ਜੇ ਤੁਹਾਡਾ ਵੀਡੀਓ ਜ਼ਿਆਦਾਤਰ ਵਿਗਿਆਪਨਦਾਤਾਵਾਂ ਲਈ ਢੁਕਵਾਂ ਨਹੀਂ ਹੈ, ਤਾਂ ਇਸਦੇ ਅੱਗੇ ਇੱਕ ਪੀਲੇ ਰੰਗ ਦਾ ਡਾਲਰ ਦੇ ਚਿੰਨ੍ਹ ਵਾਲਾ ਪ੍ਰਤੀਕ ਦਿਖਾਈ ਦੇਵੇਗਾ: । ਇਹ ਲੇਖ ਦੱਸਦਾ ਹੈ ਕਿ ਵੀਡੀਓ ਦੀ "ਸੀਮਤ" ਵਜੋਂ ਨਿਸ਼ਾਨਦੇਹੀ ਕਿਵੇਂ ਕੀਤੀ ਜਾਂਦੀ ਹੈ ਅਤੇ ਅਪੀਲ ਕਰਨ ਦਾ ਤਰੀਕਾ ਕੀ ਹੈ।
ਵੀਡੀਓ ਦੀ "ਜ਼ਿਆਦਾਤਰ ਵਿਗਿਆਪਨਦਾਤਾਵਾਂ ਲਈ ਢੁਕਵਾਂ ਨਹੀਂ" ਵਜੋਂ ਨਿਸ਼ਾਨਦੇਹੀ ਉਦੋਂ ਕੀਤੀ ਜਾਂਦੀ ਹੈ, ਜੇ:
- ਸਾਡੇ ਸਵੈਚਲਿਤ ਸਿਸਟਮਾਂ ਨੂੰ ਲੱਗਦਾ ਹੈ ਕਿ ਤੁਹਾਡੀ ਸਮੱਗਰੀ ਸਾਰੇ ਬ੍ਰਾਂਡਾਂ ਲਈ ਢੁਕਵੀਂ ਨਹੀਂ ਹੈ।
- ਸਾਡੇ ਮਨੁੱਖੀ ਮਾਹਰਾਂ ਨੇ ਇਹ ਤਸਦੀਕ ਕੀਤੀ ਹੈ ਕਿ ਤੁਹਾਡਾ ਵੀਡੀਓ ਸਾਡੀਆਂ ਵਿਗਿਆਪਨਦਾਤਾ-ਅਨੁਰੂਪ ਸਮੱਗਰੀ ਸੇਧਾਂ ਨੂੰ ਪੂਰਾ ਨਹੀਂ ਕਰਦਾ ਹੈ।
ਮੁਦਰੀਕਰਨ ਸਥਿਤੀ ਨੂੰ ਕਿਵੇਂ ਲਾਗੂ ਕੀਤਾ ਜਾਂਦਾ ਹੈ
ਅੱਪਲੋਡ ਪ੍ਰਕਿਰਿਆ ਦੌਰਾਨ, ਅਸੀਂ ਇਹ ਪਤਾ ਲਗਾਉਣ ਲਈ ਆਪਣੀ ਵਿਗਿਆਪਨ ਅਨੁਕੂਲਤਾ ਸਮੀਖਿਆ ਪ੍ਰਕਿਰਿਆ ਦੀ ਵਰਤੋਂ ਕਰਦੇ ਹਾਂ ਕਿ ਕੋਈ ਵੀਡੀਓ ਸਾਡੀਆਂ ਵਿਗਿਆਪਨਦਾਤਾ-ਅਨੁਰੂਪ ਸਮੱਗਰੀ ਸੇਧਾਂ ਨੂੰ ਪੂਰਾ ਕਰਦਾ ਹੈ ਜਾਂ ਨਹੀਂ। ਅਸੀਂ ਨਿਯਤ ਕੀਤੀਆਂ ਲਾਈਵ ਸਟ੍ਰੀਮਾਂ ਦੀ ਵੀ ਜਾਂਚ ਕਰਦੇ ਹਾਂ। ਸਟ੍ਰੀਮ ਦੇ ਲਾਈਵ ਹੋਣ ਤੋਂ ਪਹਿਲਾਂ, ਸਾਡੇ ਸਿਸਟਮ ਸਿਰਲੇਖ, ਵਰਣਨ, ਲਘੂ-ਚਿੱਤਰ ਅਤੇ ਟੈਗਾਂ 'ਤੇ ਨਜ਼ਰ ਮਾਰਦੇ ਹਨ।
ਜੇ ਤੁਹਾਨੂੰ ਪਤਾ ਨਹੀਂ ਹੈ ਕਿ ਤੁਹਾਡੇ ਵੀਡੀਓ ਦੇ ਅੱਗੇ ਪੀਲਾ ਪ੍ਰਤੀਕ ਕਿਉਂ ਹੈ, ਤਾਂ ਸਾਡੀਆਂ ਵਿਗਿਆਪਨਦਾਤਾ-ਅਨੁਰੂਪ ਸਮੱਗਰੀ ਸੇਧਾਂ ਦੀ ਸਮੀਖਿਆ ਕਰੋ। ਪੱਕਾ ਕਰੋ ਕਿ ਤੁਸੀਂ ਵੀਡੀਓ ਦੇ ਸਿਰਲੇਖ, ਵਰਣਨ, ਲਘੂ-ਚਿੱਤਰ ਅਤੇ ਟੈਗਾਂ ਦੀ ਸਮੀਖਿਆ ਕਰ ਲਈ ਹੈ। ਸਿਰਲੇਖ ਜਾਂ ਮੈਟਾਡਾਟਾ ਦੇ ਬਿਨਾਂ ਵੀਡੀਓ ਇਹ ਸਮਝਣ ਵਿੱਚ ਸਾਡੇ ਸਿਸਟਮਾਂ ਦੀ ਮਦਦ ਕਰਨ ਲਈ ਲੋੜੀਂਦੇ ਸੰਦਰਭ ਨਹੀਂ ਦੇ ਸਕਦੇ ਕਿ ਸਮੱਗਰੀ ਸਾਰੇ ਵਿਗਿਆਪਨਦਾਤਾਵਾਂ ਲਈ ਢੁਕਵੀਂ ਹੈ ਜਾਂ ਨਹੀਂ।
ਅਪੀਲ ਕਦੋਂ ਕਰਨੀ ਹੈ
ਸਾਡੀਆਂ ਵਿਗਿਆਪਨਦਾਤਾ-ਅਨੁਰੂਪ ਸਮੱਗਰੀ ਸੇਧਾਂ ਵਿੱਚ ਸੂਚੀਬੱਧ ਕੀਤੇ ਮਾਪਦੰਡ ਮੁਤਾਬਕ ਆਪਣੇ ਵੀਡੀਓ ਦੀ ਜਾਂਚ ਕਰੋ। ਜੇ ਤੁਹਾਡਾ ਵੀਡੀਓ "ਇਹ ਸਮੱਗਰੀ ਵਿਗਿਆਪਨ ਆਮਦਨ ਕਮਾ ਸਕਦੀ ਹੈ" ਲਈ ਸਾਰੇ ਮਾਪਦੰਡਾਂ ਨੂੰ ਪੂਰਾ ਕਰਦਾ ਹੈ, ਤਾਂ ਤੁਹਾਨੂੰ ਅਪੀਲ ਸਪੁਰਦ ਕਰਨੀ ਚਾਹੀਦੀ ਹੈ। ਮੁਦਰੀਕਰਨ ਸਮੀਖਿਆਵਾਂ ਦੇ ਕੰਮ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ।
ਵਿਗਿਆਪਨ ਅਨੁਕੂਲਤਾ ਸੰਬੰਧੀ ਪਾਬੰਦੀ ਖਿਲਾਫ਼ ਅਪੀਲ ਕਰਨਾ
ਤੁਹਾਡੇ ਵੱਲੋਂ ਅੱਪਲੋਡ ਕਰਨ ਅਤੇ ਤੁਹਾਡੇ ਵੀਡੀਓ ਦਾ ਸਾਡੀ ਵਿਗਿਆਪਨ ਅਨੁਕੂਲਤਾ ਸਮੀਖਿਆ ਪ੍ਰਕਿਰਿਆ ਵਿੱਚੋਂ ਲੰਘਣ ਅਤੇ ਤੁਹਾਨੂੰ ਪੀਲਾ ਪ੍ਰਤੀਕ ਪ੍ਰਾਪਤ ਹੋਣ ਤੋਂ ਬਾਅਦ ਵੀ ਤੁਸੀਂ ਫ਼ੈਸਲੇ ਵਿਰੁੱਧ ਅਪੀਲ ਕਰ ਸਕਦੇ ਹੋ। ਤੁਹਾਡੀ ਅਪੀਲ ਮਾਹਰ ਕੋਲ ਭੇਜੀ ਜਾਂਦੀ ਹੈ ਅਤੇ ਉਨ੍ਹਾਂ ਦੇ ਫ਼ੈਸਲੇ ਸਮੇਂ ਦੇ ਨਾਲ ਸਾਡੇ ਸਿਸਟਮਾਂ ਨੂੰ ਜ਼ਿਆਦਾ ਸਮਾਰਟ ਬਣਾਉਣ ਵਿੱਚ ਮਦਦ ਕਰਦੇ ਹਨ।
ਅਪੀਲ ਸਪੁਰਦ ਕਰਨ ਲਈ:
- YouTube Studio ਵਿੱਚ ਸਾਈਨ-ਇਨ ਕਰੋ।
- ਖੱਬੇ ਮੀਨੂ ਤੋਂ, ਸਮੱਗਰੀ
'ਤੇ ਕਲਿੱਕ ਕਰੋ।
- ਉਸ ਵੀਡੀਓ 'ਤੇ ਜਾਓ ਜਿਸ ਲਈ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ।
- ਵੀਡੀਓ ਦੇ ਅੱਗੇ ਦਿੱਤੇ, ਪਾਬੰਦੀਆਂ ਕਾਲਮ ਵਿੱਚ, ਕਰਸਰ ਨੂੰ ਵਿਗਿਆਪਨ ਅਨੁਕੂਲਤਾ ਉੱਤੇ ਘੁਮਾਓ।
- ਸਮੀਖਿਆ ਦੀ ਬੇਨਤੀ ਕਰੋ 'ਤੇ ਕਲਿੱਕ ਕਰੋ। ਸਕ੍ਰੀਨ ਉੱਪਰਲੀਆਂ ਹਿਦਾਇਤਾਂ ਦੀ ਪਾਲਣਾ ਕਰੋ।
ਨੋਟ ਕਰੋ: ਜੇ ਤੁਹਾਡਾ ਵੀਡੀਓ ਯੋਗ ਹੈ, ਤਾਂ ਹੀ ਤੁਹਾਨੂੰ ਅਪੀਲ ਕਰਨ ਦਾ ਵਿਕਲਪ ਮਿਲਦਾ ਹੈ। ਤੁਹਾਡੇ ਵੱਲੋਂ ਅਪੀਲ ਸਪੁਰਦ ਕਰਨ ਤੋਂ ਬਾਅਦ, ਵੀਡੀਓ ਦੇ ਅੱਗੇ ਦਿੱਤੀ ਲਿਖਤ ਤੁਹਾਡੀ ਅਪੀਲ ਦੀ ਸਥਿਤੀ ਨਾਲ ਅੱਪਡੇਟ ਹੋ ਜਾਂਦੀ ਹੈ।
ਜੇ ਤੁਸੀਂ ਯੂਰਪੀ ਸੰਘ ਵਿੱਚ ਰਹਿੰਦੇ ਹੋ ਅਤੇ ਤੁਸੀਂ ਆਪਣੇ ਵੀਡੀਓ ਨੂੰ ਰੇਟ ਕਰਨ ਦੇ ਤਰੀਕੇ ਨਾਲ ਸਹਿਮਤੀ ਨਹੀਂ ਰੱਖਦੇ, ਤਾਂ ਤੁਹਾਡੇ ਲਈ ਵਧੀਕ ਨਿਪਟਾਰੇ ਦੇ ਵਿਕਲਪ ਉਪਲਬਧ ਹੋ ਸਕਦੇ ਹਨ। (ਰਾਊਟਿੰਗ ਆਈਡੀ: MHQU)
ਅਪੀਲ ਪ੍ਰਕਿਰਿਆ ਕਿਵੇਂ ਕੰਮ ਕਰਦੀ ਹੈ
ਜਦੋਂ ਤੁਸੀਂ ਮਨੁੱਖੀ ਸਮੀਖਿਆ ਲਈ ਬੇਨਤੀ ਕਰਦੇ ਹੋ, ਤਾਂ ਇੱਕ ਮਾਹਰ ਵੀਡੀਓ 'ਤੇ ਨਜ਼ਰ ਮਾਰਦਾ ਹੈ। ਉਨ੍ਹਾਂ ਵੱਲੋਂ ਸਾਡੀਆਂ ਵਿਗਿਆਪਨਦਾਤਾ-ਅਨੁਰੂਪ ਸਮੱਗਰੀ ਸੇਧਾਂ ਮੁਤਾਬਕ ਵੀਡੀਓ ਨੂੰ ਦੇਖਣ ਅਤੇ ਇਸਦੀ ਸਮੱਗਰੀ, ਸਿਰਲੇਖ ਅਤੇ ਮੈਟਾਡਾਟਾ ਦੀ ਸਮੀਖਿਆ ਕਰਨ ਵਿੱਚ ਸਮਾਂ ਬਿਤਾਇਆ ਜਾਂਦਾ ਹੈ। ਮੁਦਰੀਕਰਨ ਸਮੀਖਿਆਵਾਂ ਦੇ ਕੰਮ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ।
ਤੁਹਾਡੇ ਵੀਡੀਓ 'ਤੇ ਅੰਤਿਮ ਫ਼ੈਸਲਾ ਲਏ ਜਾਣ 'ਤੇ, ਤੁਹਾਨੂੰ ਇਸ ਸੰਬੰਧੀ ਈਮੇਲ ਅੱਪਡੇਟ ਪ੍ਰਾਪਤ ਹੁੰਦਾ ਹੈ।
ਸਮੀਖਿਆ ਵਿੱਚ ਕਿੰਨਾ ਸਮਾਂ ਲੱਗਦਾ ਹੈ
ਸਾਨੂੰ ਪਤਾ ਹੈ ਕਿ ਇਹ ਸਮੀਖਿਆਵਾਂ ਤੁਹਾਡੇ ਲਈ ਅਤੇ ਤੁਹਾਡੀ ਆਮਦਨ ਲਈ ਮਹੱਤਵਪੂਰਨ ਹਨ। ਅਪੀਲਾਂ ਵਿੱਚ 7 ਦਿਨਾਂ ਤੱਕ ਦਾ ਸਮਾਂ ਲੱਗ ਸਕਦਾ ਹੈ। ਸਮੀਖਿਆ ਪੂਰੀ ਹੋਣ ਤੋਂ ਬਾਅਦ, ਤੁਹਾਨੂੰ ਮੁਦਰੀਕਰਨ ਦੇ ਫ਼ੈਸਲੇ ਨਾਲ ਇੱਕ ਈਮੇਲ ਪ੍ਰਾਪਤ ਹੁੰਦੀ ਹੈ। ਤੁਹਾਡੀ ਇੱਕ ਅਪੀਲ ਤੋਂ ਬਾਅਦ, ਸਮੀਖਿਅਕ ਦਾ ਫ਼ੈਸਲਾ ਅੰਤਿਮ ਹੁੰਦਾ ਹੈ ਅਤੇ ਵੀਡੀਓ ਦੀ ਮੁਦਰੀਕਰਨ ਸਥਿਤੀ ਨੂੰ ਨਹੀਂ ਬਦਲਿਆ ਜਾਵੇਗਾ।