ਵਿਉਂਤੇ URL ਹੁਣ ਵਰਤੋਂਕਾਰਾਂ ਨੂੰ ਤੁਹਾਡੇ ਨਵੇਂ URL 'ਤੇ ਰੀਡਾਇਰੈਕਟ ਕਰਦੇ ਹਨ ਜੋ ਤੁਹਾਡੇ ਹੈਂਡਲ 'ਤੇ ਆਧਾਰਿਤ ਹੈ। ਜੇ ਤੁਹਾਨੂੰ ਆਪਣਾ URL ਬਦਲਣ ਦੀ ਲੋੜ ਹੈ, ਤਾਂ ਤੁਸੀਂ youtube.com/handle 'ਤੇ ਆਪਣੇ ਹੈਂਡਲ ਨੂੰ ਅੱਪਡੇਟ ਕਰ ਕੇ ਅਜਿਹਾ ਕਰ ਸਕਦੇ ਹੋ।
ਨਵੇਂ ਵਿਉਂਤੇ URL ਦਾ ਹੁਣ ਸੈੱਟਅੱਪ ਨਹੀਂ ਕੀਤਾ ਜਾ ਸਕਦਾ ਜਾਂ ਮੌਜੂਦਾ ਵਿਉਂਤੇ URL ਨੂੰ ਹੁਣ ਬਦਲਿਆ ਨਹੀਂ ਜਾ ਸਕਦਾ। ਮੌਜੂਦਾ ਵਿਉਂਤੇ URL ਕੰਮ ਕਰਦੇ ਰਹਿਣਗੇ। ਜੇ ਤੁਹਾਡਾ ਆਪਣਾ ਵਿਉਂਤਿਆ URL ਨੂੰ ਪੱਕੇ ਤੌਰ 'ਤੇ ਮਿਟਾਉਣਾ ਲਾਜ਼ਮੀ ਹੈ, ਤਾਂ ਤੁਸੀਂ ਆਪਣਾ ਚੈਨਲ ਮਿਟਾ ਕੇ ਅਜਿਹਾ ਕਰ ਸਕਦੇ ਹੋ। ਰਿਮਾਈਂਡਰ ਵਜੋਂ, ਚੈਨਲ ਨੂੰ ਮਿਟਾਉਣ ਨਾਲ ਉਹ ਪੱਕੇ ਤੌਰ 'ਤੇ ਮਿਟ ਜਾਵੇਗਾ।
ਜੇ ਤੁਸੀਂ ਆਪਣੇ ਚੈਨਲ ਲਈ ਨਵਾਂ URL ਬਣਾਉਣਾ ਚਾਹੁੰਦੇ ਹੋ, ਤਾਂ ਆਪਣੇ ਹੈਂਡਲ ਨੂੰ ਬਦਲੋ। ਜਦੋਂ ਵੀ ਤੁਸੀਂ ਚੈਨਲ ਮਾਲਕ ਵਜੋਂ ਆਪਣਾ ਹੈਂਡਲ ਚੁਣਦੇ ਜਾਂ ਬਦਲਦੇ ਹੋ, ਉਦੋਂ ਹੈਂਡਲ URL ਸਵੈਚਲਿਤ ਤੌਰ 'ਤੇ ਬਣਦਾ ਹੈ। ਉਦਾਹਰਨ ਲਈ, ਉਹ youtube.com/@youtubecreators ਵਜੋਂ ਦਿਖਾਈ ਦਿੰਦੇ ਹਨ।