ਸੂਚਨਾ

ਕਿਰਪਾ ਕਰਕੇ ਤੁਹਾਡਾ AdSense ਪੰਨਾ 'ਤੇ ਜਾਣਾ ਪੱਕਾ ਕਰੋ ਜਿੱਥੇ ਤੁਸੀਂ AdSense ਨਾਲ ਸਫਲ ਹੋਣ ਵਿੱਚ ਮਦਦ ਲਈ ਆਪਣੇ ਖਾਤੇ ਬਾਰੇ ਵਿਅਕਤੀਗਤ ਬਣਾਈ ਜਾਣਕਾਰੀ ਲੱਭ ਸਕਦੇ ਹੋ।

Privacy and security

ਵਰਤੋਂਕਾਰ ਵੱਲੋਂ ਬਣਾਈ ਸਮੱਗਰੀ ਦੇ ਸੰਬੰਧ ਵਿੱਚ ਪੇਸ਼ ਆਉਣ ਵਾਲੀਆਂ ਆਮ ਚੁਣੌਤੀਆਂ ਅਤੇ ਉਨ੍ਹਾਂ ਨਾਲ ਨਜਿੱਠਣ ਦਾ ਤਰੀਕਾ

ਇੱਥੇ, ਅਸੀਂ ਕੁਝ ਅਜਿਹੀਆਂ ਆਮ ਚੁਣੌਤੀਆਂ ਨੂੰ ਉਜਾਗਰ ਕਰਾਂਗੇ ਜਿਨ੍ਹਾਂ ਦਾ ਪ੍ਰਕਾਸ਼ਕ ਵਰਤੋਂਕਾਰ ਵੱਲੋਂ ਬਣਾਈ ਸਮੱਗਰੀ ਦੇ ਸੰਬੰਧ ਵਿੱਚ ਸਾਹਮਣਾ ਕਰਦੇ ਹਨ, ਨਾਲ ਹੀ, ਅਸੀਂ ਹਰੇਕ ਸਥਿਤੀ ਲਈ ਵਰਤੋਂਕਾਰ ਵੱਲੋਂ ਬਣਾਈ ਸਮੱਗਰੀ ਦਾ ਪ੍ਰਬੰਧਨ ਕਰਨ ਲਈ ਸਭ ਤੋਂ ਵਧੀਆ ਰਣਨੀਤੀਆਂ ਬਾਰੇ ਕੁਝ ਸਿਫ਼ਾਰਸ਼ਾਂ ਵੀ ਪੇਸ਼ ਕਰਾਂਗੇ।

ਇਹ ਫ਼ੈਸਲਾ ਕਰਨਾ ਤੁਹਾਡੇ ਹੱਥ ਹੈ ਕਿ ਤੁਸੀਂ ਆਪਣੀ ਸਾਈਟ ਜਾਂ ਐਪ ਲਈ ਉਹ ਹੱਲ ਚੁਣੋ ਜੋ ਤੁਹਾਡੇ ਲਈ ਸਭ ਤੋਂ ਵਧੀਆ ਹੋਵੇ।

ਟਿੱਪਣੀਆਂ

ਟਿੱਪਣੀਆਂ, ਖਾਸ ਤੌਰ 'ਤੇ ਗੁਮਨਾਮ ਟਿੱਪਣੀਆਂ, ਜ਼ਿਆਦਾਤਰ ਸਵੈਚਲਿਤ ਸਪੈਮ ਦਾ ਸਰੋਤ ਹੁੰਦੀਆਂ ਹਨ। ਇਸ ਸਪੈਮ ਵਿੱਚ ਸੰਭਾਵੀ ਤੌਰ 'ਤੇ ਅਪਮਾਨਜਨਕ ਲਿਖਤ ਅਤੇ ਸ਼ੱਕੀ ਕੁਆਲਿਟੀ ਵਾਲੀਆਂ ਸਾਈਟਾਂ ਦੇ ਲਿੰਕ ਸ਼ਾਮਲ ਹੋ ਸਕਦੇ ਹਨ। ਜੇ ਸਪੈਮ ਨੂੰ ਤੁਹਾਡੀ ਸਾਈਟ ਜਾਂ ਐਪ 'ਤੇ ਦਿਖਾਈ ਦੇਣ ਦਿੱਤਾ ਜਾਵੇ, ਤਾਂ ਇਹ ਅਕਸਰ ਲਾਗੂ ਹੁੰਦੀਆਂ ਪ੍ਰੋਗਰਾਮ ਨੀਤੀਆਂ ਦੀ ਉਲੰਘਣਾ ਕਰਦਾ ਹੈ।

ਇਸ ਤੋਂ ਇਲਾਵਾ, ਪ੍ਰਮਾਣਿਕ ਵਰਤੋਂਕਾਰ ਜੋ ਸਪੈਮ ਨੂੰ ਦੇਖਦੇ ਹਨ, ਉਹ ਇਹ ਸਿੱਟਾ ਕੱਢ ਸਕਦੇ ਹਨ ਕਿ ਇਸ ਸਾਈਟ ਜਾਂ ਐਪ ਦਾ ਕੋਈ ਵਾਲੀ ਵਾਰਿਸ ਨਹੀਂ ਹੈ ਜਾਂ ਇਸ ਦੀ ਸੰਭਾਲ ਬਹੁਤ ਖਰਾਬ ਹੈ ਅਤੇ ਉਹ ਇਸਨੂੰ ਵਰਤਣਾ ਛੱਡ ਦੇਣਗੇ।

ਅੰਤ ਵਿੱਚ, ਟਿੱਪਣੀਆਂ ਕਈ ਵਾਰ ਵਰਤੋਂਕਾਰਾਂ ਨੂੰ ਉਹ ਚੀਜ਼ਾਂ ਲਿਖਣ ਦੀ ਆਗਿਆ ਦਿੰਦੀਆਂ ਹਨ ਜੋ ਉਹ ਵਿਅਕਤੀਗਤ ਤੌਰ 'ਤੇ ਕਹਿਣ ਦੇ ਯੋਗ ਨਹੀਂ ਹੁੰਦੇ। ਸਮੁੱਚੀ ਸਮੱਗਰੀ ਨੀਤੀ ਵਿੱਚ ਇੱਕ ਮਿਆਰ ਸੈੱਟ ਕਰਨਾ ਅਤੇ ਅਪਮਾਨਜਨਕ ਸ਼ਬਦਾਂ ਨੂੰ ਫਿਲਟਰ ਕਰਨਾ ਮਦਦਗਾਰ ਸਾਬਤ ਹੋ ਸਕਦਾ ਹੈ।

ਸਿਫ਼ਾਰਸ਼ੀ ਹੱਲ: ਸਮੱਗਰੀ ਨੀਤੀ ਪ੍ਰਕਾਸ਼ਿਤ ਕਰੋ, ਕੈਪਚਾ, ਉਲੰਘਣਾ ਦੀ ਰਿਪੋਰਟ ਕਰੋ, ਭਰੋਸੇਮੰਦ ਵਰਤੋਂਕਾਰ, ਵਰਤੋਂਕਾਰ-ਸੰਚਾਲਕ, ਸਮੀਖਿਆ ਹੋਣ ਤੱਕ ਵਿਗਿਆਪਨ ਦਿਖਾਉਣਾ ਬੰਦ ਕਰੋ, ਸਮੱਗਰੀ ਫਿਲਟਰਿੰਗ, ਸਮੱਗਰੀ ਸਮੀਖਿਅਕ

ਫੋਰਮ

ਫੋਰਮ ਆਮ ਤੌਰ 'ਤੇ ਕਿਸੇ ਭਾਈਚਾਰੇ ਨੂੰ ਵਧਾਉਣ ਦਾ ਸਭ ਤੋਂ ਵਧੀਆ ਤਰੀਕਾ ਹੁੰਦੇ ਹਨ। ਲੋਕ ਲਿਖਤ, ਚਿੱਤਰ, ਅਤੇ ਵੀਡੀਓ ਇੱਕ ਦੂਜੇ ਨਾਲ ਸਾਂਝਾ ਕਰਦੇ ਹਨ ਅਤੇ ਇੱਕ ਦੂਜੇ ਨੂੰ ਜਾਣਨ ਅਤੇ ਪਸੰਦ ਕਰਨ ਲਈ ਅੱਗੇ ਆਉਂਦੇ ਹਨ। ਅਫ਼ਸੋਸ ਦੀ ਗੱਲ ਹੈ ਕਿ ਸਵੈਚਲਿਤ ਬੋਟ ਕਈ ਵਾਰ ਫੋਰਮਾਂ ਵਿੱਚ ਦਖਲਅੰਦਾਜ਼ੀ ਕਰਦੇ ਹਨ ਅਤੇ ਵਰਤੋਂਕਾਰਾਂ ਨੂੰ ਸਪੈਮ ਕਰਦੇ ਹਨ, ਜਾਂ ਵਰਤੋਂਕਾਰਾਂ ਨੂੰ ਅਪਮਾਨਜਨਕ ਵਿਵਹਾਰ ਵਿੱਚ ਸ਼ਾਮਲ ਹੋਣ ਦੀ ਆਗਿਆ ਦਿੰਦੇ ਹਨ।

ਸਿਫ਼ਾਰਸ਼ੀ ਹੱਲ: ਸਮੱਗਰੀ ਨੀਤੀ ਪ੍ਰਕਾਸ਼ਿਤ ਕਰੋ, ਕੈਪਚਾ, ਉਲੰਘਣਾ ਦੀ ਰਿਪੋਰਟ ਕਰੋ, ਭਰੋਸੇਮੰਦ ਵਰਤੋਂਕਾਰ, ਵਰਤੋਂਕਾਰ-ਸੰਚਾਲਕ, ਸਮੀਖਿਆ ਹੋਣ ਤੱਕ ਵਿਗਿਆਪਨ ਦਿਖਾਉਣਾ ਬੰਦ ਕਰੋ, ਸਮੱਗਰੀ ਫਿਲਟਰਿੰਗ, ਸਮੱਗਰੀ ਸਮੀਖਿਅਕ

ਫ਼ੋਟੋਆਂ, ਸੰਗੀਤ ਅਤੇ ਫ਼ਾਈਲ ਸਾਂਝਾਕਰਨ

ਸਾਂਝੀਆਂ ਦਿਲਚਸਪੀਆਂ ਜਾਂ ਰਚਨਾਤਮਕਤਾ ਦੇ ਅਧਾਰ 'ਤੇ ਇੱਕ ਭਾਈਚਾਰਾ ਬਣਾਉਣ ਲਈ ਫ਼ੋਟੋਆਂ, ਸੰਗੀਤ ਜਾਂ ਹੋਰ ਫ਼ਾਈਲਾਂ ਨੂੰ ਸਾਂਝਾ ਕਰਨਾ ਇੱਕ ਵਧੀਆ ਤਰੀਕਾ ਹੋ ਸਕਦਾ ਹੈ। ਹਾਲਾਂਕਿ, ਇਨ੍ਹਾਂ ਸੇਵਾਵਾਂ ਦੀ ਕਾਪੀਰਾਈਟ ਦੀ ਉਲੰਘਣਾ ਕਰਨ, ਕਿਸੇ ਨੂੰ ਵਾਇਰਸ ਜਾਂ ਅਣਚਾਹੇ ਸਾਫ਼ਟਵੇਅਰ ਭੇਜਣ, ਜਾਂ ਵੈਸੇ ਸਾਡੀਆਂ ਪ੍ਰੋਗਰਾਮ ਨੀਤੀਆਂ ਦੀ ਉਲੰਘਣਾ ਕਰਨ ਲਈ ਦੁਰਵਰਤੋਂ ਵੀ ਕੀਤੀ ਜਾ ਸਕਦੀ ਹੈ। ਜੇ ਕਿਸੇ ਵੀ ਸਮੱਗਰੀ ਦੇ ਨਾਲ ਵਿਗਿਆਪਨ ਦਿਖਾਏ ਜਾਂਦੇ ਹਨ, ਤਾਂ ਇਹ ਪੱਕਾ ਕਰੋ ਕਿ ਕਿਸੇ ਵੀ ਸਾਈਟ ਜਾਂ ਐਪ ਰਾਹੀਂ ਸਾਂਝੀ ਕੀਤੀ ਗਈ ਅਜਿਹੀ ਸਮੱਗਰੀ ਸਾਡੀਆਂ ਪ੍ਰੋਗਰਾਮ ਨੀਤੀਆਂ ਦੀ ਪਾਲਣਾ ਕਰਦੀ ਹੋਵੇ।

ਸਿਫ਼ਾਰਸ਼ੀ ਹੱਲ: ਸਮੱਗਰੀ ਨੀਤੀ ਪ੍ਰਕਾਸ਼ਿਤ ਕਰੋ, ਕੈਪਚਾ, ਉਲੰਘਣਾ ਦੀ ਰਿਪੋਰਟ ਕਰੋ, ਭਰੋਸੇਮੰਦ ਵਰਤੋਂਕਾਰ, ਵਰਤੋਂਕਾਰ-ਸੰਚਾਲਕ, ਸਮੀਖਿਆ ਹੋਣ ਤੱਕ ਵਿਗਿਆਪਨ ਦਿਖਾਉਣਾ ਬੰਦ ਕਰੋ, ਸਮੱਗਰੀ ਫਿਲਟਰਿੰਗ, ਸਮੱਗਰੀ ਸਮੀਖਿਅਕ

ਡੇਟਿੰਗ

ਆਨਲਾਈਨ ਡੇਟਿੰਗ ਸਾਈਟਾਂ ਅਤੇ ਐਪਾਂ ਵਿੱਚ ਅਕਸਰ ਅਜਿਹੇ ਉਕਸਾਉਣ ਵਾਲੇ ਚਿੱਤਰ ਸ਼ਾਮਲ ਹੁੰਦੇ ਹਨ ਜੋ ਪਰਿਵਾਰ ਨਾਲ ਦੇਖਣ ਲਈ ਢੁਕਵੇਂ ਨਹੀਂ ਹੁੰਦੇ। ਹਾਲਾਂਕਿ ਇਹ ਹੋ ਸਕਦਾ ਹੈ ਕਿ ਕੋਈ ਸਾਈਟ ਜਾਂ ਐਪ ਇਨ੍ਹਾਂ ਚਿੱਤਰਾਂ ਨੂੰ ਇਜਾਜ਼ਤ ਦੇ ਦੇਵੇ, ਪਰ ਇਹ ਪਰਿਵਾਰ ਨਾਲ ਦੇਖਣ ਲਈ ਅਢੁਕਵੇਂ ਚਿੱਤਰ ਸਾਡੀਆਂ ਪ੍ਰੋਗਰਾਮ ਨੀਤੀਆਂ ਦੇ ਅਧੀਨ ਵਰਜਿਤ ਹਨ। ਇਸ ਲਈ, ਕਿਰਪਾ ਕਰਕੇ ਮੁਦਰੀਕਰਨ ਨਾ ਕਰੋ, ਉਦਾਹਰਨ ਲਈ, ਫ਼ੋਟੋਆਂ ਜੋ ਪਰਿਵਾਰ ਨਾਲ ਦੇਖਣ ਲਈ ਅਢੁਕਵੀਆਂ ਹਨ ਜਾਂ ਡੇਟਿੰਗ ਪ੍ਰੋਫਾਈਲਾਂ, ਜਿਨ੍ਹਾਂ ਵਿੱਚ ਪਰਿਵਾਰ ਨਾਲ ਦੇਖਣ ਲਈ ਅਢੁਕਵੀੰ ਸਮੱਗਰੀ ਸ਼ਾਮਲ ਹੈ।

ਅੰਤ ਵਿੱਚ, ਜੇ ਕੋਈ ਸਾਈਟ ਜਾਂ ਐਪ ਮੁੱਖ ਤੌਰ 'ਤੇ ਬਾਲਗ ਡੇਟਿੰਗ, ਦੂਜੇ ਸ਼ਬਦਾਂ ਵਿੱਚ ਕਹੀਏ ਤਾਂ "ਸੈਕਸ ਡੇਟਿੰਗ" ਵੱਲ ਸੇਧਿਤ ਹੈ, ਤਾਂ ਉਹ ਸੰਭਾਵੀ ਤੌਰ 'ਤੇ AdSense ਜਾਂ AdMob ਲਈ ਢੁਕਵੀਂ ਨਹੀਂ ਹੈ।

ਸਿਫ਼ਾਰਸ਼ੀ ਹੱਲ: ਸਮੱਗਰੀ ਨੀਤੀ ਪ੍ਰਕਾਸ਼ਿਤ ਕਰੋ, ਉਲੰਘਣਾ ਦੀ ਰਿਪੋਰਟ ਕਰੋ ਜੋਖਮ ਦਾ ਮੁਲਾਂਕਣ ਕਰੋ, ਸਮੀਖਿਆ ਹੋਣ ਤੱਕ ਵਿਗਿਆਪਨ ਦਿਖਾਉਣਾ ਬੰਦ ਕਰੋ, ਸਮੱਗਰੀ ਫਿਲਟਰਿੰਗ, ਸਮੱਗਰੀ ਸਮੀਖਿਅਕ

ਕੀ ਇਹ ਲਾਭਕਾਰੀ ਸੀ?

ਅਸੀਂ ਇਸਦਾ ਸੁਧਾਰ ਕਿਵੇਂ ਕਰ ਸਕਦੇ ਹਾਂ?
ਖੋਜੋ
ਖੋਜ ਕਲੀਅਰ ਕਰੋ
ਖੋਜ ਬੰਦ ਕਰੋ
ਮੁੱਖ ਮੀਨੂ
10912081014895109576
true
ਖੋਜ ਮਦਦ ਕੇਂਦਰ
true
true
true
true
true
157
false
false