ਜਾਂ ਰਿਸ਼ਤੇਦਾਰਾਂ ਦੇ ਵਿਰੁੱਧ ਮਜ਼ਾਕ ਕਰਨਾ ਆਦਿ)।
- ਬਹੁਤ ਜ਼ਿਆਦਾ ਖੂਨ ਜਾਂ ਦਿਲ ਕੰਬਾਊ ਹਿੰਸਾ ਵਾਲੇ ਮਜ਼ਾਕ।
- ਅਜਿਹੀਆਂ ਚੁਣੌਤੀਆਂ ਜਿਨ੍ਹਾਂ ਵਿੱਚ ਗੈਰ-ਜ਼ਹਿਰੀਲੇ, ਨਾ-ਖਾਣਯੋਗ ਪਦਾਰਥ ਖਾਣਾ ਸ਼ਾਮਲ ਹੈ, ਜਿਵੇਂ ਕਿ, ਕਿਸੇ ਗਲੂ ਸਟਿੱਕ ਜਾਂ ਪਾਲਤੂ ਜਾਨਵਰ ਦੇ ਭੋਜਨ ਨੂੰ ਖਾਣਾ। ਕੋਈ ਅਜਿਹੀ ਚੀਜ਼ ਖਾਣਾ ਜੋ ਖਾਣਯੋਗ ਤਾਂ ਹੋਵੇ ਪਰ ਜਿਸਦੇ ਜ਼ਿਆਦਾ ਖਾਣ ਨਾਲ ਨੁਕਸਾਨ ਹੋ ਸਕਦਾ ਹੋਵੇ, ਜਿਵੇਂ ਕਿ, ਤਿੱਖੀ ਲਾਲ ਮਿਰਚ ਜਾਂ ਕੋਈ ਅਜਿਹੀ ਚੀਜ਼ ਜਿਸਨੂੰ ਖਾਣ ਨਾਲ ਕਿਸੇ ਦੀ ਤਬੀਅਤ ਮਾਮੂਲੀ ਜਿਹੀ ਖਰਾਬ ਹੋ ਸਕਦੀ ਹੋਵੇ।
ਤੰਬਾਕੂਨੋਸ਼ੀ ਅਤੇ ਤੰਬਾਕੂ
- ਤੰਬਾਕੂ ਉਤਪਾਦਾਂ ਦੀਆਂ ਸਮੀਖਿਆਵਾਂ ਜਾਂ ਉਨ੍ਹਾਂ ਦੀ ਆਪਸੀ ਤੁਲਨਾ (ਜਿਵੇਂ ਕਿ ਨਸ਼ੀਲੇ ਰਸਾਂ ਦੀ ਤੁਲਨਾ)।
- ਨਸ਼ਾ ਛੁਡਾਊ ਸੇਵਾਵਾਂ ਦੇ ਵਿੱਦਿਅਕ ਜਾਂ ਦਸਤਾਵੇਜ਼ੀ ਜ਼ਿਕਰ।
ਅਲਕੋਹਲ
- ਵਿੱਦਿਅਕ, ਦਸਤਾਵੇਜ਼ੀ ਜਾਂ ਨਾਟਕੀ ਅੰਦਾਜ਼ ਵਾਲੀ ਅਜਿਹੀ ਸਮੱਗਰੀ ਜੋ ਨਾਬਾਲਗਾਂ ਨੂੰ ਅਲਕੋਹਲ ਜਾਂ ਅਲਕੋਹਲ-ਆਧਾਰਿਤ ਉਤਪਾਦਾਂ ਦੀ ਵਰਤੋਂ ਕਰਦਿਆਂ ਦਿਖਾਉਂਦੀ ਹੈ।
ਪਰਿਭਾਸ਼ਾਵਾਂ:
- "ਤਬੀਅਤ ਦਾ ਮਾਮੂਲੀ ਜਿਹਾ ਖਰਾਬ ਹੋਣਾ" ਤੋਂ ਭਾਵ ਹਫਣਾ ਜਾਂ ਖੰਘ ਕਰਕੇ ਉਲਟੀ ਹੋਣ ਵਰਗੀਆਂ ਚੀਜ਼ਾਂ ਨਾਲ ਹੈ।
|
| ਇਸ ਸਮੱਗਰੀ ਤੋਂ ਕੋਈ ਵੀ ਵਿਗਿਆਪਨ ਆਮਦਨ ਨਹੀਂ ਹੋਵੇਗੀ |
ਉਹ ਸਮੱਗਰੀ ਜੋ ਮੁੱਖ ਤੌਰ 'ਤੇ ਦੁਰਘਟਨਾਵਾਂ, ਵਿਜੀਲੈਂਟਿਜ਼ਮ, ਮਜ਼ਾਕਾਂ ਜਾਂ ਫਿਰ ਪ੍ਰਯੋਗਾਂ ਜਾਂ ਸਟੰਟਾਂ ਵਰਗੀਆਂ ਉਨ੍ਹਾਂ ਖਤਰਨਾਕ ਕਾਰਵਾਈਆਂ ਨੂੰ ਦਿਖਾਉਂਦੀ ਹੈ, ਜਿਨ੍ਹਾਂ ਵਿੱਚ ਸਿਹਤ ਵਿਗੜਨ ਦਾ ਖਤਰਾ ਹੈ (ਜਿਵੇਂ ਕਿ ਨਾ-ਖਾਣਯੋਗ ਚੀਜ਼ਾਂ ਖਾਣਾ ਜਾਂ ਪੀਣਾ); ਇਸ ਤਰ੍ਹਾਂ ਦੀ ਸਮੱਗਰੀ ਦਿਖਾਉਂਦੇ ਪ੍ਰਚਲਿਤ ਵੀਡੀਓ 'ਤੇ ਚਰਚਾਵਾਂ।
ਸਮੱਗਰੀ ਦੀਆਂ ਕੁਝ ਉਦਾਹਰਨਾਂ ਜੋ ਇਸ ਸ਼੍ਰੇਣੀ ਵਿੱਚ ਵੀ ਆਉਂਦੀਆਂ ਹਨ:
ਆਮ ਨੁਕਸਾਨਦੇਹ ਜਾਂ ਖਤਰਨਾਕ ਕਾਰਵਾਈਆਂ
ਗਲਤੀਆਂ ਦੇ ਸੰਗ੍ਰਹਿ
- ਗਲਤੀਆਂ ਦੇ ਅਜਿਹੇ ਸੰਗ੍ਰਹਿ ਜਿਨ੍ਹਾਂ ਵਿੱਚ ਉਹ ਸਰਗਰਮੀਆਂ ਸ਼ਾਮਲ ਹੁੰਦੀਆਂ ਹਨ, ਜਿਨ੍ਹਾਂ ਦੇ ਨਤੀਜੇ ਵਜੋਂ ਮੌਤ ਜਾਂ ਦੁਖਦਾਈ ਨੁਕਸਾਨ ਹੁੰਦਾ ਹੈ (ਜੋ ਅਟੱਲ ਹੁੰਦਾ ਹੈ ਜਾਂ ਵਿਅਕਤੀ ਨੂੰ ਕੋਮਾ, ਦੌਰਾ, ਅਧਰੰਗ ਆਦਿ ਦੇ ਜੋਖਮ ਵਿੱਚ ਪਾ ਦਿੰਦਾ ਹੈ)।
ਮਜ਼ਾਕ ਅਤੇ ਚੁਣੌਤੀਆਂ
- ਅਜਿਹੇ ਮਜ਼ਾਕ ਜਾਂ ਚੁਣੌਤੀਆਂ, ਜਿਨ੍ਹਾਂ ਦੀ ਨਕਲ ਨਹੀਂ ਕੀਤੀ ਜਾਣੀ ਚਾਹੀਦੀ ਜਿਵੇਂ ਕਿ ਕਲੋਰੀਨ ਪੀਣ ਦੀ ਚੁਣੌਤੀ ਅਤੇ ਜਿਸ ਨਾਲ ਕਿਸੇ ਦੀ ਸਿਹਤ ਨੂੰ ਤੁਰੰਤ ਅਤੇ ਗੰਭੀਰ ਨੁਕਸਾਨ ਪਹੁੰਚ ਸਕਦਾ ਹੈ।
- ਇਨ੍ਹਾਂ ਵਿਸ਼ਿਆਂ ਨਾਲ ਸੰਬੰਧਿਤ ਮਜ਼ਾਕ ਜਾਂ ਚੁਣੌਤੀਆਂ:
- ਖੁਦਕੁਸ਼ੀ, ਮੌਤ, ਅੱਤਵਾਦ, ਜਿਵੇਂ ਕਿ ਨਕਲੀ ਬੰਬ ਨਾਲ ਡਰਾਉਣ ਵਾਲੇ ਮਜ਼ਾਕ ਜਾਂ ਜਾਨਲੇਵਾ ਹਥਿਆਰਾਂ ਨਾਲ ਧਮਕੀਆਂ।
- ਅਣਚਾਹੀਆਂ ਜਿਨਸੀ ਕਿਰਿਆਵਾਂ ਜਿਵੇਂ ਕਿ ਜ਼ਬਰਦਸਤੀ ਚੁੰਮਣਾ, ਜਿਨਸੀ ਤੌਰ 'ਤੇ ਛੂਹਣਾ, ਜਿਨਸੀ ਦੁਰਵਿਹਾਰ, ਸ਼ਿੰਗਾਰ ਕਮਰੇ ਵਿੱਚ ਜਸੂਸੀ ਕੈਮਰੇ ਹੋਣਾ।
- ਸਰੀਰਕ ਨੁਕਸਾਨ ਜਾਂ ਕਸ਼ਟ, ਪਰ ਵੀਡੀਓ ਅਜਿਹੇ ਕਸ਼ਟ 'ਤੇ ਕੇਂਦਰਿਤ ਨਹੀਂ ਹੈ।
- ਕਿਸੇ ਨਾਬਾਲਗ ਦਾ ਬਹੁਤ ਜ਼ਿਆਦਾ ਭਾਵਨਾਤਮਕ ਕਸ਼ਟ, ਜਿਵੇਂ ਕਿ ਲੰਬਾ ਚੱਲਣ ਵਾਲਾ ਕੋਈ ਮਜ਼ਾਕ, ਜਿਸ ਨਾਲ ਬੱਚਾ ਡਰ ਜਾਂਦਾ ਹੈ ਜਾਂ ਪਰੇਸ਼ਾਨ ਹੁੰਦਾ ਹੈ। ਇਸ ਵਿੱਚ ਬੱਚਿਆਂ ਨਾਲ ਕੀਤੇ ਅਜਿਹੇ ਮਜ਼ਾਕ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ, ਜਿਸ ਵਿੱਚ ਬੱਚਿਆਂ ਨੂੰ ਉਨ੍ਹਾਂ ਦੇ ਮਾਂ-ਪਿਓ ਦੀ ਮੌਤ ਬਾਰੇ ਯਕੀਨ ਦਿਵਾਇਆ ਜਾਵੇ।
- ਕਿਸੇ ਵਿਅਕਤੀ ਦਾ ਖੁਦ ਨੂੰ ਜਾਂ ਦੂਜਿਆਂ ਨੂੰ ਸਰੀਰਕ ਜਾਂ ਮਾਨਸਿਕ ਨੁਕਸਾਨ ਪਹੁੰਚਾਉਣ ਦੀ ਧਮਕੀ ਦੇਣਾ ਜਾਂ ਹਿਮਾਇਤ ਕਰਨਾ, ਜਿਵੇਂ ਕਿ ਰੇਲ ਦੀ ਪਟੜੀ 'ਤੇ ਲੇਟ ਜਾਣਾ।
- ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਹਥਿਆਰਾਂ ਦੀ ਵਰਤੋਂ ਦਾ ਪ੍ਰਚਾਰ ਕਰਨਾ।
- ਕਿਸੇ ਚੀਜ਼ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਦੇ ਹੋਏ ਦਿਖਾਉਣਾ, ਜਿਸਦੇ ਨਤੀਜੇ ਵਜੋਂ ਦਿਲ ਕੰਬਾਊ ਸਦਮਾ ਦੇਣ ਵਾਲੀ ਸਰੀਰਕ ਪ੍ਰਤਿਕਿਰਿਆ ਹੁੰਦੀ ਹੈ, ਜਿਵੇਂ ਕਿ ਬਹੁਤ ਤਿੱਖੀ ਮਿਰਚ ਖਾਣ ਤੋਂ ਬਾਅਦ ਉਲਟੀਆਂ ਆਉਣਾ।
- ਅਜਿਹੀਆਂ ਚੁਣੌਤੀਆਂ ਜਿਨ੍ਹਾਂ ਨੂੰ ਦੁਹਰਾਉਣ 'ਤੇ ਗੰਭੀਰ ਨੁਕਸਾਨ ਹੋ ਸਕਦਾ ਹੈ, ਜਿਵੇਂ ਕਿ ਅੱਗ ਵਾਲੀ ਚੁਣੌਤੀ ਜਾਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਕੋਈ ਕੰਮ ਕਰਨ ਦੀ ਚੁਣੌਤੀ।
- ਧੋਖਾਧੜੀ ਵਾਲੀਆਂ ਜਾਂ ਗੈਰਕਨੂੰਨੀ ਸਰਗਰਮੀਆਂ ਨੂੰ ਉਤਸ਼ਾਹਿਤ ਕਰਨਾ (ਜਿਵੇਂ ਕਿ ਦਰਵਾਜ਼ਾ ਤੋੜ ਕੇ ਦਾਖਲ ਹੋਣਾ)।
ਡਾਕਟਰੀ ਅਤੇ ਵਿਗਿਆਨਿਕ ਵਿਸ਼ਿਆਂ ਸੰਬੰਧੀ ਗਲਤ ਜਾਣਕਾਰੀ
- ਨੁਕਸਾਨਦੇਹ ਸਿਹਤ ਜਾਂ ਡਾਕਟਰੀ ਦਾਅਵਿਆਂ ਜਾਂ ਅਭਿਆਸਾਂ ਦਾ ਪ੍ਰਚਾਰ ਕਰਨਾ:
- ਸਥਾਪਤ ਸਿਹਤ ਸਥਿਤੀਆਂ ਦੇ ਮੌਜੂਦ ਹੋਣ ਤੋਂ ਇਨਕਾਰ ਕਰਨਾ, ਜਿਵੇਂ ਕਿ HIV.
- ਅਜਿਹੇ ਵੀਡੀਓ, ਜੋ ਡਾਕਟਰੀ ਸਥਿਤੀਆਂ ਲਈ ਵਿਗਿਆਨਿਕ ਤੌਰ 'ਤੇ ਅਪ੍ਰਮਾਣਿਤ ਉਪਚਾਰਾਂ ਲਈ ਉਤਸ਼ਾਹਿਤ ਕਰਦੇ ਹਨ ਜਾਂ ਹਿਦਾਇਤਾਂ ਮੁਹੱਈਆ ਕਰਵਾਉਂਦੇ ਹਨ (ਜਿਵੇਂ ਕਿ ਖੁਰਾਕ ਵਿਕਲਪਾਂ ਰਾਹੀਂ ਕੈਂਸਰ ਦਾ ਇਲਾਜ ਕਰਨਾ)।
- ਅਜਿਹੀ ਗਲਤ ਜਾਣਕਾਰੀ ਫੈਲਾਉਣਾ, ਜੋ ਸਥਾਪਤ ਡਾਕਟਰੀ ਅਤੇ ਵਿਗਿਆਨਿਕ ਤੱਥਾਂ ਤੋਂ ਇਨਕਾਰ ਕਰਦੀ ਹੋਵੇ, ਜਿਵੇਂ ਕਿ ਟੀਕਾਕਰਨ ਵਿਰੋਧੀ ਪ੍ਰਚਾਰ ਕਰਨਾ।
- ਅਜਿਹੀ ਸਮੱਗਰੀ, ਜੋ ਪੁਰਸ਼ ਸਮਲਿੰਗੀ ਰੂਪਾਂਤਰਨ ਥੈਰੇਪੀ ਸੰਬੰਧੀ ਪ੍ਰੋਗਰਾਮਾਂ ਜਾਂ ਸੇਵਾਵਾਂ ਦਾ ਪ੍ਰਚਾਰ ਜਾਂ ਸਮਰਥਨ ਕਰਦੀ ਹੋਵੇ।
- COVID-19 ਨਾਲ ਸੰਬੰਧਿਤ ਨੁਕਸਾਨਦੇਹ ਗਲਤ ਜਾਣਕਾਰੀ ਦਾ ਪ੍ਰਚਾਰ ਜਾਂ ਹਿਮਾਇਤ ਕਰਨਾ:
- ਟੀਕੇ ਦੇ ਪ੍ਰਭਾਵਾਂ ਜਾਂ ਵੰਡ ਬਾਰੇ ਗਲਤ ਜਾਂ ਗੁੰਮਰਾਹਕੁੰਨ ਦਾਅਵੇ।
- ਅਜਿਹੇ ਵੀਡੀਓ ਜੋ COVID-19 ਦੇ ਵਿਗਿਆਨਿਕ ਤੌਰ 'ਤੇ ਅਪ੍ਰਮਾਣਿਤ ਉਪਚਾਰਾਂ ਲਈ ਉਤਸ਼ਾਹਿਤ ਕਰਦੇ ਹਨ ਜਾਂ ਹਿਦਾਇਤਾਂ ਮੁਹੱਈਆ ਕਰਵਾਉਂਦੇ ਹਨ
ਨੁਕਸਾਨਦੇਹ ਗਲਤ ਜਾਣਕਾਰੀ
- ਅਜਿਹੇ ਦਾਅਵੇ ਕਰਨਾ ਜੋ ਪ੍ਰਤੱਖ ਤੌਰ 'ਤੇ ਝੂਠੇ ਹਨ ਅਤੇ ਕਿਸੇ ਚੋਣ ਜਾਂ ਲੋਕਤੰਤਰੀ ਪ੍ਰਕਿਰਿਆ ਵਿੱਚ ਭਾਗੀਦਾਰੀ ਜਾਂ ਵਿਸ਼ਵਾਸ ਨੂੰ ਵਿਸ਼ੇਸ਼ ਤੌਰ 'ਤੇ ਕਮਜ਼ੋਰ ਕਰ ਸਕਦੇ ਹਨ।
- ਜਨਤਕ ਵੋਟ ਪਾਉਣ ਸੰਬੰਧੀ ਪ੍ਰਕਿਰਿਆਵਾਂ, ਉਮਰ ਜਾਂ ਜਨਮ ਸਥਾਨ ਦੇ ਆਧਾਰ 'ਤੇ ਸਿਆਸੀ ਉਮੀਦਵਾਰ ਦੀ ਯੋਗਤਾ, ਚੋਣ ਨਤੀਜਿਆਂ ਜਾਂ ਜਨਗਣਨਾ ਭਾਗੀਦਾਰੀ ਬਾਰੇ ਪ੍ਰਤੱਖ ਤੌਰ 'ਤੇ ਅਜਿਹੀ ਝੂਠੀ ਜਾਣਕਾਰੀ ਦੇਣਾ, ਜੋ ਅਧਿਕਾਰਿਤ ਸਰਕਾਰੀ ਰਿਕਾਰਡਾਂ ਦਾ ਖੰਡਨ ਕਰਦੀ ਹੋਵੇ।
- ਨੁਕਸਾਨਦੇਹ ਗਲਤ ਜਾਣਕਾਰੀ ਦਾ ਪ੍ਰਚਾਰ ਕਰਨਾ।
- ਅਜਿਹੇ ਗਰੁੱਪਾਂ ਦੀ ਹਿਮਾਇਤ ਕਰਨਾ, ਜੋ ਨੁਕਸਾਨਦੇਹ ਗਲਤ ਜਾਣਕਾਰੀ ਦਾ ਪ੍ਰਚਾਰ ਕਰਦੇ ਹੋਣ।
- ਮੌਸਮੀ ਤਬਦੀਲੀ ਦੀ ਹੋਂਦ ਅਤੇ ਕਾਰਨਾਂ ਸੰਬੰਧੀ ਵਿਗਿਆਨਿਕ ਸਹਿਮਤੀ ਦਾ ਵਿਰੋਧ ਕਰਨਾ।
ਤੰਬਾਕੂਨੋਸ਼ੀ ਵਾਲੇ ਉਤਪਾਦ ਅਤੇ ਤੰਬਾਕੂ
- ਤੰਬਾਕੂ ਅਤੇ ਤੰਬਾਕੂ ਨਾਲ ਸੰਬੰਧਿਤ ਉਤਪਾਦਾਂ ਅਤੇ ਉਨ੍ਹਾਂ ਦੇ ਸੇਵਨ ਸੰਬੰਧੀ ਪ੍ਰਚਾਰ ਕਰਨਾ।
- ਤੰਬਾਕੂਨੋਸ਼ੀ ਵਾਲੇ ਉਤਪਾਦਾਂ/ਤੰਬਾਕੂ ਉਤਪਾਦਾਂ ਦਾ ਸੇਵਨ ਕਰਦੇ ਹੋਏ ਨਾਬਾਲਗਾਂ ਦੀ ਫੁਟੇਜ।
- ਤੰਬਾਕੂਨੋਸ਼ੀ ਵਾਲੇ ਉਤਪਾਦਾਂ/ਤੰਬਾਕੂ ਉਤਪਾਦਾਂ ਦੀ ਵਿਕਰੀ ਵਿੱਚ ਸਹਾਇਤਾ ਕਰਨਾ।
- ਤੰਬਾਕੂਨੋਸ਼ੀ ਵਾਲੇ ਉਤਪਾਦਾਂ/ਤੰਬਾਕੂ ਉਤਪਾਦਾਂ ਦੀ ਅਜਿਹੇ ਤਰੀਕੇ ਨਾਲ ਵਰਤੋਂ ਕਰਨਾ, ਜੋ ਨਿਰਮਾਤਾ ਦਾ ਉਦੇਸ਼ ਨਾ ਹੋਵੇ (ਜਿਵੇਂ ਕਿ ਵੇਪ ਜੂਸ ਪੀਣਾ)।
ਅਲਕੋਹਲ
- ਨਾਬਾਲਗਾਂ ਦੇ ਅਲਕੋਹਲ ਸੇਵਨ ਦਾ ਚਿੱਤਰਨ, ਭਾਵੇਂ ਇਹ ਵੀਡੀਓ ਦਾ ਕੇਂਦਰੀ ਵਿਸ਼ਾ ਨਾ ਹੋਵੇ।
- ਨਾਬਾਲਗਾਂ ਵਿੱਚ ਅਲਕੋਹਲ ਦੀ ਖਪਤ ਦਾ ਪ੍ਰਚਾਰ ਕਰਨਾ।
|
ਨਫ਼ਰਤ ਭਰਪੂਰ ਅਤੇ ਨਿੰਦਣ ਵਾਲੀ ਸਮੱਗਰੀ
ਅਜਿਹੀ ਸਮੱਗਰੀ ਜੋ ਕਿਸੇ ਵਿਅਕਤੀ ਜਾਂ ਲੋਕਾਂ ਦੇ ਗਰੁੱਪ ਦੇ ਵਿਰੁੱਧ ਨਫ਼ਰਤ ਭੜਕਾਉਂਦੀ ਹੈ, ਭੇਦਭਾਵ ਦਾ ਪ੍ਰਚਾਰ ਕਰਦੀ ਹੈ, ਨਿਰਾਦਰ ਕਰਦੀ ਹੈ ਜਾਂ ਅਪਮਾਨ ਕਰਦੀ ਹੈ, ਉਹ ਵਿਗਿਆਪਨਾਂ ਲਈ ਢੁਕਵੀਂ ਨਹੀਂ ਹੈ। ਵਿਅੰਗ ਜਾਂ ਕਾਮੇਡੀ ਵਾਲੀ ਸਮੱਗਰੀ ਨੂੰ ਰਿਆਇਤ ਦਿੱਤੀ ਜਾ ਸਕਦੀ ਹੈ। ਸਿਰਫ਼ ਆਪਣੇ ਕਾਮੇਡੀ ਦੇ ਇਰਾਦੇ ਬਾਰੇ ਦੱਸਣਾ ਹੀ ਕਾਫ਼ੀ ਨਹੀਂ ਹੈ ਅਤੇ ਅਜਿਹੀ ਸਮੱਗਰੀ ਸ਼ਾਇਦ ਹਾਲੇ ਵੀ ਵਿਗਿਆਪਨਾਂ ਲਈ ਢੁਕਵੀਂ ਨਾ ਹੋਵੇ।
ਨੀਤੀ ਸੰਬੰਧੀ ਵੇਰਵੇ
| ਵਿਗਿਆਪਨਾਂ ਸੰਬੰਧੀ ਮਾਰਗ-ਦਰਸ਼ਨ |
ਸਵਾਲਨਾਮੇ ਦੇ ਵਿਕਲਪ ਅਤੇ ਵੇਰਵੇ |
| ਇਹ ਸਮੱਗਰੀ ਵਿਗਿਆਪਨ ਆਮਦਨ ਕਮਾ ਸਕਦੀ ਹੈ |
ਕਿਸੇ ਠੇਸ ਨਾ ਪਹੁੰਚਾਉਣ ਵਾਲੇ ਤਰੀਕੇ ਨਾਲ ਸੁਰੱਖਿਅਤ ਗਰੁੱਪਾਂ ਦਾ ਹਵਾਲਾ ਦੇਣ ਵਾਲੀ ਜਾਂ ਕਿਸੇ ਵਿਅਕਤੀ ਦੀ ਰਾਏ ਜਾਂ ਕਾਰਵਾਈਆਂ ਦੀ ਆਲੋਚਨਾ ਕਰਨ ਵਾਲੀ ਸਮੱਗਰੀ।
ਸਮੱਗਰੀ ਦੀਆਂ ਕੁਝ ਉਦਾਹਰਨਾਂ ਜੋ ਇਸ ਸ਼੍ਰੇਣੀ ਵਿੱਚ ਵੀ ਆਉਂਦੀਆਂ ਹਨ:
- ਗੈਰ-ਨਫ਼ਰਤੀ ਤਰੀਕੇ ਨਾਲ ਕਿਸੇ ਸੁਰੱਖਿਅਤ ਗਰੁੱਪ ਦਾ ਵਰਣਨ ਕਰਦੀ ਹੋਈ ਖਬਰਾਂ ਵਾਲੀ ਸਮੱਗਰੀ ਜਿਵੇਂ ਕਿ ਭੇਦਭਾਵ ਬਾਰੇ ਖਬਰ ਰਿਪੋਰਟ।
- ਅਜਿਹੀ ਹਾਸਰਸ ਵਾਲੀ ਸਮੱਗਰੀ ਜਿਹੜੀ ਸੁਰੱਖਿਅਤ ਗਰੁੱਪਾਂ ਪ੍ਰਤੀ ਨਿੰਦਾ ਜਾਂ ਮਜ਼ਾਕ, ਅਪਮਾਨ ਜਾਂ ਹੋਰ ਅਸਪਸ਼ਟ ਟਿੱਪਣੀਆਂ ਨੂੰ ਦਰਸਾਉਂਦੀ ਹੈ।
- ਸੁਰੱਖਿਅਤ ਗਰੁੱਪਾਂ ਵਿਰੁੱਧ ਬਿਨਾਂ ਨਫ਼ਰਤ ਫੈਲਾਏ ਅਤੇ ਬਿਨਾਂ ਹਿੰਸਕ ਹੋਏ ਉਨ੍ਹਾਂ ਬਾਰੇ ਜਨਤਕ ਬਹਿਸ ਕਰਨਾ।
- ਅਜਿਹੀ ਕਲਾਤਮਿਕ ਸਮੱਗਰੀ ਜੋ ਸੰਵੇਦਨਸ਼ੀਲ ਸ਼ਬਦਾਵਲੀ ਜਾਂ ਸੰਕੇਤਾਂ ਨੂੰ ਗੈਰ-ਨਫ਼ਰਤੀ ਤਰੀਕੇ ਨਾਲ ਵਰਤਦੀ ਹੈ ਜਿਵੇਂ ਪ੍ਰਸਿੱਧ ਸੰਗੀਤ ਵੀਡੀਓ।
- ਵਿੱਦਿਅਕ ਜਾਂ ਦਸਤਾਵੇਜ਼ੀ ਸਮੱਗਰੀ:
- ਦਰਸ਼ਕਾਂ ਨੂੰ ਸਿੱਖਿਆ ਦੇਣ ਦੇ ਇਰਾਦੇ ਨਾਲ ਅਸਪਸ਼ਟ ਕੀਤੇ ਨਸਲੀ ਵਿਸ਼ੇਸ਼ਣ ਜਾਂ ਨਿੰਦਣ ਵਾਲੇ ਸ਼ਬਦ (ਜਿਵੇਂ ਕਿ ***ਬਸ਼ੀ)।
- ਨਫ਼ਰਤ ਫੈਲਾਉਣ 'ਤੇ ਕੇਂਦਰਿਤ ਕਰਨ ਵਾਲੇ ਚਿੱਤਰਾਂ ਦਾ ਸ਼ਾਮਲ ਹੋਣਾ।
- ਭੜਕਾਉਣ ਜਾਂ ਨੀਵਾਂ ਦਿਖਾਉਣ ਦੇ ਇਰਾਦੇ ਦੇ ਬਿਨਾਂ ਕਿਸੇ ਵਿਅਕਤੀ ਜਾਂ ਗਰੁੱਪ ਦੇ ਵਿਚਾਰਾਂ, ਨਜ਼ਰੀਏ ਜਾਂ ਕਾਰਵਾਈਆਂ ਦੀ ਆਲੋਚਨਾ ਕਰਨਾ।
ਪਰਿਭਾਸ਼ਾਵਾਂ:
“ਸੁਰੱਖਿਅਤ ਗਰੁੱਪ” ਹੇਠਾਂ ਦਿੱਤੀਆਂ ਵਿਸ਼ੇਸ਼ਤਾਵਾਂ ਵਾਲੇ ਗਰੁੱਪਾਂ ਨੂੰ ਦਰਸਾਉਂਦਾ ਹੈ। ਹੇਠ ਲਿਖੀਆਂ ਵਿਸ਼ੇਸ਼ਤਾਵਾਂ ਦੇ ਆਧਾਰ 'ਤੇ ਕਿਸੇ ਵਿਅਕਤੀ ਜਾਂ ਲੋਕਾਂ ਦੇ ਗੁਰੱਪ ਦੇ ਵਿਰੁੱਧ ਨਫ਼ਰਤ ਭੜਕਾਉਣਾ, ਭੇਦਭਾਵ ਕਰਨਾ, ਬੇਇੱਜ਼ਤੀ ਕਰਨਾ ਜਾਂ ਅਪਮਾਨਿਤ ਕਰਨਾ ਵਿਗਿਆਪਨਦਾਤਾ-ਅਨੁਰੂਪ ਨਹੀਂ ਮੰਨਿਆ ਜਾਂਦਾ।
- ਸ਼੍ਰੇਣੀ
- ਜਾਤ ਜਾਂ ਨਸਲੀ ਮੂਲ
- ਰਾਸ਼ਟਰੀਅਤਾ
- ਧਰਮ
- ਦਿਵਿਆਂਗ
- ਉਮਰ
- ਸਾਬਕਾ ਫ਼ੌਜੀ ਦਾ ਦਰਜਾ
- ਜਿਨਸੀ ਰੁਝਾਨ
- ਲਿੰਗੀ ਪਛਾਣ
- ਪ੍ਰਣਾਲੀਗਤ ਵਿਤਕਰੇ ਜਾਂ ਹਾਸ਼ੀਏ ਨਾਲ ਸੰਬੰਧਿਤ ਕੋਈ ਹੋਰ ਵਿਸ਼ੇਸ਼ਤਾ।
|
| ਹੋ ਸਕਦਾ ਹੈ ਕਿ ਇਸ ਸਮੱਗਰੀ ਤੋਂ ਸੀਮਤ ਜਾਂ ਕੋਈ ਵੀ ਵਿਗਿਆਪਨ ਆਮਦਨ ਨਾ ਹੋਵੇ |
ਉਹ ਸਮੱਗਰੀ ਜੋ ਵਿਅਕਤੀ ਜਾਂ ਗਰੁੱਪਾਂ ਲਈ ਅਪਮਾਨਜਨਕ ਹੋ ਸਕਦੀ ਹੈ, ਪਰ ਇਸ ਨੂੰ ਸਿੱਖਿਆ, ਖਬਰਾਂ ਜਾਂ ਕਿਸੇ ਦਸਤਾਵੇਜ਼ੀ ਵਿੱਚ ਵਰਤਿਆ ਜਾਂਦਾ ਹੈ।
ਸਮੱਗਰੀ ਦੀਆਂ ਕੁਝ ਉਦਾਹਰਨਾਂ ਜੋ ਇਸ ਸ਼੍ਰੇਣੀ ਵਿੱਚ ਵੀ ਆਉਂਦੀਆਂ ਹਨ:
- ਅਜਿਹੀ ਬਹਿਸ ਜਿਸ ਵਿੱਚ ਅਪਮਾਨਜਨਕ ਭਾਸ਼ਾ ਵਰਤੀ ਗਈ ਹੋ ਸਕਦੀ ਹੈ ਪਰ ਇਸਦਾ ਇਰਾਦਾ ਲੋਕਾਂ ਨੂੰ ਸਿੱਖਿਆ ਦੇਣਾ ਹੋਵੇ, ਜਿਵੇਂ ਕਿ ਨਾਗਰਿਕ ਅਧਿਕਾਰਾਂ ਬਾਰੇ ਰਾਜਨੀਤਿਕ ਬਹਿਸ।
- ਵਿੱਦਿਅਕ ਸਮੱਗਰੀ:
- ਦਰਸ਼ਕਾਂ ਨੂੰ ਸਿੱਖਿਆ ਦੇਣ ਦੇ ਇਰਾਦੇ ਨਾਲ ਅਸਪਸ਼ਟ ਨਾ ਕੀਤੇ ਨਸਲੀ ਵਿਸ਼ੇਸ਼ਣ ਜਾਂ ਨਿੰਦਣ ਵਾਲੇ ਸ਼ਬਦ (ਜਿਵੇਂ ਕਿ ਸੈਂਸਰ ਨਾ ਕੀਤੀਆਂ ਅਤੇ ਪੂਰੇ ਉਚਾਰਨ ਦੀ ਵਰਤੋਂ ਨਾਲ ਕੱਢੀਆਂ ਗਾਲ੍ਹਾਂ)।
- ਕਾਰਵਾਈਆਂ ਦਾ ਸਪਸ਼ਟ ਪ੍ਰਚਾਰ ਜਾਂ ਸ਼ਲਾਘਾ ਕੀਤੇ ਬਿਨਾਂ ਅਜਿਹੀ ਗੈਰ-ਸੰਪਾਦਿਤ ਫੁਟੇਜ ਨੂੰ ਸ਼ਾਮਲ ਕਰਨਾ ਜਿਸ ਵਿੱਚ ਕਿਸੇ ਨੂੰ ਹੇਠਾਂ ਦਿੱਤੀਆਂ ਕਾਰਵਾਈਆਂ ਕਰਦੇ ਹੋਏ ਦਿਖਾਇਆ ਗਿਆ ਹੋਵੇ:
- ਕਿਸੇ ਵਿਅਕਤੀ ਜਾਂ ਗਰੁੱਪ ਨੂੰ ਨੀਵਾਂ ਦਿਖਾਉਣਾ ਜਾਂ ਅਪਮਾਨਿਤ ਕਰਨ 'ਤੇ ਧਿਆਨ ਕੇਂਦਰਿਤ ਕਰਨਾ।
- ਕਿਸੇ ਵਿਅਕਤੀ ਨਾਲ ਦੁਰਵਿਹਾਰ ਕਰਨਾ ਜਾਂ ਉਸਨੂੰ ਸਤਾਉਣਾ।
- ਦੁਖਦਾਈ ਘਟਨਾਵਾਂ ਤੋਂ ਇਨਕਾਰ ਕਰਨਾ ਅਤੇ ਉਨ੍ਹਾਂ 'ਤੇ ਪਰਦਾ ਪਾਉਣਾ।
- ਨੁਕਸਾਨਦੇਹ ਨਿੱਜੀ ਹਮਲੇ ਅਤੇ ਮਾਨਹਾਨੀ।
|
| ਇਸ ਸਮੱਗਰੀ ਤੋਂ ਕੋਈ ਵੀ ਵਿਗਿਆਪਨ ਆਮਦਨ ਨਹੀਂ ਹੋਵੇਗੀ |
ਕਿਸੇ ਵਿਅਕਤੀ ਜਾਂ ਗਰੁੱਪ ਪ੍ਰਤੀ ਨਫ਼ਰਤ ਜਾਂ ਸਤਾਉਣ ਵਾਲਾ ਵਿਹਾਰ।
ਸਮੱਗਰੀ ਦੀਆਂ ਕੁਝ ਉਦਾਹਰਨਾਂ ਜੋ ਇਸ ਸ਼੍ਰੇਣੀ ਵਿੱਚ ਵੀ ਆਉਂਦੀਆਂ ਹਨ:
- ਅਜਿਹੇ ਬਿਆਨ ਜਿਨ੍ਹਾਂ ਦਾ ਇਰਾਦਾ ਕਿਸੇ ਸੁਰੱਖਿਅਤ ਗਰੁੱਪ ਨੂੰ ਬੇਇੱਜ਼ਤ ਕਰਨ ਦਾ ਹੋਵੇ ਜਾਂ ਅਜਿਹੇ ਸੰਕੇਤ/ਬਿਆਨ ਜੋ ਕਹਿਣ ਕਿ "ਇਸ ਦੇਸ਼ ਦੇ ਸਾਰੇ ਲੋਕ ਉਕਤਾਊ ਹਨ"।
- ਗੈਰ-ਵਿੱਦਿਅਕ ਸਮੱਗਰੀ ਜਿਸ ਵਿੱਚ ਨਸਲੀ ਅਪਮਾਨ ਜਾਂ ਨਿੰਦਣ ਵਾਲੇ ਸ਼ਬਦ ਸ਼ਾਮਲ ਹਨ।
- ਦੂਜਿਆਂ ਵਿਰੁੱਧ ਹਿੰਸਾ ਦਾ ਪ੍ਰਚਾਰ ਕਰਨਾ, ਹਿੰਸਾ ਦੀ ਸ਼ਲਾਘਾ ਕਰਨਾ ਜਾਂ ਨਫ਼ਰਤ ਫੈਲਾਉਣਾ।
- ਸੁਰੱਖਿਅਤ ਗਰੁੱਪਾਂ ਦੇ ਵਿਰੁੱਧ ਭੇਦਭਾਵ ਭੜਕਾਉਣਾ, ਜਿਵੇਂ ਕਿ "ਤੁਹਾਨੂੰ ਇਸ ਦੇਸ਼ ਦੇ ਸਾਰੇ ਅਪਾਹਜ ਲੋਕਾਂ ਨਾਲ ਨਫ਼ਰਤ ਕਰਨੀ ਚਾਹੀਦੀ ਹੈ।"
- ਨਫ਼ਰਤ ਕਰਨ ਵਾਲੇ ਗਰੁੱਪਾਂ, ਨਫ਼ਰਤ ਵਾਲੇ ਚਿੰਨ੍ਹਾਂ ਜਾਂ ਨਫ਼ਰਤ ਫੈਲਾਉਣ ਵਾਲੇ ਗਰੁੱਪ ਦੇ ਸਾਜ਼ੋ-ਸਮਾਨ ਦਾ ਪ੍ਰਚਾਰ ਕਰਨਾ।
- ਕਿਸੇ ਵਿਅਕਤੀ ਜਾਂ ਗਰੁੱਪ ਦਾ ਨੁਕਸਾਨਦੇਹ ਨਿਰਾਦਰ ਜਾਂ ਅਪਮਾਨ।
- ਕਿਸੇ ਵਿਅਕਤੀ ਜਾਂ ਗਰੁੱਪ ਨਾਲ ਦੁਰਵਿਹਾਰ ਕਰਨਾ ਜਾਂ ਸਤਾਉਣਾ।
- ਦੁਖਦਾਈ ਘਟਨਾਵਾਂ ਤੋਂ ਇਨਕਾਰ ਕਰਨਾ ਜਾਂ ਉਨ੍ਹਾਂ ਦੀ ਵਡਿਆਈ ਕਰਨਾ, ਪੀੜ੍ਹਤਾਂ ਜਾਂ ਬਚਣ ਵਾਲਿਆਂ ਨੂੰ ਘਟਨਾ ਤੋਂ ਫ਼ਾਇਦਾ ਲੈਣ ਵਾਲੇ ਡਰਾਮੇਬਾਜ਼ ਕਹਿਣਾ।
- ਨੁਕਸਾਨਦੇਹ ਨਿੱਜੀ ਹਮਲੇ, ਨਿੰਦਿਆ ਅਤੇ ਮਾਨਹਾਨੀ।
- ਵਿਚਾਰਧਾਰਾਵਾਂ ਜਾਂ ਵਿਸ਼ਵਾਸਾਂ ਨੂੰ ਸਧਾਰਨ ਜਾਂ ਅਪਮਾਨਜਨਕ ਰੂਪ ਵਿੱਚ ਨੁਕਸਾਨਦੇਹ ਤਰੀਕੇ ਨਾਲ ਪੇਸ਼ ਕਰਨਾ।
- ਵਿਅਕਤੀਆਂ, ਗਰੁੱਪਾਂ, ਵਿਚਾਰਧਾਰਾਵਾਂ ਜਾਂ ਵਿਸ਼ਵਾਸਾਂ ਨੂੰ ਨਕਾਰਾਤਮਕ ਰੂਪ ਵਿੱਚ ਦਰਸਾਉਣਾ, ਜਿਵੇਂ ਕਿ ਇਹ ਕਹਿਣਾ ਕਿ "ਸਾਰੇ ਨਾਰੀਵਾਦੀ ਬਿਮਾਰ ਮਾਨਸਿਕਤਾ ਵਾਲੇ ਹਨ"।
|
ਨਸ਼ੀਲੀਆਂ ਦਵਾਈਆਂ ਅਤੇ ਨਸ਼ੇ-ਸੰਬੰਧੀ ਸਮੱਗਰੀ
ਗੈਰ-ਕਨੂੰਨੀ ਨਸ਼ੀਲੇ ਪਦਾਰਥਾਂ, ਕਨੂੰਨੀ ਤੌਰ 'ਤੇ ਨਿਯਮਬੱਧ ਦਵਾਈਆਂ ਜਾਂ ਪਦਾਰਥਾਂ, ਨਸ਼ੀਲੇ ਪਦਾਰਥਾਂ ਦੀ ਤਸਕਰੀ ਵਾਲੇ ਸੰਗਠਨਾਂ ਜਾਂ ਹੋਰ ਖਤਰਨਾਕ ਉਤਪਾਦਾਂ ਦੀ ਵਿਕਰੀ, ਵਰਤੋਂ ਜਾਂ ਦੁਰਵਰਤੋਂ ਦਾ ਪ੍ਰਚਾਰ ਕਰਨ ਜਾਂ ਉਨ੍ਹਾਂ ਨੂੰ ਦਿਖਾਉਣ ਵਾਲੀ ਸਮੱਗਰੀ ਵਿਗਿਆਪਨਾਂ ਲਈ ਢੁਕਵੀਂ ਨਹੀਂ ਹੈ।
ਨੀਤੀ ਸੰਬੰਧੀ ਵੇਰਵੇ
| ਵਿਗਿਆਪਨਾਂ ਸੰਬੰਧੀ ਮਾਰਗ-ਦਰਸ਼ਨ |
ਸਵਾਲਨਾਮੇ ਦੇ ਵਿਕਲਪ ਅਤੇ ਵੇਰਵੇ |
| ਇਹ ਸਮੱਗਰੀ ਵਿਗਿਆਪਨ ਆਮਦਨ ਕਮਾ ਸਕਦੀ ਹੈ |
ਨਸ਼ੀਲੀਆਂ ਦਵਾਈਆਂ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਚੀਜ਼ਾਂ ਬਾਰੇ ਵਿੱਦਿਅਕ, ਮਜ਼ਾਕੀਆ ਜਾਂ ਸੰਗੀਤ ਨਾਲ ਸੰਬੰਧਿਤ ਹਵਾਲੇ, ਜਿੱਥੇ ਇਰਾਦਾ ਗੈਰ-ਕਨੂੰਨੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਦਾ ਪ੍ਰਚਾਰ ਜਾਂ ਵਡਿਆਈ ਕਰਨਾ ਨਹੀਂ ਹੈ। ਗੇਮਿੰਗ ਸਮੱਗਰੀ ਵਿੱਚ ਦਿਖਾਈਆਂ ਗਈਆਂ ਨਸ਼ੀਲੇ ਪਦਾਰਥਾਂ ਦੀਆਂ ਡੀਲਾਂ। ਦਸਤਾਵੇਜ਼ੀ, ਪੱਤਰਕਾਰੀ ਜਾਂ ਕਾਮੇਡੀ ਵਾਲੀ ਸਮੱਗਰੀ, ਜਿਸ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਜਾਂ ਉਨ੍ਹਾਂ ਦੀ ਤਸਕਰੀ ਵਾਲੇ ਸੰਗਠਨਾਂ ਨੂੰ ਦਰਸਾਇਆ ਗਿਆ ਹੁੰਦਾ ਹੈ।
ਸਮੱਗਰੀ ਦੀਆਂ ਕੁਝ ਉਦਾਹਰਨਾਂ ਜੋ ਇਸ ਸ਼੍ਰੇਣੀ ਵਿੱਚ ਆਉਂਦੀਆਂ ਹਨ:
- ਨਸ਼ਿਆਂ ਜਾਂ ਨਸ਼ੀਲੇ ਪਦਾਰਥਾਂ ਬਾਰੇ ਵਿੱਦਿਅਕ ਸਮੱਗਰੀ, ਜਿਵੇਂ ਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਵਿਗਿਆਨਿਕ ਪ੍ਰਭਾਵ ਜਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਇਤਿਹਾਸ।
- ਨਸ਼ਿਆਂ ਦੀ ਲਤ ਛੱਡਣ ਸੰਬੰਧੀ ਨਿੱਜੀ ਅਨੁਭਵ।
- ਅਜਿਹੇ ਸੰਗੀਤ ਵੀਡੀਓ ਜਿਨ੍ਹਾਂ ਵਿੱਚ ਨਸ਼ਿਆਂ ਦਾ ਅਸਥਾਈ ਚਿੱਤਰਨ ਹੋਵੇ।
- ਨਸ਼ਿਆਂ ਸੰਬੰਧੀ ਡੀਲਿੰਗਾਂ ਦਿਖਾਉਣ ਵਾਲੀ ਗੇਮਿੰਗ ਸਮੱਗਰੀ।
- ਨਸ਼ਿਆਂ ਦੀ ਖਰੀਦ, ਨਿਰਮਾਣ, ਵਰਤੋਂ ਜਾਂ ਵੰਡ ਬਾਰੇ ਦਸਤਾਵੇਜ਼ੀ ਜਾਂ ਪੱਤਰਕਾਰੀ ਰਿਪੋਰਟਾਂ, ਜਿਵੇਂ ਕਿ ਨਸ਼ਿਆਂ ਨੂੰ ਜ਼ਬਤ ਕੀਤੇ ਜਾਣ ਸੰਬੰਧੀ ਕੋਈ ਕਹਾਣੀ।
- ਨਾਟਕੀ, ਦਸਤਾਵੇਜ਼ੀ ਜਾਂ ਪੱਤਰਕਾਰੀ ਸੰਬੰਧੀ ਰਿਪੋਰਟ, ਜਿਸ ਵਿੱਚ ਨਸ਼ਿਆਂ ਦੀ ਖਪਤ ਜਾਂ ਵਰਤੋਂ (ਜਿਵੇਂ ਕਿ ਟੀਕੇ) ਵਾਲੇ ਗੇਮਿੰਗ ਦ੍ਰਿਸ਼ ਸ਼ਾਮਲ ਹਨ।
ਦਵਾਈਆਂ ਦੇ ਵਪਾਰ ਸੰਬੰਧੀ ਸੰਸਥਾਵਾਂ (DTO)
- ਅਜਿਹੀ ਵਿੱਦਿਅਕ, ਨਾਟਕੀ, ਪੱਤਰਕਾਰੀ ਜਾਂ ਸੰਗੀਤ ਸੰਬੰਧੀ ਸਮੱਗਰੀ, ਜਿਸ ਵਿੱਚ ਧਿਆਨ ਪੂਰੇ ਅੰਤਰਰਾਸ਼ਟਰੀ ਨਸ਼ਾ ਵਪਾਰ 'ਤੇ ਕੇਂਦਰਿਤ ਹੋਵੇ।
- ਅਜਿਹੀ ਵਿੱਦਿਅਕ, ਨਾਟਕੀ, ਪੱਤਰਕਾਰੀ ਜਾਂ ਸੰਗੀਤ ਸੰਬੰਧੀ ਸਮੱਗਰੀ, ਜੋ DTO ਅਤੇ ਉਨ੍ਹਾਂ ਦੇ ਨਾਅਰਿਆਂ ਵਰਗੇ ਸੰਬੰਧਿਤ ਚਿੱਤਰਨ ਨੂੰ ਦਰਸਾਉਂਦੀ ਹੋਵੇ।
- ਅਜਿਹੀ ਵਿੱਦਿਅਕ, ਨਾਟਕੀ, ਪੱਤਰਕਾਰੀ ਜਾਂ ਸੰਗੀਤ ਸੰਬੰਧੀ ਸਮੱਗਰੀ, ਜੋ DTO ਜਾਂ ਅੰਤਰਰਾਸ਼ਟਰੀ ਨਸ਼ੇ ਦੇ ਵਪਾਰ ਨੂੰ ਵਿਸ਼ੇ ਵਜੋਂ ਕਵਰ ਕਰਦੀ ਹੋਵੇ।
- ਪੱਤਰਕਾਰੀ ਰਿਪੋਰਟਾਂ ਵਿੱਚ DTO ਜਨਤਕ ਸੇਵਾ ਘੋਸ਼ਣਾਵਾਂ।
- ਪੱਤਰਕਾਰੀ ਰਿਪੋਰਟਾਂ, ਜਿਨ੍ਹਾਂ ਵਿੱਚ DTO ਵੱਲੋਂ ਬਣਾਏ ਗਏ ਬੰਦੀਆਂ ਜਾਂ ਕੀਤੀਆਂ ਗਈਆਂ ਪੁੱਛਗਿੱਛਾਂ ਵਰਗੀਆਂ ਹਿੰਸਕ ਸਥਿਤੀਆਂ ਅਤੇ ਕਾਰਵਾਈਆਂ ਦੇ ਦ੍ਰਿਸ਼ ਸ਼ਾਮਲ ਹੋਣ।
|
| ਹੋ ਸਕਦਾ ਹੈ ਕਿ ਇਸ ਸਮੱਗਰੀ ਤੋਂ ਸੀਮਤ ਜਾਂ ਕੋਈ ਵੀ ਵਿਗਿਆਪਨ ਆਮਦਨ ਨਾ ਹੋਵੇ |
ਗੈਰ-ਕਨੂੰਨੀ ਨਸ਼ੀਲੇ ਪਦਾਰਥਾਂ ਦੀ ਖਪਤ (ਟੀਕਿਆਂ ਸਮੇਤ) ਜਾਂ ਉਨ੍ਹਾਂ ਨੂੰ ਬਣਾਉਣ 'ਤੇ ਕੇਂਦਰਿਤ ਗੈਰ-ਵਿੱਦਿਅਕ ਅਤੇ ਜਾਣਕਾਰੀ-ਰਹਿਤ ਸਮੱਗਰੀ, ਜਿੱਥੇ ਇਰਾਦਾ ਗੈਰ-ਕਨੂੰਨੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਦਾ ਪ੍ਰਚਾਰ ਜਾਂ ਵਡਿਆਈ ਕਰਨਾ ਨਹੀਂ ਹੈ। ਦਵਾਈਆਂ ਦੇ ਵਪਾਰ ਸੰਬੰਧੀ ਸੰਸਥਾਵਾਂ ਦੀਆਂ ਉਲੰਘਣਾ ਵਾਲੀਆਂ ਸਥਿਤੀਆਂ (ਜਿਵੇਂ ਕਿ ਬੰਦੀ ਬਣਾਉਣਾ) ਜਾਂ ਜਨਤਕ ਸੇਵਾ ਘੋਸ਼ਣਾਵਾਂ ਨੂੰ ਦਰਸਾਉਣ ਵਾਲੀ ਵਿੱਦਿਅਕ ਸਮੱਗਰੀ।
ਸਮੱਗਰੀ ਦੀਆਂ ਕੁਝ ਉਦਾਹਰਨਾਂ ਜੋ ਇਸ ਸ਼੍ਰੇਣੀ ਵਿੱਚ ਆਉਂਦੀਆਂ ਹਨ:
- ਸੰਗੀਤ ਅਤੇ ਵੀਡੀਓ ਗੇਮਾਂ ਸਮੇਤ ਮਨ ਪਰਚਾਵੇ ਲਈ ਨਸ਼ਿਆਂ ਦੀ ਵਰਤੋਂ ਨੂੰ ਦਰਸਾਉਂਦੀ ਨਾਟਕੀ ਅੰਦਾਜ਼ ਵਾਲੀ ਸਮੱਗਰੀ।
- ਅਜਿਹੀ ਸਕ੍ਰਿਪਟਡ ਸਮੱਗਰੀ ਜਿਸ ਵਿੱਚ ਨਸ਼ੇ ਦੀ ਪੂਰੀ ਲੋਰ ਵਿੱਚ ਪਹੁੰਚਣ ਲਈ ਨਸ਼ਿਆਂ ਦੇ ਟੀਕੇ ਲਗਾਉਣ ਵਾਲੇ ਦ੍ਰਿਸ਼ ਹੋਣ।
ਦਵਾਈਆਂ ਦੇ ਵਪਾਰ ਸੰਬੰਧੀ ਸੰਸਥਾਵਾਂ (DTOs)
- DTO ਬਾਰੇ ਜਨਤਕ ਸੇਵਾ ਘੋਸ਼ਣਾਵਾਂ।
- DTO ਬਾਰੇ ਵਿੱਦਿਅਕ ਜਾਂ ਦਸਤਾਵੇਜ਼ੀ ਸਮੱਗਰੀ ਜਾਂ ਜਨਤਕ ਸੇਵਾ ਘੋਸ਼ਣਾਵਾਂ।
- ਮੁੱਖ ਤੌਰ 'ਤੇ ਖਾਸ DTO ਜਾਂ DTO ਮੁਖੀਆਂ 'ਤੇ ਕੇਂਦਰਿਤ ਵਿੱਦਿਅਕ ਸਮੱਗਰੀ।
- ਇਸ ਵਿੱਚ ਹਮਲਿਆਂ ਦੀਆਂ ਸਥਿਤੀਆਂ ਜੋ ਦਿਲ ਕੰਬਾਊ ਨਹੀਂ ਹਨ ਜਾਂ ਹਮਲੇ ਤੋਂ ਬਾਅਦ ਬੰਦੀਆਂ ਦੀ ਸਥਿਤੀ ਆਦਿ ਸ਼ਾਮਲ ਹੋ ਸਕਦੀ ਹੈ।
- ਸੰਬੰਧਿਤ ਗਰੁੱਪਾਂ ਬਾਰੇ ਜਨਤਕ ਸੇਵਾ ਘੋਸ਼ਣਾਵਾਂ।
- DTO ਵੱਲੋਂ ਬਣਾਏ ਗਏ ਬੰਦੀਆਂ ਜਾਂ ਕੀਤੀਆਂ ਗਈਆਂ ਪੁੱਛਗਿੱਛਾਂ ਵਰਗੀਆਂ ਹਿੰਸਕ ਸਥਿਤੀਆਂ ਅਤੇ ਕਾਰਵਾਈਆਂ।
|
| ਇਸ ਸਮੱਗਰੀ ਤੋਂ ਕੋਈ ਵੀ ਵਿਗਿਆਪਨ ਆਮਦਨ ਨਹੀਂ ਹੋਵੇਗੀ |
ਨਸ਼ੀਲੇ ਪਦਾਰਥਾਂ ਦੀ ਵਰਤੋਂ ਦਾ ਪ੍ਰਚਾਰ ਜਾਂ ਵਡਿਆਈ ਕਰਨ ਵਾਲੀ ਸਮੱਗਰੀ, ਜਿਵੇਂ ਕਿ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਗੈਰ-ਕਨੂੰਨੀ ਨਸ਼ੀਲੇ ਪਦਾਰਥ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਚੀਜ਼ਾਂ ਖਰੀਦਣ, ਬਣਾਉਣ, ਵੇਚਣ ਜਾਂ ਲੱਭਣ ਦੀਆਂ ਹਿਦਾਇਤਾਂ ਮੁਹੱਈਆ ਕਰਵਾਉਣਾ। ਦਵਾਈਆਂ ਦੇ ਵਪਾਰ ਸੰਬੰਧੀ ਸੰਸਥਾਵਾਂ ਦੀ ਵਡਿਆਈ, ਭਰਤੀ, ਦਿਲ ਕੰਬਾਊ ਚਿੱਤਰਨ (ਜਿਵੇਂ ਕਿ ਬੰਦੀਆਂ ਦੀ ਸਥਿਤੀ) ਜਾਂ ਚਿੱਤਰਨ। ਨਸ਼ੀਲੇ ਪਦਾਰਥਾਂ ਦੀ ਤਸਕਰੀ ਵਾਲੇ ਸੰਗਠਨਾਂ 'ਤੇ ਕੇਂਦਰਿਤ ਸਮੱਗਰੀ।
ਸਮੱਗਰੀ ਦੀਆਂ ਕੁਝ ਉਦਾਹਰਨਾਂ ਜੋ ਇਸ ਸ਼੍ਰੇਣੀ ਵਿੱਚ ਆਉਂਦੀਆਂ ਹਨ:
- ਨਸ਼ੀਲੇ ਪਦਾਰਥਾਂ ਦੀਆਂ ਸਮੀਖਿਆਵਾਂ ਅਤੇ ਨਸ਼ੀਲੇ ਪਦਾਰਥਾਂ ਦੀ ਜਾਣਕਾਰੀ ਸਾਂਝੀ ਕਰਨਾ।
- ਮਨ ਪਰਚਾਵੇ ਲਈ ਵਰਤੇ ਜਾਂਦੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਜਾਂ ਉਪਜ ਬਾਰੇ ਸੁਝਾਅ ਜਾਂ ਸਿਫ਼ਾਰਸ਼ਾਂ, ਜਿਵੇਂ ਕਿ, ਭੰਗ ਦੀ ਖੇਤੀ।
- ਭੰਗ ਦੀਆਂ ਦੁਕਾਨਾਂ, ਥੋਕ ਦੀਆਂ ਦੁਕਾਨਾਂ, ਡੀਲਰਾਂ, ਡਿਸਪੈਂਸਰੀ ਟੂਰਾਂ ਅਦਿ ਦੀਆਂ ਸਮੀਖਿਆਵਾਂ।
- ਨਸ਼ੀਲੇ ਪਦਾਰਥਾਂ ਦੀ ਆਨਲਾਈਨ ਜਾਂ ਆਫ਼ਲਾਈਨ ਵਿਕਰੀ।
- ਨਸ਼ੀਲੇ ਪਦਾਰਥ ਖਰੀਦਣ ਵਾਲੀਆਂ ਸਾਈਟਾਂ ਦੇ ਲਿੰਕ ਜਾਂ ਨਸ਼ੀਲੇ ਪਦਾਰਥ ਖਰੀਦਣ ਵਾਲੇ ਟਿਕਾਣਿਆਂ ਦੇ ਅਸਲ ਪਤਿਆਂ ਨੂੰ ਸਾਂਝਾ ਕਰਨਾ।
ਦਵਾਈਆਂ ਦੇ ਵਪਾਰ ਸੰਬੰਧੀ ਸੰਸਥਾ (DTO)
- ਖਾਸ DTO, DTO ਮੁਖੀਆਂ ਜਾਂ ਅੰਤਰਰਾਸ਼ਟਰੀ ਨਸ਼ਾ ਵਪਾਰ 'ਤੇ ਕੇਂਦਰਿਤ ਗੈਰ-ਵਿੱਦਿਅਕ ਵੀਡੀਓ।
- ਅਜਿਹੀ ਸਮੱਗਰੀ ਜਿਸ ਵਿੱਚ DTO ਬਾਰੇ ਗੱਲ ਕੀਤੀ ਗਈ ਹੋਵੇ, ਪਰ ਸਪਸ਼ਟ ਤੌਰ 'ਤੇ ਨਾ ਦੱਸਿਆ ਗਿਆ ਹੋਵੇ ਕਿ ਸਮੱਗਰੀ ਦਾ ਮਕਸਦ ਸਿੱਖਿਆ ਦੇਣਾ ਜਾਂ ਵਿਸ਼ੇ ਬਾਰੇ ਦੱਸਣਾ ਹੈ, ਤਾਂ ਉਸਨੂੰ "ਗੈਰ-ਵਿੱਦਿਅਕ" ਮੰਨਿਆ ਜਾਵੇਗਾ।
- DTO ਨਾਲ ਸੰਬੰਧਿਤ ਚਿੱਤਰਾਂ ਜਿਵੇਂ ਕਿ ਝੰਡਿਆਂ, ਨਾਅਰਿਆਂ, ਬੈਨਰਾਂ ਆਦਿ ਦੇ ਗੈਰ-ਵਿੱਦਿਅਕ ਚਿੱਤਰਨ।
- DTO ਗਰੁੱਪ ਵਿੱਚ ਮੈਂਬਰਾਂ ਦੀ ਭਰਤੀ।
- DTO ਵੱਲੋਂ ਬਣਾਏ ਗਏ ਬੰਦੀਆਂ ਜਾਂ ਕੀਤੀਆਂ ਗਈਆਂ ਪੁੱਛਗਿੱਛਾਂ ਵਰਗੀਆਂ ਹਿੰਸਕ ਸਥਿਤੀਆਂ ਅਤੇ ਕਾਰਵਾਈਆਂ।
- ਕਾਮੇਡੀ ਵਾਲੀ ਅਜਿਹੀ ਸਮੱਗਰੀ ਜੋ DTO ਜਾਂ ਅੰਤਰਰਾਸ਼ਟਰੀ ਨਸ਼ੇ ਦੇ ਵਪਾਰ ਨੂੰ ਵਿਸ਼ੇ ਵਜੋਂ ਕਵਰ ਕਰਦੀ ਹੋਵੇ।
|
ਹਥਿਆਰਾਂ-ਸੰਬੰਧੀ ਸਮੱਗਰੀ
ਅਸਲੀ ਜਾਂ ਨਕਲੀ ਹਥਿਆਰਾਂ ਦੀ ਵਿਕਰੀ, ਉਨ੍ਹਾਂ ਦੇ ਪੁਰਜ਼ਿਆਂ ਨੂੰ ਜੋੜਨ, ਦੁਰਵਰਤੋਂ ਜਾਂ ਗਲਤ ਵਰਤੋਂ 'ਤੇ ਕੇਂਦਰਿਤ ਸਮੱਗਰੀ ਵਿਗਿਆਪਨਾਂ ਲਈ ਢੁਕਵੀਂ ਨਹੀਂ ਹੈ।
ਨੀਤੀ ਸੰਬੰਧੀ ਵੇਰਵੇ
| ਵਿਗਿਆਪਨਾਂ ਸੰਬੰਧੀ ਮਾਰਗ-ਦਰਸ਼ਨ |
ਸਵਾਲਨਾਮੇ ਦੇ ਵਿਕਲਪ ਅਤੇ ਵੇਰਵੇ |
| ਇਹ ਸਮੱਗਰੀ ਵਿਗਿਆਪਨ ਆਮਦਨ ਕਮਾ ਸਕਦੀ ਹੈ |
ਕਿਸੇ ਸੁਰੱਖਿਅਤ ਵਾਤਾਵਰਨ, ਜਿਵੇਂ ਕਿ ਸ਼ੂਟਿੰਗ ਰੇਂਜ ਵਿੱਚ ਜਾਂ ਕਿਸੇ ਸਪਸ਼ਟ ਖੁੱਲ੍ਹੇ ਖੇਤਰ ਵਿੱਚ ਦਿਖਾਈਆਂ ਗਈਆਂ ਗੈਰ ਜਾਂ ਅਰਧ-ਸਵੈਚਲਿਤ ਅਤੇ ਅਣਸੋਧੀਆਂ ਬੰਦੂਕਾਂ, ਜਿਨ੍ਹਾਂ ਦੀ ਵਰਤੋਂ ਦੂਜੇ ਲੋਕਾਂ ਜਾਂ ਉਨ੍ਹਾਂ ਦੀ ਸੰਪਤੀ ਨੂੰ ਨੁਕਸਾਨ ਨਾ ਪਹੁੰਚਾਉਣ ਲਈ ਕੀਤੀ ਜਾ ਰਹੀ ਹੋਵੇ। ਮੁਰੰਮਤ ਜਾਂ ਸਾਂਭ-ਸੰਭਾਲ ਦੇ ਉਦੇਸ਼ਾਂ ਲਈ ਹਥਿਆਰ ਅਤੇ ਪੇਂਟਬਾਲ ਬੰਦੂਕ ਦੇ ਪੁਰਜ਼ਿਆਂ ਨੂੰ ਜੋੜਨਾ ਅਤੇ ਖੋਲ੍ਹਣਾ। ਏਅਰਸਾਫ਼ਟ ਜਾਂ ਬਾਲ ਬੁਲੇਟ (BB) ਬੰਦੂਕਾਂ ਦੀ ਜ਼ਿੰਮੇਵਾਰੀ ਨਾਲ ਕੀਤੀ ਗਈ ਵਰਤੋਂ।
ਸਮੱਗਰੀ ਦੀਆਂ ਕੁਝ ਉਦਾਹਰਨਾਂ ਜੋ ਇਸ ਸ਼੍ਰੇਣੀ ਵਿੱਚ ਵੀ ਆਉਂਦੀਆਂ ਹਨ:
- ਬੰਦੂਕ ਸੰਬੰਧੀ ਕਨੂੰਨ ਜਾਂ ਬੰਦੂਕ ਦੀ ਵਰਤੋਂ ਨੂੰ ਕੰਟਰੋਲ ਕਰਨ ਦੀ ਸਮੱਸਿਆ ਬਾਰੇ ਵਿਚਾਰ-ਵਟਾਂਦਰੇ।
- ਬੰਦੂਕ ਸੰਬੰਧੀ ਸਮੀਖਿਆਵਾਂ ਅਤੇ ਪ੍ਰਦਰਸ਼ਨ।
- ਔਪਟੀਕਲ ਦੂਰਬੀਨਾਂ ਅਤੇ ਸਾਈਲੈਂਸਰਾਂ ਦੀ ਵਿਸ਼ੇਸ਼ਤਾ ਦਿਖਾਉਣ ਵਾਲੀ ਸਮੱਗਰੀ।
- ਨਕਲੀ ਬੰਦੂਕਾਂ ਜਿਨ੍ਹਾਂ ਦੀ ਵਰਤੋਂ ਕਿਸੇ ਵਿਅਕਤੀ ਜਾਂ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਲਈ ਨਾ ਕੀਤੀ ਗਈ ਹੋਵੇ।
ਪਰਿਭਾਸ਼ਾਵਾਂ:
- "ਸੁਰੱਖਿਅਤ ਵਾਤਾਵਰਨ" ਸ਼ੂਟਿੰਗ ਰੇਂਜਾਂ ਜਾਂ ਬੰਦ ਖੇਤਰਾਂ ਵਰਗੇ ਟਿਕਾਣਿਆਂ ਨੂੰ ਦਰਸਾਉਂਦਾ ਹੈ ਜੋ ਨਿਸ਼ਾਨਾ ਲਗਾਉਣ ਦੇ ਅਭਿਆਸਾਂ ਲਈ ਬਣਾਏ ਗਏ ਹੁੰਦੇ ਹਨ।
- "ਸੋਧਾਂ" ਕਿਸੇ ਵੀ ਅਜਿਹੀ ਚੀਜ਼ ਨੂੰ ਦਰਸਾਉਂਦੀਆਂ ਹਨ ਜੋ ਉਤਪਾਦ ਦੇ ਅੰਦਰੂਨੀ ਕੰਮ ਵਿੱਚ ਦਖਲ ਦਿੰਦੀ ਹੈ, ਵਿਸਤਾਰ ਕਰਦੀ ਹੈ ਜਾਂ ਤਬਦੀਲੀ ਕਰਦੀ ਹੈ ਅਤੇ ਨਾਲ ਹੀ ਹੇਅਰ ਟ੍ਰਿਗਰ, ਬੰਪ ਸਟਾਕ ਅਤੇ ਵਿਸਫੋਟਕ/ਅੱਗ ਲਗਾਉਣ ਵਾਲਾ ਗੋਲਾ-ਬਾਰੂਦ ਜਾਂ ਹੋਰ ਨੱਥੀ ਫ਼ਾਈਲਾਂ ਜਿਵੇਂ ਕਿ ਥਰਮਲ/ਇਨਫਰਾਰੈੱਡ ਦ੍ਰਿਸ਼ਾਂ ਜਾਂ ਜ਼ਿਆਦਾ ਸਮਰੱਥਾ ਦੇ ਮੈਗਜ਼ੀਨ।
- "ਨਕਲੀ ਬੰਦੂਕ" ਡਿਜ਼ਾਈਨ ਮੁਤਾਬਕ ਗੈਰ-ਕਾਰਜਸ਼ੀਲ ਹਥਿਆਰ ਹੈ। ਇਸ ਪਰਿਭਾਸ਼ਾ ਵਿੱਚ ਸਿਰਫ਼ ਅਜਿਹੀਆਂ ਬੰਦੂਕਾਂ ਸ਼ਾਮਲ ਹਨ ਜੋ ਗੋਲੀਆਂ ਦੀ ਅਵਾਜ਼ ਅਤੇ ਅੱਗ ਪੈਦਾ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ (ਸਿਰਫ਼ ਅਵਾਜ਼ ਅਤੇ ਅੱਗ ਪੈਦਾ ਕਰਨ ਵਾਲੀਆਂ ਬੰਦੂਕਾਂ)।
|
| ਹੋ ਸਕਦਾ ਹੈ ਕਿ ਇਸ ਸਮੱਗਰੀ ਤੋਂ ਸੀਮਤ ਜਾਂ ਕੋਈ ਵੀ ਵਿਗਿਆਪਨ ਆਮਦਨ ਨਾ ਹੋਵੇ |
ਕਿਸੇ ਕੰਟਰੋਲ ਕੀਤੇ ਮਾਹੌਲ ਤੋਂ ਬਾਹਰ ਬੰਦੂਕਾਂ ਦੀ ਵਰਤੋਂ; ਦੂਜਿਆਂ 'ਤੇ ਬਿਨਾਂ ਕਿਸੇ ਸੁਰੱਖਿਆ ਸਮਾਨ ਦੇ ਏਅਰਸਾਫ਼ਟ ਜਾਂ ਬਾਲ ਬੁਲੇਟ (BB) ਬੰਦੂਕਾਂ ਦੀ ਵਰਤੋਂ।
ਸਮੱਗਰੀ ਦੀਆਂ ਕੁਝ ਉਦਾਹਰਨਾਂ ਜੋ ਇਸ ਸ਼੍ਰੇਣੀ ਵਿੱਚ ਵੀ ਆਉਂਦੀਆਂ ਹਨ:
- ਬਿਨਾਂ ਕਿਸੇ ਤਿਆਰੀ ਦੇ ਜਾਂ ਕੰਟਰੋਲ ਰਹਿਤ ਵਾਤਾਵਰਨ ਵਿੱਚ ਬੰਦੂਕਾਂ ਦੀ ਵਰਤੋਂ ਹੁੰਦੀ ਦਿਖਾਉਣਾ (ਜਿਵੇਂ ਕਿ ਕਿਸੇ ਘਰ ਦੇ ਬਾਹਰ ਕਿਸੇ ਜਨਤਕ ਸੜਕ ਵਿੱਚ ਜਾਂ ਅਜਿਹੀ ਕਿਸੇ ਥਾਂ 'ਤੇ ਜਿੱਥੇ ਦਰਸ਼ਕਾਂ ਜਾਂ ਹੋਰ ਲੋਕਾਂ ਦੀ ਸੰਪਤੀ ਨੂੰ ਖਤਰੇ ਵਿੱਚ ਪਾਇਆ ਜਾਂਦਾ ਹੈ)।
|
| ਇਸ ਸਮੱਗਰੀ ਤੋਂ ਕੋਈ ਵੀ ਵਿਗਿਆਪਨ ਆਮਦਨ ਨਹੀਂ ਹੋਵੇਗੀ |
ਅਜਿਹੀ ਸਮੱਗਰੀ ਜੋ ਬੰਦੂਕ ਬਣਾਉਣ ਜਾਂ ਇਸਨੂੰ ਸੋਧਣ ਬਾਰੇ ਦੱਸਦੀ ਹੋਵੇ (ਇਸ ਵਿੱਚ ਇਸਦੇ ਪੁਰਜੇ ਜੋੜਨਾ ਜਾਂ ਖੋਲ੍ਹਣਾ ਸ਼ਾਮਲ ਹੈ), ਬੰਦੂਕ ਨਿਰਮਾਤਾਵਾਂ ਜਾਂ ਵਿਕਰੇਤਾਵਾਂ ਦਾ ਪ੍ਰਚਾਰ ਕਰਦੀ ਹੋਵੇ ਜਾਂ ਬੰਦੂਕ ਦੀ ਵਿਕਰੀ ਦੀ ਸਹੂਲਤ ਦਿੰਦੀ ਹੋਵੇ, ਬਾਲਗਾਂ ਦੀ ਨਿਗਰਾਨੀ ਤੋਂ ਬਿਨਾਂ ਨਾਬਾਲਗਾਂ ਵੱਲੋਂ ਬੰਦੂਕਾਂ ਦੀ ਵਰਤੋਂ ਨੂੰ ਦਿਖਾਉਂਦੀ ਹੋਵੇ। ਬੰਪ ਸਟਾਕ ਜਾਂ ਹੇਅਰ ਟ੍ਰਿਗਰ, ਥਰਮਲ ਨਾਈਟ ਵਿਜ਼ਨ ਜਾਂ ਇਨਫਰਾਰੈੱਡ ਦ੍ਰਿਸ਼ਾਂ ਜਾਂ ਥਰਮਲ, ਵਿਸਫੋਟਕ ਜਾਂ ਅੱਗ ਲਗਾਉਣ ਵਾਲੇ ਗੋਲਾ-ਬਾਰੂਦ ਦੀ ਵਰਤੋਂ ਨਾਲ ਸੋਧੀਆਂ ਗਈਆਂ ਬੰਦੂਕਾਂ ਨੂੰ ਦਿਖਾਉਣ ਵਾਲੀ ਸਮੱਗਰੀ। ਅਜਿਹੀ ਸਮੱਗਰੀ ਜਿਸ ਵਿੱਚ ਜ਼ਿਆਦਾ ਸਮਰੱਥਾ ਦੇ ਮੈਗਜ਼ੀਨ (30 ਤੋਂ ਵੱਧ ਰਾਊਂਡ) ਨੂੰ ਬੰਦੂਕ ਨਾਲ ਜੁੜਿਆ ਹੋਇਆ ਜਾਂ ਅਲੱਗ ਦਿਖਾਇਆ ਗਿਆ ਹੋਵੇ। ਪੂਰੀ ਤਰ੍ਹਾਂ ਸਵੈਚਲਿਤ ਬੰਦੂਕਾਂ ਜਾਂ ਇੱਕ ਵਾਰ ਟ੍ਰਿਗਰ ਦਬਾਉਣ 'ਤੇ ਇੱਕ ਤੋਂ ਵੱਧ ਰਾਊਂਡ ਫਾਇਰ ਕਰਨ ਲਈ ਸੋਧੀਆਂ ਗਈਆਂ ਬੰਦੂਕਾਂ ਨੂੰ ਦਿਖਾਉਣ ਵਾਲੀ ਸਮੱਗਰੀ।
ਸਮੱਗਰੀ ਦੀਆਂ ਕੁਝ ਉਦਾਹਰਨਾਂ ਜੋ ਇਸ ਸ਼੍ਰੇਣੀ ਵਿੱਚ ਵੀ ਆਉਂਦੀਆਂ ਹਨ:
- ਕਿਸੇ ਹਥਿਆਰ ਵਿੱਚ ਬੰਪ ਸਟਾਕ ਸ਼ਾਮਲ ਕਰਨ ਦੇ ਤਰੀਕੇ ਸੰਬੰਧੀ ਗਾਈਡ।
- ਹਥਿਆਰ ਖਰੀਦਣ ਸੰਬੰਧੀ ਪ੍ਰਮੁੱਖ ਬੰਦੂਕ ਨਿਰਮਾਤਾਵਾਂ ਜਾਂ ਕੰਪਨੀਆਂ ਸੰਬੰਧੀ ਸਿਫ਼ਾਰਸ਼ਾਂ (ਜਿਵੇਂ ਕਿ "ਬੰਦੂਕ ਦੀਆਂ 15 ਪ੍ਰਮੁੱਖ ਦੁਕਾਨਾਂ")।
- ਬੰਦੂਕ ਵਿਕਰੀ ਦੀ ਸਹੂਲਤ ਲਈ ਵਰਤੋਂਕਾਰ ਨੂੰ ਸਿੱਧਾ ਸਾਈਟ ਦਾ ਹਵਾਲਾ ਦੇਣਾ।
- ਕਿਸੇ ਹਥਿਆਰ ਜਾਂ ਉਸਦੇ ਕਿਸੇ ਹਿੱਸੇ ਦੀ ਵਿਕਰੀ ਦਾ ਪ੍ਰਚਾਰ, ਜਿਸ ਵਿੱਚ ਇਹ ਸ਼ਾਮਲ ਹੈ, ਪਰ ਇਨ੍ਹਾਂ ਤੱਕ ਸੀਮਤ ਨਹੀਂ ਹੈ:
- ਹਥਿਆਰ ਨਾਲ ਸੰਬੰਧਿਤ ਕਿਸੇ ਅਜਿਹੇ ਹਿੱਸੇ ਜਾਂ ਭਾਗ ਦੀ ਵਿਕਰੀ ਜੋ ਜ਼ਰੂਰੀ ਹੋਵੇ ਜਾਂ ਹਥਿਆਰ ਦੀ ਪ੍ਰਕਾਰਜਾਤਮਕਤਾ ਨੂੰ ਵਧਾਉਂਦੀ ਹੋਵੇ, ਜਿਸ ਵਿੱਚ ਇਹ ਸ਼ਾਮਲ ਹੈ:
- ਬੰਦੂਕਾਂ ਦੇ 80% ਤਿਆਰ ਹਿੱਸੇ
- ਗੋਲਾ-ਬਾਰੂਦ
- ਗੋਲਾ-ਬਾਰੂਦ ਦੀਆਂ ਕਲਿੱਪਾਂ
- ਸਾਈਲੈਂਸਰ
- ਗੋਲਾ-ਬਾਰੂਦ ਦੀਆਂ ਬੈਲਟਾਂ
- ਸਟਾਕ
- ਰੂਪਾਂਤਰਨ ਕਿੱਟਾਂ
- ਬੰਦੂਕ-ਗਰਿਪ
- ਦੂਰਬੀਨਾਂ
- ਬੰਦੂਕ ਦੀ ਸ਼ਿਸਤ ਬੰਨ੍ਹਣ ਲਈ ਸਹਾਇਕ ਅੰਸ਼
- ਉਹ ਵੀਡੀਓ ਜੋ ਬੰਦੂਕ ਸਟੋਰਾਂ ਲਈ ਸਮੱਗਰੀ ਦਾ ਪ੍ਰਚਾਰ ਕਰਦੇ ਹਨ।
- ਉਹ ਵੀਡੀਓ ਜੋ ਨਿਰਮਾਤਾ ਜਾਂ ਬੰਦੂਕ ਸਟੋਰਾਂ ਲਈ ਛੋਟ ਕੋਡ ਦਾ ਪ੍ਰਚਾਰ ਕਰਦੇ ਹਨ।
- ਉਹ ਵੀਡੀਓ ਜਿਨ੍ਹਾਂ ਵਿੱਚ ਹਥਿਆਰ ਬਣਾਉਣ ਦੀਆਂ ਹਿਦਾਇਤਾਂ (ਜਿਵੇਂ ਕਿ ਬੰਦੂਕ ਦੇ ਪੁਰਜ਼ਿਆਂ ਨੂੰ ਜੋੜਨ/ਖੋਲ੍ਹਣ ਜਾਂ ਸੋਧਣ ਦੇ ਪੜਾਵਾਂ ਵਾਲੀਆਂ ਦੁਹਰਾਉਣਯੋਗ ਕਿਰਿਆਵਾਂ), ਗਾਈਡਾਂ ਜਾਂ ਸਾਫ਼ਟਵੇਅਰ ਜਾਂ ਬੰਦੂਕਾਂ ਜਾਂ ਬੰਦੂਕ ਦੇ ਪੁਰਜ਼ਿਆਂ ਦੀ 3D ਪ੍ਰਿੰਟਿੰਗ ਲਈ ਉਪਕਰਨ ਸ਼ਾਮਲ ਹਨ।
- ਸੋਧ ਦੇ ਉਦੇਸ਼ ਲਈ ਕਿਸੇ ਹਥਿਆਰ ਨੂੰ ਜੋੜਨਾ/ਖੋਲ੍ਹਣਾ।
|
ਵਿਵਾਦਿਤ ਮੁੱਦੇ
ਵਿਵਾਦਿਤ ਮੁੱਦੇ ਅਜਿਹੇ ਵਿਸ਼ੇ ਹੁੰਦੇ ਹਨ, ਜੋ ਸਦਮੇ, ਦੁਰਵਿਹਾਰ ਜਾਂ ਦਰਸ਼ਕਾਂ ਨੂੰ ਮਨੋਵਿਗਿਆਨਿਕ ਤੌਰ 'ਤੇ ਅਸ਼ਾਂਤ ਕਰਨ ਵਾਲੇ ਹੋ ਸਕਦੇ ਹਨ। ਇਹ ਨੀਤੀ ਉਦੋਂ ਵੀ ਲਾਗੂ ਹੋ ਸਕਦੀ ਹੈ, ਜਦੋਂ ਸਮੱਗਰੀ ਪੂਰੀ ਤਰ੍ਹਾਂ ਕਮੈਂਟਰੀ ਹੋਵੇ।
ਵਿਵਾਦਿਤ ਮੁੱਦਿਆਂ ਸੰਬੰਧੀ ਨੀਤੀ ਦੇ ਅਧੀਨ ਆਉਣ ਵਾਲੇ ਵਿਸ਼ੇ ਹਨ, ਬਾਲ ਦੁਰਵਿਹਾਰ, ਬਾਲਗਾਂ ਨਾਲ ਹੋਣ ਵਾਲਾ ਜਿਨਸੀ ਦੁਰਵਿਹਾਰ, ਜਿਨਸੀ ਤੌਰ 'ਤੇ ਸਤਾਉਣਾ, ਸਵੈ-ਨੁਕਸਾਨ, ਆਤਮ ਹੱਤਿਆ, ਖਾਣ-ਪੀਣ ਸੰਬੰਧੀ ਵਿਕਾਰ, ਘਰੇਲੂ ਦੁਰਵਿਹਾਰ ਅਤੇ ਗਰਭਪਾਤ।
ਨੀਤੀ ਸੰਬੰਧੀ ਵੇਰਵੇ
| ਵਿਗਿਆਪਨਾਂ ਸੰਬੰਧੀ ਮਾਰਗ-ਦਰਸ਼ਨ |
ਸਵਾਲਨਾਮੇ ਦੇ ਵਿਕਲਪ ਅਤੇ ਵੇਰਵੇ |
| ਇਹ ਸਮੱਗਰੀ ਵਿਗਿਆਪਨ ਆਮਦਨ ਕਮਾ ਸਕਦੀ ਹੈ |
ਵਿਵਾਦਿਤ ਮੁੱਦਿਆਂ ਨੂੰ ਰੋਕਣ ਨਾਲ ਸੰਬੰਧਿਤ ਸਮੱਗਰੀ। ਅਜਿਹੀ ਸਮੱਗਰੀ ਜਿਸ ਵਿੱਚ ਕਿਸੇ ਵਿਵਾਦਿਤ ਮੁੱਦੇ ਦਾ ਕੁਝ ਸਮੇਂ ਲਈ ਜ਼ਿਕਰ ਹੋਵੇ ਅਤੇ ਇਹ ਦਿਲ ਕੰਬਾਊ ਨਾ ਹੋਵੇ ਅਤੇ ਵਿਆਖਿਆਤਮਿਕ ਨਾ ਹੋਵੇ। ਘਰੇਲੂ ਦੁਰਵਿਹਾਰ, ਸਵੈ-ਨੁਕਸਾਨ, ਆਤਮ ਹੱਤਿਆ, ਬਾਲਗਾਂ ਨਾਲ ਹੋਣ ਵਾਲਾ ਜਿਨਸੀ ਦੁਰਵਿਹਾਰ, ਗਰਭਪਾਤ ਅਤੇ ਜਿਨਸੀ ਤੌਰ 'ਤੇ ਸਤਾਉਣ ਨਾਲ ਸੰਬੰਧਿਤ ਅਜਿਹੀ ਸਮੱਗਰੀ ਜੋ ਦਿਲ ਕੰਬਾਊ ਨਾ ਹੋਵੇ ਪਰ ਵਿਆਖਿਆਤਮਿਕ ਹੋਵੇ ਜਾਂ ਉਸਨੂੰ ਨਾਟਕੀ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੋਵੇ।
ਸਮੱਗਰੀ ਦੀਆਂ ਕੁਝ ਉਦਾਹਰਨਾਂ ਜੋ ਇਸ ਸ਼੍ਰੇਣੀ ਵਿੱਚ ਆਉਂਦੀਆਂ ਹਨ:
- ਵਿਵਾਦਿਤ ਮੁੱਦਿਆਂ ਦੇ ਮੁੱਖ ਵਿਸ਼ਿਆਂ ਵਾਲੀ ਅਜਿਹੀ ਖਬਰ ਕਵਰੇਜ, ਜੋ ਦਿਲ ਕੰਬਾਊ ਨਹੀਂ ਹੈ
- ਗਰਭਪਾਤ ਦੀ ਅਜਿਹੀ ਸਮੱਗਰੀ, ਜੋ ਦਿਲ ਕੰਬਾਊ ਨਹੀਂ ਹੈ ਅਤੇ ਜਿਸ ਵਿੱਚ ਨਿੱਜੀ ਅਨੁਭਵ, ਰਾਏ ਜਾਂ ਡਾਕਟਰੀ ਪ੍ਰਕਿਰਿਆ ਨਾਲ ਸੰਬੰਧਿਤ ਸਮੱਗਰੀ ਸ਼ਾਮਲ ਹੈ
- ਅਜਿਹੀ ਸਮੱਗਰੀ, ਜੋ ਗਰਭਪਾਤ ਨਾਲ ਸੰਬੰਧਿਤ ਇਤਿਹਾਸਕ ਜਾਂ ਕਨੂੰਨੀ ਜਾਣਕਾਰੀ ਦਿੰਦੀ ਹੋਵੇ
- ਆਤਮ-ਹੱਤਿਆ/ਸਵੈ-ਨੁਕਸਾਨ, ਬਾਲਗਾਂ ਨਾਲ ਹੋਣ ਵਾਲੇ ਜਿਨਸੀ ਦੁਰਵਿਹਾਰ, ਘਰੇਲੂ ਦੁਰਵਿਹਾਰ ਅਤੇ ਜਿਨਸੀ ਤੌਰ 'ਤੇ ਸਤਾਉਣ ਨਾਲ ਸੰਬੰਧਿਤ ਅਜਿਹੀ ਰਿਪੋਰਟਿੰਗ ਜੋ ਦਿਲ ਕੰਬਾਊ ਨਹੀਂ ਹੈ ਅਤੇ ਗੈਰ-ਵਰਣਾਤਮਿਕ ਸਮੱਗਰੀ ਦੀ ਪੱਤਰਕਾਰੀ ਰਿਪੋਰਟਿੰਗ
- ਵਿਵਾਦਿਤ ਮੁੱਦਿਆਂ ਦੇ ਨਾਟਕੀ ਅੰਦਾਜ਼ ਜਾਂ ਕਲਾਤਮਿਕ ਚਿੱਤਰਨ
- ਅਜਿਹੀ ਫ਼ਿਲਮ, ਜਿਸ ਵਿੱਚ ਕਿਸੇ ਨੂੰ ਪੁਲ ਤੋਂ ਛਾਲ ਮਾਰਦੇ ਦਿਖਾਇਆ ਗਿਆ ਹੋਵੇ
- ਉਕਸਾਉਣ ਵਾਲੇ ਜਾਂ ਨਕਲ ਕਰਨਯੋਗ ਇਸ਼ਾਰਿਆਂ ਤੋਂ ਬਿਨਾਂ ਖਾਣ-ਪੀਣ ਸੰਬੰਧੀ ਵਿਕਾਰਾਂ ਦਾ ਆਮ ਹਵਾਲਾ
ਸਿਰਲੇਖ ਅਤੇ ਲਘੂ-ਚਿੱਤਰ:
- ਵਿਵਾਦਿਤ ਮੁੱਦਿਆਂ ਦੇ ਅਜਿਹੇ ਹਵਾਲੇ, ਜੋ ਦਿਲ ਕੰਬਾਊ ਨਾ ਹੋਣ
- ਉਸਤਰੇ ਬਾਰੇ ਲਿਖਤ ਜਾਂ ਇਸਦਾ ਚਿੱਤਰ
ਪਰਿਭਾਸ਼ਾਵਾਂ:
- ਸਮੱਗਰੀ ਦਾ ਅਸਥਾਈ ਹਵਾਲਿਆਂ 'ਤੇ ਧਿਆਨ ਕੇਂਦਰਿਤ ਨਹੀਂ ਹੈ (ਇਹ ਕੇਂਦਰੀ ਨਹੀਂ ਹੈ) ਅਤੇ ਇਸ ਵਿੱਚ ਵਿਵਾਦਿਤ ਜਾਂ ਸੰਵੇਦਨਸ਼ੀਲ ਵਜੋਂ ਸੂਚੀਬੱਧ ਕੀਤੇ ਵਿਸ਼ਿਆਂ ਦੇ ਸਰਸਰੀ ਹਵਾਲੇ ਵੀ ਸ਼ਾਮਲ ਹਨ। ਉਦਾਹਰਨ ਲਈ, ਕਿਸੇ ਵਿਵਾਦਿਤ ਜਾਂ ਸੰਵੇਦਨਸ਼ੀਲ ਵਿਸ਼ੇ ਬਾਰੇ ਸੰਖੇਪ ਸੂਚਨਾ ਦੇਣ ਨੂੰ ਕੇਂਦਰੀ ਨਹੀਂ ਬਲਕਿ ਅਸਥਾਈ ਮੰਨਿਆ ਜਾਵੇਗਾ
- ਜਿਵੇਂ ਕਿ "ਅਗਲੇ ਹਫ਼ਤੇ ਦੇ ਵੀਡੀਓ ਵਿੱਚ ਅਸੀਂ ਆਤਮਹੱਤਿਆ ਦੀ ਦਰ ਵਿੱਚ ਕਮੀ 'ਤੇ ਵਿਚਾਰ-ਵਟਾਂਦਰਾ ਕਰਾਂਗੇ।”
- ਉਕਸਾਉਣ ਵਾਲੇ ਜਾਂ ਨਕਲ ਕਰਨਯੋਗ ਇਸ਼ਾਰੇ:
- ਨਿਊਨਤਮ BMI ਜਾਂ ਭਾਰ
- ਬਹੁਤ ਜ਼ਿਆਦਾ ਪਤਲੇ ਜਾਂ ਕਮਜ਼ੋਰ ਸਰੀਰ ਨੂੰ ਦਿਖਾਉਣਾ
- ਭਾਰ ਜਾਂ ਸਰੀਰ ਦੀ ਬਣਾਵਟ ਦੇ ਆਧਾਰ 'ਤੇ ਸ਼ਰਮਿੰਦਾ ਕਰਨਾ ਜਾਂ ਧੱਕੇਸ਼ਾਹੀ ਕਰਨਾ
- ਭੋਜਨ ਨੂੰ ਲਗਾਤਾਰ ਖਾਂਦੇ ਰਹਿਣ, ਛੁਪਾਉਣ ਜਾਂ ਇਕੱਠਾ ਕਰਨ ਬਾਰੇ ਜ਼ਿਕਰ ਕਰਨਾ
- ਸਰੀਰ ਵਿੱਚ ਕੈਲੋਰੀ ਘੱਟ ਕਰਨ ਲਈ ਕਸਰਤ ਕਰਨਾ
- ਉਲਟੀਆਂ ਜਾਂ ਜੁਲਾਬ ਦੀ ਦੁਰਵਰਤੋਂ ਕਰਨਾ
- ਭਾਰ ਘਟਾਉਣ ਦੀ ਪ੍ਰਗਤੀ ਦੀ ਜਾਂਚ ਕਰਨਾ
- ਉੱਪਰ ਦਿੱਤੇ ਵਿਹਾਰਾਂ ਵਿੱਚੋਂ ਕਿਸੇ ਨੂੰ ਵੀ ਲੁਕਾਉਣ ਦਾ ਜ਼ਿਕਰ
|
| ਹੋ ਸਕਦਾ ਹੈ ਕਿ ਇਸ ਸਮੱਗਰੀ ਤੋਂ ਸੀਮਤ ਜਾਂ ਕੋਈ ਵੀ ਵਿਗਿਆਪਨ ਆਮਦਨ ਨਾ ਹੋਵੇ |
ਵਿਵਾਦਿਤ ਮੁੱਦਿਆਂ ਦਾ ਕਲਾਤਮਿਕ, ਵਿੱਦਿਅਕ, ਦਸਤਾਵੇਜ਼ੀ ਜਾਂ ਵਿਗਿਆਨਿਕ ਪ੍ਰਸਤੁਤੀਕਰਨ। ਅਜਿਹੀ ਸਮੱਗਰੀ ਜਿਸਦਾ ਮੁੱਖ ਵਿਸ਼ਾ ਬਾਲ ਦੁਰਵਿਹਾਰ ਨਾਲ ਸੰਬੰਧਿਤ ਹੈ, ਪਰ ਇਸਨੂੰ ਦਿਲ ਕੰਬਾਊ ਜਾਂ ਵਿਆਖਿਆਤਮਿਕ ਤਰੀਕੇ ਨਾਲ ਨਹੀਂ ਦਿਖਾਇਆ ਗਿਆ ਹੈ। ਵਿਵਾਦਿਤ ਮੁੱਦਿਆਂ ਦੇ ਦਿਲ ਕੰਬਾਊ ਚਿੱਤਰਨ ਵਾਲੇ ਲਘੂ-ਚਿੱਤਰ, ਜਿਨ੍ਹਾਂ ਵਿੱਚ ਅਸਲੀ ਜਾਂ ਨਾਟਕੀ ਅੰਦਾਜ਼ ਵਾਲੇ ਚਿੱਤਰਨ ਸ਼ਾਮਲ ਹਨ।
ਸਮੱਗਰੀ ਦੀਆਂ ਕੁਝ ਉਦਾਹਰਨਾਂ ਜੋ ਇਸ ਸ਼੍ਰੇਣੀ ਵਿੱਚ ਵੀ ਆਉਂਦੀਆਂ ਹਨ:
- ਕਿਸੇ ਬੱਚੇ ਨਾਲ ਜ਼ੁਬਾਨੀ ਦੁਰਵਿਹਾਰ ਕਰਦੇ ਹੋਏ ਦਿਖਾਉਣਾ
- ਉਕਸਾਉਣ ਵਾਲੇ ਜਾਂ ਨਕਲ ਕਰਨਯੋਗ ਇਸ਼ਾਰਿਆਂ ਨਾਲ ਖਾਣ-ਪੀਣ ਸੰਬੰਧੀ ਵਿਕਾਰਾਂ ਦਾ ਨਾਟਕੀ ਜਾਂ ਕਲਾਤਮਿਕ ਚਿੱਤਰਨ
- ਖਾਣ-ਪੀਣ ਸੰਬੰਧੀ ਵਿਕਾਰਾਂ ਤੋਂ ਛੁਟਕਾਰਾ ਪਾਉਣ ਦੀਆਂ ਕਹਾਣੀਆਂ, ਜਿਵੇਂ ਕਿ, ਬੁਲੀਮੀਆ ਵਿਕਾਰ ਨਾਲ ਪੀੜਤ ਕਿਸੇ ਵਿਅਕਤੀ ਦੇ ਠੀਕ ਹੋਣ ਦਾ ਸਫ਼ਰ
ਸਿਰਲੇਖ ਅਤੇ ਲਘੂ-ਚਿੱਤਰ:
- ਲਘੂ-ਚਿੱਤਰ ਵਿੱਚ ਵਿਵਾਦਿਤ ਮੁੱਦਿਆਂ ਦੇ ਦਿਲ ਕੰਬਾਊ ਚਿੱਤਰਨ, ਜਿਨ੍ਹਾਂ ਵਿੱਚ ਅਸਲੀ, ਨਾਟਕੀ ਅਤੇ ਕਲਾਤਮਿਕ ਚਿੱਤਰਨ ਸ਼ਾਮਲ ਹਨ
|
| ਇਸ ਸਮੱਗਰੀ ਤੋਂ ਕੋਈ ਵੀ ਵਿਗਿਆਪਨ ਆਮਦਨ ਨਹੀਂ ਹੋਵੇਗੀ |
ਵਿਵਾਦਿਤ ਮੁੱਦਿਆਂ ਦੇ ਦਿਲ ਕੰਬਾਊ ਚਿੱਤਰਨ। ਅਜਿਹੀ ਸਮੱਗਰੀ ਜਿਸਦਾ ਮੁੱਖ ਵਿਸ਼ਾ ਬਾਲ ਦੁਰਵਿਹਾਰ ਨਾਲ ਸੰਬੰਧਿਤ ਹੈ ਅਤੇ ਇਸਨੂੰ ਵਿਆਖਿਆਤਮਿਕ ਤਰੀਕੇ ਨਾਲ ਦਿਖਾਇਆ ਗਿਆ ਹੈ। ਹੇਠਾਂ ਦਿੱਤੇ ਕਿਸੇ ਵੀ ਹਵਾਲੇ ਜਾਂ ਸੰਦਰਭ ਦੇ ਨਾਲ ਖਾਣ-ਪੀਣ ਸੰਬੰਧੀ ਵਿਕਾਰਾਂ ਦਾ ਸਪਸ਼ਟ ਜ਼ਿਕਰ: ਨਿਊਨਤਮ BMI ਜਾਂ ਭਾਰ, ਪਤਲਾ ਜਾਂ ਕਮਜ਼ੋਰ ਸਰੀਰ ਦਿਖਾਉਣਾ, ਭਾਰ ਜਾਂ ਸਰੀਰ ਦੀ ਬਣਾਵਟ ਦੇ ਆਧਾਰ 'ਤੇ ਸ਼ਰਮਿੰਦਾ ਕਰਨਾ ਜਾਂ ਧੱਕੇਸ਼ਾਹੀ ਕਰਨਾ, ਭੋਜਨ ਨੂੰ ਲਗਾਤਾਰ ਖਾਣ, ਛੁਪਾਉਣ ਜਾਂ ਇਕੱਠਾ ਕਰਨ ਬਾਰੇ ਜ਼ਿਕਰ, ਸਰੀਰ ਵਿੱਚ ਕੈਲੋਰੀ ਘੱਟ ਕਰਨ ਲਈ ਕਸਰਤ ਕਰਨਾ, ਉਲਟੀਆਂ ਜਾਂ ਜੁਲਾਬ ਦੀ ਦੁਰਵਰਤੋਂ ਕਰਨਾ, ਭਾਰ ਘਟਾਉਣ ਦੀ ਪ੍ਰਗਤੀ ਦੀ ਜਾਂਚ ਕਰਨਾ, ਉੱਪਰ ਦਿੱਤੇ ਵਿਹਾਰਾਂ ਵਿੱਚੋਂ ਕਿਸੇ ਨੂੰ ਵੀ ਲੁਕਾਉਣ ਦਾ ਜ਼ਿਕਰ।
ਸਮੱਗਰੀ ਦੀਆਂ ਕੁਝ ਉਦਾਹਰਨਾਂ ਜੋ ਇਸ ਸ਼੍ਰੇਣੀ ਵਿੱਚ ਵੀ ਆਉਂਦੀਆਂ ਹਨ:
- ਦਿਲ ਕੰਬਾਉਣ ਵਾਲੀ ਜਾਣਕਾਰੀ ਦਿੰਦੇ ਹੋਏ ਕਿਸੇ ਪੀੜਤ ਦੀ ਅਜਿਹੀ ਹੱਡਬੀਤੀ ਜਾਂ ਜੀਵਨੀ, ਜਿਸ ਵਿੱਚ ਇਨ੍ਹਾਂ ਸਥਿਤੀਆਂ ਦੌਰਾਨ, ਅਤੀਤ ਵਿਚਲੇ ਉਸਦੇ ਮਾੜੇ ਅਨੁਭਵਾਂ ਦੇ ਬਾਰੇ ਦੱਸਿਆ ਗਿਆ ਹੋਵੇ:
- ਸਮੱਗਰੀ, ਸਿਰਲੇਖ ਜਾਂ ਲਘੂ-ਚਿੱਤਰ ਵਿੱਚ ਵਿਵਾਦਿਤ ਮੁੱਦਿਆਂ ਦਾ ਪ੍ਰਚਾਰ ਕਰਨਾ ਜਾਂ ਉਨ੍ਹਾਂ ਦੀ ਵਡਿਆਈ ਕਰਨਾ, ਜਿਵੇਂ ਕਿ, "ਖੁਦ ਨੂੰ ਮਾਰਨ ਜਾਂ ਸਨਮਾਨ ਨਾਲ ਮਰਨ ਦਾ ਤਰੀਕਾ।"
- ਸਵੈ-ਨੁਕਸਾਨ ਦਾ ਦਿਲ ਕੰਬਾਊ ਚਿੱਤਰਨ, ਜਿੱਥੇ ਦਾਗ, ਖੂਨ ਜਾਂ ਸੱਟ ਸਾਫ਼ ਦਿਖਦੀ ਹੋਵੇ
- ਵਿਵਾਦਿਤ ਮੁੱਦਿਆਂ ਦੀ ਗੈਰ-ਸੰਪਾਦਿਤ ਫੁਟੇਜ, ਜਿਵੇਂ ਕਿ ਕਿਸੇ ਵਿਅਕਤੀ ਵੱਲੋਂ ਆਪਣਾ ਗੁੱਟ ਕੱਟਣਾ ਅਤੇ ਖੂਨ ਦਿਖਾਇਆ ਜਾਣਾ
- ਉਕਸਾਉਣ ਵਾਲੇ ਜਾਂ ਨਕਲ ਕਰਨਯੋਗ ਇਸ਼ਾਰਿਆਂ ਨਾਲ ਖਾਣ-ਪੀਣ ਸੰਬੰਧੀ ਵਿਕਾਰਾਂ ਦੇ ਸਪਸ਼ਟ ਜ਼ਿਕਰ
ਵਿਵਾਦਿਤ ਮੁੱਦਿਆਂ ਦਾ ਦਿਲ ਕੰਬਾਊ ਚਿੱਤਰਨ:
- ਕਿਸੇ ਵਿਵਾਦਿਤ ਮੁੱਦੇ (ਜਿਵੇਂ ਕਿ ਬਾਲ ਦੁਰਵਿਹਾਰ) ਨੂੰ ਦੁਖਦਾਈ ਤੱਤਾਂ ਨਾਲ ਦਰਸਾਇਆ ਜਾਣਾ, ਜਿਵੇਂ ਕਿ ਟੁੱਟੀ ਹੋਈ ਬਾਂਹ
- ਵਿਵਾਦਿਤ ਮੁੱਦਿਆਂ ਦੇ ਐਨੀਮੇਟਿਡ ਚਿੱਤਰਨ ਨੂੰ ਸਨਸਨੀਖੇਜ਼ ਤਰੀਕੇ ਨਾਲ ਦਿਖਾਇਆ ਜਾਣਾ
- ਕਿਰਦਾਰਾਂ ਨੂੰ ਹੋਰਾਂ ਨਾਲ ਧੱਕੇਸ਼ਾਹੀ ਕਰਦੇ ਹੋਏ ਦਿਖਾਉਣਾ
ਪਰਿਭਾਸ਼ਾਵਾਂ:
ਕੇਂਦਰਿਤ ਜਾਂ ਕੇਂਦਰੀ ਇਹ ਦਰਸਾਉਂਦੇ ਹਨ ਕਿ ਵੀਡੀਓ ਦਾ ਕੋਈ ਹਿੱਸਾ, ਪੂਰਾ ਵੀਡੀਓ, ਦਿੱਤੇ ਹੋਏ ਵਿਵਾਦਿਤ ਮੁੱਦੇ 'ਤੇ ਬਣਿਆ ਹੈ ਜਾਂ ਉਸ ਵਿੱਚ ਇਸ ਵਿਵਾਦਿਤ ਮੁੱਦੇ ਬਾਰੇ ਚਰਚਾ ਦਿਖਾਈ ਗਈ ਹੈ। ਕਿਸੇ ਵਿਵਾਦਿਤ ਮੁੱਦੇ ਦਾ ਸਰਸਰੀ ਹਵਾਲਾ ਦੇਣਾ, ਉਸ ਮੁੱਦੇ 'ਤੇ ਕੇਂਦਰਿਤ ਹੋਣਾ ਨਹੀਂ ਮੰਨਿਆ ਜਾਂਦਾ। ਉਦਾਹਰਨ ਵਜੋਂ, ਕਿਸੇ ਵਿਵਾਦਿਤ ਜਾਂ ਸੰਵੇਦਨਸ਼ੀਲ ਵਿਸ਼ੇ ਬਾਰੇ ਸੰਖੇਪ ਸੂਚਨਾ ਦੇਣ, ਜਿਵੇਂ ਕਿ, "ਅਗਲੇ ਹਫ਼ਤੇ ਦੇ ਵੀਡੀਓ ਵਿੱਚ ਅਸੀਂ ਆਤਮ ਹੱਤਿਆ ਦੀ ਦਰ ਵਿੱਚ ਕਮੀ 'ਤੇ ਚਰਚਾ ਕਰਾਂਗੇ" ਨੂੰ ਕੇਂਦਰੀ ਨਹੀਂ ਮੰਨਿਆ ਜਾਵੇਗਾ, ਪਰ ਵੀਡੀਓ ਦੇ ਕਿਸੇ ਹਿੱਸੇ ਵਿੱਚ ਖਾਸ ਤੌਰ 'ਤੇ ਅਜਿਹੇ ਵਿਸ਼ੇ ਬਾਰੇ ਗੱਲ ਕਰਨ ਨੂੰ ਕੇਂਦਰੀ ਮੰਨਿਆ ਜਾਵੇਗਾ। ਧਿਆਨ ਕੇਂਦਰਿਤ ਕਰਨ ਵਾਲੇ ਬਿੰਦੂ ਦਾ ਜ਼ਬਾਨੀ ਹੋਣਾ ਜ਼ਰੂਰੀ ਨਹੀਂ। ਜੇ ਉਸ ਵਿੱਚ ਕੋਈ ਅਜਿਹਾ ਚਿੱਤਰ ਜਾਂ ਲਿਖਤ ਹੈ ਜੋ ਕਿਸੇ ਸੰਵੇਦਨਸ਼ੀਲ ਮੁੱਦੇ 'ਤੇ ਕੇਂਦਰਿਤ ਹੈ, ਤਾਂ ਉਸਨੂੰ ਵੀ ਧਿਆਨ ਕੇਂਦਰਿਤ ਕਰਨ ਵਾਲਾ ਬਿੰਦੂ ਮੰਨਿਆ ਜਾਵੇਗਾ।
|
ਸੰਵੇਦਨਸ਼ੀਲ ਇਵੈਂਟ
23 ਮਾਰਚ 2022: ਯੂਕਰੇਨ ਵਿੱਚ ਲੱਗੀ ਜੰਗ ਕਰਕੇ, ਉਹ ਸਮੱਗਰੀ ਅਗਲੀ ਸੂਚਨਾ ਤੱਕ ਮੁਦਰੀਕਰਨ ਲਈ ਅਯੋਗ ਹੈ, ਜੋ ਜੰਗ ਦਾ ਫ਼ਾਇਦਾ ਚੁੱਕਣ, ਉਸਨੂੰ ਖਾਰਜ ਕਰਨ ਜਾਂ ਉਸਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰਦੀ ਹੈ। ਇਸ ਅੱਪਡੇਟ ਦਾ ਉਦੇਸ਼ ਸਾਡੇ ਮਾਰਗ-ਦਰਸ਼ਨ ਨੂੰ ਸਪਸ਼ਟ ਕਰਨਾ ਹੈ ਅਤੇ ਕੁਝ ਮਾਮਲਿਆਂ ਵਿੱਚ ਇਸ ਦੇ ਦਾਇਰੇ ਦਾ ਵਿਸਤਾਰ ਕਰਨਾ ਹੈ ਕਿਉਂਕਿ ਉਹ ਇਸ ਜੰਗ ਨਾਲ ਸੰਬੰਧਿਤ ਹੈ।
ਸੰਵੇਦਨਸ਼ੀਲ ਇਵੈਂਟ ਇੱਕ ਅਜਿਹਾ ਇਵੈਂਟ ਜਾਂ ਵਿਕਾਸ ਹੁੰਦਾ ਹੈ, ਜੋ ਬਿਹਤਰੀਨ ਕੁਆਲਿਟੀ, ਢੁਕਵੀਂ ਜਾਣਕਾਰੀ ਅਤੇ ਜ਼ਮੀਨੀ ਸੱਚਾਈ ਮੁਹੱਈਆ ਕਰਵਾਉਣ ਅਤੇ ਪ੍ਰਮੁੱਖਤਾ ਅਤੇ ਮੁਦਰੀਕਰਨ ਵਿਸ਼ੇਸ਼ਤਾਵਾਂ ਵਿੱਚ ਸ਼ੋਸ਼ਣ ਕਰਨ ਵਾਲੀ ਜਾਂ ਗੈਰ-ਸੰਵੇਦਨਸ਼ੀਲ ਸਮੱਗਰੀ ਨੂੰ ਘਟਾਉਣ ਸੰਬੰਧੀ Google ਦੀ ਸਮਰੱਥਾ ਲਈ ਮਹੱਤਵਪੂਰਨ ਜੋਖਮ ਪੈਦਾ ਕਰਦਾ ਹੈ। ਸੰਵੇਦਨਸ਼ੀਲ ਇਵੈਂਟ ਦੌਰਾਨ, ਅਸੀਂ ਇਨ੍ਹਾਂ ਜੋਖਮਾਂ ਨਾਲ ਨਜਿੱਠਣ ਲਈ ਕਈ ਤਰ੍ਹਾਂ ਦੀਆਂ ਕਾਰਵਾਈਆਂ ਕਰ ਸਕਦੇ ਹਾਂ।
ਸੰਵੇਦਨਸ਼ੀਲ ਇਵੈਂਟਾਂ ਦੀਆਂ ਉਦਾਹਰਨਾਂ ਵਿੱਚ ਸਿਵਲ ਐਮਰਜੈਂਸੀਆਂ, ਕੁਦਰਤੀ ਆਫ਼ਤਾਂ, ਜਨਤਕ ਸਿਹਤ ਐਮਰਜੈਂਸੀਆਂ, ਅੱਤਵਾਦ ਅਤੇ ਸੰਬੰਧਿਤ ਸਰਗਰਮੀਆਂ, ਵਿਵਾਦ ਜਾਂ ਵੱਡੇ ਪੱਧਰ 'ਤੇ ਹਿੰਸਾ ਸ਼ਾਮਲ ਹੁੰਦੇ ਹਨ। ਇਹ ਨੀਤੀ ਉਦੋਂ ਵੀ ਲਾਗੂ ਹੁੰਦੀ ਹੈ, ਜਦੋਂ ਸਮੱਗਰੀ ਵਿੱਚ ਕੋਈ ਵੀ ਦਿਲ ਕੰਬਾਊ ਚਿੱਤਰਨ ਸ਼ਾਮਲ ਨਾ ਹੋਵੇ।
ਨੀਤੀ ਸੰਬੰਧੀ ਵੇਰਵੇ
| ਵਿਗਿਆਪਨਾਂ ਸੰਬੰਧੀ ਮਾਰਗ-ਦਰਸ਼ਨ |
ਸਵਾਲਨਾਮੇ ਦੇ ਵਿਕਲਪ ਅਤੇ ਵੇਰਵੇ |
| ਇਹ ਸਮੱਗਰੀ ਵਿਗਿਆਪਨ ਆਮਦਨ ਕਮਾ ਸਕਦੀ ਹੈ |
ਜਾਨੀ ਨੁਕਸਾਨ ਜਾਂ ਦੁਖਾਂਤ ਨੂੰ ਸ਼ਾਮਲ ਕਰਨ ਵਾਲੀਆਂ ਚਰਚਾਵਾਂ, ਜੋ ਸ਼ੋਸ਼ਣ ਭਰੀਆਂ ਜਾਂ ਇਨ੍ਹਾਂ ਨੂੰ ਖਾਰਿਜ ਕਰਨ ਵਾਲੀਆਂ ਨਹੀਂ ਹਨ।
ਕੁਝ ਸਥਿਤੀਆਂ ਵਿੱਚ, ਅਸੀਂ ਪੀੜਤਾਂ ਨੂੰ ਦੁਰਵਿਹਾਰ ਜਾਂ ਸ਼ੋਸ਼ਣ ਤੋਂ ਬਚਾਉਣ ਲਈ ਕਿਸੇ ਸੰਵੇਦਨਸ਼ੀਲ ਇਵੈਂਟ ਨਾਲ ਸੰਬੰਧਿਤ ਕਿਸੇ ਵੀ ਸਮੱਗਰੀ ਦੇ ਮੁਦਰੀਕਰਨ 'ਤੇ ਰੋਕ ਲਗਾ ਸਕਦੇ ਹਾਂ। ਸੰਦਰਭ ਮਹੱਤਵਪੂਰਨ ਹੈ: ਉਦਾਹਰਨ ਲਈ, ਅਸੀਂ ਸਮੱਗਰੀ ਨੂੰ ਵਿਗਿਆਪਨ ਆਮਦਨ ਕਮਾਉਣ ਦੀ ਆਗਿਆ ਦੇ ਸਕਦੇ ਹਾਂ, ਜੇ ਇਸ ਵਿੱਚ ਖਬਰਾਂ ਦੀ ਰਿਪੋਰਟਿੰਗ, ਦਸਤਾਵੇਜ਼ੀ ਸਮੱਗਰੀ ਜਾਂ ਕਿਸੇ ਸੰਵੇਦਨਸ਼ੀਲ ਇਵੈਂਟ ਬਾਰੇ ਚਰਚਾ ਸ਼ਾਮਲ ਹੁੰਦੀ ਹੈ।
|
| ਇਸ ਸਮੱਗਰੀ ਤੋਂ ਕੋਈ ਵੀ ਵਿਗਿਆਪਨ ਆਮਦਨ ਨਹੀਂ ਹੋਵੇਗੀ |
ਹੋ ਸਕਦਾ ਹੈ ਕਿ ਰਚਨਾਕਾਰ ਅਜਿਹੀ ਸਮੱਗਰੀ ਦਾ ਮੁਦਰੀਕਰਨ ਨਾ ਕਰ ਸਕਣ, ਜੋ ਕਿਸੇ ਸੰਵੇਦਨਸ਼ੀਲ ਇਵੈਂਟ ਤੋਂ ਮੁਨਾਫ਼ਾ ਕਮਾਉਂਦੀ ਜਾਂ ਉਸਦਾ ਸ਼ੋਸ਼ਣ ਕਰਦੀ ਹੋਵੇ।
ਉਦਾਹਰਨਾਂ (ਗੈਰ-ਵਿਸਤਰਿਤ):
- ਕਿਸੇ ਅਜਿਹੀ ਦੁਖਦਾਈ ਘਟਨਾ ਤੋਂ ਲਾਭ ਲੈਣਾ ਜਿਸ ਵਿੱਚ ਵਰਤੋਂਕਾਰਾਂ ਨੂੰ ਪ੍ਰਤੱਖ ਰੂਪ ਵਿੱਚ ਕੋਈ ਲਾਭ ਨਾ ਹੁੰਦਾ ਹੋਵੇ, ਉਨ੍ਹਾਂ ਉਤਪਾਦਾਂ ਜਾਂ ਸੇਵਾਵਾਂ ਦੀ ਵਿਕਰੀ, ਜੋ ਸ਼ਾਇਦ ਸੰਬੰਧਿਤ ਨਿਗਰਾਨ ਸੰਸਥਾਵਾਂ (ਉਦਾਹਰਨ ਲਈ, ਐਮਰਜੈਂਸੀ ਰਾਹਤ ਸੰਸਥਾਵਾਂ, ਸਿਹਤ ਅਧਿਕਾਰੀਆਂ ਜਾਂ ਅੰਤਰਰਾਸ਼ਟਰੀ ਸੰਸਥਾਵਾਂ) ਦੇ ਮਿਆਰਾਂ ਅਤੇ/ਜਾਂ ਸੇਧਾਂ ਨੂੰ ਪੂਰਾ ਨਾ ਕਰਦੇ ਹੋਣ।
- ਜ਼ਿਆਦਾ ਟਰੈਫ਼ਿਕ ਲਿਆਉਣ ਦੀ ਕੋਸ਼ਿਸ਼ ਕਰਨ ਲਈ ਸੰਵੇਦਨਸ਼ੀਲ ਇਵੈਂਟ ਨਾਲ ਸੰਬੰਧਿਤ ਪ੍ਰਮੁੱਖ-ਸ਼ਬਦਾਂ ਦੀ ਵਰਤੋਂ ਕਰਨਾ।
|
ਧੋਖੇਬਾਜ਼ ਵਿਹਾਰ ਨੂੰ ਉਤਸ਼ਾਹਿਤ ਕਰਨਾ
ਧੋਖੇਬਾਜ਼ ਵਿਹਾਰ ਦੀ ਵਡਿਆਈ ਜਾਂ ਪ੍ਰਚਾਰ ਕਰਨ ਵਾਲੀ ਸਮੱਗਰੀ, ਜਿਵੇਂ ਕਿ ਨਾਜਾਇਜ਼ ਦਖਲ, ਧੋਖਾਧੜੀ ਜਾਂ ਕੰਪਿਊਟਰ ਹੈਕਿੰਗ, ਜੋ ਨਿੱਜੀ ਜਾਂ ਭੁਗਤਾਨਸ਼ੁਦਾ ਹੈ।
ਨੀਤੀ ਸੰਬੰਧੀ ਵੇਰਵੇ
| ਵਿਗਿਆਪਨਾਂ ਸੰਬੰਧੀ ਮਾਰਗ-ਦਰਸ਼ਨ |
ਸਵਾਲਨਾਮੇ ਦੇ ਵਿਕਲਪ ਅਤੇ ਵੇਰਵੇ |
| ਇਹ ਸਮੱਗਰੀ ਵਿਗਿਆਪਨ ਆਮਦਨ ਕਮਾ ਸਕਦੀ ਹੈ |
ਧੋਖੇਬਾਜ਼ ਵਿਹਾਰ ਸੰਬੰਧੀ ਵਿੱਦਿਅਕ, ਮਜ਼ਾਕੀਆ ਜਾਂ ਸੰਗੀਤ ਨਾਲ ਸੰਬੰਧਿਤ ਹਵਾਲੇ ਜਾਂ ਬਿਆਨ। ਉਹ ਸਮੱਗਰੀ ਜੋ ਧੋਖੇਬਾਜ਼ ਵਿਹਾਰ ਦਾ ਪ੍ਰਚਾਰ ਨਹੀਂ ਕਰਦੀ, ਜਿਵੇਂ ਕਿ ਆਚਾਰ ਸੰਹਿਤਾਵਾਂ ਦੇ ਵਿਰੁੱਧ ਦੁਰਾਚਾਰਾਂ ਬਾਰੇ ਪੱਤਰਕਾਰੀ ਰਿਪੋਰਟਾਂ।
ਸਮੱਗਰੀ ਦੀਆਂ ਕੁਝ ਉਦਾਹਰਨਾਂ ਜੋ ਇਸ ਸ਼੍ਰੇਣੀ ਵਿੱਚ ਆਉਂਦੀਆਂ ਹਨ:
ਨਾਜਾਇਜ਼ ਦਖਲ ਦੇਣਾ
- ਦਰਸ਼ਕਾਂ ਨਾਲ ਸਾਂਝਾ ਕਰਨ ਜਾਂ ਉਨ੍ਹਾਂ ਨੂੰ ਸਿੱਖਿਅਤ ਕਰਨ ਦੀ ਇਜਾਜ਼ਤ ਦੇ ਵਰਣਨ ਨਾਲ ਸੁੰਨਸਾਨ ਇਮਾਰਤਾਂ ਜਾਂ ਬੰਦ ਕੀਤੀਆਂ ਗਈਆਂ ਥਾਵਾਂ ਦੀ ਪੜਚੋਲ ਕਰਨਾ।
- ਚਰਨੋਬਿਲ ਸਾਈਟ 'ਤੇ ਲੋੜੀਂਦੇ ਪਰਮਿਟ ਅਤੇ ਇਜਾਜ਼ਤਾਂ ਦੇ ਨਾਲ ਪ੍ਰਤਿਬੰਧਿਤ ਖੇਤਰਾਂ ਦੇ ਟੂਰ।
- ਇਸ ਬਾਰੇ ਪੱਤਰਕਾਰੀ ਰਿਪੋਰਟਾਂ:
- ਕਿਸੇ ਰਿਟੇਲ ਸਟੋਰ ਜਾਂ ਵਪਾਰਕ ਇਮਾਰਤ ਦੀ ਆਚਾਰ ਸੰਹਿਤਾ ਦੀ ਉਲੰਘਣਾ ਕਰਨ ਵਾਲੀ ਸਮੱਗਰੀ (ਜਿਵੇਂ ਕਿ ਕਿਸੇ ਸਟੋਰ ਦੇ ਬੰਦ ਹੋਣ ਦੇ ਸਮੇਂ ਤੋਂ ਬਾਅਦ ਉੱਥੇ ਰਾਤ ਭਰ ਰੁਕਣਾ)।
- ਮਾਲਕ ਦੀ ਸਹਿਮਤੀ ਤੋਂ ਬਿਨਾਂ ਸਟੋਰ ਵਿੱਚ ਰਿਟੇਲ ਸਟੋਰ ਕਰਮਚਾਰੀ ਦਾ ਢੌਂਗ ਕਰਨਾ (ਜਿਵੇਂ ਕਿ ਸਟੋਰ ਦੀ ਵਰਦੀ ਪਾ ਕੇ ਕਲਾਇੰਟਾਂ ਨੂੰ ਵਪਾਰਕ ਮਾਲ ਬਾਰੇ ਮਾਰਗਦਰਸ਼ਨ ਮੁਹੱਈਆ ਕਰਵਾਉਣਾ)।
ਹੈਕਿੰਗ
- ਪ੍ਰਵੇਸ਼ ਸੰਬੰਧੀ ਜਾਂਚ (ਇੱਕ ਅਜਿਹੀ ਸੇਵਾ ਜੋ ਨੈਤਿਕ ਹੈਕਰ ਕੰਪਨੀਆਂ ਨੂੰ ਭੌਤਿਕ ਅਤੇ ਸੂਚਨਾ ਸੁਰੱਖਿਆ ਸੰਬੰਧੀ ਖਾਮੀਆਂ ਦੀ ਜਾਂਚ ਕਰਨ ਲਈ ਵੇਚਦੇ ਹਨ)।
- ਬੱਗ ਲੱਭਣ 'ਤੇ ਇਨਾਮ ਦੇਣਾ (ਸਿਸਟਮ ਜਾਂ ਪ੍ਰੋਗਰਾਮਾਂ ਵਿੱਚ ਕੰਪਿਊਟਰ ਬੱਗ ਲੱਭਣ ਲਈ ਇਨਾਮ)।
- ਡਿਜੀਟਲ ਹੈਕ, ਆਮ ਜੀਵਨ ਸੰਬੰਧੀ ਸੁਝਾਅ, ਨੁਕਤੇ ਅਤੇ ਜੁਗਤਾਂ (ਜਿਵੇਂ ਕਿ ਕਿਸੇ ਫ਼ੋਨ ਨੂੰ ਜੇਲਬਰੋਕ ਕਰਨਾ, ਗੇਮ ਦੇ ਚੀਟ ਕੋਡ, ਗੇਮ ਦੇ ਮੋਡ, VPN ਸੇਵਾਵਾਂ)।
- ਮੁਕਾਬਲੇ ਵਾਲੀਆਂ ਈ-ਖੇਡਾਂ ਵਿੱਚ ਹੈਕਿੰਗ ਕਰਨ ਵਾਲੇ ਸਾਫ਼ਟਵੇਅਰ ਦੀ ਵਰਤੋਂ ਜਾਂ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਸੰਬੰਧੀ ਵਿੱਦਿਅਕ, ਦਸਤਾਵੇਜ਼ੀ ਜਾਂ ਪੱਤਰਕਾਰੀ ਰਿਪੋਰਟਾਂ।
ਅਪਰਾਧ
- ਅਪਰਾਧ ਬਾਰੇ ਦਸਤਾਵੇਜ਼ੀ ਫ਼ਿਲਮਾਂ।
- ਅਪਰਾਧਾਂ ਤੋਂ ਪ੍ਰਭਾਵਿਤ ਵਿਅਕਤੀਆਂ ਵੱਲੋਂ ਨਿੱਜੀ ਅਨੁਭਵ।
|
| ਇਸ ਸਮੱਗਰੀ ਤੋਂ ਕੋਈ ਵੀ ਵਿਗਿਆਪਨ ਆਮਦਨ ਨਹੀਂ ਹੋਵੇਗੀ |
ਸਮੱਗਰੀ ਜਿਸ ਦਾ ਉਦੇਸ਼ ਨੁਕਸਾਨਦੇਹ ਤਰੀਕਿਆਂ ਨਾਲ ਸਿਸਟਮਾਂ, ਡੀਵਾਈਸਾਂ ਜਾਂ ਸੰਪਤੀ ਤੱਕ ਅਣਅਧਿਕਾਰਿਤ ਪਹੁੰਚ ਪ੍ਰਾਪਤ ਕਰਨ ਜਾਂ ਅਣਅਧਿਕਾਰਿਤ ਤਬਦੀਲੀਆਂ ਕਰਨ ਦੇ ਤਰੀਕੇ ਬਾਰੇ ਦਰਸ਼ਕਾਂ ਨੂੰ ਸਿੱਖਿਆ ਦੇਣਾ ਹੈ। ਉਹ ਕਾਰਵਾਈਆਂ ਦਿਖਾਉਣਾ, ਜੋ ਕਿਸੇ ਸੰਪਤੀ ਦੀ ਆਚਾਰ ਸੰਹਿਤਾ ਦੇ ਵਿਰੁੱਧ ਹਨ। ਗੁੰਮਰਾਹ ਕਰਨ ਜਾਂ ਧੋਖਾ ਦੇਣ ਵਿੱਚ ਮਦਦ ਕਰਨ ਵਾਲੇ ਉਤਪਾਦਾਂ ਜਾਂ ਸੇਵਾਵਾਂ ਦਾ ਪ੍ਰਦਰਸ਼ਨ ਕਰਨਾ, ਜਿਵੇਂ ਕਿ ਅਕਾਦਮਿਕ ਲੇਖ ਲਿਖਣ ਸੰਬੰਧੀ ਸੇਵਾਵਾਂ ਜਾਂ ਮੁਕਾਬਲੇ ਵਾਲੀਆਂ ਈ-ਖੇਡਾਂ ਜਿੱਤਣ ਲਈ ਹੈਕਿੰਗ ਵਿਧੀਆਂ
ਸਮੱਗਰੀ ਦੀਆਂ ਕੁਝ ਉਦਾਹਰਨਾਂ ਜੋ ਇਸ ਸ਼੍ਰੇਣੀ ਵਿੱਚ ਆਉਂਦੀਆਂ ਹਨ:
ਨਾਜਾਇਜ਼ ਦਖਲ ਦੇਣਾ
- ਨਾਜਾਇਜ਼ ਦਖਲ ਦੇਣ ਨੂੰ ਉਤਸ਼ਾਹਿਤ ਕਰਨਾ ਜਾਂ ਉਸਦੀ ਵਡਿਆਈ ਕਰਨਾ, ਜਿਵੇਂ ਕਿ ਕਿਸੇ ਸੁਰੱਖਿਅਤ ਇਮਾਰਤ ਵਿੱਚ ਰਾਤ ਭਰ ਸਟੰਟ ਕਰਨਾ।
- ਕਿਸੇ ਰਿਟੇਲ ਸਟੋਰ ਜਾਂ ਵਪਾਰਕ ਇਮਾਰਤ ਦੀ ਆਚਾਰ ਸੰਹਿਤਾ ਦੀ ਉਲੰਘਣਾ ਕਰਨਾ।
- ਸੰਪਤੀ ਦੇ ਮਾਲਕ ਦੀ ਸਹਿਮਤੀ ਤੋਂ ਬਿਨਾਂ ਸਟੋਰ ਵਿੱਚ ਰਿਟੇਲ ਸਟੋਰ ਦੇ ਕਰਮਚਾਰੀਆਂ ਦਾ ਭੇਸ ਬਦਲਣਾ।
- ਬਿਨਾਂ ਕਿਸੇ ਵਧੀਕ ਸੰਦਰਭ ਦੇ ਧੱਕੇ ਨਾਲ ਘਰ ਅੰਦਰ ਵੜਦੇ ਦਿਖਾਉਣਾ, ਜਿਵੇਂ ਕਿ ਧੱਕੇ ਨਾਲ ਘਰ ਅੰਦਰ ਵੜਨ ਦੀ CCTV ਫੁਟੇਜ।
ਹੈਕਿੰਗ
- ਦਰਸ਼ਕਾਂ ਨੂੰ, ਦੂਜੇ ਲੋਕਾਂ ਜਾਂ ਉਨ੍ਹਾਂ ਦੀਆਂ ਸਰਗਰਮੀਆਂ ਨੂੰ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਡਿਜੀਟਲ ਤਰੀਕੇ ਨਾਲ ਟਰੈਕ ਜਾਂ ਨਿਗਰਾਨੀ ਕਰਨ ਲਈ ਉਤਸ਼ਾਹਿਤ ਕਰਨਾ ਜਾਂ ਸਮਰੱਥ ਬਣਾਉਣਾ।
- ਕਿਸੇ ਵਿਅਕਤੀ ਦੇ ਫ਼ੋਨ ਨੂੰ ਉਸ ਦੀ ਸਹਿਮਤੀ ਤੋਂ ਬਿਨਾਂ ਵਾਇਰਟੈਪ ਕਰਨ ਸੰਬੰਧੀ ਨੁਕਤੇ।
- ਮੁਕਾਬਲੇ ਵਾਲੀਆਂ ਈ-ਖੇਡਾਂ ਵਿੱਚ ਹੈਕਿੰਗ ਕਰਨ ਵਾਲੇ ਸਾਫ਼ਟਵੇਅਰ ਨੂੰ ਵਰਤਣਾ ਜਾਂ ਉਸਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ
ਅਨੈਤਿਕ ਉਤਪਾਦ ਜਾਂ ਸੇਵਾਵਾਂ
- ਅਕਾਦਮਿਕ ਲੇਖ ਲਿਖਣ ਸੰਬੰਧੀ ਸੇਵਾਵਾਂ।
- ਦਵਾਈ ਸੰਬੰਧੀ ਜਾਂਚਾਂ ਵਿੱਚ ਧੋਖੇ।
- ਜਾਅਲੀ ਪਾਸਪੋਰਟ ਜਾਂ ਹੋਰ ਪਛਾਣ ਦਸਤਾਵੇਜ਼ਾਂ ਸੰਬੰਧੀ ਜਾਲ੍ਹਸਾਜ਼ੀ ਜਾਂ ਨਿਰਮਾਣ।
|
ਬੱਚਿਆਂ ਅਤੇ ਪਰਿਵਾਰਾਂ ਲਈ ਅਣਉਚਿਤ ਸਮੱਗਰੀ
YouTube 'ਤੇ ਮੁਦਰੀਕਰਨ ਕਰਨ ਲਈ, "ਬੱਚਿਆਂ ਲਈ ਬਣਾਈ" ਸਮੱਗਰੀ, ਪਰਿਵਾਰਕ ਦਰਸ਼ਕਾਂ ਲਈ ਢੁਕਵੀਂ ਹੋਣੀ ਚਾਹੀਦੀ ਹੈ। ਇਸਦਾ ਮਤਲਬ ਹੈ ਕਿ ਇਸ ਨੂੰ YouTube ਦੇ ਬੱਚਿਆਂ ਲਈ ਬਣਾਈ ਅਤੇ ਪਰਿਵਾਰਕ ਸਮੱਗਰੀ ਸੰਬੰਧੀ ਕੁਆਲਿਟੀ ਸਿਧਾਂਤਾਂ ਅਤੇ ਸਾਡੀਆਂ ਪ੍ਰੋਗਰਾਮ ਨੀਤੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਨੀਤੀ ਸੰਬੰਧੀ ਵੇਰਵੇ
ਨਕਾਰਾਤਮਕ ਵਿਹਾਰ ਨੂੰ ਉਤਸ਼ਾਹਿਤ ਕਰਨ ਵਾਲੀ ਸਮੱਗਰੀ
ਅਜਿਹੇ ਨਕਾਰਾਤਮਕ ਵਿਹਾਰ ਦਾ ਪ੍ਰਚਾਰ ਕਰਨਾ, ਜਿਸਦਾ ਬੱਚਿਆਂ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ।
| ਵਿਗਿਆਪਨਾਂ ਸੰਬੰਧੀ ਮਾਰਗ-ਦਰਸ਼ਨ |
ਸਵਾਲਨਾਮੇ ਦੇ ਵਿਕਲਪ ਅਤੇ ਵੇਰਵੇ |
|
ਇਹ ਸਮੱਗਰੀ ਵਿਗਿਆਪਨ ਆਮਦਨ ਕਮਾ ਸਕਦੀ ਹੈ
|
ਅਜਿਹੀ ਸਮੱਗਰੀ ਜੋ ਸਕਾਰਾਤਮਕ ਵਿਹਾਰ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਬੱਚਿਆਂ ਲਈ ਨੁਕਸਾਨਦੇਹ ਨਹੀਂ ਹੈ।
ਸਮੱਗਰੀ ਦੀਆਂ ਕੁਝ ਉਦਾਹਰਨਾਂ ਜੋ ਇਸ ਸ਼੍ਰੇਣੀ ਵਿੱਚ ਆਉਂਦੀਆਂ ਹਨ:
- ਨਕਾਰਾਤਮਕ ਵਿਹਾਰ ਸੰਬੰਧੀ ਵਿੱਦਿਅਕ ਸਮੱਗਰੀ
- ਬੱਚਿਆਂ ਨਾਲ ਧੱਕੇਸ਼ਾਹੀ ਕਰਨ ਜਾਂ ਉਨ੍ਹਾਂ ਨੂੰ ਬੇਇੱਜ਼ਤ ਕਰਨ ਦੇ ਨਕਾਰਾਤਮਕ ਅਸਰ 'ਤੇ ਜਨਤਕ ਸੇਵਾ ਘੋਸ਼ਣਾ (PSA) ਜਾਂ ਵੀਡੀਓ
- ਸਿਹਤਮੰਦ ਭੋਜਨ ਦੀਆਂ ਆਦਤਾਂ ਦਾ ਬਾਰੇ ਦਿਖਾਉਣਾ
- ਖੇਡਾਂ ਅਤੇ ਫਿੱਟਨੈੱਸ ਬਾਰੇ ਵੀਡੀਓ
- DIY, ਚੁਣੌਤੀਆਂ ਜਾਂ ਮਜ਼ਾਕ ਜਿਨ੍ਹਾਂ ਵਿੱਚ ਬੱਚਿਆਂ ਨੂੰ ਗੰਭੀਰ ਸਰੀਰਕ ਜਾਂ ਭਾਵਨਾਤਮਕ ਨੁਕਸਾਨ ਪਹੁੰਚਾਉਣ ਦਾ ਘੱਟ ਜੋਖਮ ਹੋਵੇ ਜਾਂ ਬਿਲਕੁਲ ਵੀ ਜੋਖਮ ਨਾ ਹੋਵੇ, ਜਿਵੇਂ ਕਿ:
- DIY, ਡੈਮੋ ਜਾਂ ਕਰਨ ਦੇ ਤਰੀਕੇ, ਜਿਵੇਂ ਕਿ ਬੇਕ ਕਰਨ ਜਾਂ ਖਾਣਾ ਪਕਾਉਣ ਲਈ ਭਾਂਡਿਆਂ ਨੂੰ ਸੁਰੱਖਿਅਤ ਅਤੇ ਢੁਕਵੇਂ ਤਰੀਕਿਆਂ ਨਾਲ ਵਰਤਣਾ
- ਅਜਿਹੇ ਮਜ਼ਾਕ ਜਿਨ੍ਹਾਂ ਵਿੱਚ ਬੱਚਿਆਂ ਨੂੰ ਸਦਮਾ ਨਾ ਲੱਗਦਾ ਹੋਵੇ ਜਾਂ ਸਰੀਰਕ ਨੁਕਸਾਨ ਨਾ ਪਹੁੰਚਦਾ ਹੋਵੇ
|
| ਇਸ ਸਮੱਗਰੀ ਤੋਂ ਕੋਈ ਵੀ ਵਿਗਿਆਪਨ ਆਮਦਨ ਨਹੀਂ ਹੋਵੇਗੀ |
ਅਜਿਹੀ ਸਮੱਗਰੀ ਜੋ ਧੋਖਾਧੜੀ ਅਤੇ ਧੱਕੇਸ਼ਾਹੀ ਵਰਗੇ ਨਕਾਰਾਤਮਕ ਵਿਹਾਰ ਦਾ ਪ੍ਰਚਾਰ ਕਰ ਕੇ ਬੱਚਿਆਂ 'ਤੇ ਪ੍ਰਭਾਵ ਪਾ ਸਕਦੀ ਹੈ ਜਾਂ ਅਜਿਹੀ ਸਮੱਗਰੀ ਜੋ ਬੱਚਿਆਂ ਨੂੰ ਸਰੀਰਕ ਜਾਂ ਭਾਵਨਾਤਮਕ ਤੌਰ 'ਤੇ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ।
ਸਮੱਗਰੀ ਦੀਆਂ ਕੁਝ ਉਦਾਹਰਨਾਂ ਜੋ ਇਸ ਸ਼੍ਰੇਣੀ ਵਿੱਚ ਆਉਂਦੀਆਂ ਹਨ:
- ਅਜਿਹੀ ਸਮੱਗਰੀ ਜੋ ਬੱਚਿਆਂ ਦੇ ਨਕਾਰਾਤਮਕ ਵਿਹਾਰ ਨੂੰ ਉਤਸ਼ਾਹਿਤ ਕਰਦੀ ਹੋਵੇ ਜਾਂ ਇਸਦਾ ਪ੍ਰਚਾਰ ਕਰਦੀ ਹੋਵੇ ਜਾਂ ਸਮਾਜਿਕ ਸਮੱਸਿਆਵਾਂ ਵਾਲੀ ਉਹ ਸਮੱਗਰੀ ਜੋ ਬੱਚਿਆਂ 'ਤੇ ਨਕਾਰਾਤਮਕ ਤੌਰ 'ਤੇ ਪ੍ਰਭਾਵ ਪਾਉਂਦੀ ਹੋਵੇ।
- ਧੋਖੇਬਾਜ਼ ਵਿਹਾਰ, ਪਰੀਖਿਆਵਾਂ ਵੇਲੇ ਨਕਲ ਕਰਨਾ
- ਬੱਚਿਆਂ ਦੀ ਸਮੱਗਰੀ ਵਿੱਚ ਅਸਲੀ ਜਾਂ ਅਸਲੀ ਲੱਗਣ ਵਾਲੀਆਂ ਬੰਦੂਕਾਂ ਨੂੰ ਦਿਖਾਉਣਾ
- ਉੱਚ ਸ਼ੱਕਰ ਜਾਂ ਉੱਚ ਚਰਬੀ ਵਾਲੇ ਭੋਜਨ ਨੂੰ ਖਾਂਦੇ ਹੋਏ ਦਿਖਾਉਣਾ
- ਧੱਕੇਸ਼ਾਹੀ ਕਰਨਾ, ਸਤਾਉਣਾ ਜਾਂ ਬੱਚਿਆਂ ਨੂੰ ਬੇਇੱਜ਼ਤ ਕਰਨਾ
- ਜ਼ਿਆਦਾ ਪਤਲਾ ਦਿਖਣ, ਜ਼ਿਆਦਾ ਗੁੰਦਵਾਂ ਜਾਂ ਗਠੀਲਾ ਸਰੀਰ ਬਣਾਉਣ, ਕੈਲੋਰੀਆਂ ਨੂੰ ਸੀਮਤ ਕਰਨ ਜਾਂ ਵਧਾਉਣ ਆਦਿ ਬਾਰੇ ਦੱਸਣ ਵਾਲੀ ਸਮੱਗਰੀ।
- DIY ਜਾਂ ਅਜਿਹੀਆਂ ਚੁਣੌਤੀਆਂ ਜਿਨ੍ਹਾਂ ਦੇ ਨਤੀਜੇ ਵਜੋਂ ਗੰਭੀਰ ਸਰੀਰਕ ਜਾਂ ਭਾਵਨਾਤਮਕ ਨੁਕਸਾਨ ਹੁੰਦਾ ਹੋਵੇ ਜਾਂ ਉਨ੍ਹਾਂ ਨੂੰ ਦਿਖਾਇਆ ਜਾਵੇ, ਜਿਵੇਂ ਕਿ:
- ਜੁਆਲਾਮੁਖੀ ਬਣਾਉਣ ਵਾਲੀ DIY ਸਮੱਗਰੀ ਵਿੱਚ ਮਨਾਹੀ ਵਾਲੇ ਕੈਮੀਕਲ, ਵਿਸਫੋਟਕ ਸਮੱਗਰੀ, ਮਾਚਿਸਾਂ ਦੀ ਵਰਤੋਂ ਕਰਨਾ, ਆਦਿ
- ਭੋਜਣ ਖਾਣ ਵਾਲੀਆਂ ਚੁਣੌਤੀਆਂ ਜਿਸ ਨਾਲ ਦਮ ਘੁੱਟ ਸਕਦਾ ਹੈ
- ਨਾ-ਖਾਣਯੋਗ ਪਦਾਰਥਾਂ ਨੂੰ ਖਾਣ ਲਈ ਉਤਸ਼ਾਹਿਤ ਕਰਨਾ
|
ਬੱਚਿਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਬਾਲਗ ਸਮੱਗਰੀ
ਉਹ ਥੀਮਾਂ ਜੋ ਜ਼ਿਆਦਾਤਰ ਅੱਲ੍ਹੜ ਜਾਂ ਬਾਲਗ ਦਰਸ਼ਕਾਂ ਨਾਲ ਸੰਬੰਧਿਤ ਹੁੰਦੀਆਂ ਹਨ, ਜਿਵੇਂ ਕਿ ਵੀਡੀਓ, ਲਘੂ-ਚਿੱਤਰ ਜਾਂ ਸਿਰਲੇਖ ਵਿੱਚ ਨੰਗੇਜ਼, ਜਿਨਸੀ ਸੰਬੰਧ, ਵਾਸਤਵਿਕ ਹਿੰਸਾ, ਨਸ਼ੀਲੇ ਪਦਾਰਥ, ਅਲਕੋਹਲ ਜਾਂ ਅਪਮਾਨਜਨਕ ਸ਼ਬਦ।
| ਸ਼੍ਰੇਣੀ |
ਸੀਮਤ ਵਿਗਿਆਪਨ ਜਾਂ ਕੋਈ ਵਿਗਿਆਪਨ ਨਹੀਂ  |
| ਅਜਿਹੀ ਸਮੱਗਰੀ ਜੋ ਬੱਚਿਆਂ ਅਤੇ ਪਰਿਵਾਰਾਂ ਲਈ ਢੁਕਵੀਂ ਦਿਖਣ ਲਈ ਬਣਾਈ ਗਈ ਹੈ, ਪਰ ਇਸ ਵਿੱਚ ਬਾਲਗ ਥੀਮਾਂ ਸ਼ਾਮਲ ਹਨ। |
- ਜਿਨਸੀ ਸੰਬੰਧ ਅਤੇ ਜਿਨਸੀ ਵਿਅੰਗ
- ਹਿੰਸਾ, ਅਸਲੀ ਲੱਗਣ ਵਾਲੇ ਹਥਿਆਰ
- ਥੋੜ੍ਹੇ ਬਹੁਤ, ਜ਼ਿਆਦਾ ਜਾਂ ਨਫ਼ਰਤ ਵਾਲੇ ਅਪਮਾਨਜਨਕ ਸ਼ਬਦ
- ਨਸ਼ੇ ਅਤੇ ਸ਼ਰਾਬ
- ਬੱਚਿਆਂ ਜਾਂ ਬੱਚਿਆਂ ਦੇ ਪ੍ਰਸਿੱਧ ਕਿਰਦਾਰਾਂ ਦੇ ਅਜਿਹੇ ਚਿੱਤਰਨ ਜੋ ਬੱਚਿਆਂ ਅਤੇ ਪਰਿਵਾਰਾਂ ਲਈ ਢੁਕਵੇਂ ਨਾ ਹੋਣ
|
ਬੱਚਿਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਸਦਮਾ ਦੇਣ ਵਾਲੀ ਸਮੱਗਰੀ
ਸਮੱਗਰੀ ਜੋ ਕਿ ਬਾਲਗਾਂ ਲਈ ਤਾਂ ਸੁਰੱਖਿਅਤ ਹੈ ਪਰ ਬੱਚਿਆਂ ਨੂੰ ਸਦਮਾ ਦੇ ਸਕਦੀ ਹੈ ਜਾਂ ਉਨ੍ਹਾਂ ਨੂੰ ਡਰਾ ਸਕਦੀ ਹੈ, ਜਿਵੇਂ ਕਿ ਡਰਾਉਣੇ ਬਾਲਗ ਕਿਰਦਾਰ ਜਾਂ ਅਪਹਰਨ, ਡਰਾਉਣੀਆਂ ਫ਼ਿਲਮਾਂ ਆਦਿ ਵਰਗੇ ਦਿਲ ਦਹਿਲਾਉਣ ਵਾਲੀਆਂ ਥੀਮਾਂ।
| ਸ਼੍ਰੇਣੀ |
ਸੀਮਤ ਵਿਗਿਆਪਨ ਜਾਂ ਕੋਈ ਵਿਗਿਆਪਨ ਨਹੀਂ  |
| ਅਜਿਹੀ ਸਮੱਗਰੀ ਜੋ ਬੱਚਿਆਂ ਅਤੇ ਪਰਿਵਾਰਾਂ ਲਈ ਢੁਕਵੀਂ ਦਿਖਣ ਲਈ ਬਣਾਈ ਗਈ ਹੈ, ਪਰ ਇਸ ਵਿੱਚ ਬੱਚਿਆਂ ਨੂੰ ਡਰਾਉਣ ਜਾਂ ਸਦਮਾ ਦੇਣ ਵਾਲੀ ਸਮੱਗਰੀ ਸ਼ਾਮਲ ਹੈ। |
- ਬੱਚਿਆਂ ਨੂੰ ਡਰਾਉਣ ਦੇ ਉਦੇਸ਼ ਨਾਲ ਬਣਾਏ ਕਿਰਦਾਰ, ਜਿਵੇਂ ਕਿ ਮੋਮੋ ਜਾਂ ਡਰਾਉਣੇ ਬਾਲਗ ਕਿਰਦਾਰ
- ਅਜਿਹੀ ਸਮੱਗਰੀ ਜੋ ਖੂਨ-ਖਰਾਬੇ ਜਾਂ ਹੋਰ ਦਿਲ ਕੰਬਾਊ ਹਿੰਸਕ ਸਮੱਗਰੀ ਦਾ ਚਿੱਤਰਨ ਕਰਦੀ ਹੋਵੇ
- ਅਜਿਹੀ ਗੈਰ-ਗ੍ਰਾਫ਼ਿਕ ਸਮੱਗਰੀ ਜੋ ਬੱਚਿਆਂ ਨੂੰ ਡਰਾ ਸਕਦੀ ਹੋਵੇ ਜਿਵੇਂ ਕਿ ਅਪਹਰਨ, ਡਰਾਉਣੇ ਦ੍ਰਿਸ਼, ਸਰਿੰਜਾਂ ਨੂੰ ਹਥਿਆਰਾਂ ਵਜੋਂ ਵਰਤਣਾ ਆਦਿ।
|
ਤੰਬਾਕੂ ਨਾਲ ਸੰਬੰਧਿਤ ਸਮੱਗਰੀ
ਤੰਬਾਕੂ ਅਤੇ ਤੰਬਾਕੂ ਨਾਲ ਸੰਬੰਧਿਤ ਉਤਪਾਦਾਂ ਦਾ ਪ੍ਰਚਾਰ ਕਰਨ ਵਾਲੀ ਸਮੱਗਰੀ ਵਿਗਿਆਪਨਾਂ ਲਈ ਢੁਕਵੀਂ ਨਹੀਂ ਹੈ। ਇਹ ਨੀਤੀ YouTube Studio ਵਿੱਚ ਸਵੈ-ਪ੍ਰਮਾਣੀਕਰਨ ਸਵਾਲਨਾਮੇ ਦੇ ਨੁਕਸਾਨਦੇਹ ਜਾਂ ਖਤਰਨਾਕ ਕਾਰਵਾਈਆਂ ਸਿਰਲੇਖ ਅਧੀਨ ਆਉਂਦੀ ਹੈ, ਇਸ ਲਈ ਵਿਸਤਰਿਤ ਮਾਰਗ-ਦਰਸ਼ਨ ਲਈ ਇਸ ਨੂੰ ਦੇਖਣਾ ਵੀ ਪੱਕਾ ਕਰੋ।
ਉਦਾਹਰਨਾਂ (ਗੈਰ-ਵਿਸਤਰਿਤ)
| ਸ਼੍ਰੇਣੀ |
ਸੀਮਤ ਵਿਗਿਆਪਨ ਜਾਂ ਕੋਈ ਵਿਗਿਆਪਨ ਨਹੀਂ  |
| ਤੰਬਾਕੂ ਦਾ ਪ੍ਰਚਾਰ ਕਰਨਾ |
- ਸਿਗਰਟ, ਸਿਗਾਰ, ਤੰਬਾਕੂ ਚਬਾਉਣਾ
|
| ਤੰਬਾਕੂ ਨਾਲ ਸੰਬੰਧਿਤ ਉਤਪਾਦਾਂ ਦਾ ਪ੍ਰਚਾਰ ਕਰਨਾ |
- ਤੰਬਾਕੂ ਪਾਈਪਾਂ, ਰੋਲਿੰਗ ਪੇਪਰ, ਵੇਪ ਪੈੱਨ
|
| ਤੰਬਾਕੂ ਪੀਣ ਦੀ ਨਕਲ ਕਰਨ ਲਈ ਤਿਆਰ ਕੀਤੇ ਗਏ ਉਤਪਾਦਾਂ ਦਾ ਪ੍ਰਚਾਰ ਕਰਨਾ |
- ਹਰਬਲ ਸਿਗਰਟਾਂ, ਈ-ਸਿਗਰਟਾਂ, ਵੇਪਿੰਗ
|
ਭੜਕਾਉਣਾ ਅਤੇ ਨੀਵਾਂ ਦਿਖਾਉਣਾ
ਅਜਿਹੀ ਸਮੱਗਰੀ ਜੋ ਬਿਨਾਂ ਵਜ੍ਹਾ ਭੜਕਾਉਣ ਵਾਲੀ, ਅੱਗ ਲਾਊ ਜਾਂ ਨੀਵਾਂ ਦਿਖਾਉਣ ਵਾਲੀ ਹੋਵੇ, ਹੋ ਸਕਦਾ ਹੈ ਕਿ ਉਹ ਵਿਗਿਆਪਨਾਂ ਲਈ ਢੁਕਵੀਂ ਨਾ ਹੋਵੇ। ਇਹ ਨੀਤੀ YouTube Studio ਵਿੱਚ ਸਵੈ-ਪ੍ਰਮਾਣੀਕਰਨ ਸਵਾਲਨਾਮੇ ਦੇ ਨਫ਼ਰਤ ਭਰਪੂਰ ਅਤੇ ਨਿੰਦਣ ਵਾਲੀ ਸਮੱਗਰੀ ਸਿਰਲੇਖ ਅਧੀਨ ਆਉਂਦੀ ਹੈ, ਇਸ ਲਈ ਵਿਸਤਰਿਤ ਮਾਰਗ-ਦਰਸ਼ਨ ਲਈ ਇਸ ਨੂੰ ਦੇਖਣਾ ਵੀ ਪੱਕਾ ਕਰੋ।
ਉਦਾਹਰਨਾਂ (ਗੈਰ-ਵਿਸਤਰਿਤ)
| ਸ਼੍ਰੇਣੀ |
ਸੀਮਤ ਵਿਗਿਆਪਨ ਜਾਂ ਕੋਈ ਵਿਗਿਆਪਨ ਨਹੀਂ  |
| ਭੜਕਾਉਣ ਜਾਂ ਨੀਵਾਂ ਦਿਖਾਉਣ ਵਾਲੀ ਸਮੱਗਰੀ |
- ਕਿਸੇ ਵਿਅਕਤੀ ਜਾਂ ਗਰੁੱਪ ਨੂੰ ਸ਼ਰਮਿੰਦਾ ਕਰਨ ਜਾਂ ਉਸਦਾ ਅਪਮਾਨ ਕਰਨ 'ਤੇ ਧਿਆਨ ਕੇਂਦਰਿਤ ਕਰਨ ਵਾਲੀ ਸਮੱਗਰੀ
|
| ਅਜਿਹੀ ਸਮੱਗਰੀ ਜੋ ਕਿਸੇ ਵਿਅਕਤੀ ਜਾਂ ਵਿਅਕਤੀਆਂ ਦੇ ਗਰੁੱਪ ਨੂੰ ਸਤਾਉਂਦੀ, ਧਮਕਾਉਂਦੀ ਜਾਂ ਉਸ ਨਾਲ ਧੱਕੇਸ਼ਾਹੀ ਕਰਦੀ ਹੈ |
- ਕਿਸੇ ਵਿਅਕਤੀ ਨਾਲ ਦੁਰਵਿਹਾਰ ਕਰਨ ਜਾਂ ਉਸਨੂੰ ਸਤਾਉਣ ਵਾਲੀ ਸਮੱਗਰੀ
- ਅਜਿਹੀ ਸਮੱਗਰੀ ਜੋ ਕਿਸੇ ਦੁਖਦਾਈ ਘਟਨਾ ਬਾਰੇ ਇਹ ਦੱਸਦੀ ਹੋਵੇ ਕਿ ਅਜਿਹਾ ਕੁਝ ਨਹੀਂ ਹੋਇਆ ਜਾਂ ਇਹ ਦੱਸਦੀ ਹੋਵੇ ਕਿ ਪੀੜਤ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਡਰਾਮੇਬਾਜ਼ ਹਨ ਜਾਂ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ
- ਨੁਕਸਾਨਦੇਹ ਨਿੱਜੀ ਹਮਲੇ, ਨਿੰਦਿਆ ਅਤੇ ਮਾਨਹਾਨੀ
|
ਪਰਿਭਾਸ਼ਾਵਾਂ
ਸਾਡੀਆਂ ਵਿਗਿਆਪਨਦਾਤਾ-ਅਨੁਰੂਪ ਸਮੱਗਰੀ ਸੇਧਾਂ ਵਿੱਚ ਆਮ ਤੌਰ 'ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਤੁਹਾਡੀ ਮਦਦ ਕਰਨ ਲਈ ਅਸੀਂ ਪਰਿਭਾਸ਼ਾਵਾਂ ਦੀ ਇੱਕ ਸਾਰਨੀ ਤਿਆਰ ਕੀਤੀ ਹੈ।
ਪਰਿਭਾਸ਼ਾਵਾਂ
| ਸ਼ਬਦ |
ਪਰਿਭਾਸ਼ਾਵਾਂ |
| ਸੰਗੀਤ |
ਇਹ ਅਜਿਹੇ ਹਰ ਵੀਡੀਓ ਦਾ ਹਵਾਲਾ ਦਿੰਦਾ ਹੈ ਜਿਸ ਵਿੱਚ ਸੰਗੀਤ ਸ਼ਾਮਲ ਹੁੰਦਾ ਹੈ, ਜਿਵੇਂ ਕਿ ਅਧਿਕਾਰਿਤ ਸੰਗੀਤ ਵੀਡੀਓ, ਆਰਟ ਟਰੈਕ, ਬੈਕਿੰਗ ਟਰੈਕ, ਸ਼ੁਰੂਆਤ/ਅੰਤ ਵਿੱਚ ਚੱਲਣ ਵਾਲਾ ਸੰਗੀਤ, ਸੰਗੀਤ ਵੀਡੀਓ 'ਤੇ ਪ੍ਰਤਿਕਿਰਿਆਵਾਂ, ਨਾਚ ਟਿਊਟੋਰੀਅਲਾਂ ਦੌਰਾਨ ਚਲਾਇਆ ਜਾਣ ਵਾਲਾ ਸੰਗੀਤ, YouTube ਦੇ ਟੂਲਾਂ ਰਾਹੀਂ ਸ਼ਾਮਲ ਜਾਂ ਪ੍ਰਾਪਤ ਕੀਤਾ ਗਿਆ ਸੰਗੀਤ ਜਾਂ ਬੈਕਗ੍ਰਾਊਂਡ ਵਿੱਚ ਚੱਲਣ ਵਾਲਾ ਸੰਗੀਤ। ਇਹ ਕਵਿਤਾ ਅਤੇ ਬੋਲੇ ਗਏ ਸ਼ਬਦ ਪ੍ਰਦਰਸ਼ਨਾਂ 'ਤੇ ਲਾਗੂ ਨਹੀਂ ਹੁੰਦਾ। |
| ਵਿੱਦਿਅਕ |
"ਵਿੱਦਿਅਕ" ਕਿਸੇ ਵਿਸ਼ੇ ਬਾਰੇ ਦਰਸ਼ਕਾਂ ਨੂੰ ਜਾਣ-ਬੁੱਝ ਕੇ ਗਲਤ ਜਾਣਕਾਰੀ ਦਿੱਤੇ ਬਿਨਾਂ ਕੁਝ ਦੱਸਣ ਜਾਂ ਸਿਖਾਉਣ ਨੂੰ ਦਰਸਾਉਂਦਾ ਹੈ। ਵਿੱਦਿਅਕ ਸਮੱਗਰੀ ਨਿਰਪੱਖ ਤਰੀਕੇ ਨਾਲ ਇੱਕ ਰਾਏ ਪ੍ਰਗਟ ਕਰਦੀ ਹੈ, ਜਿਵੇਂ ਕਿ ਸੁਰੱਖਿਅਤ ਜਿਨਸੀ ਸੰਬੰਧਾਂ ਸੰਬੰਧੀ ਚਰਚਾ ਵਿੱਚ ਆਪਣੀ ਰਾਏ ਦੇਣਾ। ਹੇਠਾਂ ਦਿੱਤੇ ਸ਼ਬਦ ਸੰਦਰਭਿਕ ਤੌਰ 'ਤੇ ਸੰਬੰਧਿਤ ਹਨ:
- "ਦਸਤਾਵੇਜ਼ੀ" ਸ਼ਬਦ ਅਸਲ ਦਸਤਾਵੇਜ਼ਾਂ ਦਾ ਹਵਾਲਾ ਦੇ ਕੇ ਜਾਂ ਤੱਥਾਂ ਦਾ ਵਰਣਨ ਕਰ ਕੇ ਇਤਿਹਾਸਿਕ ਘਟਨਾਵਾਂ ਨੂੰ ਯਾਦ ਰੱਖਣ ਅਤੇ ਸੰਭਾਲਣ ਨੂੰ ਦਰਸਾਉਂਦਾ ਹੈ, ਜਿਵੇਂ ਕਿ ਪ੍ਰਾਚੀਨ ਮਿਸਰ ਦੇ ਇਤਿਹਾਸ ਬਾਰੇ ਬਣੀ ਕੋਈ ਫ਼ਿਲਮ।
- "ਵਿਗਿਆਨਿਕ" ਸ਼ਬਦ ਪੁੱਛਗਿੱਛ ਨੂੰ ਵਿਗਿਆਨਿਕ ਪ੍ਰਯੋਗਾਂ ਅਤੇ ਸਿਧਾਂਤਾਂ ਰਾਹੀਂ ਅੱਗੇ ਵਧਾਉਣ ਨੂੰ ਦਰਸਾਉਂਦਾ ਹੈ, ਜਿਵੇਂ ਕਿ ਮਨੁੱਖੀ ਮਨੋਵਿਗਿਆਨ ਸੰਬੰਧੀ ਡਾਟਾ ਪੇਸ਼ ਕਰਦੇ ਸਮੇਂ।
|
| ਕਲਾਤਮਿਕ |
"ਕਲਾਤਮਿਕ" ਸ਼ਬਦ ਮਨੁੱਖੀ ਰਚਨਾਤਮਕਤਾ ਨੂੰ ਪ੍ਰਗਟ ਕਰਨ ਦੇ ਇਰਾਦੇ ਨਾਲ ਕਲਾ ਨੂੰ ਦਰਸਾਉਂਦਾ ਹੈ, ਜਿਵੇਂ ਕਿ ਪੇਂਟਿੰਗ, ਚਿੱਤਰਕਾਰੀ, ਆਰਕੀਟੈਕਚਰ, ਮੂਰਤੀ ਕਲਾ, ਸਾਹਿਤ, ਕਵਿਤਾ, ਸੰਗੀਤ, ਪ੍ਰਦਰਸ਼ਨ ਅਤੇ ਸਕ੍ਰਿਪਟ ਕੀਤੀ ਸਮੱਗਰੀ। ਉਦਾਹਰਨ ਲਈ, ਅਜਿਹਾ ਵੀਡੀਓ ਜਿਸ ਵਿੱਚ ਕੋਈ ਕਵਿਤਾ ਪੜ੍ਹੀ ਗਈ ਹੋਵੇ। |
| ਨਾਟਕੀ ਅੰਦਾਜ਼ |
“ਨਾਟਕੀ ਅੰਦਾਜ਼” ਸਕ੍ਰਿਪਟ ਕੀਤੀ ਸਮੱਗਰੀ, ਜਿਵੇਂ ਕਿ ਫ਼ਿਲਮਾਂ ਜਾਂ ਐਨੀਮੇਟਿਡ ਸਮੱਗਰੀ ਸਮੇਤ ਕਾਲਪਨਿਕ ਮਾਹੌਲ ਨੂੰ ਦਰਸਾਉਂਦਾ ਹੈ।
|
| ਦਿਲ ਕੰਬਾਊ, ਭਿਆਨਕਤਾ |
"ਦਿਲ ਕੰਬਾਊ" ਜਾਂ "ਭਿਆਨਕਤਾ" ਸਪਸ਼ਟ ਅਤੇ ਵਾਸਤਵਿਕ ਚਿੱਤਰਨਾਂ ਦੀ ਸ਼ਮੂਲੀਅਤ ਨੂੰ ਦਰਸਾਉਂਦੇ ਹਨ, ਜਿਸ ਵਿੱਚ ਹੇਠਾਂ ਦਿੱਤੀਆਂ ਉਦਾਹਰਨਾਂ ਸ਼ਾਮਲ ਹਨ:
- ਸੜਕ 'ਤੇ ਲੜਾਈ ਵਰਗੀਆਂ ਹਿੰਸਕ ਕਾਰਵਾਈਆਂ ਦੇ ਨਤੀਜੇ ਵਜੋਂ ਖੂਨ-ਖਰਾਬਾ ਜਾਂ ਖੁੱਲ੍ਹੇ ਜਖ਼ਮ।
- ਜਾਨਵਰਾਂ ਦੇ ਵਿਰੁੱਧ ਹਿੰਸਕ ਕਾਰਵਾਈਆਂ, ਜਿਵੇਂ ਕਿ ਲੱਤ ਮਾਰਨਾ।
- ਜਿਨਸੀ ਕਿਰਿਆਵਾਂ, ਜਿਨਸੀ ਸਰੀਰਕ ਅੰਗਾਂ ਅਤੇ ਤਰਲ ਪਦਾਰਥਾਂ ਦੇ ਦ੍ਰਿਸ਼।
|
| ਵਾਸਤਵਿਕਤਾ |
"ਵਾਸਤਵਿਕਤਾ" ਗੰਭੀਰਤਾ ਦੇ ਤਿੰਨ ਪੱਧਰਾਂ ਨੂੰ ਦਰਸਾਉਂਦਾ ਹੈ:
- "ਘੱਟ ਵਾਸਤਵਿਕਤਾ": ਅਸਲੀਅਤ ਤੋਂ ਬਹੁਤ ਪਰੇ, ਜਿਵੇਂ ਕਿ ਬੋਲਣ ਵਾਲੀ ਬਿੱਲੀ।
- "ਦਰਮਿਆਨੀ ਵਾਸਤਵਿਕਤਾ": ਅਸਲੀਅਤ ਤੋਂ ਘੱਟ ਪਰੇ, ਜਿਵੇਂ ਕਿ ਅਜਿਹੇ ਗ੍ਰਾਫ਼ਿਕ, ਜੋ ਅਸਲ ਦੁਨੀਆ ਦੇ ਕਿਰਦਾਰਾਂ, ਜਿਵੇਂ ਕਿ ਮਨੁੱਖਾਂ ਜਾਂ ਐਨੀਮੇਟਿਡ ਕਿਰਦਾਰਾਂ ਨੂੰ ਵੀਡੀਓ ਗੇਮਾਂ ਵਿੱਚ ਵਧਾਅ-ਚੜ੍ਹਾਅ ਕੇ ਦਰਸਾਉਂਦੇ ਹਨ।
- "ਉੱਚ ਵਾਸਤਵਿਕਤਾ": ਅਸਲ-ਸੰਸਾਰ ਦੀਆਂ ਸਥਿਤੀਆਂ ਜੋ ਮਨੁੱਖਾਂ ਨੂੰ ਮੁੱਖ ਕਿਰਦਾਰਾਂ ਦੇ ਰੂਪ ਵਿੱਚ ਦਰਸਾਉਂਦੀਆਂ ਹਨ, ਜਿਵੇਂ ਕਿ ਸੜਕ 'ਤੇ ਹੋਣ ਵਾਲੀ ਲੜਾਈ।
|
| ਅਸ਼ਲੀਲ, ਅਸ਼ਲੀਲਤਾ |
"ਅਸ਼ਲੀਲ" ਜਾਂ "ਅਸ਼ਲੀਲਤਾ" ਇਹ ਦਰਸਾਉਂਦੇ ਹਨ ਕਿ ਕਿਸੇ ਸਮੱਗਰੀ ਵਿੱਚ ਉਲੰਘਣਾ ਕਰਨ ਵਾਲੇ ਵਿਸ਼ੇ ਦੀ ਕਿੰਨੀ ਕੁ ਮਾਤਰਾ ਮੌਜੂਦ ਜਾਂ ਦਿਖਣਯੋਗ ਹੈ। ਕੁਝ ਉਦਾਹਰਨਾਂ ਵਿੱਚ ਇਹ ਗੱਲਾਂ ਸ਼ਾਮਲ ਹਨ:
- ਗਰਭਪਾਤ ਦੀ ਪ੍ਰਕਿਰਿਆ ਨੂੰ ਦਿਖਾਉਂਦਾ ਜਾਂ ਦਰਸਾਉਂਦਾ ਵੀਡੀਓ।
- ਕਿਸੇ ਨਾਲ ਦੁਰਵਿਹਾਰ ਹੋਣ ਸੰਬੰਧੀ ਆਡੀਓ ਜਾਂ ਅਵਾਜ਼ਾਂ।
|
| ਅਸਪਸ਼ਟ, ਅਸਪਸ਼ਟਤਾ |
“ਅਸਪਸ਼ਟ” ਜਾਂ “ਅਸਪਸ਼ਟਤਾ” ਇਹ ਦਰਸਾਉਂਦੇ ਹਨ ਕਿ ਸਮੱਗਰੀ ਵਿੱਚ ਕਿਸੇ ਉਲੰਘਣਾ ਕਰਨ ਵਾਲੇ ਵਿਸ਼ੇ ਦੀ ਅਸਿੱਧੇ ਤੌਰ 'ਤੇ ਕਿੰਨੀ ਕੁ ਮਾਤਰਾ ਮੌਜੂਦ ਜਾਂ ਦਿਖਣਯੋਗ ਹੈ। ਕੁਝ ਉਦਾਹਰਨਾਂ ਵਿੱਚ ਇਹ ਗੱਲਾਂ ਸ਼ਾਮਲ ਹਨ:
- ਕਾਮੁਕ ਅਵਾਜ਼ਾਂ ਨਾਲ ਹਿੱਲਦੇ ਹੋਏ ਬਿਸਤਰ ਦਿਖਾਉਂਦੇ ਜਾਂ ਦਰਸਾਉਂਦੇ ਵੀਡੀਓ, ਜੋ ਜਿਨਸੀ ਕਿਰਿਆਵਾਂ ਸੰਬੰਧੀ ਸੰਕੇਤ ਦਿੰਦੇ ਹਨ।
- ਹਵਾ ਵਿੱਚ ਉੱਡਦੇ ਵਾਹਨ ਦਿਖਾਉਂਦੇ ਜਾਂ ਦਰਸਾਉਂਦੇ ਵੀਡੀਓ, ਜੋ ਮੌਤ ਦੇ ਪਲ ਸੰਬੰਧੀ ਸੰਕੇਤ ਦਿੰਦੇ ਹਨ।
|
| ਕੇਂਦਰਿਤ, ਕੇਂਦਰੀ |
"ਕੇਂਦਰਿਤ" ਜਾਂ "ਕੇਂਦਰੀ" ਇਹ ਦਰਸਾਉਂਦੇ ਹਨ ਕਿ ਪੂਰਾ ਵੀਡੀਓ ਜਾਂ ਉਸਦਾ ਕੋਈ ਹਿੱਸਾ ਕਿਸੇ ਇੱਕ ਖਾਸ ਵਿਸ਼ੇ 'ਤੇ ਬਣਿਆ ਹੋਇਆ ਹੈ ਅਤੇ ਉਸੇ ਵਿਸ਼ੇ ਦਾ ਵਾਰ-ਵਾਰ ਹਵਾਲਾ ਦਿੱਤਾ ਗਿਆ ਹੈ ਅਤੇ ਉਸ 'ਤੇ ਹੀ ਧਿਆਨ ਕੇਂਦਰਿਤ ਹੈ। ਵਿਵਾਦਿਤ ਜਾਂ ਸੰਵੇਦਨਸ਼ੀਲ ਵਜੋਂ ਸੂਚੀਬੱਧ ਕੀਤੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਦਾ ਸਰਸਰੀ ਹਵਾਲਾ ਦੇਣਾ ਵਿਗਿਆਪਨ ਨਾ ਦੇਣ ਦਾ ਕਾਰਨ ਨਹੀਂ ਹੈ। ਉਦਾਹਰਨ ਲਈ, ਕਿਸੇ ਵਿਵਾਦਿਤ ਜਾਂ ਸੰਵੇਦਨਸ਼ੀਲ ਵਿਸ਼ੇ ਬਾਰੇ ਸੰਖੇਪ ਸੂਚਨਾ ਦੇਣ (ਜਿਵੇਂ ਕਿ "ਅਗਲੇ ਹਫ਼ਤੇ ਦੇ ਵੀਡੀਓ ਵਿੱਚ ਅਸੀਂ ਆਤਮ ਹੱਤਿਆ ਦੀ ਦਰ ਵਿੱਚ ਕਮੀ 'ਤੇ ਚਰਚਾ ਕਰਾਂਗੇ") ਨੂੰ ਕੇਂਦਰੀ ਨਹੀਂ ਮੰਨਿਆ ਜਾਵੇਗਾ, ਪਰ ਵੀਡੀਓ ਦੇ ਕਿਸੇ ਹਿੱਸੇ ਵਿੱਚ ਖਾਸ ਤੌਰ 'ਤੇ ਅਜਿਹੇ ਵਿਸ਼ੇ ਬਾਰੇ ਗੱਲ ਕਰਨ ਨੂੰ ਕੇਂਦਰੀ ਮੰਨਿਆ ਜਾਵੇਗਾ। ਧਿਆਨ ਕੇਂਦਰਿਤ ਕਰਨ ਵਾਲੇ ਬਿੰਦੂ ਦਾ ਜ਼ਬਾਨੀ ਹੋਣਾ ਜ਼ਰੂਰੀ ਨਹੀਂ। ਜੇ ਉਸ ਵਿੱਚ ਕੋਈ ਅਜਿਹਾ ਚਿੱਤਰ ਜਾਂ ਲਿਖਤ ਹੈ ਜੋ ਕਿਸੇ ਸੰਵੇਦਨਸ਼ੀਲ ਮੁੱਦੇ 'ਤੇ ਕੇਂਦਰਿਤ ਹੈ, ਤਾਂ ਉਸਨੂੰ ਵੀ ਧਿਆਨ ਕੇਂਦਰਿਤ ਕਰਨ ਵਾਲਾ ਬਿੰਦੂ ਮੰਨਿਆ ਜਾਵੇਗਾ। ਕੁਝ ਉਦਾਹਰਨਾਂ ਵਿੱਚ ਇਹ ਗੱਲਾਂ ਸ਼ਾਮਲ ਹਨ:
- ਅਜਿਹਾ ਵੀਡੀਓ ਜੋ ਸਵੈ-ਨੁਕਸਾਨ ਕਰਨ ਦੇ ਤਰੀਕੇ 'ਤੇ ਕੇਂਦਰਿਤ ਹੈ।
- ਅਜਿਹੀ ਸਮੱਗਰੀ ਜੋ ਬਿਨਾਂ ਕਿਸੇ ਹੋਰ ਸੰਦਰਭ ਜਾਂ ਕਾਰਨ ਦੇ ਸਿਰਫ਼ ਗਾਲੀ-ਗਲੋਚ ਵਾਲੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ 'ਤੇ ਹੀ ਕੇਂਦਰਿਤ ਹੈ।
|
| ਅਸਥਾਈ |
“ਅਸਥਾਈ” ਉਨ੍ਹਾਂ ਪਲਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ 'ਤੇ ਧਿਆਨ ਕੇਂਦਰਿਤ ਨਹੀਂ ਹੈ (ਨਾ ਉਹ ਕੇਂਦਰੀ ਹਨ) ਅਤੇ ਇਸ ਵਿੱਚ ਵਿਵਾਦਿਤ ਜਾਂ ਸੰਵੇਦਨਸ਼ੀਲ ਵਜੋਂ ਸੂਚੀਬੱਧ ਕੀਤੇ ਵਿਸ਼ਿਆਂ ਦੇ ਸਰਸਰੀ ਹਵਾਲੇ ਵੀ ਸ਼ਾਮਲ ਹਨ। ਉਦਾਹਰਨ ਲਈ, ਕਿਸੇ ਵਿਵਾਦਿਤ ਜਾਂ ਸੰਵੇਦਨਸ਼ੀਲ ਵਿਸ਼ੇ ਬਾਰੇ ਸੰਖੇਪ ਸੂਚਨਾ ਦੇਣ (ਜਿਵੇਂ ਕਿ "ਅਗਲੇ ਹਫ਼ਤੇ ਦੇ ਵੀਡੀਓ ਵਿੱਚ ਅਸੀਂ ਆਤਮ ਹੱਤਿਆ ਦੀ ਦਰ ਵਿੱਚ ਕਮੀ 'ਤੇ ਚਰਚਾ ਕਰਾਂਗੇ") ਨੂੰ ਕੇਂਦਰੀ ਨਹੀਂ ਬਲਕਿ ਅਸਥਾਈ ਮੰਨਿਆ ਜਾਵੇਗਾ।
|
| ਸਨਸਨੀਖੇਜ਼ |
ਅਜਿਹੇ ਤਰੀਕੇ ਦਾ ਹਵਾਲਾ ਦਿੰਦਾ ਹੈ, ਜਿਸਦਾ ਇਰਾਦਾ ਉਤਸੁਕਤਾ ਜਾਂ ਵਿਆਪਕ ਦਿਲਚਸਪੀ ਵਧਾਉਣਾ ਹੈ, ਖਾਸ ਤੌਰ 'ਤੇ ਅੱਤਕਥਨੀ, ਦਿਲ ਕੰਬਾਊ ਜਾਂ ਸੰਵੇਦਨਸ਼ੀਲ ਵੇਰਵੇ ਸ਼ਾਮਲ ਕਰ ਕੇ।
- "ਸਨਸਨੀਖੇਜ਼ ਤਰੀਕੇ ਨਾਲ ਖਾਣਾ ਖਾਂਦੇ ਹੋਏ ਦਿਖਾਉਣਾ", ਜਿਵੇਂ ਕਿ ਕਿਸੇ ਅਜਿਹੇ ਜਾਨਵਰ ਜਾਂ ਜਾਨਵਰ ਦੇ ਅੰਗਾਂ ਨੂੰ ਖਾਂਦੇ ਹੋਏ ਦਿਖਾਉਣਾ, ਜੋ ਜ਼ਿੰਦਾ ਹਨ ਜਾਂ ਹਿਲਦੇ-ਜੁਲਦੇ ਦਿਖਾਈ ਦੇ ਰਹੇ ਹਨ।
- "ਸਨਸਨੀਖੇਜ਼ ਤਰੀਕੇ ਨਾਲ ਤਿਆਰੀ ਕਰਦੇ ਜਾਂ ਖਾਣਾ ਖਾਂਦੇ ਹੋਏ ਦਿਖਾਉਣਾ", ਜਿੱਥੇ ਤਿਆਰੀ ਜਾਂ ਖਾਣਾ ਖਾਣ ਦੇ ਦ੍ਰਿਸ਼ ਨਾਟਕੀ ਹੋ ਜਾਣ, ਜਿਵੇਂ ਕਿ "ਮੁਕਬੈਂਗ" ਦਾ ਇੱਕ ਹਿੱਸਾ ਜਾਂ ASMR ਪ੍ਰਦਰਸ਼ਨ।
- "ਵਿਵਾਦਿਤ ਮੁੱਦਿਆਂ ਦਾ ਸਨਸਨੀਖੇਜ਼ ਚਿੱਤਰਨ", ਜਿੱਥੇ ਧੱਕੇਸ਼ਾਹੀ ਵਰਗੇ ਸੰਵੇਦਨਸ਼ੀਲ ਵਿਸ਼ੇ ਮਨੋਰੰਜਨ ਦੀ ਮੁੱਖ ਥੀਮ ਬਣ ਜਾਣ, ਖਾਸ ਤੌਰ 'ਤੇ ਨਕਾਰਾਤਮਕ ਕਿਰਦਾਰ ਅੰਤਰਕਿਰਿਆਵਾਂ ਰਾਹੀਂ।
|
YouTube 'ਤੇ ਅੱਪਲੋਡ ਕੀਤੇ ਸਾਰੇ ਵੀਡੀਓ ਨੂੰ YouTube ਦੇ ਸੇਵਾ ਦੇ ਨਿਯਮਾਂ ਅਤੇ ਭਾਈਚਾਰਕ ਸੇਧਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਵਿਗਿਆਪਨਾਂ ਨਾਲ ਮੁਦਰੀਕਰਨ ਕਰਨ ਦੇ ਯੋਗ ਹੋਣ ਲਈ, ਤੁਹਾਨੂੰ YouTube ਮੁਦਰੀਕਰਨ ਨੀਤੀਆਂ ਅਤੇ ਪ੍ਰੋਗਰਾਮ ਨੀਤੀਆਂ ਦੀ ਪਾਲਣਾ ਕਰਨ ਦੀ ਲੋੜ ਪਵੇਗੀ।
ਅਸੀਂ ਉਨ੍ਹਾਂ ਸਥਿਤੀਆਂ ਵਿੱਚ ਤੁਹਾਡੇ ਚੈਨਲ 'ਤੇ ਵਿਗਿਆਪਨਾਂ ਨੂੰ ਬੰਦ ਕਰਨ ਦਾ ਅਧਿਕਾਰ ਰਾਖਵਾਂ ਰੱਖ ਸਕਦੇ ਹਾਂ, ਜਿੱਥੇ ਤੁਹਾਡੀ ਜ਼ਿਆਦਾਤਰ ਸਮੱਗਰੀ ਕਿਸੇ ਵੀ ਵਿਗਿਆਪਨਦਾਤਾ ਲਈ ਢੁਕਵੀਂ ਨਹੀਂ ਹੈ ਜਾਂ ਜਿੱਥੇ ਵਾਰ-ਵਾਰ, ਗੰਭੀਰ ਉਲੰਘਣਾਵਾਂ ਹੁੰਦੀਆਂ ਹਨ (ਜਿਵੇਂ ਕਿ ਭੜਕਾਊ, ਅਪਮਾਨਜਨਕ ਜਾਂ ਨਫ਼ਰਤ ਭਰਪੂਰ ਸਮੱਗਰੀ ਨੂੰ ਅੱਪਲੋਡ ਕਰਨਾ)।