ਸੂਚਨਾ

ਕਿਰਪਾ ਕਰਕੇ ਤੁਹਾਡਾ AdSense ਪੰਨਾ 'ਤੇ ਜਾਣਾ ਪੱਕਾ ਕਰੋ ਜਿੱਥੇ ਤੁਸੀਂ AdSense ਨਾਲ ਸਫਲ ਹੋਣ ਵਿੱਚ ਮਦਦ ਲਈ ਆਪਣੇ ਖਾਤੇ ਬਾਰੇ ਵਿਅਕਤੀਗਤ ਬਣਾਈ ਜਾਣਕਾਰੀ ਲੱਭ ਸਕਦੇ ਹੋ।

Privacy and security

ਵਰਤੋਂਕਾਰ ਵੱਲੋਂ ਬਣਾਈ ਸਮੱਗਰੀ ਦੀ ਰੂਪ-ਰੇਖਾ

ਵਰਤੋਂਕਾਰ ਵੱਲੋਂ ਬਣਾਈ ਸਮੱਗਰੀ ਕੀ ਹੁੰਦੀ ਹੈ?

ਤੁਹਾਡੀ ਐਪ ਜਾਂ ਸਾਈਟ ਲਈ, ਵਰਤੋਂਕਾਰ ਵੱਲੋਂ ਬਣਾਈ ਸਮੱਗਰੀ ਉਹ ਸਮੱਗਰੀ ਹੁੰਦੀ ਹੈ ਜੋ ਵਰਤੋਂਕਾਰਾਂ ਵੱਲੋਂ ਕਿਸੇ ਵੀ ਐਪ ਜਾਂ ਸਾਈਟ 'ਤੇ ਯੋਗਦਾਨ ਕੀਤੀ ਜਾਂਦੀ ਹੈ, ਅਤੇ ਇਹ ਤੁਹਾਡੀ ਐਪ ਜਾਂ ਸਾਈਟ 'ਤੇ ਹੋਰ ਵਰਤੋਂਕਾਰਾਂ ਦੇ ਘੱਟੋ ਘੱਟ ਇੱਕ ਉਪ ਸਮੂਹ ਨੂੰ ਦਿਖਾਈ ਦਿੰਦੀ ਹੈ। ਉਦਾਹਰਨ ਲਈ, ਵਰਤੋਂਕਾਰ ਵੱਲੋਂ ਬਣਾਈ ਸਮੱਗਰੀ ਵਿੱਚ ਲਿਖਤ, ਟਿੱਪਣੀਆਂ, ਚਿੱਤਰ, ਵੀਡੀਓ, ਪ੍ਰੋਫਾਈਲਾਂ, ਵਰਤੋਂਕਾਰ ਨਾਮ, ਵੋਟਾਂ, ਪਸੰਦਾਂ, ਦਿਲ, ਜਾਂ ਹੋਰ ਮੀਡੀਆ ਸ਼ਾਮਲ ਹੋ ਸਕਦੇ ਹਨ। ਵਿਗਿਆਪਨਾਂ ਨੂੰ ਉਦੋਂ ਤੱਕ ਵਰਤੋਂਕਾਰ ਵੱਲੋਂ ਬਣਾਈ ਸਮੱਗਰੀ ਵਜੋਂ ਨਹੀਂ ਮੰਨਿਆ ਜਾਂਦਾ ਜਦੋਂ ਤੱਕ ਉਨ੍ਹਾਂ ਵਿੱਚ ਪਰੋਇਆ ਹੋਇਆ ਸੋਸ਼ਲ ਮੀਡੀਆ ਸ਼ਾਮਲ ਨਾ ਹੋਵੇ।

Understanding Policy: User Generated Content

ਵਰਤੋਂਕਾਰ ਵੱਲੋਂ ਬਣਾਈ ਸਮੱਗਰੀ ਪ੍ਰਤੀ ਮੇਰੀ ਕੀ ਜ਼ਿੰਮੇਵਾਰੀ ਹੈ?

ਇੱਕ ਪ੍ਰਕਾਸ਼ਕ ਵਜੋਂ, ਤੁਹਾਡੀ ਜ਼ਿੰਮੇਵਾਰੀ ਇਹ ਪੱਕਾ ਕਰਨਾ ਹੈ ਕਿ ਤੁਹਾਡੀ ਸਾਈਟ ਜਾਂ ਐਪ 'ਤੇ ਮੌਜੂਦ ਵਰਤੋਂਕਾਰ ਵੱਲੋਂ ਬਣਾਈ ਸਾਰੀ ਸਮੱਗਰੀ, ਲਾਗੂ ਹੁੰਦੀਆਂ ਸਾਰੀਆਂ ਪ੍ਰੋਗਰਾਮ ਨੀਤੀਆਂ ਦੀ ਪਾਲਣਾ ਕਰਦੀ ਹੋਵੇ। ਅਸਲ ਵਿੱਚ, ਇਸਦਾ ਮਤਲਬ ਇਹ ਹੈ ਕਿ AdSense ਅਤੇ/ਜਾਂ AdMob ਵਿੱਚ ਭਾਗ ਲੈਣ ਲਈ, ਤੁਹਾਨੂੰ ਇਹ ਪੱਕਾ ਕਰਨਾ ਪਵੇਗਾ ਕਿ ਜਿਨ੍ਹਾਂ ਪੰਨਿਆਂ 'ਤੇ ਤੁਹਾਡਾ ਵਿਗਿਆਪਨ ਕੋਡ ਦਿਖਾਈ ਦਿੰਦਾ ਹੈ, ਉਨ੍ਹਾਂ ਪੰਨਿਆਂ ਦੀ ਸਾਰੀ ਸਮੱਗਰੀ, ਜਿਸ ਵਿੱਚ ਵਰਤੋਂਕਾਰ ਵੱਲੋਂ ਬਣਾਈ ਸਮੱਗਰੀ ਵੀ ਸ਼ਾਮਲ ਹੈ, ਲਾਗੂ ਹੁੰਦੀਆਂ ਸਾਰੀਆਂ ਪ੍ਰੋਗਰਾਮ ਨੀਤੀਆਂ ਦੀ ਪਾਲਣਾ ਕਰਦੀ ਹੈ।

ਵਰਤੋਂਕਾਰ ਵੱਲੋਂ ਬਣਾਈ ਸਮੱਗਰੀ ਨੂੰ ਮੇਰੀ ਬਾਕੀ ਦੀ ਸਮੱਗਰੀ ਤੋਂ ਕੀ ਚੀਜ਼ ਵੱਖਰਾ ਬਣਾਉਂਦੀ ਹੈ?

ਤੁਹਾਡੀ ਬਾਕੀ ਦੀ ਸਮੱਗਰੀ ਤੋਂ ਅਲੱਗ, ਜਿਸ ਨੂੰ ਕਿ ਸੰਭਾਵੀ ਤੌਰ 'ਤੇ ਸਿੱਧਾ ਤੁਹਾਡੇ ਮਾਰਗਦਰਸ਼ਨ ਅਤੇ ਨਿਗਰਾਨੀ ਹੇਠ ਬਣਾਇਆ ਗਿਆ ਹੈ, ਵਰਤੋਂਕਾਰ ਵੱਲੋਂ ਬਣਾਈ ਸਮੱਗਰੀ ਉਨ੍ਹਾਂ ਵਰਤੋਂਕਾਰਾਂ ਵੱਲੋਂ ਸਪੁਰਦ ਕੀਤੀ ਜਾਂਦੀ ਹੈ ਜਿਨ੍ਹਾਂ ਦਾ ਤੁਹਾਡੀ ਸਾਈਟ ਜਾਂ ਐਪ ਨਾਲ ਸਿੱਧੇ ਤੌਰ 'ਤੇ ਕੋਈ ਸੰਬੰਧ ਨਹੀਂ ਹੈ। ਬਦਕਿਸਮਤੀ ਨਾਲ, ਇੰਟਰਨੈੱਟ ਦੀ ਵਰਤੋਂ ਕਰਨ ਵਾਲਾ ਹਰੇਕ ਵਿਅਕਤੀ ਨਿਮਰਤਾ ਵਾਲਾ ਅਤੇ ਚੰਗਾ ਵਿਵਹਾਰ ਕਰਨ ਵਾਲਾ ਨਹੀਂ ਹੁੰਦਾ। ਕਿਉਂਕਿ ਵਰਤੋਂਕਾਰ ਕੁਝ ਵੀ ਪੋਸਟ ਕਰ ਸਕਦੇ ਹਨ, ਇਸ ਲਈ ਇੱਕ ਪ੍ਰਕਾਸ਼ਕ ਵਜੋਂ ਤੁਹਾਨੂੰ ਇਹ ਪੱਕਾ ਕਰਨ ਲਈ ਤਿਆਰ ਰਹਿਣਾ ਪਵੇਗਾ ਕਿ ਉਨ੍ਹਾਂ ਵੱਲੋਂ ਪੋਸਟ ਕੀਤੀ ਜਾਂਦੀ ਸਾਰੀ ਸਮੱਗਰੀ ਲਾਗੂ ਹੁੰਦੀਆਂ ਪ੍ਰੋਗਰਾਮ ਨੀਤੀਆਂ ਦੀ ਪਾਲਣਾ ਕਰਦੀ ਹੋਵੇ।

ਵਰਤੋਂਕਾਰ ਵੱਲੋਂ ਬਣਾਈ ਸਮੱਗਰੀ ਅਤੇ ਇਸਦਾ ਪ੍ਰਬੰਧਨ ਕਰਨ ਦੇ ਬਿਹਤਰੀਨ ਵਿਹਾਰਾਂ ਬਾਰੇ ਹੋਰ ਜਾਣੋ।

User-generated content (and building your community) | Sustainable Monetized Websites

ਕੀ ਇਹ ਲਾਭਕਾਰੀ ਸੀ?

ਅਸੀਂ ਇਸਦਾ ਸੁਧਾਰ ਕਿਵੇਂ ਕਰ ਸਕਦੇ ਹਾਂ?
ਖੋਜੋ
ਖੋਜ ਕਲੀਅਰ ਕਰੋ
ਖੋਜ ਬੰਦ ਕਰੋ
ਮੁੱਖ ਮੀਨੂ
18433686078010209966
true
ਖੋਜ ਮਦਦ ਕੇਂਦਰ
true
true
true
true
true
157
false
false