ਸੂਚਨਾ

ਕਿਰਪਾ ਕਰਕੇ ਤੁਹਾਡਾ AdSense ਪੰਨਾ 'ਤੇ ਜਾਣਾ ਪੱਕਾ ਕਰੋ ਜਿੱਥੇ ਤੁਸੀਂ AdSense ਨਾਲ ਸਫਲ ਹੋਣ ਵਿੱਚ ਮਦਦ ਲਈ ਆਪਣੇ ਖਾਤੇ ਬਾਰੇ ਵਿਅਕਤੀਗਤ ਬਣਾਈ ਜਾਣਕਾਰੀ ਲੱਭ ਸਕਦੇ ਹੋ।

Privacy and security

ਸਮੱਗਰੀ ਫਿਲਟਰ ਕਰਨਾ

ਸਮੱਗਰੀ ਫਿਲਟਰ ਕਰਨਾ ਅਜਿਹੇ ਸਵੈਚਲਿਤ ਸਿਸਟਮ ਨੂੰ ਦਰਸਾਉਂਦਾ ਹੈ ਜੋ ਵੱਡੀ ਮਾਤਰਾ ਵਿੱਚ ਡਾਟਾ ਦੀ ਪ੍ਰਕਿਰਿਆ ਕਰਨ ਅਤੇ ਕੁਝ ਖਾਸ ਮਾਪਦੰਡਾਂ ਨੂੰ ਪੂਰਾ ਕਰਨ ਵਾਲੀ ਸਮੱਗਰੀ 'ਤੇ ਢੁਕਵੀਂ ਕਾਰਵਾਈ ਕਰਨ ਲਈ ਵਰਤਿਆ ਜਾਂਦਾ ਹੈ। ਪ੍ਰਕਾਸ਼ਕ ਅਕਸਰ ਆਪਣੀ ਸਾਈਟ 'ਤੇ ਵਰਤੋਂਕਾਰ ਵੱਲੋਂ ਤਿਆਰ ਕੀਤੀ ਸਮੱਗਰੀ ਦੇ ਵੱਡੇ ਹਿੱਸੇ ਨੂੰ ਸੰਭਾਲਣ ਲਈ ਲਿਖਤ ਅਤੇ ਮੀਡੀਆ ਨੂੰ ਫਿਲਟਰ ਕਰਨ ਵਾਲੇ ਹੱਲਾਂ ਦੀ ਵਰਤੋਂ ਕਰਦੇ ਹਨ। ਇਨ੍ਹਾਂ ਸਿਸਟਮਾਂ ਨੂੰ ਅਕਸਰ ਬਾਲਗ ਅਤੇ ਗੈਰ-ਕਨੂੰਨੀ ਫ਼ਾਈਲ ਸਾਂਝਾਕਰਨ ਦੇ ਨਾਲ-ਨਾਲ ਹਥਿਆਰਾਂ, ਨਸ਼ੀਲੇ ਪਦਾਰਥਾਂ, ਅਲਕੋਹਲ ਅਤੇ ਤੰਬਾਕੂ ਦੀ ਵਿਕਰੀ ਵਰਗੀ ਸਮੱਗਰੀ ਨੂੰ ਫਿਲਟਰ ਕਰਨ ਲਈ ਲਗਾਇਆ ਜਾਂਦਾ ਹੈ।

ਮਹੱਤਵਪੂਰਨ: ਇਹ ਜ਼ਰੂਰੀ ਨਹੀਂ ਕਿ ਉਲੰਘਣਾ ਕਰਨ ਵਾਲੀ ਸਮੱਗਰੀ ਸਥਾਨਕ ਤੌਰ 'ਤੇ ਹੋਸਟ ਕੀਤੀ ਜਾ ਰਹੀ ਹੋਵੇ। ਇੱਥੋਂ ਤੱਕ ਕਿ ਇਸ ਨੂੰ ਹੋਸਟ ਕਰਨ ਵਾਲੇ ਬਾਹਰੀ ਸਰੋਤਾਂ ਨਾਲ ਲਿੰਕ ਕਰਨਾ ਵੀ ਉਲੰਘਣਾ ਮੰਨਿਆ ਜਾਂਦਾ ਹੈ। ਉਦਾਹਰਨ ਲਈ, ਕਿਸੇ ਤੀਜੀ-ਧਿਰ ਦੀ ਸਾਈਟ 'ਤੇ ਗੈਰ-ਕਨੂੰਨੀ ਤੌਰ 'ਤੇ ਹੋਸਟ ਕੀਤੀਆਂ ਫ਼ਿਲਮਾਂ ਬਣਾਉਣ ਵਾਲਾ ਪ੍ਰਕਾਸ਼ਕ Google ਪ੍ਰਕਾਸ਼ਕ ਨੀਤੀਆਂ ਦੀ ਉਲੰਘਣਾ ਕਰ ਰਿਹਾ ਹੈ।

ਇੱਕ ਅੰਦਰੂਨੀ ਹੱਲ ਵਿਕਸਿਤ ਕਰਨਾ

ਬਹੁਤ ਸਾਰੇ ਪ੍ਰਕਾਸ਼ਕ ਆਪਣਾ ਖੁਦ ਦਾ ਫਿਲਟਰ ਸਿਸਟਮ ਵਿਕਸਿਤ ਕਰਨ ਦੀ ਚੋਣ ਕਰਦੇ ਹਨ। ਇਸ ਫ਼ੈਸਲੇ ਦੇ ਹੇਠ ਲਿਖੇ ਲਾਭ ਹੋ ਸਕਦੇ ਹਨ:

  • ਲਿਖਤ-ਆਧਾਰਿਤ ਫਿਲਟਰ ਕਰਨ ਦੀ ਪ੍ਰਕਿਰਿਆ ਨੂੰ ਮੁਕਾਬਲਤਨ ਆਸਾਨੀ ਨਾਲ ਕੋਡ ਕੀਤਾ ਜਾ ਸਕਦਾ ਹੈ
  • ਇਹ ਅਕਸਰ ਵਪਾਰਕ ਹੱਲਾਂ ਨਾਲੋਂ ਕਾਫ਼ੀ ਸਸਤਾ ਪੈਂਦਾ ਹੈ
  • ਪ੍ਰਕਾਸ਼ਕ ਹੀ ਆਪਣੀ ਸਾਈਟ ਅਤੇ ਵਰਤੋਂਕਾਰਾਂ ਨੂੰ ਸਭ ਤੋਂ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਨੀਤੀ ਸੰਬੰਧੀ ਸਮੱਸਿਆਵਾਂ ਦਾ ਕਿਸੇ ਹੋਰ ਨਾਲੋਂ ਬਿਹਤਰ ਅੰਦਾਜ਼ਾ ਲਗਾ ਸਕਦਾ ਹੈ
ਅੰਦਰੂਨੀ ਲਿਖਤ-ਆਧਾਰਿਤ ਹੱਲ ਵਿਕਸਿਤ ਕਰਨ ਬਾਰੇ ਵਿਚਾਰ ਕਰਨ ਲਈ ਹੇਠਾਂ ਕੁਝ ਜੁਗਤਾਂ ਅਤੇ ਸੁਝਾਅ ਦਿੱਤੇ ਗਏ ਹਨ।

 

ਪ੍ਰਮੁੱਖ-ਸ਼ਬਦਾਂ ਦੀ ਇੱਕ ਸੂਚੀ ਬਣਾਉਣਾ
ਲਿਖਤ ਨੂੰ ਫਿਲਟਰ ਕਰਨ ਲਈ, ਸਿਸਟਮ ਨੂੰ ਵਿਅਕਤੀਗਤ ਸ਼ਬਦਾਂ ਦੇ ਨਾਲ-ਨਾਲ ਸ਼ਬਦਾਂ ਦੇ ਸੁਮੇਲ ਤੋਂ ਬਣੇ ਪ੍ਰਮੁੱਖ-ਸ਼ਬਦਾਂ ਦੀ ਸੂਚੀ 'ਤੇ ਨਿਰਭਰ ਕਰਨ ਦੀ ਲੋੜ ਹੁੰਦੀ ਹੈ। ਸਮੱਗਰੀ ਦੀ ਕਿਸਮ, ਸਾਈਟ 'ਤੇ ਇਸ ਦੀ ਮਾਤਰਾ ਅਤੇ ਪ੍ਰਕਾਸ਼ਕ ਦੇ ਉਪਲਬਧ ਸਰੋਤਾਂ ਮੁਤਾਬਕ ਇਸ ਸੂਚੀ ਨੂੰ ਕਈ ਤਰੀਕਿਆਂ ਨਾਲ ਬਣਾਇਆ ਜਾ ਸਕਦਾ ਹੈ:
  • ਉਨ੍ਹਾਂ ਸ਼ਬਦਾਂ ਅਤੇ ਵਾਕਾਂਸ਼ਾਂ ਦੀ ਆਪਣੀ ਖੁਦ ਦੀ ਸੂਚੀ ਤਿਆਰ ਕਰੋ ਜਿਨ੍ਹਾਂ ਨੂੰ ਤੁਸੀਂ ਫਿਲਟਰ ਕਰਨਾ ਚਾਹੁੰਦੇ ਹੋ। ਤੁਸੀਂ ਆਪਣੀ ਖੁਦ ਦੀ ਸੂਝ ਵਰਤ ਸਕਦੇ ਹੋ ਜਾਂ ਕੁਝ ਮਦਦ ਲੈ ਸਕਦੇ ਹੋ:
    • ਆਪਣੇ ਕਰਮਚਾਰੀਆਂ ਨੂੰ ਯੋਗਦਾਨ ਪਾਉਣ ਲਈ ਕਹੋ
    • ਮਦਦ ਲਈ ਆਪਣੇ ਵਰਤੋਂਕਾਰਾਂ ਨਾਲ ਸੰਪਰਕ ਕਰੋ
    • Google Ads: ਪ੍ਰਮੁੱਖ-ਸ਼ਬਦ ਟੂਲ ਦੀ ਵਰਤੋਂ ਕਰੋ
    • ਵਧੀਕ ਪ੍ਰੇਰਨਾ ਲਈ ਉਨ੍ਹਾਂ ਵੈੱਬਸਾਈਟਾਂ 'ਤੇ ਇੱਕ ਨਜ਼ਰ ਮਾਰੋ ਜੋ ਅਣਚਾਹੀ ਸਮੱਗਰੀ (ਉਦਾਹਰਨ ਲਈ ਬਾਲਗ ਅਤੇ/ਜਾਂ ਫ਼ਾਈਲ ਸਾਂਝਾਕਰਨ ਸਾਈਟਾਂ) ਨੂੰ ਹੋਸਟ ਕਰਦੀਆਂ ਹਨ ਅਤੇ ਇਹ ਪਤਾ ਲਗਾਓ ਕਿ ਇਨ੍ਹਾਂ 'ਤੇ ਅਕਸਰ ਕਿਹੜੇ ਪ੍ਰਮੁੱਖ-ਸ਼ਬਦ ਦਿਖਾਈ ਦਿੰਦੇ ਹਨ।
  • ਆਪਣੇ ਖੁਦ ਦੇ ਸਵੈਚਲਿਤ ਪ੍ਰਮੁੱਖ-ਸ਼ਬਦ ਸਕਰੇਪਿੰਗ ਟੂਲ ਨੂੰ ਕੋਡ ਕਰੋ:
    • ਕਿਸੇ ਸਾਈਟ ਦੇ ਸਾਰੇ ਪੰਨਿਆਂ 'ਤੇ ਜਾਣ ਲਈ ਖੋਜ ਇੰਜਣ ਡਾਟਾ ਦੀ ਵਰਤੋਂ ਕਰੋ
    • ਵਿਲੱਖਣ ਸ਼ਬਦਾਂ ਦੀ ਸੂਚੀ ਡਾਊਨਲੋਡ ਕਰੋ ਅਤੇ ਇਸ 'ਤੇ ਸ਼ਬਦਾਂ ਦੇ ਸੁਮੇਲ ਦੇਖੋ
    • ਆਮ ਤੌਰ 'ਤੇ ਵਰਤੇ ਜਾਣ ਵਾਲੇ ਪ੍ਰਮੁੱਖ-ਸ਼ਬਦ ਰੱਖ ਲਓ ਅਤੇ ਬਾਕੀ ਮਿਟਾ ਦਿਓ। 'a', 'and' ਜਾਂ 'the' ਵਰਗੇ ਆਮ ਸ਼ਬਦ-ਵਰਗਾਂ ਅਤੇ ਸ਼ਬਦਾਂ ਨੂੰ ਹਟਾਉਣਾ ਨਾ ਭੁੱਲੋ।
    • ਲਿਖਤ ਫ਼ਾਈਲ ਵਜੋਂ ਆਊਟਪੁੱਟ
    • ਜਦੋਂ ਤੱਕ ਤੁਸੀਂ ਆਪਣੀ ਸੂਚੀ ਨਾਲ ਸੰਤੁਸ਼ਟ ਨਹੀਂ ਹੋ ਜਾਂਦੇ, ਅਤੇ ਤੁਹਾਡਾ ਕੰਮ ਪੂਰਾ ਨਹੀਂ ਹੋ ਜਾਂਦਾ, ਉਦੋਂ ਤੱਕ ਉੱਪਰ ਦਿੱਤੀ ਪ੍ਰਕਿਰਿਆ ਨੂੰ ਅਨੇਕਾਂ ਸਾਈਟਾਂ 'ਤੇ ਦੁਹਰਾਓ।
    • ਮਹੱਤਵਪੂਰਨ: ਦੂਜੀਆਂ ਸਾਈਟਾਂ ਨੂੰ ਸਕਰੇਪ ਕਰਨਾ ਅਤੇ ਉਨ੍ਹਾਂ ਦੀ ਸਮੱਗਰੀ ਨੂੰ ਆਪਣਾ ਸਮਝ ਕੇ ਵਰਤਣਾ Google ਪ੍ਰਕਾਸ਼ਕ ਨੀਤੀਆਂ ਅਤੇ Google ਵੈੱਬ ਖੋਜ ਲਈ ਸਪੈਮ ਨੀਤੀਆਂ ਦੇ ਵਿਰੁੱਧ ਹੈ ਅਤੇ ਇਹ ਗੈਰ-ਕਨੂੰਨੀ ਅਤੇ/ਜਾਂ ਅਨੈਤਿਕ ਵੀ ਹੋ ਸਕਦਾ ਹੈ।
ਸ਼ਬਦਾਂ ਦੀ ਮਹੱਤਤਾ ਨਿਰਧਾਰਿਤ ਕਰਨਾ

ਸਾਰੇ ਸ਼ਬਦ ਇੱਕੋ ਜਿਹੇ ਨਹੀਂ ਹੁੰਦੇ ਅਤੇ ਕੁਝ ਪ੍ਰਮੁੱਖ-ਸ਼ਬਦ ਹੋਰਾਂ ਦੇ ਮੁਕਾਬਲੇ ਖਰਾਬ ਹੁੰਦੇ ਹਨ। ਇਸ ਲਈ ਤੁਹਾਨੂੰ ਵੱਖ-ਵੱਖ ਸ਼ਬਦਾਂ ਨੂੰ ਵੱਖ-ਵੱਖ ਮਹੱਤਤਾ ਦੇਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ।

ਉਦਾਹਰਨ ਲਈ, ਅੰਗਰੇਜ਼ੀ ਵਿੱਚ ਬਾਲਗ ਫਿਲਟਰਾਂ ਨੂੰ 'sex' ਨਾਲੋਂ 'porno' ਸ਼ਬਦ ਨੂੰ ਮਹੱਤਵ ਦੇਣਾ ਚਾਹੀਦਾ ਹੈ। ਕਿਉਂਕਿ 'porno' ਲਗਭਗ ਵਿਸ਼ੇਸ਼ ਤੌਰ 'ਤੇ ਅਜਿਹੀ ਸਮੱਗਰੀ ਨਾਲ ਸੰਬੰਧਿਤ ਹੈ ਜੋ ਪਰਿਵਾਰ ਲਈ ਸੁਰੱਖਿਅਤ ਨਹੀਂ ਹੈ, ਜਦ ਕਿ 'sex' ਦਾ ਮਤਲਬ ‘gender' ਵੀ ਹੋ ਸਕਦਾ ਹੈ - ਇਹ ਉਸ ਸੰਦਰਭ 'ਤੇ ਨਿਰਭਰ ਕਰਦਾ ਹੈ ਜਿਸ ਵਿੱਚ ਇਹ ਸ਼ਬਦ ਵਰਤੇ ਗਏ ਹਨ।

ਉਨ੍ਹਾਂ ਸ਼ਬਦਾਂ 'ਤੇ ਵੀ ਵਿਚਾਰ ਕਰੋ ਜੋ ਇਕੱਲੇ ਤਾਂ ਸੁਰੱਖਿਅਤ ਹਨ ਪਰ ਕਿਸੇ ਹੋਰ ਸ਼ਬਦ ਦੇ ਨਾਲ ਜੁੜ ਕੇ ਉਨ੍ਹਾਂ ਦਾ ਮਤਲਬ ਪੂਰੀ ਤਰ੍ਹਾਂ ਬਦਲ ਸਕਦਾ ਹੈ। ਉਦਾਹਰਨ ਲਈ 'pictures' ਕਾਫ਼ੀ ਆਮ ਸ਼ਬਦ ਹੈ, ਪਰ 'teen pictures' ਸ਼ਬਦ ਅਕਸਰ ਅਸ਼ਲੀਲਤਾ ਦਾ ਹਵਾਲਾ ਦਿੰਦਾ ਹੈ।

ਫਿਲਟਰ ਕਰਨ ਦੀ ਪ੍ਰਕਿਰਿਆ
ਸਮੱਗਰੀ ਫਿਲਟਰ ਕਰਨ ਲਈ ਦੋ ਆਮ ਤਰੀਕੇ ਹਨ ਅਤੇ ਇਹ ਫ਼ੈਸਲਾ ਪ੍ਰਕਾਸ਼ਕ ਨੇ ਕਰਨਾ ਹੈ ਕਿ ਉਨ੍ਹਾਂ ਦੀ ਸਾਈਟ ਲਈ ਕਿਹੜਾ ਤਰੀਕਾ ਸਭ ਤੋਂ ਜ਼ਿਆਦਾ ਕਾਰਗਰ ਰਹੇਗਾ।

ਵਿਧੀ 1 - ਵਰਤੋਂਕਾਰ ਵੱਲੋਂ ਤਿਆਰ ਕੀਤੀ ਸਮੱਗਰੀ ਨੂੰ ਪੰਨੇ 'ਤੇ ਡਿਸਪਲੇ ਹੋਣ ਤੋਂ ਬਾਅਦ ਸਕੈਨ ਕੀਤਾ ਜਾਂਦਾ ਹੈ:

  1. ਸਮੱਗਰੀ ਨੂੰ ਸਕੈਨ ਕਰੋ
  2. ਜੇ ਸਮੱਗਰੀ ਫਿਲਟਰ ਮਾਪਦੰਡ ਨੂੰ ਪੂਰਾ ਕਰਦੀ ਹੈ, ਤਾਂ ਫਲੈਗ ਕਰੋ
  3. ਦੱਸੀ ਗਈ ਸਮੱਗਰੀ ਨੂੰ ਹੋਸਟ ਕਰਨ ਵਾਲੇ ਪੰਨੇ 'ਤੇ ਵਿਗਿਆਪਨ ਸੇਵਾ ਨੂੰ ਬੰਦ ਕਰੋ
  4. ਸਮੱਗਰੀ ਦੀ ਹੱਥੀਂ ਸਮੀਖਿਆ ਕਰੋ:
    1. ਜੇ ਇਹ ਸੁਰੱਖਿਅਤ ਹੈ, ਤਾਂ ਵਿਗਿਆਪਨ ਸੇਵਾ ਨੂੰ ਚਾਲੂ ਕਰੋ ਅਤੇ ਫਿਲਟਰਾਂ ਨੂੰ ਵਿਵਸਥਿਤ ਕਰੋ
    2. ਜੇ ਅਜਿਹਾ ਨਹੀਂ ਹੈ, ਤਾਂ ਪੱਕਾ ਕਰੋ ਕਿ ਸਮੱਗਰੀ ਉਨ੍ਹਾਂ ਪੰਨਿਆਂ 'ਤੇ ਡਿਸਪਲੇ ਨਹੀਂ ਕੀਤੀ ਗਈ ਹੈ ਜਿਨ੍ਹਾਂ ਵਿੱਚ ਵਿਗਿਆਪਨ ਕੋਡ ਸ਼ਾਮਲ ਹੈ

ਵਿਧੀ 2 - ਵਰਤੋਂਕਾਰ ਵੱਲੋਂ ਤਿਆਰ ਕੀਤੀ ਸਮੱਗਰੀ ਨੂੰ ਵਰਤੋਂਕਾਰਾਂ ਨੂੰ ਉਪਲਬਧ ਕਰਵਾਉਣ ਤੋਂ ਪਹਿਲਾਂ ਸਕੈਨ ਕੀਤਾ ਜਾਂਦਾ ਹੈ:

  1. ਸਮੱਗਰੀ ਨੂੰ ਸਕੈਨ ਕਰੋ
  2. ਜੇ ਸਮੱਗਰੀ ਫਿਲਟਰ ਮਾਪਦੰਡ ਨੂੰ ਪੂਰਾ ਕਰਦੀ ਹੈ, ਤਾਂ ਫਲੈਗ ਕਰੋ
  3. ਇਸ ਨੂੰ ਸਮੀਖਿਆ ਲਈ ਕਤਾਰਬੱਧ ਕਰੋ ਜਾਂ ਇਸਨੂੰ ਬਿਲਕੁਲ ਅਸਵੀਕਾਰ ਕਰੋ
  4. ਸਮੱਗਰੀ ਦੀ ਹੱਥੀਂ ਸਮੀਖਿਆ ਕਰੋ:
    1. ਜੇ ਇਹ ਸੁਰੱਖਿਅਤ ਹੈ, ਤਾਂ ਇਸਨੂੰ ਵਿਗਿਆਪਨ ਸੇਵਾ ਵਾਲੇ ਪੰਨਿਆਂ 'ਤੇ ਦਿਖਾਓ ਅਤੇ ਫਿਲਟਰਾਂ ਨੂੰ ਵਿਵਸਥਿਤ ਕਰੋ
    2. ਜੇ ਅਜਿਹਾ ਨਹੀਂ ਹੈ, ਤਾਂ ਵਿਗਿਆਪਨ ਸੇਵਾ ਨੂੰ ਬੰਦ ਕਰੋ ਅਤੇ ਇਸਨੂੰ ਦਿਖਾਓ ਜਾਂ ਇਸਨੂੰ ਅਸਵੀਕਾਰ ਕਰੋ

ਸੰਖੇਪ ਵਿੱਚ ਵਪਾਰਕ ਹੱਲ

ਅਜਿਹੀਆਂ ਸਾਰੀਆਂ ਸੇਵਾਵਾਂ ਹਨ ਜੋ ਸਮੱਗਰੀ ਫਿਲਟਰ ਕਰਨ ਦੀ ਸੇਵਾ ਮੁਹੱਈਆ ਕਰਵਾਉਂਦੀਆਂ ਹਨ, ਇੱਥੋਂ ਤੱਕ ਕਿ ਕੁਝ ਤਾਂ ਬਾਲਗ ਜਾਂ ਕਾਪੀਰਾਈਟ ਵਾਲੀ ਸਮੱਗਰੀ ਵਰਗੀਆਂ ਖਾਸ ਕਿਸਮਾਂ ਨੂੰ ਫਿਲਟਰ ਕਰਨ ਵਿੱਚ ਵੀ ਮੁਹਾਰਤ ਰੱਖਦੀਆਂ ਹਨ। ਅਜਿਹੇ ਕਰਾਊਡਸੋਰਸਿੰਗ ਪਲੇਟਫਾਰਮ ਵੀ ਉਪਲਬਧ ਹਨ ਜੋ ਇੰਟਰਨੈੱਟ 'ਤੇ ਅਸਾਨੀ ਨਾਲ ਪੈਸਾ ਕਮਾਉਣ ਦੀ ਕੋਸ਼ਿਸ਼ ਕਰ ਰਹੇ ਪ੍ਰਕਾਸ਼ਕਾਂ ਅਤੇ ਵਰਤੋਂਕਾਰਾਂ ਨੂੰ ਇੱਕ ਦੂਜੇ ਨਾਲ ਜੋੜਦੇ ਹਨ। ਇਸ ਤੱਕ ਪਹੁੰਚ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਤੁਸੀਂ ਵਿਸ਼ੇ ਸੰਬੰਧੀ ਕੁਝ ਮਾਰਕੀਟ ਖੋਜ ਕਰੋ ਅਤੇ ਤੁਹਾਡੇ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਸੇਵਾ ਲਈ ਸਭ ਤੋਂ ਵਧੀਆ ਹੱਲ ਬਾਰੇ ਫ਼ੈਸਲਾ ਕਰੋ। ਉਨ੍ਹਾਂ ਸਾਈਟਾਂ ਦੀ ਖੋਜ ਕਰਨ ਦੀ ਕੋਸ਼ਿਸ਼ ਕਰੋ ਜੋ ਸਾਫ਼ਟਵੇਅਰ ਦੀ ਸਮੀਖਿਆ ਕਰਦੀਆਂ ਹਨ ਅਤੇ ਦੇਖੋ ਕਿ ਵਰਤੋਂਕਾਰ ਵੱਲੋਂ ਤਿਆਰ ਕੀਤੀ ਸਮੱਗਰੀ ਫਿਲਟਰ ਕਰਨ ਲਈ ਉਹ ਕਿਸ ਕਿਸਮ ਦੇ ਸਿਸਟਮਾਂ ਦੀ ਸਿਫ਼ਾਰਸ਼ ਕਰ ਰਹੀਆਂ ਹਨ। ਇਹ ਸਾਰੀ ਜਾਣਕਾਰੀ ਹੱਥ ਵਿੱਚ ਹੋਣ ਤੋਂ ਬਾਅਦ ਤੁਹਾਨੂੰ ਉਤਪਾਦ ਦੇ ਸਕੋਰ, ਇਸਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਅਤੇ ਇਸਦੇ ਕੀਮਤ ਮਾਡਲ ਦੇ ਆਧਾਰ 'ਤੇ ਆਪਣੇ ਲਈ ਸਭ ਤੋਂ ਵਧੀਆ ਹੱਲ ਸੰਬੰਧੀ ਫ਼ੈਸਲਾ ਕਰਨਾ ਚਾਹੀਦਾ ਹੈ।

ਕੀ ਇਹ ਲਾਭਕਾਰੀ ਸੀ?

ਅਸੀਂ ਇਸਦਾ ਸੁਧਾਰ ਕਿਵੇਂ ਕਰ ਸਕਦੇ ਹਾਂ?
ਖੋਜੋ
ਖੋਜ ਕਲੀਅਰ ਕਰੋ
ਖੋਜ ਬੰਦ ਕਰੋ
ਮੁੱਖ ਮੀਨੂ
17234341669303539795
true
ਖੋਜ ਮਦਦ ਕੇਂਦਰ
true
true
true
true
true
157
false
false