ਸੂਚਨਾ

ਕਿਰਪਾ ਕਰਕੇ ਤੁਹਾਡਾ AdSense ਪੰਨਾ 'ਤੇ ਜਾਣਾ ਪੱਕਾ ਕਰੋ ਜਿੱਥੇ ਤੁਸੀਂ AdSense ਨਾਲ ਸਫਲ ਹੋਣ ਵਿੱਚ ਮਦਦ ਲਈ ਆਪਣੇ ਖਾਤੇ ਬਾਰੇ ਵਿਅਕਤੀਗਤ ਬਣਾਈ ਜਾਣਕਾਰੀ ਲੱਭ ਸਕਦੇ ਹੋ।

Privacy and security

ਵਰਤੋਂਕਾਰ ਵੱਲੋਂ ਬਣਾਈ ਸਮੱਗਰੀ ਦਾ ਪ੍ਰਬੰਧਨ ਕਰਨ ਲਈ ਵਧੀਆ ਰਣਨੀਤੀਆਂ

ਵਰਤੋਂਕਾਰ ਵੱਲੋਂ ਬਣਾਈ ਸਮੱਗਰੀ ਦੁਨੀਆ ਭਰ ਵਿੱਚੋਂ ਕਿਤੋਂ ਵੀ ਅਤੇ ਕਿਸੇ ਵੀ ਸਮੇਂ ਆ ਸਕਦੀ ਹੈ। ਜਿਵੇਂ ਜਿਵੇਂ ਤੁਹਾਡੀ ਸਾਈਟ ਜਾਂ ਐਪ ਦਾ ਵਿਕਾਸ ਹੁੰਦਾ ਹੈ, ਤੁਹਾਡੀ ਸਾਈਟ 'ਤੇ ਸਪੁਰਦ ਕੀਤੀ ਜਾਣ ਵਾਲੀ ਵਰਤੋਂਕਾਰ ਵੱਲੋਂ ਬਣਾਈ ਸਮੱਗਰੀ ਦੀ ਮਾਤਰਾ ਵਿੱਚ ਵਾਧਾ ਹੋ ਸਕਦਾ ਹੋ ਅਤੇ ਇਹ ਇੰਨੀ ਜ਼ਿਆਦਾ ਵੱਧ ਸਕਦੀ ਹੈ ਕਿ ਇੱਕ ਵਿਅਕਤੀ ਲਈ ਉਸਦੀ ਸਮੀਖਿਆ ਕਰਨਾ ਸੰਭਵ ਨਹੀਂ ਹੋਵੇਗਾ।

ਇੱਥੇ ਕੁਝ ਸੁਝਾਈ ਗਈਆਂ ਰਣਨੀਤੀਆਂ ਅਤੇ ਹੱਲ ਹਨ:

ਇੱਕ ਸਮੱਗਰੀ ਨੀਤੀ ਪ੍ਰਕਾਸ਼ਿਤ ਕਰੋ: ਆਪਣੇ ਵਰਤੋਂਕਾਰਾਂ ਨੂੰ ਦੱਸੋ ਕਿ ਉਨ੍ਹਾਂ ਤੋਂ ਕੀ ਉਮੀਦ ਕੀਤੀ ਜਾਂਦੀ ਹੈ
ਕੋਈ ਸਮੱਗਰੀ ਨੀਤੀ ਲਿਖੋ ਅਤੇ ਉਸਨੂੰ ਪ੍ਰਕਾਸ਼ਿਤ ਕਰੋ, ਤਾਂ ਜੋ ਤੁਹਾਡੇ ਵਰਤੋਂਕਾਰ ਜਾਣ ਸਕਣ ਕਿ ਕਿਸ ਚੀਜ਼ ਦੀ ਆਗਿਆ ਹੈ ਅਤੇ ਕਿਸ ਚੀਜ਼ ਦੀ ਨਹੀਂ।
ਵਰਤੋਂਕਾਰ ਵੱਲੋਂ ਬਣਾਈ ਸਮੱਗਰੀ ਵਾਲੇ ਪੰਨੇ ਦਾ ਮੁਦਰੀਕਰਨ ਕਰਨ ਤੋਂ ਪਹਿਲਾਂ, ਇਸ ਨਾਲ ਸੰਬੰਧਿਤ ਜੋਖਮ ਦਾ ਧਿਆਨ ਨਾਲ ਮੁਲਾਂਕਣ ਕਰੋ
ਵਿਚਾਰ ਕਰੋ ਕਿ ਤੁਹਾਡੀ ਸਾਈਟ ਜਾਂ ਐਪ 'ਤੇ ਵਰਤੋਂਕਾਰ ਵੱਲੋਂ ਬਣਾਈ ਸਮੱਗਰੀ ਕਿੱਥੇ ਦਿਖਾਈ ਦੇ ਸਕਦੀ ਹੈ ਅਤੇ ਵਰਤੋਂਕਾਰ ਵੱਲੋਂ ਬਣਾਈ ਨੁਕਸਾਨਦੇਹ ਸਮੱਗਰੀ ਤੁਹਾਡੀ ਸਾਈਟ ਜਾਂ ਐਪ ਦੀ ਸ਼ਾਖ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ। ਪੱਕਾ ਕਰੋ ਕਿ ਵਰਤੋਂਕਾਰ ਵੱਲੋਂ ਬਣਾਈ ਸਮੱਗਰੀ ਨੂੰ ਦਿਖਾਉਣ ਤੋਂ ਪਹਿਲਾਂ ਤੁਸੀਂ ਉਨ੍ਹਾਂ ਜੋਖਮਾਂ ਦਾ ਹੱਲ ਕਰ ਲਿਆ ਹੈ।
ਵਰਤੋਂਕਾਰ ਵੱਲੋਂ ਬਣਾਈ ਸਮੱਗਰੀ ਦਿਖਾਉਣ ਵਾਲੇ ਆਪਣੇ ਸਭ ਤੋਂ ਪ੍ਰਮੁੱਖ ਪੰਨਿਆਂ ਦੀ ਨਿਯਮਿਤ ਤੌਰ 'ਤੇ ਸਮੀਖਿਆ ਕਰੋ
ਵਰਤੋਂਕਾਰ ਵੱਲੋਂ ਬਣਾਈ ਸਮੱਗਰੀ ਦਿਖਾਉਣ ਵਾਲੇ ਆਪਣੇ ਸਭ ਤੋਂ ਪ੍ਰਮੁੱਖ ਪੰਨਿਆਂ ਦੀ ਨਿਯਮਿਤ ਤੌਰ 'ਤੇ ਸਮੀਖਿਆ ਕਰਨ ਲਈ ਕੁਝ ਸਮਾਂ ਕੱਢੋ। ਪੱਕਾ ਕਰੋ ਕਿ ਜੋ ਤੁਸੀਂ ਦੇਖਦੇ ਹੋ, ਉਹ ਸਾਡੀਆਂ ਸਾਰੀਆਂ ਪ੍ਰੋਗਰਾਮ ਨੀਤੀਆਂ ਦੀ ਪਾਲਣਾ ਕਰਦਾ ਹੈ।
ਵਰਤੋਂਕਾਰ ਵੱਲੋਂ ਬਣਾਈ ਸਮੱਗਰੀ ਨਾਲ "ਉਲੰਘਣਾ ਦੀ ਰਿਪੋਰਟ ਕਰੋ" ਲਿੰਕ ਸ਼ਾਮਲ ਕਰਕੇ ਆਪਣੇ ਵਰਤੋਂਕਾਰਾਂ ਨੂੰ ਤੁਹਾਡੀ ਮਦਦ ਕਰਨ ਲਈ ਸੂਚੀਬੱਧ ਕਰੋ
ਵਰਤੋਂਕਾਰ ਵੱਲੋਂ ਬਣਾਈ ਸਮੱਗਰੀ ਦੇ ਹਰੇਕ ਤੱਤ ਦੇ ਅੱਗੇ, "ਫਲੈਗ ਕਰੋ" ਜਾਂ "ਉਲੰਘਣਾ ਦੀ ਰਿਪੋਰਟ ਕਰੋ" ਲਿੰਕ ਸ਼ਾਮਲ ਕਰੋ, ਜੋ ਤੁਹਾਡੇ ਵਰਤੋਂਕਾਰਾਂ ਨੂੰ ਤੁਹਾਡੀ ਸਮੱਗਰੀ ਦੀ ਸੰਭਾਵੀ ਤੌਰ 'ਤੇ ਸਮੱਸਿਆ ਵਾਲੀ ਸਮੱਗਰੀ ਵਜੋਂ ਰਿਪੋਰਟ ਕਰਨ ਦਿੰਦਾ ਹੈ। ਇਨ੍ਹਾਂ ਰਿਪੋਰਟਾਂ ਦੀ ਨਿਯਮਿਤ ਤੌਰ 'ਤੇ ਸਮੀਖਿਆ ਕਰਨਾ ਅਤੇ ਇਨ੍ਹਾਂ 'ਤੇ ਕਾਰਵਾਈ ਕਰਨਾ ਪੱਕਾ ਕਰੋ।
ਬੋਟਾਂ ਵਿਰੁੱਧ ਮੁਕਾਬਲਾ ਕਰਨ ਲਈ ਸਮੱਗਰੀ ਸਪੁਰਦਗੀ 'ਤੇ ਕੈਪਚਾ ਦੀ ਵਰਤੋਂ ਕਰੋ
ਇਸ ਤੋਂ ਪਹਿਲਾਂ ਕਿ ਵਰਤੋਂਕਾਰ ਸਮੱਗਰੀ ਨੂੰ ਸਪੁਰਦ ਕਰ ਸਕਣ, ਕੈਪਚਾ ਨੂੰ ਵਰਤ ਕੇ ਪੱਕਾ ਕਰੋ ਕਿ ਉਹ ਮਨੁੱਖ ਹਨ ਨਾ ਕਿ ਬੋਟ। ਸਾਡਾ ਪ੍ਰਸਿੱਧ ਸਿਸਟਮ Google ਦਾ reCAPTCHA ਹੈ।
ਭਰੋਸੇਮੰਦ ਵਰਤੋਂਕਾਰਾਂ ਦੇ ਵੱਖੋ-ਵੱਖਰੇ ਪੱਧਰ ਬਣਾਓ
ਸਾਈਟ ਜਾਂ ਐਪ 'ਤੇ ਪਹਿਲੀ ਵਾਰ ਸਮੱਗਰੀ ਸਪੁਰਦ ਕਰਨ ਵਾਲੇ ਵਰਤੋਂਕਾਰਾਂ ਦੀਆਂ ਸਪੁਰਦਗੀਆਂ ਨੂੰ ਦਿਖਾਉਣ ਤੋਂ ਪਹਿਲਾਂ ਉਨ੍ਹਾਂ ਦੀ ਸਮੀਖਿਆ ਕਰੋ। ਵਰਤੋਂਕਾਰਾਂ ਵੱਲੋਂ ਆਪਣੀ ਭਰੋਸੇਯੋਗਤਾ ਸਾਬਤ ਕਰਨ ਤੋਂ ਬਾਅਦ, ਉਨ੍ਹਾਂ ਦੀਆਂ ਪੋਸਟਾਂ ਨੂੰ ਦਿਖਾ ਕੇ ਇਹ ਅਹਿਸਾਸ ਕਰਵਾਓ ਕਿ ਤੁਸੀਂ ਹੁਣ ਉਨ੍ਹਾਂ 'ਤੇ ਅੱਗੇ ਨਾਲੋਂ ਜ਼ਿਆਦਾ ਭਰੋਸਾ ਕਰਦੇ ਹੋ।

ਇਸ ਨੂੰ ਦੂਜੇ ਤਰੀਕੇ ਨਾਲ ਕਰਨ ਲਈ, ਸਮੱਗਰੀ ਦੀਆਂ ਅਜਿਹੀਆਂ ਕਿਸਮਾਂ ਨੂੰ ਸੀਮਤ ਕਰੋ ਜੋ ਗੈਰ-ਭਰੋਸੇਮੰਦ ਵਰਤੋਂਕਾਰ ਸਪੁਰਦ ਕਰ ਸਕਦੇ ਹਨ, ਜਿਵੇਂ ਕਿ, ਲਿਖਤ ਨੂੰ ਆਗਿਆ ਦਿਓ ਪਰ ਚਿੱਤਰਾਂ ਜਾਂ ਲਿੰਕਾਂ ਨੂੰ ਨਹੀਂ।

ਵਰਤੋਂਕਾਰ-ਸੰਚਾਲਕਾਂ ਦੀ ਭਰਤੀ ਕਰੋ
ਜਿਵੇਂ-ਜਿਵੇਂ ਤੁਹਾਡੀ ਸਾਈਟ ਜਾਂ ਐਪ ਦਾ ਵਿਕਾਸ ਹੋਵੇਗਾ, ਉਸ ਦੇ ਆਲੇ-ਦੁਆਲੇ ਇੱਕ ਭਾਈਚਾਰਾ ਵਿਕਸਿਤ ਹੋਵੇਗਾ। ਇਹ ਭਾਈਚਾਰਾ ਤੁਹਾਡੀ ਸਾਈਟ ਜਾਂ ਐਪ ਨੂੰ ਹੋਰ ਤਰੱਕੀ ਕਰਦੇ ਹੋਏ ਦੇਖਣਾ ਚਾਹੇਗਾ ਕਿਉਂਕਿ ਇਹ ਤੁਹਾਡੀ ਸਾਈਟ ਜਾਂ ਐਪ ਨੂੰ ਵਰਤਦੇ ਹਨ। ਸਮੱਗਰੀ ਦੀ ਸਮੀਖਿਆ ਕਰਨ ਅਤੇ ਭਾਈਚਾਰੇ ਨਾਲ ਗੱਲਬਾਤ ਕਰਨ ਦਾ ਇੱਕ ਉੱਚ ਪੱਧਰੀ ਮਿਆਰ ਬਰਕਰਾਰ ਰੱਖਣ ਵਿੱਚ ਤੁਹਾਡੀ ਮਦਦ ਕਰਨ ਲਈ ਵਰਤੋਂਕਾਰ-ਸੰਚਾਲਕਾਂ ਦੀ ਭਰਤੀ ਕਰੋ।

ਆਪਣੀ ਸਾਈਟ ਜਾਂ ਐਪ 'ਤੇ ਵਰਤੋਂਕਾਰ ਵੱਲੋਂ ਬਣਾਈ ਸਮੱਗਰੀ ਦੀ ਸਮੀਖਿਆ ਕਰਨ ਲਈ ਤੁਸੀਂ ਮਨੁੱਖੀ ਸਮੱਗਰੀ ਸਮੀਖਿਅਕਾਂ ਜਾਂ ਸੰਚਾਲਕਾਂ ਦੀ ਭਰਤੀ ਕਰਨ ਬਾਰੇ ਵੀ ਸੋਚ ਸਕਦੇ ਹੋ।

ਜਦੋਂ ਤੱਕ ਕਿਸੇ ਪੋਸਟ ਦੀ ਸਮੀਖਿਆ ਨਹੀਂ ਹੁੰਦੀ, ਉਦੋਂ ਤੱਕ ਵਿਗਿਆਪਨ ਦਿਖਾਉਣਾ ਬੰਦ ਕਰੋ
ਜੇ ਕਿਸੇ ਪੋਸਟ ਦੀ ਹਾਲੇ ਤੱਕ ਸਮੀਖਿਆ ਨਹੀਂ ਕੀਤੀ ਗਈ ਹੈ ਅਤੇ ਉਸਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ, ਤਾਂ ਉਸ ਨੂੰ ਦਿਸਣ ਦੀ ਆਗਿਆ ਤਾਂ ਦੇ ਦਿਓ, ਪਰ ਉਸ ਪੰਨੇ 'ਤੇ ਵਿਗਿਆਪਨ ਦਿਖਾਉਣਾ ਬੰਦ ਕਰੋ। ਵਿਗਿਆਪਨ ਦਿਖਾਉਣਾ ਸਿਰਫ਼ ਉਦੋਂ ਹੀ ਚਾਲੂ ਕਰੋ ਜਦੋਂ ਤੁਹਾਨੂੰ ਪੱਕਾ ਪਤਾ ਹੋਵੇ ਕਿ ਇਹ ਪੋਸਟ ਸਾਡੀਆਂ ਪ੍ਰੋਗਰਾਮ ਨੀਤੀਆਂ ਦੀ ਪਾਲਣਾ ਕਰਦੀ ਹੈ।
ਇੱਕ ਸਵੈਚਲਿਤ ਸਮੱਗਰੀ ਫਿਲਟਰਿੰਗ ਸਿਸਟਮ ਬਣਾਓ ਜਾਂ ਵਰਤੋ
ਆਪਣੀ ਸਾਈਟ ਜਾਂ ਐਪ 'ਤੇ ਅਕਸਰ ਹੋਣ ਵਾਲੀਆਂ ਸਮੱਗਰੀ ਉਲੰਘਣਾਵਾਂ ਦੀਆਂ ਕਿਸਮਾਂ ਬਾਰੇ ਜਾਣਨ ਤੋਂ ਬਾਅਦ ਤੁਸੀਂ ਇੱਕ ਸਮੱਗਰੀ ਫਿਲਟਰਿੰਗ ਸਿਸਟਮ ਬਣਾ ਸਕਦੇ ਹੋ ਜੋ ਸਵੈਚਲਿਤ ਤੌਰ 'ਤੇ ਉਲੰਘਣਾਵਾਂ ਦਾ ਪਤਾ ਲਗਾ ਕੇ ਉਲੰਘਣਾ ਕਰਨ ਵਾਲੀ ਸਮੱਗਰੀ 'ਤੇ ਵਿਗਿਆਪਨ ਦਿਖਾਉਣਾ ਬੰਦ ਕਰ ਦੇਵੇ। ਸਮੱਗਰੀ ਫਿਲਟਰਿੰਗ ਬਾਰੇ ਹੋਰ ਜਾਣੋ।
ਟਿੱਪਣੀ ਕਰਨ ਲਈ ਤੀਜੀ-ਧਿਰ ਦੇ ਟੂਲਾਂ ਜਾਂ ਪਲੱਗ-ਇਨਾਂ ਦੀ ਵਰਤੋਂ ਕਰੋ
ਆਪਣਾ ਖੁਦ ਦਾ ਇਨ-ਹਾਊਸ ਟਿੱਪਣੀ ਸਿਸਟਮ ਬਣਾਉਣ ਦੀ ਬਜਾਏ, ਤੁਸੀਂ ਆਪਣੇ ਲਈ ਟਿੱਪਣੀ ਕਰਨ ਵਾਲਾ ਸਿਸਟਮ ਚਲਾਉਣ ਲਈ ਪ੍ਰਸਿੱਧ ਤੀਜੀ-ਧਿਰ ਦੇ ਟੂਲ ਜਾਂ ਪਲੱਗ-ਇਨ ਵਰਤ ਸਕਦੇ ਹੋ। ਇਨ੍ਹਾਂ ਵਿੱਚੋਂ ਬਹੁਤ ਸਾਰੇ ਸਿਸਟਮਾਂ ਵਿੱਚ ਜ਼ੋਰਦਾਰ ਸੰਚਾਲਨ ਅਤੇ ਸਮੱਗਰੀ ਫਿਲਟਰਿੰਗ ਬਿਲਟ-ਇਨ ਹੁੰਦਾ ਹੈ।

ਕੀ ਇਹ ਲਾਭਕਾਰੀ ਸੀ?

ਅਸੀਂ ਇਸਦਾ ਸੁਧਾਰ ਕਿਵੇਂ ਕਰ ਸਕਦੇ ਹਾਂ?
ਖੋਜੋ
ਖੋਜ ਕਲੀਅਰ ਕਰੋ
ਖੋਜ ਬੰਦ ਕਰੋ
ਮੁੱਖ ਮੀਨੂ
4018916671614907185
true
ਖੋਜ ਮਦਦ ਕੇਂਦਰ
true
true
true
true
true
157
false
false